(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੂੰ ਅਫਵਾਹਾਂ ਫੈਲਾਉਣ 'ਤੇ ਦੋਸਾਂਝਾਵਾਲੇ ਦਾ ਤਿੱਖਾ ਜਵਾਬ
Diljit Dosanjh Reply Rapper Naseeb on Illuminati: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ
![Diljit Dosanjh: ਦਿਲਜੀਤ ਦੋਸਾਂਝ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੂੰ ਅਫਵਾਹਾਂ ਫੈਲਾਉਣ 'ਤੇ ਦੋਸਾਂਝਾਵਾਲੇ ਦਾ ਤਿੱਖਾ ਜਵਾਬ The war broke out over Diljit Dosanjh being Illuminati, Dosanjhawala sharp response to spreading rumors about rapper Naseeb Diljit Dosanjh: ਦਿਲਜੀਤ ਦੋਸਾਂਝ ਦੇ ਇਲੂਮਿਨਾਟੀ ਹੋਣ ਨੂੰ ਲੈ ਛਿੜੀ ਜੰਗ, ਰੈਪਰ ਨਸੀਬ ਨੂੰ ਅਫਵਾਹਾਂ ਫੈਲਾਉਣ 'ਤੇ ਦੋਸਾਂਝਾਵਾਲੇ ਦਾ ਤਿੱਖਾ ਜਵਾਬ](https://feeds.abplive.com/onecms/images/uploaded-images/2024/05/08/e42c472070baa2428b8a4119342bb8261715142542282709_original.jpg?impolicy=abp_cdn&imwidth=1200&height=675)
Diljit Dosanjh Reply Rapper Naseeb on Illuminati: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ ਕਮਾਇਆ ਹੈ। ਖਾਸ ਗੱਲ ਇਹ ਹੈ ਕਿ ਦੋਸਾਂਝਾਵਾਲਾ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ, ਹਾਲਾਂਕਿ ਇਸ ਵਿਚਾਲੇ ਪੰਜਾਬੀ ਕਲਾਕਾਰ ਦੇ ਇਲੂਮਿਨਾਟੀ ਹੋਣ ਨੂੰ ਲੈ ਲਗਾਤਾਰ ਚਰਚਾਵਾਂ ਛਿੜ ਰਹੀਆਂ ਹਨ। ਦਿਲਜੀਤ ਵੱਲੋਂ ਇਸ ਵਿਸ਼ੇ ਤੇ ਬੇਹੱਦ ਸਾਦਗੀ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ।
ਰੈਪਰ ਨਸੀਬ ਨੇ ਦਿਲਜੀਤ ਨੂੰ ਲੈ ਫੈਲਾਈ ਅਫਵਾਹ...
ਇਸ ਵਿਚਾਲੇ ਇਹ ਮਾਮਲਾ ਉਸ ਸਮੇਂ ਤੇਜ਼ੀ ਨਾਲ ਫੈਲ ਗਿਆ ਜਦੋਂ ਰੈਪਰ ਨਸੀਬ ਵੱਲੋਂ ਦੋਸਾਝਾਂਵਾਲੇ ਖਿਲਾਫ ਇਲੂਮਿਨਾਟੀ ਹੋਣ ਨੂੰ ਲੈ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਲੋਕਾਂ ਵੱਲੋਂ ਕਲਾਕਾਰ ਦੇ ਇਲੂਮਿਨਾਟੀ ਹੋਣ ਨੂੰ ਲੈ ਖਾਸ ਚਰਚਾ ਕੀਤੀ ਗਈ। ਜਿਸ ਦੀਆਂ ਪੋਸਟਾਂ ਰੈਪਰ ਨਸੀਬ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ।
ਦੱਸ ਦੇਈਏ ਕਿ ਗਲੋਬਲ ਸਟਾਰ ਦਿਲਜੀਤ ਦੋਸਾਂਂਝ ਵੱਲੋਂ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਕਿਹਾ ਸਭ ਗੋਵਿੰਦ ਹੈ। ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ...ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ...ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ...ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ... ਸ਼ੁਕਰ...
ਪਹਿਲਾਂ ਵੀ ਵਿਵਾਦਾਂ ਵਿੱਚ ਆ ਚੁੱਕਿਆ ਰੈਪਰ ਨਸੀਬ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੈਪਰ ਨਸੀਬ ਆਪਣੇ ਇੱਕ ਇੰਟਰਵਿਊ ਨੂੰ ਲੈ ਸੁਰਖੀਆਂ ਵਿੱਚ ਆ ਗਏ ਸੀ। ਜਿਸ ਵਿੱਚ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆ ਖੁਦ ਨੂੰ ਉਸ ਵਰਗਾ ਦੱਸਿਆ ਅਤੇ ਕਿਹਾ ਕਿ ਮੈਂ ਬਿਲਕੁੱਲ ਉਸ ਵਰਗਾ ਹੀ ਆਂ। ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਜਿਸ ਤੋਂ ਬਾਅਦ ਉਹ ਸਾਰੇ ਰੈਪਰ ਨਸੀਬ ਉੱਪਰ ਭੜਕ ਗਏ।
ਦਿਲਜੀਤ ਦੋਸਾਂਝ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਉਨ੍ਹਾਂ ਦਾ ਵੈਨਕੁਵਰ ਬੀਸੀ ਪਲੇਸ ਵਿੱਚ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਸ਼ੋਅ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ। ਦਰਅਸਲ, ਇਸ ਸ਼ੋਅ ਵਿੱਚ 54 ਹਜ਼ਾਰ ਦਰਸ਼ਕਾਂ ਨੇ ਹਾਜ਼ਰੀ ਭਰੀ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)