(Source: ECI/ABP News/ABP Majha)
Assembly Election Results Winners: ਪੰਜਾਬ 'ਚ 'ਆਪ' ਦੀ ਹੁੰਝਾ ਫੇਰ ਜਿੱਤ , 92 ਸੀਟਾਂ ਨਾਲ ਮਿਲਿਆ ਸਪੱਸ਼ਟ ਬਹੁਮਤ
Election Results 2022 Winners 2022 News: ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
LIVE
Background
Election Results 2022 Winners 2022 News: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਰੂਝਾਨਾਂ ਮੁਤਾਬਿਕ ਆਪ ਸਭ ਤੋਂ ਅੱਗੇ ਹੈ।ਇਸ ਦੌਰਾਨ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਚੁੱਕੇ ਹਨ।ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਨੂੰ 13 ਹਜ਼ਾਰ ਵੋਟਾਂ ਨਾਲ ਹਰਾਇਆ ਹੈ। ਉਧਰ ਪਠਾਨਕੋਟ ਵਿੱਚ ਅਸ਼ਵਨੀ ਸ਼ਰਮਾ ਚੋਣ ਜਿੱਤ ਚੁੱਕੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ (Assembly elections 2022) ਦੇ ਹੁਣ ਤੱਕ ਦੇ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ 83 ਸੀਟਾਂ 'ਤੇ ਸਭ ਤੋਂ ਵੱਧ ਲੀਡ ਮਿਲੀ ਹੈ, ਜਦਕਿ ਕਾਂਗਰਸ 18 ਸੀਟਾਂ 'ਤੇ ਸਿਮਟ ਗਈ ਹੈ। ਅਕਾਲੀ ਦਲ 9 ਸੀਟਾਂ 'ਤੇ ਅਤੇ ਭਾਜਪਾ ਗਠਜੋੜ 5 ਸੀਟਾਂ 'ਤੇ ਅੱਗੇ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਸਾਹਮਣੇ ਆਇਆ ਹੈ। ਪੰਜਾਬ ਵਿੱਚ ਕਾਂਗਰਸ ਦਾ ਖਾਤਾ ਖੁੱਲ੍ਹ ਗਿਆ ਹੈ। ਪਹਿਲਾ ਰੁਝਾਨ 'ਚ ਆਪ 83 , ਕਾਂਗਰਸ 16, ਬੀਜੇਪੀ 05, ਸ਼੍ਰੋਮਣੀ ਅਕਾਲੀ ਦਲ 12 'ਤੇ ਹੈ। 117 ਸੀਟਾਂ 'ਤੇ ਸਿਰਫ ਇਕ ਸੀਟ ਤੋਂ ਹੀ ਰੁਝਾਨ ਆਇਆ ਹੈ। ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਘੱਟੋ-ਘੱਟ 59 ਸੀਟਾਂ ਚਾਹੀਦੀਆਂ ਹਨ।
'ਆਪ' ਤੇ ਕਾਂਗਰਸ 'ਚ ਸਖਤ ਟੱਕਰ
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅੱਜ ਸ਼ਾਮ ਤੱਕ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਅਤੇ ਕਿਸ ਦੀ ਸਰਕਾਰ ਸੱਤਾ ਤੋਂ ਬਾਹਰ ਹੋਵੇਗੀ। ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ।
ਹਾਲਾਂਕਿ, ਇਹ ਹੁਣ ਲਈ ਸਿਰਫ ਸ਼ੁਰੂਆਤੀ ਰੁਝਾਨ ਹਨ। ਕੁਝ ਸਮੇਂ ਬਾਅਦ ਇਹ ਲਗਾਤਾਰ ਬਦਲਦਾ ਰਹੇਗਾ। ਸੂਬੇ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਵਿਚਾਲੇ ਹੈ। ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ 'ਆਪ' ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੈ।
ਵੋਟਾਂ ਕਦੋਂ ਪਈਆਂ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਡੇਰੇ ਵਿੱਚ ਉਤਸ਼ਾਹ ਦੀ ਲਹਿਰ ਹੈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਇਆ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 100 ਸੀਟਾਂ ਵੀ ਜਿੱਤ ਸਕਦੀ ਹੈ।
UP Election Results 2022 Live : ਯੂਪੀ 'ਚ ਇਹ ਦਿੱਗਜ ਚੋਣਾਂ ਹਾਰ ਗਏ, ਕਿਸੇ ਦੀ ਜ਼ਮਾਨਤ ਹੋਈ ਜਬਤ ਅਤੇ ਕੋਈ ਵੱਡੇ ਫਰਕ ਨਾਲ ਹਾਰਿਆ
Election Result 2022 LIVE: ਯੂਪੀ ਵਿੱਚ ਕੁਝ ਥਾਵਾਂ 'ਤੇ ਗਿਣਤੀ ਨੂੰ ਲੈ ਕੇ ਹੰਗਾਮਾ
ਜਲਾਲਾਬਾਦ ਤੋਂ 'ਆਪ' ਦੇ ਜਗਦੀਪ ਕੰਬੋਜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ
ਪੰਜਾਬ ਦੇ ਜਲਾਲਾਬਾਦ ਤੋਂ 'ਆਪ' ਦੇ ਜਗਦੀਪ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਹੈ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਮੈਂ 25,000 ਵੋਟਾਂ (ਫਰਕ) ਨਾਲ ਜਿੱਤਣ ਦੀ ਉਮੀਦ ਕਰ ਰਿਹਾ ਸੀ, ਪਰ 30,000 ਤੋਂ ਵੱਧ ਵੋਟਾਂ ਨਾਲ ਜਿੱਤਿਆ। ਮੈਂ ਇਸ ਜਿੱਤ ਲਈ ਜਲਦਾਬਾਦ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ... ਮੁੱਖ ਫੋਕਸ ਬਿਜਲੀ, ਪਾਣੀ ਤੋਂ ਬਾਅਦ ਸਿੱਖਿਆ 'ਤੇ ਹੋਵੇਗਾ।''
Punjab Election Results 2022 Live : ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਮਾੜਾ ਪ੍ਰਦਰਸ਼ਨ , ਗੱਠਜੋੜ ਤੋਂ ਬਾਅਦ ਕਰਾਰੀ ਹਾਰ
Punjab Elections Results 2022: ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ- ਇਹ ਲੋਕਾਂ ਦੀ ਜਿੱਤ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਸੀਟ ਤੋਂ ਹਰਾਉਣ 'ਤੇ 'ਆਪ' ਦੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, ''ਇਹ ਲੋਕਾਂ ਦੀ ਜਿੱਤ ਹੈ। ਨੌਜਵਾਨਾਂ ਨੇ ਨਵਾਂ ਇਨਕਲਾਬ ਲਿਆਂਦਾ ਹੈ। ਪਹਿਲੇ ਦਿਨ ਤੋਂ, ਲੋਕ ਮੇਰੇ ਨਾਲ ਚੱਲਦੇ ਹਨ ਅਤੇ ਮੇਰਾ ਸਮਰਥਨ ਕਰਦੇ ਹਨ।"