ਪੜਚੋਲ ਕਰੋ

Death: ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਕੁਰਸੀ ਨਾਲ ਬੰਨ੍ਹ ਮਸ਼ਹੂਰ ਅਦਾਕਾਰਾ ਦੇ ਪਿਓ ਦਾ ਕਤਲ; ਦੋ ਕਰਮਚਾਰੀਆਂ ਨੂੰ ਵੀ ਬਣਾਇਆ ਬੰਧਕ: ਫਿਰ...

Death: ਮਨੋਰੰਜਨ ਜਗਤ ਤੋਂ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਫਿਲਮੀ ਹਸਤੀਆਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਵਿਸ਼ਨੂੰ ਪ੍ਰਿਆ ਦੇ ਪਿਤਾ ਸੂਰਿਆਨਾਰਾਇਣਨ...

Death: ਮਨੋਰੰਜਨ ਜਗਤ ਤੋਂ ਮੰਦਭਾਗੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਫਿਲਮੀ ਹਸਤੀਆਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਵਿਸ਼ਨੂੰ ਪ੍ਰਿਆ ਦੇ ਪਿਤਾ ਸੂਰਿਆਨਾਰਾਇਣਨ (73) ਦਾ ਉਨ੍ਹਾਂ ਦੇ ਆਪਣੇ ਹੀ ਬੰਗਲੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੂੰ ਉਨ੍ਹਾਂ ਦੀ ਲਾਸ਼ ਕੋਡਈਕਨਾਲ ਸਥਿਤ ਨਿੱਜੀ ਬੰਗਲੇ ਵਿੱਚੋਂ ਬਰਾਮਦ ਹੋਈ ਹੈ। ਦੱਸ ਦੇਈਏ ਕਿ ਅਦਾਕਾਰਾ ਵਿਸ਼ਨੂੰ ਪ੍ਰਿਆ ਤਾਮਿਲ ਫਿਲਮਾਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ, ਉਹ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਂਦੀ ਹੈ।

ਕੁਰਸੀ ਨਾਲ ਬੰਨ੍ਹਿਆ ਸਰੀਰ ਫਿਰ ਮੂੰਹ 'ਤੇ ਲਾਈ ਟੇਪ

ਪੁਲਿਸ ਮੁਤਾਬਕ ਵਾਰਦਾਤ ਬੇਹੱਦ ਖ਼ੌਫ਼ਨਾਕ ਸੀ। ਸੂਰਿਆਨਾਰਾਇਣਨ ਦੀ ਲਾਸ਼ ਬੰਗਲੇ ਦੇ ਸਵੀਮਿੰਗ ਪੂਲ ਨੇੜੇ ਇੱਕ ਕੁਰਸੀ 'ਤੇ ਪਈ ਮਿਲੀ। ਕਾਤਲਾਂ ਨੇ ਉਨ੍ਹਾਂ ਦੇ ਹੱਥ-ਪੈਰ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਸਾਹ ਘੁੱਟਣ ਲਈ ਮੂੰਹ ਅਤੇ ਨੱਕ 'ਤੇ ਮਜ਼ਬੂਤ ਸੈਲੋਟੇਪ ਲਗਾਈ ਹੋਈ ਸੀ। ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਜਾ ਰਿਹਾ ਹੈ।

ਜਾਣੋ ਕੌਣ ਸੀ ਉਹ 5 ਸੈਲਾਨੀ?

ਇਸ ਘਟਨਾ ਵਿੱਚ ਸ਼ੱਕ ਦੀ ਸੂਈ ਉਨ੍ਹਾਂ ਪੰਜ ਨੌਜਵਾਨਾਂ ਵੱਲ ਘੁੰਮ ਰਹੀ ਹੈ, ਜੋ ਕੁਝ ਦਿਨ ਪਹਿਲਾਂ ਹੀ ਸੈਲਾਨੀ ਬਣ ਕੇ ਇਸ ਬੰਗਲੇ ਵਿੱਚ ਰਹਿਣ ਆਏ ਸਨ। ਸੂਰਿਆਨਾਰਾਇਣਨ ਅਕਸਰ ਆਪਣੇ ਬੰਗਲੇ ਦੇ ਕਮਰੇ ਸੈਲਾਨੀਆਂ ਨੂੰ ਕਿਰਾਏ 'ਤੇ ਦਿੰਦੇ ਸਨ। ਵਾਰਦਾਤ ਤੋਂ ਬਾਅਦ ਉਹ ਪੰਜੇ ਨੌਜਵਾਨ ਫਰਾਰ ਹਨ। ਇਸ ਦੇ ਨਾਲ ਹੀ ਬੰਗਲੇ ਵਿੱਚੋਂ ਸੋਨੇ ਦੇ ਗਹਿਣੇ ਅਤੇ ਸੀ.ਸੀ.ਟੀ.ਵੀ. ਦਾ ਹਾਰਡ ਡਿਸਕ ਵੀ ਗਾਇਬ ਹੈ, ਜੋ ਲੁੱਟ-ਖੋਹ ਵੱਲ ਇਸ਼ਾਰਾ ਕਰਦਾ ਹੈ।

ਪੁਰਾਣੀ ਦੁਸ਼ਮਣੀ ਦਾ ਐਂਗਲ: 2018 ਦਾ ਉਹ ਕੇਸ

ਪੁਲਿਸ ਇਸ ਕਤਲ ਦੇ ਪਿੱਛੇ ਪੁਰਾਣੀ ਦੁਸ਼ਮਣੀ ਜਾਂ ਬਦਲੇ ਦੀ ਭਾਵਨਾ ਦੀ ਵੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਸਾਲ 2018 ਵਿੱਚ ਸੂਰਿਆਨਾਰਾਇਣਨ ਨੂੰ ਅਦਾਕਾਰਾ ਵਿਸ਼ਨੂੰ ਪ੍ਰਿਆ ਦੇ ਪ੍ਰੇਮੀ ਪ੍ਰਭਾਕਰਨ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਹ ਕਤਲ ਉਸੇ ਪੁਰਾਣੀ ਰੰਜਿਸ਼ ਦਾ ਨਤੀਜਾ ਤਾਂ ਨਹੀਂ।

ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਗਲੇ ਦੇ ਦੋ ਕਰਮਚਾਰੀਆਂ, ਅਰੂਮੁਗਮ ਅਤੇ ਮੁਰਲੀ ਨੂੰ ਵੀ ਰੱਸੀਆਂ ਨਾਲ ਬੰਨ੍ਹ ਕੇ ਬੰਧਕ ਬਣਾ ਲਿਆ ਸੀ। ਪੁਲਸ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

ਟਾਪ ਹੈਡਲਾਈਨ

Alondra Sierra Death : ਮੱਥੇ 'ਤੇ ਬਣੇ ਇੱਕ ਛੋਟੇ ਜਿਹੇ ਤਿਲ ਨੇ ਲੈ ਲਈ 26 ਸਾਲਾ ਇਨਫਲੂਐਂਸਰ ਦੀ ਜਾਨ, ਜਾਣੋ ਪੂਰਾ ਮਾਮਲਾ 
Alondra Sierra Death : ਮੱਥੇ 'ਤੇ ਬਣੇ ਇੱਕ ਛੋਟੇ ਜਿਹੇ ਤਿਲ ਨੇ ਲੈ ਲਈ 26 ਸਾਲਾ ਇਨਫਲੂਐਂਸਰ ਦੀ ਜਾਨ, ਜਾਣੋ ਪੂਰਾ ਮਾਮਲਾ 
Domestic Violence: ਮਸ਼ਹੂਰ ਅਦਾਕਾਰਾ ਵੱਲੋਂ ਪਤੀ 'ਤੇ ਕੁੱਟਮਾਰ ਦੇ ਦੋਸ਼, ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼! ਸਰੀਰਕ ਅਤੇ ਮਾਨਸਿਕ ਤੌਰ 'ਤੇ... 
ਮਸ਼ਹੂਰ ਅਦਾਕਾਰਾ ਵੱਲੋਂ ਪਤੀ 'ਤੇ ਕੁੱਟਮਾਰ ਦੇ ਦੋਸ਼, ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼! ਸਰੀਰਕ ਅਤੇ ਮਾਨਸਿਕ ਤੌਰ 'ਤੇ... 
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਅਚਾਨਕ ਮੌਤ, ਗਮ 'ਚ ਡੁੱਬੇ ਪ੍ਰਸ਼ੰਸਕ...
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਅਚਾਨਕ ਮੌਤ, ਗਮ 'ਚ ਡੁੱਬੇ ਪ੍ਰਸ਼ੰਸਕ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Embed widget