ਵਿਜੀਲੈਂਸ ਦੀ ਵੱਡੀ ਕਾਰਵਾਈ, ਪੰਜਾਬ ਮੰਡੀ ਬੋਰਡ ਦਾ ਕਰਮਚਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
ਪੰਜਾਬ ਮੰਡੀ ਬੋਰਡ ਦੇ ਸਰਕਾਰੀ ਕਰਮਚਾਰੀ ਅਤੇ ਮੰਡੀ ਸੁਪਰਵਾਇਜ਼ਰ ਪਰਮਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਚੰਡੀਗੜ੍ਹ ਫ਼ਲਾਈਿੰਗ ਸਕੁਆਡ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ

ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੌਲਰੈਂਸ ਨੀਤੀ ਦੇ ਚੱਲਦੇ ਪੰਦਾਬ ਵਿਜੀਲੈਂਸ ਵੱਖ-ਵੱਖ ਸਰਕਾਰੀ ਮਹਿਕਮਿਆਂ 'ਚ ਲੁਕੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਨੱਥ ਪਾ ਰਹੀ ਹੈ। ਇਸ ਸਿਲਸਿਲੇ ਦੇ ਚੱਲਦੇ ਕਈ ਭ੍ਰਿਸ਼ਟਾਚਾਰ ਨਾਲ ਲਿਪਤ ਮੁਲਾਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ। ਹੁਣ ਨਵਾਂ ਮਾਮਲਾ ਮੰਡੀ ਬੋਰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਮੰਡੀ ਬੋਰਡ ਦੇ ਸਰਕਾਰੀ ਕਰਮਚਾਰੀ ਅਤੇ ਮੰਡੀ ਸੁਪਰਵਾਇਜ਼ਰ ਪਰਮਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਦੀ ਚੰਡੀਗੜ੍ਹ ਫ਼ਲਾਈਿੰਗ ਸਕੁਆਡ ਨੇ ਭਗਤਾਂਵਾਲਾ ਦਾਣਾ ਮੰਡੀ ਵਿੱਚ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਇੱਕ ਹੋਰ ਕਰਮਚਾਰੀ ਨੂੰ ਵੀ ਕਾਬੂ ਕੀਤਾ ਗਿਆ ਹੈ।
ਇੰਝ ਕੀਤਾ ਕਾਬੂ
ਜਾਣਕਾਰੀ ਮੁਤਾਬਕ, ਪਰਮਜੀਤ ਭਗਤਾਂਵਾਲਾ ਦਾਣਾ ਮੰਡੀ ‘ਚ ਇੱਕ ਆੜ੍ਹਤੀ ਤੋਂ ਝੋਨੇ ਸੀਜ਼ਨ ਦੌਰਾਨ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਪਰ ਆੜ੍ਹਤੀ ਨੇ ਉਸਨੂੰ ਪੈਸੇ ਦੇਣ ਦੀ ਬਜਾਏ ਸਿੱਧੀ ਸ਼ਿਕਾਇਤ ਵਿਜੀਲੈਂਸ ਬਿਊਰੋ, ਚੰਡੀਗੜ੍ਹ ਵਿੱਚ ਕਰ ਦਿੱਤੀ। ਜਿਵੇਂ ਹੀ ਪਰਮਜੀਤ ਰਿਸ਼ਵਤ ਲੈਣ ਪੁੱਜਿਆ, ਪਹਿਲਾਂ ਤੋਂ ਜਾਲ ਬਿਛਾ ਕੇ ਬੈਠੀ ਫ਼ਲਾਈਿੰਗ ਸਕੁਆਡ ਨੇ ਉਸਨੂੰ ਤੁਰੰਤ ਕਾਬੂ ਕਰ ਲਿਆ।
ਮੰਡੀ ਬੋਰਡ ਦੇ ਕਈ ਹੋਰ ਮੁਲਾਜ਼ਮਾਂ ਦੀਆਂ ਕਰਤੂਤਾਂ ਬੇਨਕਾਬ ਹੋ ਰਹੀਆਂ ਹਨ
ਪਰਮਜੀਤ ਦੇ ਨਾਲ ਇੱਕ ਹੋਰ ਕਰਮਚਾਰੀ ਵੀ ਮੰਡੀ ਵਿੱਚ ਮੌਜੂਦ ਸੀ। ਮੰਡੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਸੀ, ਪਰ ਪਰਮਜੀਤ ਦੇ ਨਾਲ ਆਉਣ ਕਰਕੇ ਉਸਨੂੰ ਵੀ ਇਸਦੀ ਸਜ਼ਾ ਭੁਗਤਣੀ ਪਈ ਅਤੇ ਫ਼ਲਾਈਿੰਗ ਸਕੁਆਡ ਨੇ ਉਸਦੇ ਖ਼ਿਲਾਫ਼ ਵੀ ਐਫ਼ਆਈਆਰ ਦਰਜ ਕਰ ਦਿੱਤੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੰਡੀ ਬੋਰਡ ਦੇ ਹੋਰ ਕਰਮਚਾਰੀਆਂ ਦੀਆਂ ਕਰਤੂਤਾਂ ਵੀ ਬੇਨਕਾਬ ਹੋ ਰਹੀਆਂ ਹਨ, ਜੋ ਆੜ੍ਹਤੀਆਂ ਤੋਂ ਸਰਕਾਰੀ ਸੇਵਾ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















