Actor Death: ਮਸ਼ਹੂਰ ਅਦਾਕਾਰ ਦੇ ਦੇਹਾਂਤ ਨਾਲ ਛਾਇਆ ਮਾਤਮ, 24 ਤੋਂ ਵੱਧ ਸੱਟਾਂ, ਟੁੱਟਿਆ ਮੋਢਾ ਜਾਣੋ ਕਿਵੇਂ ਬਣਿਆ ਸੀ 'ਟਾਰਜ਼ਨ'
Tarzan Fame Ron Ely: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, 'ਟਾਰਜ਼ਨ' ਅਦਾਕਾਰ ਰੌਨ ਐਲੀ ਦਾ ਦੇਹਾਂਤ ਕਾਰਨ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
Tarzan Fame Ron Ely: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, 'ਟਾਰਜ਼ਨ' ਅਦਾਕਾਰ ਰੌਨ ਐਲੀ ਦਾ ਦੇਹਾਂਤ ਕਾਰਨ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦੇਹਾਂਤ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਅਮਰੀਕੀ ਅਭਿਨੇਤਾ ਰੌਨ ਐਲੀ ਦੀ ਮੌਤ 'ਤੇ ਉਨ੍ਹਾਂ ਦੀ ਬੇਟੀ ਨੇ ਵੀ ਬਹੁਤ ਭਾਵੁਕ ਪੋਸਟ ਸ਼ੇਅਰ ਕੀਤੀ ਪਰ ਕੀ ਤੁਸੀਂ ਜਾਣਦੇ ਹੋ ਕਿ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੌਨ ਐਲੀ ਲਈ 'ਟਾਰਜ਼ਨ' ਬਣਨਾ ਬਿਲਕੁਲ ਵੀ ਆਸਾਨ ਨਹੀਂ ਸੀ।
'ਟਾਰਜ਼ਨ' ਦਾ ਕਿਰਦਾਰ ਰੌਨ ਐਲੀ ਨੇ ਨਿਭਾਇਆ
ਦਰਸ਼ਕਾਂ ਵਿਚਾਲੇ 'ਟਾਰਜ਼ਨ' ਸੀਰੀਜ਼ ਬਹੁਤ ਮਸ਼ਹੂਰ ਰਹੀ ਹੈ ਅਤੇ ਉਸ ਦੀ ਆਪਣੀ ਵੱਡੀ ਫੈਨ ਫਾਲੋਇੰਗ ਹੈ। ਇਸ ਸੀਰੀਜ਼ 'ਚ 'ਟਾਰਜ਼ਨ' ਦਾ ਕਿਰਦਾਰ ਰੋਨ ਐਲੀ ਨੇ ਨਿਭਾਇਆ ਸੀ। ਉਨ੍ਹਾਂ ਦਾ ਇਹ ਕਿਰਦਾਰ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਪ੍ਰਸਿੱਧੀ ਦੇ ਸੱਤਵੇਂ ਆਸਮਾਨ 'ਤੇ ਪਹੁੰਚ ਗਏ। ਹਾਲਾਂਕਿ ਜਦੋਂ ਰੌਨ ਐਲੀ ਨੇ ਇਸ ਕਿਰਦਾਰ ਨੂੰ ਨਿਭਾਇਆ ਸੀ, ਤਾਂ ਉਸ ਸਮੇਂ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸੀ, ਪਰ ਫਿਰ ਵੀ ਉਨ੍ਹਾਂ ਨੇ ਆਪਣਾ ਕੰਮ ਨਹੀਂ ਛੱਡਿਆ ਅਤੇ ਜ਼ਖਮੀ ਹੋਣ ਤੋਂ ਬਾਅਦ ਵੀ ਸ਼ੂਟਿੰਗ ਜਾਰੀ ਰੱਖੀ।
ਜ਼ਖਮੀ ਹੋਣ ਤੋਂ ਬਾਅਦ ਵੀ ਕੀਤੀ ਸ਼ੂਟਿੰਗ
ਦਰਅਸਲ ਜਦੋਂ ਰੌਨ 'ਟਾਰਜ਼ਨ' ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਰੌਨ ਨੇ ਉਸ ਸਮੇਂ ਸਾਰੇ ਸਟੰਟ ਕੀਤੇ ਸਨ। ਇਸ ਦੌਰਾਨ ਰੌਨ ਐਲੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਸਰੀਰ 'ਤੇ ਦੋ ਦਰਜਨ ਤੋਂ ਵੱਧ ਸੱਟਾਂ ਦੇ ਨਿਸ਼ਾਨ ਸਨ। ਇੰਨਾ ਹੀ ਨਹੀਂ ਇਸ ਦੌਰਾਨ ਉਸ ਦੇ ਦੋਵੇਂ ਮੋਢਿਆਂ 'ਤੇ ਵੀ ਸੱਟਾਂ ਲੱਗੀਆਂ ਅਤੇ ਉਸ ਦੇ ਸਰੀਰ 'ਤੇ ਕਈ ਥਾਵਾਂ 'ਤੇ ਸ਼ੇਰ ਦੇ ਕੱਟਣ ਦੇ ਨਿਸ਼ਾਨ ਸਨ। ਕਿਸੇ ਵੀ ਵਿਅਕਤੀ ਲਈ, ਜ਼ਖਮੀ ਹੋਣ ਤੋਂ ਬਾਅਦ ਕੰਮ ਕਰਨਾ ਆਪਣੇ ਆਪ ਵਿਚ ਵੱਡੀ ਗੱਲ ਹੈ।
View this post on Instagram
2001 ਵਿੱਚ ਰਿਟਾਇਰਮੈਂਟ ਲੈ ਲਈ
ਹਾਲਾਂਕਿ ਰੋਨ ਨੇ ਸਾਲ 2001 'ਚ ਹੀ ਐਕਟਿੰਗ ਤੋਂ ਸੰਨਿਆਸ ਲੈ ਲਿਆ ਸੀ, ਪਰ ਇਸ ਤੋਂ ਬਾਅਦ ਵੀ ਉਹ ਟੈਲੀਵਿਜ਼ਨ ਫਿਲਮ ਐਕਸਪੈਕਟਿੰਗ ਅਮੀਸ਼ (2014) 'ਚ ਐਕਟਿੰਗ ਕਰਦੇ ਨਜ਼ਰ ਆਏ। ਇੰਨਾ ਹੀ ਨਹੀਂ ਐਲੀ ਨੇ ਇਸ ਤੋਂ ਬਾਅਦ ਲਿਖਣਾ ਵੀ ਸ਼ੁਰੂ ਕੀਤਾ ਅਤੇ ਨਾਈਟ ਸ਼ੈਡੋਜ਼ (1994) ਅਤੇ ਈਸਟ ਬੀਚ (1995) ਵਰਗੇ ਨਾਵਲ ਲਿਖੇ। ਦੱਸ ਦੇਈਏ ਕਿ ਰੋਨ ਦਾ ਜਨਮ 21 ਜੂਨ 1938 ਨੂੰ ਟੈਕਸਾਸ ਦੇ ਹੇਅਰਫੋਰਡ ਵਿੱਚ ਹੋਇਆ ਸੀ।