Comedian Death: ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ, ਨੀਂਦ 'ਚ ਨਿਕਲੀ ਜਾਨ; ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Comedian Death: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ ਹਨ। ਕਾਮੇਡੀ ਅਦਾਕਾਰ ਜਾਰਜ ਵੈਂਡਟ, ਜਿਨ੍ਹਾਂ ਨੇ ਆਪਣੀ ਕਾਮਿਕ ਟਾਈਮਿੰਗ ਨਾਲ ਸਾਰਿਆਂ ਨੂੰ ਹਸਾਇਆ, ਉਨ੍ਹਾਂ...

Comedian Death: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ ਹਨ। ਕਾਮੇਡੀ ਅਦਾਕਾਰ ਜਾਰਜ ਵੈਂਡਟ, ਜਿਨ੍ਹਾਂ ਨੇ ਆਪਣੀ ਕਾਮਿਕ ਟਾਈਮਿੰਗ ਨਾਲ ਸਾਰਿਆਂ ਨੂੰ ਹਸਾਇਆ, ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਹ ਕਈ ਸਾਲਾਂ ਤੱਕ ਐਨਬੀਸੀ ਟੀਵੀ ਸਿਟਕਾਮ 'ਚੀਅਰਜ਼' ਵਿੱਚ ਬੀਅਰ-ਬੇਲੀਡ ਬਾਰਫਲਾਈ ਨੌਰਮ ਦੀ ਆਪਣੀ ਐਮੀ-ਨਾਮਜ਼ਦ ਸਹਾਇਕ ਭੂਮਿਕਾ ਲਈ ਜਾਣੇ ਜਾਂਦੇ ਸਨ। ਜਾਰਜ ਵੈਂਡਟ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਪ੍ਰਚਾਰਕ ਮੇਲਿਸਾ ਨਾਥਨ ਨੇ ਇੱਕ ਬਿਆਨ ਰਾਹੀਂ ਦਿੱਤੀ ਹੈ।
ਨੀਂਦ ਵਿੱਚ ਹੀ ਕਿਹਾ ਅਲਵਿਦਾ
ਮੇਲਿਸਾ ਨਾਥਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਦਾਕਾਰ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਜਾਰਜ ਵੈਂਡਟ ਦਾ ਮੰਗਲਵਾਰ ਨੂੰ ਲਾਸ ਏਂਜਲਸ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ ਆਪਣੇ ਘਰ ਨੀਂਦ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ 76 ਸਾਲ ਦੇ ਸਨ। ਇਸ ਦੁਖਦਾਈ ਖ਼ਬਰ ਦੇ ਆਉਣ ਤੋਂ ਬਾਅਦ, ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ।
In honor of the legendary George Wendt, here is every time Norm Peterson walks into Cheers pic.twitter.com/5qkPUNgFRU
— Kevin Dalton (@TheKevinDalton) May 20, 2025
ਮੇਲਿਸਾ ਨਾਥਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ 'ਜਾਰਜ ਵੈਂਡਟ ਇੱਕ ਪਿਆਰਾ ਫੈਮਿਲੀ ਮੈਨ ਸੀ, ਇੱਕ ਬਹੁਤ ਪਿਆਰਾ ਦੋਸਤ ਅਤੇ ਉਨ੍ਹਾਂ ਸਾਰਿਆਂ ਦਾ ਵਿਸ਼ਵਾਸਪਾਤਰ ਸੀ, ਜੋ ਉਨ੍ਹਾਂ ਨੂੰ ਜਾਣਨ ਲਈ ਖੁਸ਼ਕਿਸਮਤ ਸਨ। ਉਨ੍ਹਾਂ ਦੀ ਕਮੀ ਹਮੇਸ਼ਾ ਰਹੇਗੀ।'
ਜਾਰਜ ਵੈਂਡਟ ਦਾ ਕਰੀਅਰ
ਜਾਰਜ ਵੈਂਡਟ ਨੇ 1970 ਦੇ ਦਹਾਕੇ ਵਿੱਚ ਆਪਣੇ ਜੱਦੀ ਸ਼ਹਿਰ ਸ਼ਿਕਾਗੋ ਵਿੱਚ ਸੈਕਿੰਡ ਸਿਟੀ ਇੰਪਰੂਵਾਈਜ਼ੇਸ਼ਨ ਕਾਮੇਡੀ ਟਰੂਪ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਉਸਨੇ 1980 ਦੇ ਦਹਾਕੇ ਵਿੱਚ ਕਈ ਪ੍ਰਾਈਮ-ਟਾਈਮ ਸ਼ੋਅ ਕੀਤੇ। ਉਸਨੂੰ 1982 ਵਿੱਚ ਸੀਬੀਐਸ ਕਾਮੇਡੀ 'ਮੇਕਿੰਗ ਦ ਗ੍ਰੇਡ' ਨਾਲ ਮਾਨਤਾ ਮਿਲੀ। ਹਾਲਾਂਕਿ, ਇਹ ਸ਼ੋਅ ਸਿਰਫ 6 ਐਪੀਸੋਡਾਂ ਤੱਕ ਸੀਮਿਤ ਸੀ। ਜਾਰਜ ਵੈਂਡਟ ਦਾ ਸਭ ਤੋਂ ਮਸ਼ਹੂਰ ਕਿਰਦਾਰ ਬੀਅਰ ਪੀਣ ਵਾਲੇ ਅਕਾਊਂਟੈਂਟ ਨੌਰਮ ਪੀਟਰਸਨ ਦਾ ਸੀ।
ਐਮੀ ਅਵਾਰਡ ਲਈ ਹੋਏ ਸੀ ਨਾਮਜ਼ਦ
ਜਾਰਜ ਵੈਂਡਟ ਸ਼ੋਅ 'ਚੀਅਰਜ਼' ਤੋਂ ਇਲਾਵਾ, ਸੈਟਰਡੇ ਨਾਈਟ ਲਾਈਵ, ਦ ਸਿੰਪਸਨ ਅਤੇ ਫਲੈਚ ਅਤੇ ਫਾਰਐਵਰ ਯੰਗ ਵਰਗੀਆਂ ਫਿਲਮਾਂ ਵਿੱਚ ਵੀ ਦਿਖਾਈ ਦੇ ਚੁੱਕੇ ਹਨ। ਉਹ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਹਸਾਉਂਦੇ ਸਨ। ਬੀਅਰ-ਪ੍ਰੇਮੀ ਨੌਰਮ ਦੀ ਭੂਮਿਕਾ ਨਿਭਾਉਣ ਵਾਲੇ ਵੈਂਡਟ ਨੂੰ ਲਗਾਤਾਰ ਛੇ ਐਮੀ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਅਤੇ ਟੀਵੀ ਇਤਿਹਾਸ ਵਿੱਚ ਇੱਕ ਸਥਾਈ ਸਥਾਨ ਪ੍ਰਾਪਤ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















