ਕੋਰੋਨਾ 'ਤੇ ਬੌਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ ਇਮੋਸ਼ਨਲ ਬਿਆਨ
ਦੇਸ਼ 'ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਲੋਕ ਹਸਪਤਾਲ ਤੇ ਆਕਸੀਜਨ ਦੀ ਮਦਦ ਮੰਗ ਰਹੇ ਹਨ। ਅਜਿਹੇ ਵਿੱਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਵੀ ਇੱਕ ਇਮੋਸ਼ਨਲ ਬਿਆਨ ਦਿੱਤਾ ਹੈ।
ਮੁੰਬਈ: ਦੇਸ਼ 'ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਲੋਕ ਹਸਪਤਾਲ ਤੇ ਆਕਸੀਜਨ ਦੀ ਮਦਦ ਮੰਗ ਰਹੇ ਹਨ। ਅਜਿਹੇ ਵਿੱਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸਮੇਤ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਵੀ ਇੱਕ ਇਮੋਸ਼ਨਲ ਬਿਆਨ ਦਿੱਤਾ ਹੈ।
ਸੁਸ਼ਮਿਤਾ ਨੇ ਕਿਹਾ ਕਿ 'ਮੇਰਾ ਦਿਲ ਉਨ੍ਹਾਂ ਲਈ ਦੁਖਦਾ ਹੈ ਜੋ ਹਰੇਕ ਸਾਹ ਲਈ ਲੜ ਰਹੇ ਹਨ। ਅਸੀਂ ਆਪਣੇ ਅਜ਼ੀਜ਼ਾਂ ਦੀ ਮੌਤ 'ਤੇ ਸੋਗ ਕਰ ਰਹੇ ਹਾਂ। ਜ਼ਿੰਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਾਰੇ ਕੋਵਿਡ ਵਾਰੀਅਰਜ਼ ਤੇ ਵਾਲੰਟੀਅਰ ਲਗਾਤਾਰ ਬੇਬਸੀ ਨਾਲ ਲੜ ਰਹੇ ਹਨ। ਇਹ ਦੇਖਣਾ ਵਧੀਆ ਲੱਗ ਰਿਹਾ ਹੈ ਜਦ ਸਭ ਧਰਮ ਤੇ ਜਗ੍ਹਾ ਦੇ ਲੋਕ ਬਿਨਾਂ ਕਿਸੇ ਸ਼ਰਤ ਦੇ ਇਸ ਮਹਾਂਮਾਰੀ 'ਚ ਮਦਦ ਲਈ ਅੱਗੇ ਆ ਰਹੇ ਹਨ।
ਸੁਸ਼ਮਿਤਾ ਨੇ ਅੱਗੇ ਕਿਹਾ ਕਿ 'ਮੈਂ ਖੁਸ਼ਕਿਸਮਤ ਹਾਂ ਕਿ ਮੈਂ ਅਜਿਹੇ ਫੈਨਜ਼, ਪਰਿਵਾਰ, ਦੋਸਤਾਂ ਤੇ ਸਿਹਤ ਵਰਕਰਜ਼ ਨਾਲ ਜੁੜੀ ਹੋਈ ਹਾਂ ਜੋ ਦੂਜਿਆਂ ਦੀ ਮਦਦ ਕਰਨ 'ਚ ਮੇਰੀ ਮਦਦ ਕਰ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸੈਲਿਊਟ ਕਰਦੀ ਹਾਂ ਜਿਹੜੇ ਥੋੜ੍ਹੀ ਬਹੁਤ ਵੀ ਮਦਦ ਕਰ ਰਹੇ ਹਨ।'
ਉਨ੍ਹਾਂ ਲਿਖਿਆ ਤੁਸੀਂ ਸਭ ਵੀ ਸੇਫ ਰਹੋ, ਸਿਹਤਮੰਦ ਰਹੋ, ਅਤੇ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਪਲੀਜ਼ ਮਾਸਕ ਪਾਈ ਰੱਖੋ ਤੇ ਸਾਰੇ ਰੂਲਜ਼ ਨੂੰ ਫੋਲੋ ਕਰੋ। ਤੁਸੀਂ ਸਭ ਮੇਰੀਆਂ ਪ੍ਰਾਥਨਾਵਾਂ 'ਚ ਸ਼ਾਮਿਲ ਹੋ।