(Source: ECI/ABP News)
ਦਿਲਜੀਤ ਦੋਸਾਂਝ 150 ਕਰੋੜ ਦੀ ਜਾਇਦਾਦ ਦੇ ਮਾਲਕ, ਮੁੰਬਈ `ਚ 13 ਕਰੋੜ ਦਾ ਸ਼ਾਨਦਾਰ ਘਰ, ਮਹਿੰਗੀਆਂ ਕਾਰਾਂ ਦੇ ਸ਼ੌਕੀਨ
Diljit Dosanjh Net Worth: ਦਿਲਜੀਤ ਦੋਸਾਂਝ 20 ਮਿਲੀਅਨ ਡਾਲਰ ਯਾਨਿ 150 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਉਹ ਲਗਜ਼ਰੀ ਲਾਈਫ਼ ਜਿਉਂਦੇ ਹਨ। ਉਨ੍ਹਾਂ ਦਾ ਅਮਰੀਕਾ ਦੇ ਕੈਲੀਫ਼ੋਰਨੀਆ `ਚ ਸ਼ਾਨਦਾਰ ਬੰਗਲਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Net Worth: ਦਿਲਜੀਤ ਦੋਸਾਂਝ ਦਾ ਨਾਂ ਪੂਰੀ ਦੁਨੀਆ `ਚ ਮਸ਼ਹੂਰ ਹੈ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਦਮ ਤੇ ਇਹ ਮੁਕਾਮ ਹਾਸਲ ਕੀਤਾ ਹੈ। ਪਰ ਉਨ੍ਹਾਂ ਨੂੰ ਵੀ ਇਸ ਮੁਕਾਮ ਤੱਕ ਪਹੁੰਚਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਦਿਲਜੀਤ ਨੇ ਆਪਣੇ ਇਕ ਇੰਟਰਵਿਊ `ਚ ਦੱਸਿਆ ਸੀ ਕਿ ਉਨ੍ਹਾਂ ਦਾ ਇੰਡਸਟਰੀ `ਚ ਕੋਈ ਗੌਡਫ਼ਾਦਰ ਨਹੀਂ ਸੀ। ਪਰ ਗਾਉਣਾ ਉਨ੍ਹਾਂ ਦਾ ਜਨੂੰਨ ਸੀ। ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸਿੰਗਰ ਬਣ ਕੇ ਰਹਿਣਗੇ।
ਦਿਲਜੀਤ ਦੱਸਦੇ ਹਨ ਕਿ ਉਨ੍ਹਾਂ ਨੇ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਕਦਮ ਰੱਖਿਆ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਕਿਵੇਂ ਸ਼ੁਰੂ ਕਰਨਾ ਹੈ ਤੇ ਕਿਵੇਂ ਪੈਸੇ ਕਮਾਉਣੇ ਹਨ। ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਤਾਂ ਉਨ੍ਹਾਂ ਕੋਲ ਦੋ ਹੀ ਆਪਸ਼ਨ ਸੀ। ਜਾਂ ਤਾਂ ਉਹ ਸਿੰਗਰ ਬਣਦੇ ਜਾਂ ਫ਼ਿਰ ਫ਼ੈਕਟਰੀ `ਚ ਕੰਮ ਕਰਦੇ। ਕਿਸੇ ਤਰ੍ਹਾਂ ਸੰਘਰਸ਼ਾਂ ਨਾਲ ਉਨ੍ਹਾਂ ਆਪਣਾ ਪਹਿਲਾ ਸਿੰਗਲ ਟਰੈਕ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ ਹੌਲੀ ਮਿਊਜ਼ਿਕ ਇੰਡਸਟਰੀ `ਚ ਪੈਰ ਜਮਾਏ।
ਉਨ੍ਹਾਂ ਦਾ ਪਹਿਲਾ ਗੀਤ `ਨੱਚਦੀ ਦੇ` ਸੀ। ਇਹ ਗੀਤ ਚੱਲ ਤਾਂ ਗਿਆ ਸੀ। ਪਰ ਦਿਲਜੀਤ ਨੂੰ ਵੱਡੇ ਬਰੇਕ ਦੀ ਉਡੀਕ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਹੋਰ ਗੀਤ ਆਏ। `ਪਟਿਆਲਾ ਪੈੱਗ, ਪਰੋਪਰ ਪਟੋਲਾ, ਨੱਚਦੀਆਂ ਅੱਲੜ੍ਹਾਂ ਕੁਆਰੀਆਂ ਵਰਗੇ ਗੀਤਾਂ ਨੇ ਦਿਲਜੀਤ ਨੂੰ ਸਟਾਰ ਬਣਾ ਦਿਤਾ।
20 ਮਿਲੀਅਨ ਡਾਲਰ ਦੀ ਸੰਪਤੀ ਦੇ ਮਾਲਕ
ਦਿਲਜੀਤ ਦੋਸਾਂਝ ਅੱਜ 20 ਮਿਲੀਅਨ ਡਾਲਰ (ਅਮਰੀਕੀ) ਯਾਨਿ 150 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ। ਇਹ ਸਾਰੀ ਜਾਇਦਾਦ ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਬਣਾਈ ਹੈ। ਉਨ੍ਹਾਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਹੀ ਨਹੀਂ ਉਨ੍ਹਾਂ ਨੇ ਬਾਲੀਵੁੱਡ ;ਚ ਵੀ ਖੂਬ ਨਾਮ ਕਮਾਇਆ ਹੈ।
ਦਿਲਜੀ ਦੇ ਘਰ
ਦਿਲਜੀਤ ਦੋਸਾਂਝ ਸ਼ਾਹੀ ਜੀਵਨ ਜਿਉਂਦੇ ਹਨ। ਉਨ੍ਹਾਂ ਦੇ ਦੇਸ਼ `ਚ ਹੀ ਨਹੀਂ ਵਿਦੇਸ਼ਾਂ `ਚ ਵੀ ਆਲੀਸ਼ਾਨ ਘਰ ਹਨ। ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਫ਼ੇਜ਼ 2 `ਚ ਦਿਲਜੀਤ ਦੀ ਪ੍ਰਾਪਰਟੀ ਹੈ। ਉਨ੍ਹਾਂ ਦਾ ਮੁੰਬਈ `ਚ 13 ਕਰੋੜ ਦਾ ਆਲੀਸ਼ਾਨ ਘਰ ਹੈ। ਇਹੀ ਨਹੀਂ ਕੈਲੀਫ਼ੋਰਨੀਆ `ਚ ਦਿਲਜੀਤ ਦਾ ਦੋ ਮੰਜ਼ਿਲਾ ਸ਼ਾਨਦਾਰ ਬੰਗਲਾ ਹੈ। ਕਿਹਾ ਜਾਂਦਾ ਹੈ ਕਿ ਇਸ ਘਰ ਦੀ ਕੀਮਤ ਕਰੋੜਾਂ ਡਾਲਰ ;ਚ ਹੈ।
ਕਾਰ ਕਲੈਕਸ਼ਨ
ਦਿਲਜੀਤ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ। ਦਿਲਜੀਤ ਦੇ ਕਾਰ ਕਲੈਕਸ਼ਨ `ਚ ਇੱਕ ਤੋਂ ਇੱਕ ਲਗਜ਼ਰੀ ਕਾਰ ਹੈ। ਉਨ੍ਹਾਂ ਕੋਲ ਪਜੇਰੋ (28 ਲੱਖ), ਮਰਸਡੀਜ਼ ਬੈਂਜ਼ ਜੀ 63 (ਢਾਈ ਕਰੋੜ), ਬੀਐਮਡਬਲਿਊ 520ਡੀ (1.92 ਕਰੋੜ) ਵਰਗੀਆਂ ਕਾਰਾਂ ਹਨ।
ਮਹਿੰਗੇ ਜੁੱਤਿਆਂ ਦੇ ਸ਼ੌਕੀਨ
ਦਿਲਜੀਤ ਦੀ ਸ਼ਾਹੀ ਜ਼ਿੰਦਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਜੁੱਤਿਆਂ ਦਾ ਹਰ ਜੋੜਾ ਲੱਖ ਦੀ ਕੀਮਤ ਤੋਂ ਘੱਟ ਨਹੀਂ ਹੈ। ਰਿਪੋਰਟ ਮੁਤਾਬਕ ਉਨ੍ਹਾਂ ਕੋਲ ਆਡੀਡਾਸ, ਨਾਈਕ ਵਰਗੇ ਬਰੈਂਡ ਦੇ ਜੁੱਤੇ ਹਨ। ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਹੈ।
ਮਹਿੰਗੇ ਕੱਪੜੇ
ਦਿਲਜੀਤ ਮਹਿੰਗੇ ਕੱਪੜੇ ਖਾਸ ਕਰਕੇ ਬਰਾਂਡਿਡ ਜੈਕਟਾਂ ਦੇ ਸ਼ੌਕੀਨ ਹਨ। ਉਨ੍ਹਾਂ ਦੇ ਕੋਲ ਤਕਰੀਬਨ ਢਾਈ ਲੱਖ ਦੀਆਂ ਜੈਕਟਾਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
