ਦਿਲਜੀਤ ਦੋਸਾਂਝ ਨੇ ਇੰਗਲੈਂਡ ਦੇ ਜੰਗਲਾਂ `ਚ ਲੱਗੀ ਅੱਗ ਦੀ ਤਸਵੀਰ ਕੀਤੀ ਸ਼ੇਅਰ, ਜਲਵਾਯੂ ਪਰਿਵਰਤਨ `ਤੇ ਜਤਾਈ ਚਿੰਤਾ
Diljit Dosanjh: ਦਿਲਜੀਤ ਦੋਸਾਂਝ ਨੇ ਇੰਗਲੈਂਡ ਤੋਂ ਅਜਿਹੀ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਹਰ ਕੋਈ ਚਿੰਤਾ ਜਤਾ ਰਿਹਾ ਹੈ। ਇਹ ਤਸਵੀਰ `ਚ ਜੋ ਨਜ਼ਾਰਾ ਤੁਸੀਂ ਦੇਖ ਰਹੇ ਹੋ, ਉਹ ਇੰਗਲੈਂਡ ਦਾ ਹੈ। ਇੱਥੋਂ ਦੇ ਇੱਕ ਜੰਗਲ 'ਚ ਅੱਗ ਲੱਗੀ ਹੋਈ ਹੈ
Diljit Dosanjh Shares Picture Of Forest Fire: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ `ਬੋਰਨ ਟੂ ਸ਼ਾਈਨ` ਵਰਲਡ ਟੂਰ `ਚ ਬਿਜ਼ੀ ਹਨ। ਜਿਵੇਂ ਕਿ ਉਨ੍ਹਾਂ ਨੇ ਦੱਸਿਆ ਸੀ ਕਿ ਅਗਸਤ `ਚ ਉਹ ਇੰਗਲੈਂਡ `ਚ ਮਿਊਜ਼ਿਕ ਕੰਸਰਟ ਕਰਨਗੇ। ਇੰਨੀਂ ਦਿਨੀਂ ਦਿਲਜੀਤ ਦੋਸਾਂਝ ਇੰਗਲੈਂਡ `ਚ ਹਨ। ਉਨ੍ਹਾਂ ਦਾ ਪਹਿਲਾ ਸ਼ੋਅ ਹੋ ਚੁੱਕਿਆ ਹੈ।
ਇਸ ਦੌਰਾਨ ਦਿਲਜੀਤ ਨਾਲ ਨਾਲ ਸੋਸ਼ਲ ਮੀਡੀਆ `ਤੇ ਵੀ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੇ ਹਨ। ਆਪਣੇ ਬਿਜ਼ੀ ਸ਼ਡਿਊਲ ਦੌਰਾਨ ਵੀ ਉਹ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਨ ਲਈ ਸਮਾਂ ਕੱਢ ਹੀ ਲੈਂਦੇ ਹਨ। ਪਰ ਇਸੇ ਦਰਮਿਆਨ ਬੀਤੇ ਦਿਨੀਂ ਦਿਲਜੀਤ ਦੋਸਾਂਝ ਨੇ ਇੰਗਲੈਂਡ ਤੋਂ ਅਜਿਹੀ ਤਸਵੀਰ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਹਰ ਕੋਈ ਚਿੰਤਾ ਜਤਾ ਰਿਹਾ ਹੈ। ਦੇਖੋ ਤਸਵੀਰ:
ਇਹ ਤਸਵੀਰ `ਚ ਜੋ ਨਜ਼ਾਰਾ ਤੁਸੀਂ ਦੇਖ ਰਹੇ ਹੋ, ਉਹ ਇੰਗਲੈਂਡ ਦਾ ਹੈ। ਇੱਥੋਂ ਦੇ ਇੱਕ ਜੰਗਲ ਵਿੱਚ ਅੱਗ ਲੱਗੀ ਹੋਈ ਹੈ, ਜਿਸ ਦੀ ਵੀਡੀਓ ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ । ਜੋ ਤਸਵੀਰ ਤੁਸੀਂ ਉੱਪਰ ਦੇਖੀ ਉਹ ਉਸੇ ਵੀਡੀਓ ਦਾ ਸਕ੍ਰੀਨਸ਼ਾਟ ਹੈ । ਇਸ ਦੇ ਨਾਲ ਕੈਪਸ਼ਨ `ਚ ਦਿਲਜੀਤ ਨੇ ਲਿਖਿਆ, "ਕਲਾਈਮੇਟ ਚੇਂਜ ।"
ਸਾਫ਼ ਜ਼ਾਹਰ ਹੈ ਕਿ ਧਰਤੀ ਦੀ ਹਵਾ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ । ਜਿਸ ਨੂੰ ਲੈਕੇ ਹਰ ਕੋਈ ਚਿੰਤਾ ਵਿੱਚ ਹੈ । ਇਸੇ ਨੂੰ ਕਲਾਈਮੇਟ ਚੇਂਜ ਯਾਨਿ ਜਲਵਾਯੂ ਪਰਿਵਰਤਨ ਕਹਿੰਦੇ ਹਨ । ਵਿਗਿਆਨੀਆਂ ਨੇ ਚੇਤਾਵਨੀ ਜਤਾਈ ਹੈ ਕਿ ਜਿਸ ਤਰ੍ਹਾਂ ਧਰਤੀ `ਤੇ ਗਰਮੀ ਵਧ ਰਹੀ ਹੈ । ਅਜਿਹੇ ਹਾਲਾਤ `ਚ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੇ ਕੁਦਰਤੀ ਸਰੋਤ ਖਤਮ ਹੋ ਜਾਣਗੇ । ਇਸੇ ਲਈ ਕਲਾਈਮੇਟ ਚੇਂਜ ਵਰਗੀ ਮੁਸੀਬਤ ਤੋਂ ਬਚਣ ਲਈ ਸਭ ਨੂੰ ਜ਼ਰੂਰਤ ਹੈ ਸਹਿਯੋਗ ਦੇਣ ਦੀ । ਕਿਉਂਕਿ ਦੁਨੀਆ ਦਾ ਹਰ ਇਨਸਾਨ ਵੀ ਜੇ ਇੱਕ ਰੁੱਖ ਲਗਾਵੇ ਤਾਂ ਇਸ ਹਿਸਾਬ ਨਾਲ ਸਾਢੇ 7 ਅਰਬ ਰੁੱਖ ਦੁਨੀਆ ਤੇ ਧਰਤੀ ਨੂੰ ਬਚਾਉਣ ਲਈ ਕਾਫ਼ੀ ਰਹਿਣਗੇ । ਨਹੀਂ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਧਰਤੀ ਤੇ ਪਾਣੀ ਤੇ ਆਕਸੀਜਨ ਦੋਵੇਂ ਪੂਰੀ ਤਰ੍ਹਾਂ ਖਤਮ ਹੋ ਜਾਣਗੇ ।