Entertainment Live: ਰਣਵੀਰ ਸਿੰਘ- ਦੀਪਿਕਾ ਪਾਦੁਕੋਣ ਵਿਚਾਲੇ ਹੋਈ ਅਣਬਣ ? ਦਿਲਜੀਤ ਦੋਸਾਂਝ ਦੇ ਖਿਲਾਫ ਰੈਪਰ ਨਸੀਬ ਨੇ ਚੁੱਕੀ ਆਵਾਜ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 08 May 2024 02:15 PM
Entertainment Live Today: Milind Soman: ਰੇਲਵੇ ਅਧਿਕਾਰੀ ਨੇ PUMA ਨੂੰ ਵਿਗਿਆਪਨ ਲਈ ਲਗਾਈ ਫਟਕਾਰ, ਮਿਲਿੰਦ ਸੋਮਨ ਨੂੰ ਬੋਲੇ- 'ਪਟੜੀਆਂ ਜੌਗਿੰਗ ਲਈ ਨਹੀਂ ਹੁੰਦੀਆਂ'...

Indian Railway on Milind Soman: ਇੱਕ ਇਸ਼ਤਿਹਾਰ ਨੂੰ ਲੈ ਕੇ ਰੇਲਵੇ ਦੇ ਇੱਕ ਅਧਿਕਾਰੀ ਨੇ ਸਪੋਰਟਸਵੇਅਰ ਬਣਾਉਣ ਵਾਲੀ ਕੰਪਨੀ ਪੁਮਾ ਦੀ ਸਖਤ ਨਿੰਦਾ ਕੀਤੀ ਹੈ। ਵਿਗਿਆਪਨ ਵੀਡੀਓ 'ਚ ਅਭਿਨੇਤਾ ਅਤੇ ਮਾਡਲ ਮਿਲਿੰਦ ਸੋਮਨ ਰੇਲਵੇ ਟ੍ਰੈਕ 'ਤੇ ਜਾਗਿੰਗ ਕਰਦੇ ਨਜ਼ਰ ਆ ਰਹੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਗਲਤ ਸੰਦੇਸ਼ ਜਾਵੇਗਾ ਅਤੇ ਕੰਪਨੀ ਨੂੰ ਵਿਗਿਆਪਨ ਦੇ ਨਾਲ ਡਿਸਕਲੇਮਰ ਵੀ ਦੇਣਾ ਚਾਹੀਦਾ ਹੈ।


Entertainment Live: Sonam Bajwa: 'ਕੁੜੀ ਹਰਿਆਣੇ ਵੱਲ ਦੀ' ਕਦੋਂ ਹੋਏਗੀ ਰਿਲੀਜ਼, ਸੋਨਮ ਬਾਜਵਾ-ਐਮੀ ਵਿਰਕ ਨੇ ਪੋਸਟਰ ਨਾ ਕੀਤਾ ਐਲਾਨ

Kudi Haryane Val Di release date out: ਪੰਜਾਬੀ ਗਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।

Read More: Sonam Bajwa: 'ਕੁੜੀ ਹਰਿਆਣੇ ਵੱਲ ਦੀ' ਕਦੋਂ ਹੋਏਗੀ ਰਿਲੀਜ਼, ਸੋਨਮ ਬਾਜਵਾ-ਐਮੀ ਵਿਰਕ ਨੇ ਪੋਸਟਰ ਨਾ ਕੀਤਾ ਐਲਾਨ

Entertainment Live Today: Diljit Dosanjh: ਦਿਲਜੀਤ ਦੋਸਾਂਝ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੂੰ ਅਫਵਾਹਾਂ ਫੈਲਾਉਣ 'ਤੇ ਦੋਸਾਂਝਾਵਾਲੇ ਦਾ ਤਿੱਖਾ ਜਵਾਬ

Diljit Dosanjh Reply Rapper Naseeb on Illuminati: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ ਕਮਾਇਆ ਹੈ। ਖਾਸ ਗੱਲ ਇਹ ਹੈ ਕਿ ਦੋਸਾਂਝਾਵਾਲਾ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ, ਹਾਲਾਂਕਿ ਇਸ ਵਿਚਾਲੇ ਪੰਜਾਬੀ ਕਲਾਕਾਰ ਦੇ ਇਲੂਮਿਨਾਟੀ ਹੋਣ ਨੂੰ ਲੈ ਲਗਾਤਾਰ ਚਰਚਾਵਾਂ ਛਿੜ ਰਹੀਆਂ ਹਨ। ਦਿਲਜੀਤ ਵੱਲੋਂ ਇਸ ਵਿਸ਼ੇ ਤੇ ਬੇਹੱਦ ਸਾਦਗੀ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ। 


Entertainment Live: Ranveer Singh: ਰਣਵੀਰ ਸਿੰਘ ਨੇ ਦੀਪਿਕਾ ਪਾਦੁਕੋਣ ਨਾਲ ਡਿਲੀਟ ਕੀਤੀਆਂ ਵਿਆਹ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਮੱਚੀ ਹਲਚਲ

Ranveer Singh Wedding Pics: ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਅਭਿਨੇਤਰੀ ਦੀਪਿਕਾ ਪਾਦੂਕੋਣ ਬੀ-ਟਾਊਨ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਹਾਲ ਹੀ 'ਚ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਦੀਪਿਕਾ ਪਾਦੂਕੋਣ ਨਾਲ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਅਜਿਹੇ 'ਚ ਹੁਣ ਪ੍ਰਸ਼ੰਸਕ ਕਾਫੀ ਹੈਰਾਨ ਹਨ ਅਤੇ ਚਿੰਤਾ 'ਚ ਹਨ ਕਿ ਕਿਤੇ ਇਸ ਜੋੜੀ ਦੇ ਰਿਸ਼ਤੇ 'ਚ ਦਰਾਰ ਤਾਂ ਨਹੀਂ ਆ ਗਈ।

Read More: Ranveer Singh: ਰਣਵੀਰ ਸਿੰਘ ਨੇ ਦੀਪਿਕਾ ਪਾਦੁਕੋਣ ਨਾਲ ਡਿਲੀਟ ਕੀਤੀਆਂ ਵਿਆਹ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਮੱਚੀ ਹਲਚਲ

Entertainment Live Today: Met Gala 2024: ਮੇਟ ਗਾਲਾ 'ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਨੂੰ ਇੰਝ ਮਾਣ ਕਰਵਾਇਆ ਮਹਿਸੂਸ

Alia Bhatt in Met Gala 2024: ਮੇਟ ਗਾਲਾ 'ਚ ਆਲੀਆ ਭੱਟ ਨੇ ਇਕ ਵਾਰ ਫਿਰ ਮਹਿਫਲ ਲੁੱਟੀ। ਅਭਿਨੇਤਰੀ ਰੈੱਡ ਕਾਰਪੇਟ 'ਤੇ ਸਾੜੀ ਪਾ ਕੇ ਚੱਲੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਉਸਦੀ ਤਾਰੀਫ ਕਰ ਰਹੇ ਹਨ।

Read More: Met Gala 2024: ਮੇਟ ਗਾਲਾ 'ਚ ਆਲੀਆ ਭੱਟ ਦਾ ਚੱਲਿਆ ਜਾਦੂ, ਭਾਰਤ ਨੂੰ ਇੰਝ ਮਾਣ ਕਰਵਾਇਆ ਮਹਿਸੂਸ

Entertainment Live: Mika Singh: ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਕੀਤਾ Target! ਬੋਲੇ- 'ਲੋਕ ਮੈਨੂੰ ਕਾੱਪੀ ਕਰ ਰਹੇ...'

Mika Singh Target Diljit Dosanjh: ਪੰਜਾਬੀ ਗਾਇਕ ਮੀਕਾ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਵਿਵਾਦਿਤ ਬਿਆਨਾਂ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਇਨ੍ਹੀਂ ਦਿਨੀਂ ਮੀਕਾ ਸਿੰਘ ਖੂਬ ਸੁਰਖੀਆਂ ਬਟੋਰ ਰਹੇ ਹਨ, ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਦਿਲਜੀਤ ਦੋਸਾਂਝ ਉੱਪਰ ਕੱਸਿਆ ਤੰਜ ਹੈ। ਦਰਅਸਲ, ਹਾਲ ਹੀ ਵਿੱਚ ਗਾਇਕ ਮੀਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਦੀ ਚੁਟਕੀ ਲਈ। ਆਖਿਰ ਮੀਕਾ ਨੇ ਦੋਸਾਂਝਾਵਾਲੇ ਖਿਲਾਫ ਅਜਿਹਾ ਕੀ ਕਿਹਾ ਤੁਸੀ ਵੀ ਪੜ੍ਹੋ ਪੂਰੀ ਖਬਰ...


ਪਿਛੋਕੜ

Entertainment News Live Today :  ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਅਭਿਨੇਤਰੀ ਦੀਪਿਕਾ ਪਾਦੂਕੋਣ ਬੀ-ਟਾਊਨ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ। ਹਾਲ ਹੀ 'ਚ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਦੀਪਿਕਾ ਪਾਦੂਕੋਣ ਨਾਲ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਅਜਿਹੇ 'ਚ ਹੁਣ ਪ੍ਰਸ਼ੰਸਕ ਕਾਫੀ ਹੈਰਾਨ ਹਨ ਅਤੇ ਚਿੰਤਾ 'ਚ ਹਨ ਕਿ ਕਿਤੇ ਇਸ ਜੋੜੀ ਦੇ ਰਿਸ਼ਤੇ 'ਚ ਦਰਾਰ ਤਾਂ ਨਹੀਂ ਆ ਗਈ।


ਜਿੱਥੇ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹਨ, ਤਾਂ ਉੱਥੇ ਹੀ ਦੀਪਿਕਾ ਪਾਦੂਕੋਣ ਦੇ ਅਕਾਊਂਟ 'ਤੇ ਫੋਟੋਆਂ ਅਜੇ ਵੀ ਮੌਜੂਦ ਹਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਨਾ ਸਿਰਫ ਦੀਪਿਕਾ ਪਾਦੁਕੋਣ ਦੇ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਹੈ ਬਲਕਿ ਆਪਣੀ ਪ੍ਰੋਫਾਈਲ ਤੋਂ ਸਾਲ 2023 ਤੋਂ ਪਹਿਲਾਂ ਦੀਆਂ ਸਾਰੀਆਂ ਪੋਸਟਾਂ ਨੂੰ ਵੀ ਹਟਾ ਦਿੱਤਾ ਹੈ।


ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲਾ


ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਦੀਪਿਕਾ ਪਾਦੁਕੋਣ ਨੇ ਫਰਵਰੀ 'ਚ ਇਕ ਪੋਸਟ 'ਚ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਸਨੇ ਦੱਸਿਆ ਸੀ ਕਿ ਉਹ ਸਤੰਬਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਣਵੀਰ ਅਤੇ ਦੀਪਿਕਾ ਵੀ ਇਨ੍ਹੀਂ ਦਿਨੀਂ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੇ ਹਨ।


ਰਣਵੀਰ-ਦੀਪਿਕਾ ਦਾ ਵਿਆਹ ਕਦੋਂ ਹੋਇਆ? 


ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਪ੍ਰੇਮ ਕਹਾਣੀ ਫਿਲਮ 'ਰਾਮਲੀਲਾ' ਦੌਰਾਨ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਜੋੜੇ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਫਿਰ ਵਿਆਹ ਕਰ ਲਿਆ। ਰਣਵੀਰ ਅਤੇ ਦੀਪਿਕਾ ਨੇ 14 ਨਵੰਬਰ 2018 ਨੂੰ ਕੋਂਕਣੀ ਅਤੇ ਸਿੰਧੀ ਪਰੰਪਰਾਵਾਂ ਨਾਲ ਇਟਲੀ ਵਿੱਚ ਵਿਆਹ ਕੀਤਾ ਸੀ।


ਰਣਵੀਰ-ਦੀਪਿਕਾ ਨੇ ਇਹਨਾਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ  


'ਰਾਮਲੀਲਾ' ਤੋਂ ਇਲਾਵਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਇਨ੍ਹਾਂ 'ਚ 'ਪਦਮਾਵਤ' ਅਤੇ 'ਬਾਜੀਰਾਵ ਮਸਤਾਨੀ' ਸ਼ਾਮਲ ਹਨ। ਹੁਣ ਇਹ ਜੋੜੀ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' 'ਚ ਇਕੱਠੇ ਨਜ਼ਰ ਆਵੇਗੀ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.