(Source: ECI/ABP News)
Diljit Dosanjh: 'ਚਮਕੀਲਾ' ਟਰੇਲਰ ਲੌਂਚ ਦੌਰਾਨ ਪਰਿਣੀਤੀ ਚੋਪੜਾ ਦੀ ਗਾਇਕੀ ਤੋਂ ਪਰੇਸ਼ਾਨ ਹੋਏ ਦਿਲਜੀਤ ਦੋਸਾਂਝ, ਬਣਾਏ ਅਜਿਹੇ ਮੂੰਹ, ਵੀਡੀਓ ਵਾਇਰਲ
Chamkila Trailer: ਪਰਿਣੀਤੀ ਗਾਣੇ ਦੇ ਸੁਰ ਠੀਕ ਤਰ੍ਹਾਂ ਨਹੀਂ ਫੜ ਪਾ ਰਹੀ ਹੈ। ਇਸ ਨੂੰ ਦੇਖ ਕੇ ਦਿਲਜੀਤ ਹੋਰ ਤਰ੍ਹਾਂ ਦੇ ਮੂੰਹ ਬਣਾ ਰਹੇ ਹਨ। ਹੁਣ ਦਿਲਜੀਤ ਦਾ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Parineeti Chopra: ਦਿਲਜੀਤ ਦੋਸਾਂਝ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਤੇ ਪਰਿਣੀਤੀ ਚੋਪੜਾ ਦੀ ਫਿਲਮ 'ਚਮਕੀਲਾ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹੁਣ 'ਚਮਕੀਲਾ' ਦੇ ਟਰੇਲਰ ਲੌਂਚ ਤੋਂ ਦਿਲਜੀਤ-ਪਰਿਣੀਤੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪਰਿਣੀਤੀ ਨੂੰ ਦੇਖ ਕੇ ਦਿਲਜੀਤ ਅਜੀਬ ਮੂੰਹ ਬਣਾ ਰਹੇ ਹਨ।
ਵਾਇਰਲ ਵੀਡੀਓ 'ਚ ਪਰਿਣੀਤੀ ਚੋਪੜਾ ਚਮਕੀਲੇ ਤੇ ਅਮਰਜੋਤ ਦਾ ਗਾਣਾ ਗਾਉਂਦੀ ਨਜ਼ਰ ਆ ਰਹੀ ਹੈ। ਪਰਿਣੀਤੀ ਗਾਣੇ ਦੇ ਸੁਰ ਠੀਕ ਤਰ੍ਹਾਂ ਨਹੀਂ ਫੜ ਪਾ ਰਹੀ ਹੈ। ਇਸ ਨੂੰ ਦੇਖ ਕੇ ਦਿਲਜੀਤ ਹੋਰ ਤਰ੍ਹਾਂ ਦੇ ਮੂੰਹ ਬਣਾ ਰਹੇ ਹਨ। ਹੁਣ ਦਿਲਜੀਤ ਦਾ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪਰਿਣੀਤੀ ਦੀ ਗਾਇਕੀ ਤੋਂ ਦਿਲਜੀਤ ਕਾਫੀ ਅੱਕੇ ਹੋਏ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਨੇ ਵੀ ਪਰਿਣੀਤੀ ਦੀ ਬੇਸੁਰੀ ਗਾਇਕੀ ਦਾ ਰੱਜ ਕੇ ਮਜ਼ਾਕ ਉਡਾਇਆ ਹੈ। ਪਹਿਲਾਂ ਤੁਸੀਂ ਦੇਖੋ ਵੀਡੀਓ:
View this post on Instagram
ਇਸ ਤੋਂ ਬਾਅਦ ਪਰਿਣੀਤੀ ਦੀ ਖਰਾਬ ਗਾਇਕੀ ਨੂੰ ਦਿਲਜੀਤ ਸੰਭਾਲਦੇ ਨਜ਼ਰ ਆਏ।
View this post on Instagram
ਲੋਕਾਂ ਨੇ ਕੀਤੇ ਅਜਿਹੇ ਕਮੈਂਟ
ਪਰਿਣੀਤੀ ਦੀ ਗਾਇਕੀ ਤੇ ਲੋਕ ਉਸ ਨੂੰ ਕਾਫੀ ਟਰੋਲ ਕਰ ਰਹੇ ਹਨ। ਲੋਕ ਕਮੈਂਟ ਬਾਕਸ 'ਚ ਅਦਾਕਾਰਾ ਦਾ ਖੂਬ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਲਿਿਖਿਆ,'ਚਮਕੀਲੇ ਨੇ ਅਮਰਜੋਤ ਨੂੰ ਮਾਰ ਦੇਣਾ ਸੀ ਉਹ ਅਜਿਹਾ ਗਾਉਂਦੀ ਹੁੰਦੀ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਦਿਲਜੀਤ ਸੋਚ ਰਿਹਾ ਹੋਣਾ, 'ਰੱਬਾ ਚੱਕ ਲੈ ਮੈਨੂੰ।'' ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਇਹ ਤੁਹਾਡਾ ਲੁਕਿਆ ਹੋਇਆ ਟੈਲੇਂਟ ਹੈ, ਕਿਰਪਾ ਕਰਕੇ ਇਸ ਨੂੰ ਲੁਕਾ ਕੇ ਹੀ ਰੱਖੋ।' ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਸ਼ੁਕਰ ਆ ਚਮਕੀਲਾ ਜ਼ਿੰਦਾ ਨੀ ਹੁਣ।' ਪੜ੍ਹੋ ਇਹ ਮਜ਼ੇਦਾਰ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਤੇ ਪਰਿਣੀਤੀ ਚੋਪੜਾ ਦੀ ਚਮਕੀਲਾ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
