Emraan Hashmi: ਜਦੋਂ ਇਮਰਾਨ ਹਾਸ਼ਮੀ ਮੱਲਿਕਾ ਨਾਲ 'ਮਰਡਰ' ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਪਤਨੀ ਰੋਜ਼ ਕਰਦੀ ਸੀ ਲੜਾਈ
Emraan Hashmi Birthday: ਇਮਰਾਨ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਹ ਮਲਿਕਾ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਉਨ੍ਹਾਂ ਤੋਂ ਗਲਤੀ ਇਹ ਹੋਈ ਉਨ੍ਹਾਂ ਨੇ ਪਤਨੀ ਨੂੰ ਦਸ ਦਿਤਾ ਕਿ ਫਿਲਮ 'ਚ ਉਨ੍ਹਾਂ ਦੇ 10 ਕਿੱਸਿੰਗ ਦੇ ਸੀਨ ਹਨ
Emraan Hashmi Birthday: ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਅੱਜ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਮੇਹਨਤ ਤੇ ਕਾਬਲੀਅਤ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਇਮਰਾਨ ਹਾਸ਼ਮੀ ਨੂੰ ਬਾਲੀਵੁੱਡ ਦਾ ਸੀਰੀਅਲ ਕਿੱਸਰ ਵੀ ਕਿਹਾ ਜਾਂਦਾ ਹੈ। ਅੱਜ ਉਹ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਇਮਰਾਨ ਹਾਸ਼ਮੀ ਦਾ ਜਨਮ 24 ਮਾਰਚ 1979 ਨੂੰ ਹੋਇਆ ਸੀ। ਕਿਉਂਕਿ ਬਾਲੀਵੁੱਡ ਇੰਡਸਟਰੀ ਦੇ ਇਤਿਹਾਸ 'ਚ ਇਮਰਾਨ ਹਾਸ਼ਮੀ ਹੀ ਉਹ ਅਦਾਕਾਰ ਹੈ, ਜਿਸ ਦੇ ਨਾਂ 'ਤੇ ਸਭ ਤੋਂ ਵੱਧ ਕਿੱਸ ਕਰਨ ਦਾ ਰਿਕਾਰਡ ਦਰਜ ਹੈ।
ਇਹ ਵੀ ਪੜ੍ਹੋ: ਪ੍ਰਸਿੱਧ ਬਾਲੀਵੁੱਡ ਡਾਇਰੈਕਟਰ ਪ੍ਰਦੀਪ ਸਰਕਾਰ ਦਾ ਦੇਹਾਂਤ, 68 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਤੁਹਾਨੂੰ ਇਮਰਾਨ ਹਾਸ਼ਮੀ ਦੀ ਫਿਲਮ 'ਮਰਡਰ' ਤਾਂ ਜ਼ਰੂਰ ਯਾਦ ਹੋਵੇਗੀ। ਇਹ ਇਮਰਾਨ ਹਾਸ਼ਮੀ ਦੇ ਨਾਲ ਨਾਲ ਮੱਲਿਕਾ ਸ਼ੇਰਾਵਤ ਦੀ ਵੀ ਪਹਿਲੀ ਫਿਲਮ ਸੀ। ਇਮਰਾਨ ਹਾਸ਼ਮੀ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਉਸ ਨੇ ਮਰਡਰ ਫਿਲਮ ਨਾਲ ਜੁੜਿਆ ਇੱਕ ਕਿੱਸਾ ਸੁਣਾਇਆ ਹੈ। ਇਹ ਵੀਡੀਓ ਕਲਿੱਪ 'ਦ ਕਪਿਲ ਸ਼ਰਮਾ ਸ਼ੋਅ' ਦਾ ਹੈ। ਇਸ ਸ਼ੋਅ 'ਚ ਇਮਰਾਨ ਮਹਿਮਾਨ ਬਣ ਕੇ ਸ਼ਾਮਲ ਹੋਏ ਸੀ।
ਇਮਰਾਨ ਨੂੰ ਵੀਡੀਓ 'ਚ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਜਦੋਂ ਉਹ ਮੱਲਿਕਾ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਉਨ੍ਹਾਂ ਤੋਂ ਇੱਕ ਵੱਡੀ ਗਲਤੀ ਇਹ ਹੋਈ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਦੱਸ ਦਿੱਤਾ ਕਿ ਫਿਲਮ 'ਚ ਉਨ੍ਹਾਂ ਦੇ ਮੱਲਿਕਾ ਨਾਲ 10 ਕਿੱਸਿੰਗ ਦੇ ਸੀਨ ਹਨ। ਉਸ ਤੋਂ ਬਾਅਦ ਜਦੋਂ ਤੱਕ ਫਿਲਮ ਦੀ ਸ਼ੂਟਿੰਗ ਚੱਲੀ, ਉਨ੍ਹਾਂ ਦੇ ਘਰ ਰੋਜ਼ ਕਲੇਸ਼ ਰਿਹਾ। ਅੱਗੇ ਇਮਰਾਨ ਹਾਸ਼ਮੀ ਨੇ ਕਿਹਾ ਕਿ ਸਭ ਤੋਂ ਵੱਡੀ ਗਲਤੀ ਉਦੋਂ ਹੋਈ ਜਦੋਂ ਉਹ ਆਪਣੀ ਪਤਨੀ ਨੂੰ ਫਿਲਮ ਦੀ ਸਕ੍ਰੀਨਿੰਗ 'ਤੇ ਨਾਲ ਲੈ ਗਏ ਤੇ ਉਨ੍ਹਾਂ ਦੇ ਨਾਲ ਬੈਠ ਗਏ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਇਮਰਾਨ ਹਾਸ਼ਮੀ ਨੂੰ ਬਾਲੀਵੁੱਡ ਦੇ ਸੀਰੀਅਲ ਕਿੱਸਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ।