ਧਰਮਿੰਦਰ ਨੇ ਫਿਲਮ ‘ਧਰਮ-ਵੀਰ’ ਵਿੱਚ ਖ਼ੁਦ ਕੀਤਾ ਖ਼ਤਰਨਾਕ ਸਟੰਟ, ਵੀਡੀਓ ਸ਼ੇਅਰ ਕਰਕੇ ਕੀਤਾ ਖੁਲਾਸਾ
ਬਾਲੀਵੁੱਡ ਐਕਟਰ ਧਰਮਿੰਦਰ ਨੇ ਆਪਣੀ ਫਿਲਮ 'ਧਰਮ-ਵੀਰ' ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੇ ਫਾਰਮ 'ਤੇ ਸਮਾਂ ਬਿਤਾ ਰਹੇ ਹਨ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਉਹ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਲਗਾਤਾਰ ਸ਼ੇਅਰ ਕਰ ਰਹੀ ਹੈ। ਹੁਣ ਧਰਮਿੰਦਰ ਨੇ ਆਪਣੀ ਫਿਲਮ 'ਧਰਮ-ਵੀਰ' ਦੀ ਇੱਕ ਵੀਡੀਓ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਅਭਿਨੇਤਾ ਖਤਰਨਾਕ ਐਕਸ਼ਨ ਸੀਨ ਕਰਦੇ ਦੇਖਿਆ ਜਾ ਸਕਦਾ ਹੈ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਵੀਡੀਓ ਵਿਚ ਧਰਮਿੰਦਰ ਘੋੜੇ ‘ਤੇ ਦੋ ਸਿਪਾਹੀਆਂ ਨਾਲ ਲੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸੀਨ ਨੂੰ ਵੇਖ ਕੇ ਲੱਗਦਾ ਹੈ ਕਿ ਸ਼ੂਟਿੰਗ ਦੌਰਾਨ ਧਰਮਿੰਦਰ ਨੂੰ ਜ਼ਰੂਰ ਸਖਤ ਮਿਹਨਤ ਕਰਨੀ ਪਈ ਹੋਵੇਗੀ। ਵੀਡੀਓ ਵਿੱਚ ਧਰਮਿੰਦਰ ਦੋਵੇਂ ਹੱਥਾਂ ਵਿੱਚ ਬਰਛਾ ਫੜਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, “ਕੋਈ ਡੁਪਲਿਕੇਟ ਨਹੀਂ, ਰੱਬ ਦੀ ਦੁਆ ਰਹੀ।“ ਧਰਮਿੰਦਰ ਦੇ ਇਸ ਐਕਸ਼ਨ ਸੀਨ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ। ਉਹ ਕੁਮੈਂਟ ਕਰਕੇ ਉਸ ਦੀ ਹਿੰਮਤ ਦੀ ਸ਼ਲਾਘਾ ਕਰ ਰਹੇ ਹਨ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਫ਼ਿਲਮ ‘ਧਰਮ-ਵੀਰ’ 1977 ਵਿੱਚ ਰਿਲੀਜ਼ ਹੋਈ ਸੀ। ਧਰਮਿੰਦਰ, ਜੀਤੇਂਦਰ, ਜ਼ੀਨਤ ਅਮਨ, ਨੀਤੂ ਸਿੰਘ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸੀ। ਫਿਲਮ ਦਾ ਨਿਰਦੇਸ਼ਨ ਮਨਮੋਹਨ ਦੇਸਾਈ ਨੇ ਕੀਤਾ ਸੀ। ਫਿਲਮ ਦੇ ਨਾਲ-ਨਾਲ ਇਸ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡNo duplicate.... His blessings 👋👋👋👋👋🙏 pic.twitter.com/s1WytANu9q
— Dharmendra Deol (@aapkadharam) June 12, 2020