Sardool Sikander: ਸਰਦੂਲ ਸਿਕੰਦਰ ਦੀ ਦੂਜੀ ਬਰਸੀ, ਗਾਇਕ ਦੀ ਯਾਦ 'ਚ ਅਮਰ ਨੂਰੀ ਨੇ ਕਰਾਇਆ ਧਾਰਮਿਕ ਸਮਾਗਮ
ਸਰਦੂਲ ਸਿਕੰਦਰ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੱਲੋਂ ਵੀ ਸ਼ਬਦ ਗਾਇਆ ਗਿਆ। ਇਸ ਮੌਕੇ ਬਾਈ ਜੀ ਨਿਰਦੋੋਸ਼ ਪੁਰੀ ਜੀ ਮਹਾਰਾਜ ਨੰਗਲੀ ਆਸ਼ਾਰਮ ਵਾਲਿਆਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ਗਈ।
Sardool Sikander Amar Noori: ਪ੍ਰਸਿੱਧ ਅੰਤਰਾਸ਼ਟਰੀ ਗਾਇਕ ਸਵ. ਸਰਦੂਲ ਸਿਕੰਦਰ ਦੀ ਨਿੱਘੀ ਯਾਦ ’ਚ ਸਲਾਨਾ ਧਾਰਮਿਕ ਸਮਾਗਮ ਦਾ ਆਯੋਜਨ ਉਨ੍ਹਾਂ ਦੀ ਧਰਮਪਤਨੀ ਪ੍ਰਸਿੱਧ ਗਾਇਕਾ ਅਤੇ ਕਲਾਕਾਰ ਅਮਰ ਨੂਰੀ ਦੀ ਅਗਵਾਈ ’ਚ ਕੀਤਾ ਗਿਆ। ਇਸ ਦੌਰਾਨ ਸਵੇਰ ਮੌਕੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਬਾਬਾ ਪਿਆਰਾ ਸਿੰਘ ਮਿੱਠੇ ਟਿਵਾਣੇ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰ ਆਤਨ ਕੀਤਾ ਗਿਆ।
ਇਸ ਉਪਰੰਤ ਜਨਾਬ ਸਰਦੂਲ ਸਿਕੰਦਰ ਦੇ ਸਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੱਲੋਂ ਵੀ ਸ਼ਬਦ ਗਾਇਆ ਗਿਆ। ਇਸ ਮੌਕੇ ਬਾਈ ਜੀ ਨਿਰਦੋੋਸ਼ ਪੁਰੀ ਜੀ ਮਹਾਰਾਜ ਨੰਗਲੀ ਆਸ਼ਾਰਮ ਵਾਲਿਆਂ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ ਗਈ। ਇਸ ਦੌਰਾਨ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੱਟ, ਵਿਧਾਇਕ ਖੰਨਾ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਨਾਭਾ ਦੇਵਮਾਨ ਨੇ ਜਨਾਬ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਰਦੂਲ ਸਿਕੰਦਰ ਭਾਂਵੇ ਬਹੁਤ ਵੱਡੇ ਕਲਾਕਾਰ ਸਨ, ਪਰ ਉਨ੍ਹਾਂ ਨੇ ਕਦੇ ਵੀ ਹੰਕਾਰ ਨਹੀਂ ਕੀਤਾ।
View this post on Instagram
ਉਹ ਹਰ ਛੋਟੇ ਵੱਡੇ ਅਤੇ ਅਮੀਰ ਗਰੀਬ ਨੂੰ ਬਹੁਤ ਹੀ ਅਦਬ ਸਤਿਕਾਰ ਨਾਲ ਮਿਲਦੇ ਸਨ। ਉਨ੍ਹਾਂ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਉਹ ਇਕ ਫਕੀਰ ਰੂਹ ਸੀ, ਜਿਸ ਕਰਕੇ ਉਨ੍ਹਾਂ ਨਾਲ ਹਰ ਧਰਮ ਦੇ ਲੋਕ ਪਿਆਰ ਕਰਦੇ ਸਨ। ਇੰਝ ਲੱਗਦਾ ਹੈ ਜਿਵੇਂ ਉਹ ਅੱਜ ਵੀ ਸਾਡੇ ਵਿਚ ਹੀ ਹਨ। ਦੱਸ ਦਈਏ ਕਿ ਸਰਦੂਲ ਸਿਕੰਦਰ ਦੀ 24 ਫਰਵਰੀ 2021 ਨੂੰ ਕੋੋਰੋਨਾ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਉਨ੍ਹਾਂ ਨੂੰ ਹਰ ਦਿਨ ਯਾਦ ਕਰਦੀ ਰਹਿੰਦੀ ਹੈ। ਅਜਿਹਾ ਕੋਈ ਦਿਨ ਨਹੀਂ ਨਿਕਲਦਾ ਜਦੋਂ ਉਹ ਆਪਣੇ ਪਤੀ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸ਼ੇਅਰ ਨਾ ਕਰੇ।
ਇਹ ਵੀ ਪੜ੍ਹੋ: 75 ਸਾਲਾ ਬਾਲੀਵੁੱਡ ਅਦਾਕਾਰਾ ਮੁਮਤਾਜ਼ ਜਿੰਮ 'ਚ ਵਹਾਉਂਦੀ ਕਈ ਘੰਟੇ ਪਸੀਨਾ, ਵੀਡੀਓ ਦੇਖ ਲੋਕ ਹੋਏ ਹੈਰਾਨ