(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੇ ਨੰਨ੍ਹੀ ਫੈਨ ਦੀ ਇੰਝ ਕੀਤੀ ਰਿਸਪੈਕਟ, ਦਿੱਤਾ ਵੱਡਾ ਸਰਪ੍ਰਾਈਜ਼, ਵੀਡੀਓ ਦੇਖ ਪੂਰੀ ਦੁਨੀਆ ਕਰ ਰਹੀ ਤਾਰੀਫ
Diljit Dosanjh Video: ਦਿਲਜੀਤ ਦੋਸਾਂਝ ਦੇ ਆਸਟਰੇਲੀਆ ਦੇ ਬ੍ਰਿਸਬੇਨ ਵਿਖੇ ਲਾਈਵ ਸ਼ੋਅ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਆਪਣੀ ਇੱਕ ਨੰਨ੍ਹੀ ਜਿਹੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ।
![Diljit Dosanjh: ਦਿਲਜੀਤ ਦੋਸਾਂਝ ਨੇ ਨੰਨ੍ਹੀ ਫੈਨ ਦੀ ਇੰਝ ਕੀਤੀ ਰਿਸਪੈਕਟ, ਦਿੱਤਾ ਵੱਡਾ ਸਰਪ੍ਰਾਈਜ਼, ਵੀਡੀਓ ਦੇਖ ਪੂਰੀ ਦੁਨੀਆ ਕਰ ਰਹੀ ਤਾਰੀਫ diljit dosanjh video with his little fan girl breaking internet as singer surprises her with special gift Diljit Dosanjh: ਦਿਲਜੀਤ ਦੋਸਾਂਝ ਨੇ ਨੰਨ੍ਹੀ ਫੈਨ ਦੀ ਇੰਝ ਕੀਤੀ ਰਿਸਪੈਕਟ, ਦਿੱਤਾ ਵੱਡਾ ਸਰਪ੍ਰਾਈਜ਼, ਵੀਡੀਓ ਦੇਖ ਪੂਰੀ ਦੁਨੀਆ ਕਰ ਰਹੀ ਤਾਰੀਫ](https://feeds.abplive.com/onecms/images/uploaded-images/2023/10/24/aa5533d13ebe4ecca6fd61c1a6595f2e1698138866731469_original.png?impolicy=abp_cdn&imwidth=1200&height=675)
Diljit Dosanjh viral Video: ਦਿਲਜੀਤ ਦੋਸਾਂਝ ਦੇ ਪੂਰੀ ਦੁਨੀਆ 'ਚ ਕਰੋੜਾਂ ਦੀ ਗਿਣਤੀ 'ਚ ਫੈਨਜ਼ ਹਨ। ਦਿਲਜੀਤ ਨੂੰ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ਇੰਨੀਂ ਦਿਨੀਂ ਦਿਲਜੀਤ ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਟੂਰ ;ਚ ਬਿਜ਼ੀ ਹਨ। ਦਿਲਜੀਤ ਦਾ ਇਹ ਵਰਲਡ ਟੂਰ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ।
ਹਾਲ ਹੀ 'ਚ ਦਿਲਜੀਤ ਦੇ ਆਸਟਰੇਲੀਆ ਦੇ ਬ੍ਰਿਸਬੇਨ ਵਿਖੇ ਲਾਈਵ ਸ਼ੋਅ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਆਪਣੀ ਇੱਕ ਨੰਨ੍ਹੀ ਜਿਹੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ। ਦਿਲਜੀਤ ਨੇ ਜਿਸ ਪਿਆਰ ਤੇ ਰਿਸਪੈਕਟ ਨਾਲ ਆਪਣੀ ਇਸ ਨੰਨ੍ਹੀ ਫੈਨ ਨੂੰ ਟਰੀਟ ਕੀਤਾ, ਇਸ ਦੀ ਪੂਰੀ ਦੁਨੀਆ 'ਚ ਤਾਰੀਫ ਹੋ ਰਹੀ ਹੈ। ਦਿਲਜੀਤ ਨੇ ਬੜੇ ਪਿਆਰ ਨਾਲ ਪਹਿਲਾਂ ਨੰਨ੍ਹੀ ਬੱਚੀ ਨੂੰ ਗਲ ਨਾਲ ਲਗਾਇਆ ਅਤੇ ਫਿਰ ਉਸ ਦੇ ਸਿਰ 'ਤੇ ਚੁੰਨੀ ਦਿੱਤੀ ਅਤੇ ਕਿਹਾ 'ਲੱਗਦੀ ਹੈ ਨਾ ਫਿਰ ਨਿਮਰਤ ਖਹਿਰਾ'। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੀ ਨੰਨ੍ਹੀ ਫੈਨ ਨੂੰ ਵੱਡਾ ਗਿਫਟ ਵੀ ਦਿੱਤਾ। ਦਿਲਜੀਤ ਦੀ ਆਪਣੀ ਫੈਨ ਦੇ ਨਾਲ ਇਹ ਕਿਊਟ ਬੌਂਡਿੰਗ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ ਇਲੂਮਿਨਾਟੀ ਯਾਨਿ ਸੀਕਰੇਟ ਸੁਸਾਇਟੀ ਨਾਲ ਜੁੜਨ ਦੀਆਂ ਅਫਵਾਹਾਂ ਵੀ ਚਰਚਾ 'ਚ ਹਨ। ਦਿਲਜੀਤ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣਾ ਪੱਖ ਵੀ ਰੱਖਿਆ ਹੈ। ਦਿਲਜੀਤ ਨੇ ਕਿਹਾ ਕਿ 'ਸਾਡੀ ਸਾਰੀ ਉਮਰ ਮੇਹਨਤ ਕਰਦੇ ਲੰਘ ਗਈ ਤੇ ਤੁਸੀਂ ਸਾਰਾ ਕਰੈਡਿਟ ਇਲੂਮਿਨਾਟੀ ਨੂੰ ਦੇ ਰਹੇ ਹੋ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)