(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰ ਦਿਖਾਈ ਆਪਣੇ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦਾ ਹੈ ਦੋਸਾਂਝਵਾਲਾ
Diljit Dosanjh Video: ਦਿਲਜੀਤ ਦੋਸਾਂਝ ਨੇ ਇਸ ਵੀਡੀਓ 'ਚ ਆਪਣੇ ਘਰ ਦੀ ਝਲਕ ਫੈਨਜ਼ ਨੂੰ ਦਿਖਾਈ ਹੈ। ਖੈਰ ਇਹ ਵੀਡੀਓ ਦਿਲਜੀਤ ਦੋਸਾਂਝ ਦੇ ਕਿਹੜੇ ਘਰ ਦਾ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰ ਦਿਲਜੀਤ ਖੁਦ ਆਪਣਾ ਘਰ ਦਿਖਾ ਰਹੇ ਹਨ।
![Diljit Dosanjh: ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰ ਦਿਖਾਈ ਆਪਣੇ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦਾ ਹੈ ਦੋਸਾਂਝਵਾਲਾ diljit dosanjh gives a tour of his california house watch video here Diljit Dosanjh: ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰ ਦਿਖਾਈ ਆਪਣੇ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦਾ ਹੈ ਦੋਸਾਂਝਵਾਲਾ](https://feeds.abplive.com/onecms/images/uploaded-images/2023/06/29/e75957ce18cda7b31a2099eef7a738bf1688040618534469_original.jpg?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Home Tour Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਮੇਹਨਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਤੇ ਹਾਲੀਵੁੱਡ 'ਚ ਵੀ ਨਾਮ ਕਮਾਇਆ ਹੈ। ਜਿਸ ਮੁਕਾਮ 'ਤੇ ਅੱਜ ਦਿਲਜੀਤ ਦੋਸਾਂਝ ਹਨ, ਉਹ ਹਰ ਕਲਾਕਾਰ ਦਾ ਸੁਪਨਾ ਹੈ। ਇਸ ਦੇ ਨਾਲ ਨਾਲ ਦਿਲਜੀਤ ਸੋਸ਼ਲ ਮੀਡੀਆ 'ਤੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਕਲਾਕਾਰ ਨੇ ਇਸ ਵੀਡੀਓ 'ਚ ਆਪਣੇ ਘਰ ਦੀ ਝਲਕ ਫੈਨਜ਼ ਨੂੰ ਦਿਖਾਈ ਹੈ। ਖੈਰ ਇਹ ਵੀਡੀਓ ਦਿਲਜੀਤ ਦੋਸਾਂਝ ਦੇ ਕਿਹੜੇ ਘਰ ਦਾ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰ ਦਿਲਜੀਤ ਖੁਦ ਆਪਣਾ ਘਰ ਦਿਖਾ ਰਹੇ ਹਨ। ਵੀਡੀਓ ਦਿਲਜੀਤ ਦੇ ਘਰ ਦੇ ਗੇਟ ਤੋਂ ਸ਼ੁਰੂ ਹੁੰਦਾ ਹੈ। ਇਸ ਦੌਰਾਨ ਦਿਲਜੀਤ ਨੇ ਆਪਣੇ ਬੈੱਡਰੂਮ ਦੀ ਝਲਕ ਵੀ ਦਿਖਾਈ, ਜਿੱਥੇ ਪੂਰੇ ਬੈੱਡ 'ਤੇ ਦਿਲਜੀਤ ਦੇ ਕੱਪੜੇ ਖਿੱਲਰੇ ਹੋਏ ਨਜ਼ਰ ਆਏ। ਇਸ ਦੇ ਨਾਲ ਨਾਲ ਦਿਲਜੀਤ ਨੇ ਆਪਣੇ ਘਰ ਦੇ ਹਰ ਕੋਨੇ ਦਾ ਵੇਰਵਾ ਬੜੇ ਹੀ ਮਜ਼ਾਕੀਆ ਢੰਗ ਨਾਲ ਦਿੱਤਾ, ਜਿਸ ਨੂੰ ਦੇਖ ਕੇ ਫੈਨਜ਼ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਤੁਸੀਂ ਵੀ ਦੇਖੋ ਇਹ ਵਡਿੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਅੱਜ ਦੀ ਤਰੀਕ 'ਚ ਸਭ ਤੋਂ ਵੱਡਾ ਨਾਮ ਹੈ। ਦਿਲਜੀਤ ਨੇ ਆਪਣੀ ਮੇਹਨਤ ਤੇ ਟੈਲੇਂਟ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਨਾਲ ਹਾਲ ਹੀ 'ਚ ਦਿਲਜੀਤ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੇ ਸੀ, ਜਦੋਂ ਦਿਲਜੀਤ ਦਾ ਨਾਮ ਅਮਰੀਕਾ ਦੀ ਸੰਸਦ 'ਚ ਗੂੰਜਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਮਣੇ ਕਿਹਾ ਸੀ ਕਿ 'ਅਮਰੀਕਾ ਕੋਚੈਲੇ 'ਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦਾ ਹੈ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)