Diljit Dosanjh: ਦਿਲਜੀਤ ਦੋਸਾਂਝ ਦੀ 'ਚਮਕੀਲਾ' ਸਿਨੇਮਾਘਰਾਂ 'ਚ ਨਹੀਂ ਹੋਵੇਗੀ ਰਿਲੀਜ਼, ਇਸ ਓਟੀਟੀ ਪਲੇਟਫਾਰਮ 'ਤੇ ਦੇਖ ਸਕੋਗੇ ਫਿਲਮ
'ਚਮਕੀਲਾ' ਫਿਲਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਨਾ ਹੋ ਕੇ, ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
Dilji Dosanjh Chamkila Biopic: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਫਿਲਮ ਚਮਕੀਲਾ ਨੂੰ ਲੈਕੇ ਕਾਫੀ ਸੁਰਖੀਆਂ 'ਚ ਹਨ। ਹੁਣ 'ਚਮਕੀਲਾ' ਫਿਲਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਨਾ ਹੋ ਕੇ, ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਨਵੀਂ ਪੰਜਾਬੀ ਫਿਲਮ 'ਮੇਰਾ ਬਾਬਾ ਨਾਨਕ' ਦਾ ਪੋਸਟਰ ਰਿਲੀਜ਼, ਇਸ ਦਿਨ ਹੋ ਰਹੀ ਰਿਲੀਜ਼
ਇੰਨੀਂ ਦਿਨੀਂ ਇੱਕ ਟਵੀਟ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ 'ਚਮਕੀਲਾ' ਦੀ ਬਾਇਓਪਿਕ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋ ਰਹੀ, ਸਗੋਂ ਇਹ ਫਿਲਮ ਓਟੀਟੀ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਇਹ ਟਵੀਟ:
ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ ਮਾਂ ਨੀਤੂ ਨੇ 64 ਦੀ ਉਮਰ 'ਚ ਖਰੀਦੀ ਸ਼ਾਨਦਰ ਮਰਸਡੀਜ਼ ਕਾਰ, ਕਰੋੜਾਂ 'ਚ ਹੈ ਇਸ ਦੀ ਕੀਮਤ
ਕਾਬਿਲੇਗ਼ੌਰ ਹੈ ਕਿ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ, ਪਰੀਨਿਤੀ ਚੋਪੜਾ ਤੇ ਨਿਸ਼ਾ ਬਾਨੋ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਕਰ ਰਹੇ ਹਨ, ਜਦਕਿ ਫਿਲਮ 'ਚ ਮਿਊਜ਼ਿਕ ਏਆਰ ਰਹਿਮਾਨ ਦਾ ਹੈ। ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਲੈਕੇ ਕੋਈ ਜਾਣਕਾਰੀ ਨਹੀਂ ਹੈ।
View this post on Instagram
ਦੂਜੇ ਪਾਸੇ ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਲਾਕਾਰ ਨੂੰ ਪਿਛਲੇ ਸਾਲ 'ਬਾਬੇ ਭੰਗੜਾ ਪਾਉਂਦੇ ਨੇ' ਫਿਲਮ 'ਚ ਦੇਖਿਆ ਗਿਆ ਸੀ। ਇਸ ਫਿਲਮ ;ਚ ਉਹ ਸਰਗੁਣ ਮਹਿਤਾ ਨਾਲ ਨਜ਼ਰ ਆਏ ਸੀ। ਇਸ ਸਾਲ ਦਿਲਜੀਤ ਆਪਣੀ ਫਿਲਮ 'ਚਮਕੀਲਾ' ਨੂੰ ਲੈਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦਾ ਚਮਕੀਲਾ ਲੁੱਕ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ। ਫਿਲਮ ਦੇ ਸੈੱਟ ਤੋਂ ਹਰ ਦਿਨ ਫਿਲਮ ਸ਼ੂਟਿੰਗ ਦੀਆਂ ਵੀਡੀਓਜ਼ ਲੀਕ ਹੁੰਦੀਆਂ ਰਹਿੰਦੀਆਂ ਸੀ।