ਜਦੋਂ ਪਹਿਲੀ ਵਾਰ ਸ਼ਾਹਰੁਖ ਖਾਨ ਨੂੰ 'ਮੰਨਤ' 'ਚ ਮਿਲੀ ਸੀ ਦੀਪਿਕਾ ਕੱਕੜ, ਅਦਾਕਾਰਾ ਬੋਲੀ- 'ਮੈਨੂੰ ਸ਼ਾਹਰੁਖ ਨੇ ਬਹੁਤ...'
Dipika Kakar: ਦੀਪਿਕਾ ਕੱਕੜ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਪਹਿਲੀ ਵਾਰ ਸ਼ਾਹਰੁਖ ਖਾਨ ਨੂੰ ਉਨ੍ਹਾਂ ਦੇ ਘਰ ਮੰਨਤ 'ਚ ਮਿਲੀ ਸੀ ਤਾਂ ਉਨ੍ਹਾਂ ਦਾ ਰਿਐਕਸ਼ਨ ਕਿਵੇਂ ਸੀ।
Dipika Kakar Meeting With SRK: ਦੀਪਿਕਾ ਕੱਕੜ ਟੀਵੀ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਅਤੇ ਉਸਨੇ ਟੀਵੀ ਸ਼ੋਅ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਹਨ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਅਰਹੋਸਟੇਸ ਦੇ ਤੌਰ 'ਤੇ ਕੀਤੀ ਸੀ, ਪਰ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਇਹ ਨੌਕਰੀ ਛੱਡਣੀ ਪਈ। ਹਾਲਾਂਕਿ, ਦੀਪਿਕਾ ਦੀ ਕਿਸਮਤ ਉਸ ਲਈ ਕੁਝ ਹੋਰ ਹੀ ਰੱਖ ਰਹੀ ਸੀ ਅਤੇ ਉਸ ਲਈ ਚੀਜ਼ਾਂ ਬਦਲ ਗਈਆਂ ਜਦੋਂ ਉਸਨੇ ਅਦਾਕਾਰੀ ਵਿੱਚ ਆਪਣਾ ਹੱਥ ਅਜ਼ਮਾਇਆ। ਕੁਝ ਸਮਾਂ ਪਹਿਲਾਂ, ਇੱਕ ਇੰਟਰਵਿਊ ਵਿੱਚ, ਦੀਪਿਕਾ ਨੇ 'ਮੰਨਤ' ਵਿੱਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਆਪਣੀ ਮੁਲਾਕਾਤ, ਆਪਣੇ ਸਫ਼ਰ ਅਤੇ ਸੰਘਰਸ਼ ਦੇ ਦਿਨਾਂ ਬਾਰੇ ਗੱਲ ਕੀਤੀ ਸੀ।
ਸ਼ਾਹਰੁਖ ਖਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਦੀਪਿਕਾ ਕੱਕੜ
ਦੀਪਿਕਾ ਕੱਕੜ ਨੇ ਸ਼ਾਹਰੁਖ ਖਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਕਿਹਾ, ਕਿ ਜਿਸ ਦਿਨ ਮੈਨੂੰ ਸ਼ਾਹਰੁਖ ਖਾਨ ਸਰ ਨੂੰ ਮਿਲਣਾ ਸੀ, ਮੈਨੂੰ ਯਾਦ ਹੈ ਕਿ ਮੈਂ ਨਾ ਤਾਂ ਕੁੱਝ ਖਾਧਾ ਸੀ ਤੇ ਨਾ ਕੁੱਝ ਪੀਤਾ ਸੀ। ਮੈਨੂੰ ਯਾਦ ਹੈ ਜਯਾ ਓਝਾ ਜੀ ਦਾ ਕਿਰਦਾਰ ਉਹ ਮੇਰੇ ਆਨ- ਸ਼ੋਅ ਵਿੱਚ ਸਕ੍ਰੀਨ ਮਾਂ ਅਤੇ ਮੈਂ ਉਸਦੇ ਨਾਲ ਇੱਕ ਕਮਰਾ ਸਾਂਝਾ ਕਰ ਰਹੀ ਸੀ। ਉਸ ਦਿਨ ਉਹ ਮੈਨੂੰ ਛੇੜ ਰਹੀ ਸੀ ਅਤੇ ਉਹ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਕਿਉਂਕਿ ਮੈਂ ਕਿਸੇ ਵੱਲ ਧਿਆਨ ਨਹੀਂ ਦੇ ਰਹੀ ਸੀ, ਮੈਂ ਕਿਸੇ ਨਾਲ ਖਾਣਾ ਜਾਂ ਗੱਲ ਨਹੀਂ ਕਰਨਾ ਚਾਹੁੰਦੀ ਸੀ। ਮੈਂ ਬਹੁਤ ਖੁਸ਼ ਸੀ ਕਿ ਮੈਂ ਮੰਨਤ ਜਾ ਰਹੀ ਹਾਂ। ਇਹ ਇੱਕ ਵੱਡੇ ਪਲ ਵਰਗਾ ਸੀ। ਇੱਕ ਤਾਂ ਤੁਸੀਂ ਮੁੰਬਈ ਹੋ ਅਤੇ ਤੁਹਾਨੂੰ ਇੰਨਾਂ ਵੱਡਾ ਲੌਂਚ ਮਿਲ ਰਿਹਾ ਹੈ ਅਤੇ ਫਿਰ ਤੁਸੀਂ ਸ਼ਾਹਰੁਖ ਖਾਨ ਦੇ ਘਰ ਜਾਣ ਵਾਲੇ ਹਨ। ਉਹ ਐਕਸਾਇਟਮੈਂਟ ਦਾ ਅਲੱਗ ਹੀ ਲੈਵਲ ਸੀ।
ਸ਼ਾਹਰੁਖ ਖਾਨ ਦੀ ਕੋ ਐਕਟਰ ਬੁਲਾਈ ਗਈ ਸੀ ਦੀਪਿਕਾ
ਦੀਪਿਕਾ ਨੇ ਅੱਗੇ ਕਿਹਾ, ''ਮੰਨਣਾ ਪਵੇਗਾ ਜਿਵੇਂ ਕਿ ਅਸੀਂ ਕਹਿੰਦੇ ਹਨ ਕਿ ਕੋਈ ਸਟਾਰ ਕਿਉਂ ਬਣਦਾ ਹੈ, ਉਹ ਹਰ ਚੀਜ਼ ਦੇ ਹੱਕਦਾਰ ਹਨ। ਜਿੰਨੀਂ ਤਾਰੀਫ ਤੁਸੀਂ ਉਨ੍ਹਾਂ ਦੀ ਸੁਣਦੇ ਹੋ ਤਾਂ ਉਹ ਹਰ ਸ਼ਬਦ ਨੂੰ ਸਹੀ ਠਹਿਰਾਉਂਦੇ ਹਨ। ਜਦੋਂ ਅਸੀਂ ਅੰਦਰ ਦਾਖਲ ਹੋਏ ਤਾਂ ਉਥੇ ਮੰਨਤ ਵੱਲੋਂ ਪੂਰੀ ਟੀਮ ਲਈ ਰੀਫਰੈਸ਼ਮੈਂਟ ਰੱਖਿਆ ਹੋਇਆ ਸੀ। ਅਸੀਂ ਪੂਰੀ ਚੀਜ਼ਾਂ ਸੈਟਅੱਪ ਕੀਤੀਆਂ ਅਤੇ ਉਸ ਸਮੇਂ ਅਸ਼ਵਨੀ ਯਾਰਡੀ ਮੈਮ ਚੈਨਲ ਦਾ ਹਿੱਸਾ ਸੀ। ਉਹ ਪਹਿਲਾਂ ਤੋਂ ਹੀ ਉੱਪਰ ਸ਼ਾਹਰੁਖ ਦੇ ਨਾਲ ਸੀ ਅਤੇ ਕਿਸੇ ਨੇ ਆ ਕੇ ਕਿਹਾ, 'ਸਰ ਆਪਣੇ ਕੋ ਐਕਟਰ ਨੂੰ ਮਿਲਣਾ ਚਾਹੁੰਦੇ ਹਨ, ਇਹ ਸੁਣ ਕੇ ਮੈਂ ਬੇਹੋਸ਼ ਹੋ ਗਈ...ਮੇਰੀਆਂ ਹਵਾਈਆਂ ਉੱਡ ਗਈਆਂ। ਮੈਨੂੰ ਸ਼ਾਹਰੁਖ ਖਾਨ ਦਾ ਕੋ ਐਕਟਰ ਬੁਲਾਇਆ ਗਿਆ ਸੀ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ।'
ਦੀਪਿਕਾ ਸ਼ਾਹਰੁਖ ਨੂੰ ਮਿਲਣ ਤੋਂ ਬਾਅਦ ਪਤੀ ਸ਼ੋਏਬ ਨੂੰ ਚਿੜਾਉਂਦੀ ਹੈ
ਦੀਪਿਕਾ ਅੱਗੇ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਸ਼ੋਏਬ ਸ਼ਾਹਰੁਖ ਖਾਨ ਦੇ ਬਹੁਤ ਵੱਡੇ ਫੈਨ ਹਨ ਅਤੇ ਹਾਲੇ ਤੱਕ ਉਨ੍ਹਾਂ ਨੂੰ ਮਿਲ ਨਹੀਂ ਸਕੇ ਹਨ। ਮੈਂ ਇਸ ਗੱਲ ਨੂੰ ਲੈਕੇ ਉਨ੍ਹਾਂ ਨੂੰ ਬਹੁਤ ਚਿੜਾਉਂਦੀ ਹਾਂ ਕਿ ਸ਼ੋਏਬ ਤੁਸੀਂ ਸ਼ਾਹਰੁਖ ਨੂੰ ਨਹੀਂ ਮਿਲੇ। ਮੈਂ ਉਨ੍ਹਾਂ ਦੀ ਟਾਂਗ ਖਿੱਚਦੀ ਰਹਿੰਦੀ ਹਾਂ। ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਨਹੀਂ ਮਿਲੀ। ਜਦੋਂ ਉਹ ਬਿੱਗ ਬੌਸ ਲਈ ਆਏ ਸੀ ਤਾਂ 'ਮੀ ਟੀਵੀ' ਦੇ ਜ਼ਰੀਏ ਇੱਕ ਵਾਰ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਸਸੁਰਾਲ ਸਿਮਰ ਕਾ ਦਾ ਉਹ ਦਿਨ ਮੇਰੇ ਲਈ 'ਆਈਕੋਨਿਕ ਦਿਨ' ਸੀ, ਕਿਉਂਕਿ ਮੈਂ ਸ਼ਾਹਰੁਖ ਖਾਨ ਨੂੰ ਬਹੁਤ ਪਸੰਦ ਕਰਦੀ ਹਾਂ, ਉਨ੍ਹਾਂ ਦੇ ਤੋੜ ਦਾ ਕੋਈ ਤੋੜ ਨਹੀਂ ਹੈ।