Mumtaz: 75 ਸਾਲਾ ਬਾਲੀਵੁੱਡ ਅਦਾਕਾਰਾ ਮੁਮਤਾਜ਼ ਜਿੰਮ 'ਚ ਵਹਾਉਂਦੀ ਕਈ ਘੰਟੇ ਪਸੀਨਾ, ਵੀਡੀਓ ਦੇਖ ਲੋਕ ਹੋਏ ਹੈਰਾਨ
Mumtaz Workout Video: ਮੁਮਤਾਜ਼ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਦਮ ਰੱਖਿਆ ਹੈ। ਅਦਾਕਾਰਾ ਦਾ ਵਰਕਆਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Mumtaz Workout Video: 60-70 ਦੇ ਦਹਾਕੇ ਦੀ ਅਦਾਕਾਰਾ ਮੁਮਤਾਜ਼ ਦੇ ਪ੍ਰਸ਼ੰਸਕਾਂ ਦੀ ਅੱਜ ਵੀ ਕੋਈ ਕਮੀ ਨਹੀਂ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਆਪਣਾ ਇੰਸਟਾਗ੍ਰਾਮ ਡੈਬਿਊ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਐਕਟਿਵ ਰਹਿੰਦੀ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਮੁਮਤਾਜ਼ ਦਾ ਵਰਕਆਊਟ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਦੀ ਫਿਟਨੈੱਸ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। 75 ਸਾਲ ਦੀ ਉਮਰ 'ਚ ਮੁਮਤਾਜ਼ ਜਿਮ 'ਚ ਪਸੀਨਾ ਵਹਾ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਮੁਮਤਾਜ਼ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂਦੀਆਂ ਸਾਰੀਆਂ ਨਵੀਆਂ ਪੁਰਾਣੀਆਂ ਫੋਟੋਆਂ-ਵੀਡੀਓ ਦੇਖਣ ਨੂੰ ਮਿਲਣਗੀਆਂ।
ਮੁਮਤਾਜ਼ ਦੀ ਵਰਕਆਊਟ ਵੀਡੀਓ
ਮੁਮਤਾਜ਼ 75 ਸਾਲ ਦੀ ਹੋ ਚੁੱਕੀ ਹੈ, ਪਰ ਉਨ੍ਹਾਂ ਦੇ ਚਿਹਰੇ ਦੀ ਖੂਬਸੂਰਤੀ ਅਤੇ ਨੂਰ ਅਜੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਅਭਿਨੇਤਰੀ ਆਪਣੇ ਸਮੇਂ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ। ਮੁਮਤਾਜ਼ ਨੇ ਦਾਰਾ ਸਿੰਘ ਅਤੇ ਧਰਮਿੰਦਰ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਅਤੇ ਫਿਲਮੀ ਪਰਦੇ 'ਤੇ ਵੀ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ। ਮੁਮਤਾਜ਼ ਨੇ ਅੱਜ ਆਪਣੇ ਆਪ ਨੂੰ ਫਿਲਮੀ ਪਰਦੇ ਤੋਂ ਦੂਰ ਕਰ ਲਿਆ ਹੈ, ਪਰ ਉਸ ਦੇ ਪ੍ਰਸ਼ੰਸਕ ਅਜੇ ਵੀ ਉਸ ਦੀ ਇਕ ਝਲਕ ਦੇਖਣ ਲਈ ਤਰਸਦੇ ਹਨ।
View this post on Instagram
ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਮੁਮਤਾਜ਼
ਦੱਸ ਦੇਈਏ ਕਿ ਮੁਮਤਾਜ਼ ਨੇ 11 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਹੀ 60 ਦੇ ਦਹਾਕੇ 'ਚ ਉਹ ਲੀਡ ਅਭਿਨੇਤਰੀ ਦੇ ਤੌਰ 'ਤੇ ਫਿਲਮਾਂ 'ਚ ਨਜ਼ਰ ਆਉਣ ਲੱਗੀ। ਮੁਮਤਾਜ਼ 'ਫੌਲਾਦ', 'ਡਾਕੂ ਮੰਗਲ ਸਿੰਘ' ਵਰਗੀਆਂ ਕਈ ਐਕਸ਼ਨ ਫਿਲਮਾਂ 'ਚ ਨਜ਼ਰ ਆਈ।
ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਮੁਮਤਾਜ਼ ਨੇ 13 ਸਾਲ ਦਾ ਬ੍ਰੇਕ ਲਿਆ ਅਤੇ 1990 'ਚ ਫਿਲਮ 'ਆਂਧੀਆਂ' ਨਾਲ ਵਾਪਸੀ ਕੀਤੀ। ਸਫਲ ਵਾਪਸੀ ਦੇ ਬਾਵਜੂਦ ਮੁਮਤਾਜ਼ ਨੇ ਸ਼ੋਅਬਿਜ਼ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ। ਹਾਲਾਂਕਿ ਕੁਝ ਸਮਾਂ ਪਹਿਲਾਂ ਮੁਮਤਾਜ਼ ਧਰਮਿੰਦਰ ਨਾਲ 'ਇੰਡੀਅਨ ਆਈਡਲ 13' 'ਚ ਨਜ਼ਰ ਆਈ ਸੀ। ਇਸ ਰਿਐਲਿਟੀ ਸ਼ੋਅ ਵਿੱਚ ਉਨ੍ਹਾਂ ਦੇ ਡਾਂਸ ਅਤੇ ਲੁੱਕ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਕਾਇਲ ਕਰ ਦਿੱਤਾ।






















