Entertainment Live: ਸਲਮਾਨ ਦੇ ਘਰ 'ਤੇ ਫਾਇਰਿੰਗ ਨੂੰ ਪਬਲੀਸਿਟੀ ਸਟੰਟ ਕਹਿ ਰਹੇ ਕੁਝ ਲੋਕ, ਏਪੀ ਢਿੱਲੋਂ ਨੇ ਦਿਲਜੀਤ ਦੋਸਾਂਝ ਦਾ ਨਾਂਅ ਸੁਣ ਭੰਨਿਆ ਗਿਟਾਰ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Arbaaz Khan Reaction On Firing Incident: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਪਿਛਲੇ ਦੋ ਦਿਨਾਂ ਤੋਂ ਸੁਰਖੀਆਂ 'ਚ ਹਨ। ਹਾਲ ਹੀ ਵਿੱਚ, ਮੁੰਬਈ ਵਿੱਚ ਅਦਾਕਾਰ ਦੇ ਗਲੈਕਸੀ ਅਪਾਰਟਮੈਂਟ ਵਿੱਚ ਦੋ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ।
ਅਦਾਕਾਰ ਦੇ ਘਰ 'ਤੇ ਹੋਏ ਇਸ ਹਮਲੇ ਤੋਂ ਬਾਅਦ ਦੋ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਕ ਪਾਸੇ ਪ੍ਰਸ਼ੰਸਕ ਉਸ ਨੂੰ ਲੈ ਕੇ ਚਿੰਤਤ ਹਨ ਅਤੇ ਦੂਜੇ ਪਾਸੇ ਕੁਝ ਲੋਕ ਇਸ ਨੂੰ ਅਦਾਕਾਰ ਵੱਲੋਂ ਕੀਤਾ ਗਿਆ ਪਬਲੀਸਿਟੀ ਸਟੰਟ ਦੱਸ ਰਹੇ ਹਨ। ਹੁਣ ਇਸ 'ਤੇ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
Arbaaz Khan ਨੇ ਪੋਸਟ ਸਾਂਝਾ ਕੀਤਾ
ਅਰਬਾਜ਼ ਖਾਨ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਅਭਿਨੇਤਾ ਨੇ ਆਪਣੀ ਪੋਸਟ 'ਚ ਲਿਖਿਆ- ਹਾਲ ਹੀ 'ਚ ਗਲੈਕਸੀ ਅਪਾਰਟਮੈਂਟ 'ਤੇ ਹਮਲਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਕਾਫੀ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਹਮਲੇ ਤੋਂ ਬਾਅਦ ਸਾਡਾ ਪੂਰਾ ਪਰਿਵਾਰ ਸਹਿਮ ਗਿਆ ਹੈ। ਅਜਿਹੇ 'ਚ ਕੁਝ ਲੋਕ ਅਜਿਹੇ ਵੀ ਹਨ, ਜੋ ਸਾਡੇ ਕਰੀਬੀ ਹੋਣ ਦਾ ਦਾਅਵਾ ਕਰਦੇ ਹੋਏ ਮੀਡੀਆ ਨੂੰ ਲੂਜ਼ ਕਮੈਂਟ ਦੇ ਰਹੇ ਹਨ ਕਿ ਇਹ ਸਾਡੇ ਪਰਿਵਾਰ ਦਾ ਪਬਲੀਸਿਟੀ ਸਟੰਟ ਹੈ।
View this post on Instagram
ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਹਮਲੇ ਦਾ ਸਾਡੇ ਪਰਿਵਾਰ 'ਤੇ ਕੋਈ ਅਸਰ ਨਹੀਂ ਪਿਆ ਹੈ। ਅਦਾਕਾਰ ਨੇ ਕਿਹਾ ਕਿ ਲੋਕਾਂ ਦੀਆਂ ਅਜਿਹੀਆਂ ਟਿੱਪਣੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ ਹੈ। ਅਦਾਕਾਰ ਨੇ ਅੱਗੇ ਕਿਹਾ- ਸਾਨੂੰ ਮੁੰਬਈ ਪੁਲਿਸ 'ਤੇ ਪੂਰਾ ਭਰੋਸਾ ਹੈ ਕਿ ਉਹ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖੇਗੀ। ਇਸ ਦੇ ਨਾਲ ਹੀ ਅਭਿਨੇਤਾ ਨੇ ਪ੍ਰਸ਼ੰਸਕਾਂ ਅਤੇ ਆਪਣੇ ਕਰੀਬੀਆਂ ਦਾ ਸਮਰਥਨ ਲਈ ਧੰਨਵਾਦ ਕੀਤਾ ਹੈ।
ਅਰਬਾਜ਼ ਖਾਨ ਦੀ ਪੋਸਟ ਵਿੱਚ ਲਿਖੀਆਂ ਲਾਈਨਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਇਹ ਕੇਆਰਕੇ ਨੂੰ ਉਨ੍ਹਾਂ ਦਾ ਢੁਕਵਾਂ ਜਵਾਬ ਹੈ। ਕਿਉਂਕਿ ਕੇਆਰਕੇ ਨੇ ਸਲਮਾਨ ਖਾਨ ਪਰਿਵਾਰ 'ਤੇ ਪਬਲੀਸਿਟੀ ਦਾ ਮਜ਼ਾਕ ਉਡਾਇਆ ਸੀ। ਇਸ ਹਮਲੇ ਨੂੰ ਲੈ ਕੇ ਸਲਮਾਨ ਖਾਨ ਅਤੇ ਅਰਬਾਜ਼ ਖਾਨ ਦੇ ਪਿਤਾ ਸਲੀਮ ਖਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ- ਜ਼ੂਮ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਹੈ ਕਿ- ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਉਹ ਸਿਰਫ਼ ਪਬਲੀਸਿਟੀ ਚਾਹੁੰਦਾ ਸੀ। ਇਸ ਵਿੱਚ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਕੇਕੇ ਦਾ ਟਵੀਟ
ਦੱਸ ਦੇਈਏ ਕਿ ਗਲੈਕਸੀ ਅਪਾਰਟਮੈਂਟ 'ਚ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਇਤਰਾਜ਼ਯੋਗ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਅਦਾਕਾਰ ਕੇਆਰਕੇ ਨੇ ਸਲਮਾਨ ਖਾਨ ਨੂੰ ਲੈ ਕੇ ਕੁਝ ਟਵੀਟ ਕੀਤੇ ਸਨ। ਜਿਸ ਵਿੱਚ ਲਿਖਿਆ ਸੀ- ਇਹ ਸਾਰਾ ਸੱਲੂ ਦਾ ਡਰਾਮਾ ਹੈ। ਸੱਲੂ ਭਾਰਤ ਦਾ ਸਭ ਤੋਂ ਵੱਡਾ ਗੈਂਗਸਟਰ ਹੈ ਅਤੇ ਸਾਰੇ ਗੈਂਗਸਟਰ ਉਸ ਲਈ ਹੀ ਕੰਮ ਕਰਦੇ ਹਨ।
ਕੇਆਰਕੇ ਨੇ ਟਵੀਟ 'ਚ ਸਵਾਲ ਕੀਤਾ ਅਤੇ ਲਿਖਿਆ- ਆਖਿਰ ਕਿਉਂ ਸਵੇਰੇ 5 ਵਜੇ ਗੋਲੀ ਕਿਉਂ ਚਲਾਈ ਗਈ? ਜਦੋਂ ਉਸ ਸਮੇਂ ਸਾਰੇ ਸੌਂ ਰਹੇ ਸਨ। ਆਪਣੇ ਟਵੀਟ ਵਿੱਚ ਕੇਆਰਕੇ ਨੇ ਲਿਖਿਆ ਸੀ ਕਿ ਇਹ ਸਾਰਾ ਇੰਤਜ਼ਾਮ ਪ੍ਰਚਾਰ ਅਤੇ ਹਮਦਰਦੀ ਲਈ ਸੀ, ਕਿਉਂਕਿ ਉਹ ਜਾਣਦਾ ਸੀ ਕਿ ਮੈਂ ਸਾਰਿਆਂ ਨੂੰ ਦੱਸਾਂਗਾ ਕਿ ਉਸਨੇ ਸੁਸ਼ਾਂਤ ਨਾਲ ਕੀ ਕੀਤਾ। ਇਸ ਤੋਂ ਇਲਾਵਾ ਕੇਆਰਕੇ ਨੇ ਇੱਕ ਹੋਰ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ - ਸਲੀਮ ਖਾਨ ਇੱਕ ਸੱਚੇ ਆਦਮੀ ਹਨ। ਅਤੇ ਉਹ ਸੱਚ ਕਹਿ ਰਿਹਾ ਹੈ ਕਿ ਇਹ ਗੋਲੀਬਾਰੀ ਇੱਕ ਪਬਲੀਸਿਟੀ ਸਟੰਟ ਹੈ।
Entertainment Live: AP Dhillon ਦੇ ਕੋਚੇਲਾ ਸ਼ੋਅ 'ਚ ਗਿਟਾਰ ਭੰਨਣ 'ਤੇ ਫੈਨਜ਼ ਦਾ ਫੁੱਟਿਆ ਗੁੱਸਾ, ਬੋਲੇ- 'ਇਹਨੂੰ ਤਾਂ ਸਾਜ਼ ਦੀ ਕਦਰ ਨਈਂ...'
AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
Read More: AP Dhillon ਦੇ ਕੋਚੇਲਾ ਸ਼ੋਅ 'ਚ ਗਿਟਾਰ ਭੰਨਣ 'ਤੇ ਫੈਨਜ਼ ਦਾ ਫੁੱਟਿਆ ਗੁੱਸਾ, ਬੋਲੇ- 'ਇਹਨੂੰ ਤਾਂ ਸਾਜ਼ ਦੀ ਕਦਰ ਨਈਂ...'
Entertainment Live Today: AP Dhillon: ਏਪੀ ਢਿੱਲੋਂ ਦੇ ਸ਼ੋਅ 'ਚ ਦਿਲਜੀਤ ਦੋਸਾਂਝ ਦੇ ਨਾਂਅ 'ਤੇ ਲੱਗੇ ਨਾਅਰੇ, ਗਾਇਕ ਨੇ ਚਲਦੇ ਸ਼ੋਅ ਭੰਨ ਸੁੱਟਿਆ Guitar
AP Dhillon Breaks Guitar During Performance at Coachella: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ। ਪਰ ਇਸ ਵਾਰ ਉਸਦੇ ਚਰਚਾ ਵਿੱਚ ਆਉਣ ਦੀ ਵਜ੍ਹਾ ਕੁਝ ਹੋਰ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ 'ਚ ਪਰਫਾਰਮ ਕਰਦਾ ਨਜ਼ਰ ਆਇਆ। ਪਰ ਇਸ ਦੌਰਾਨ ਉਸਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ।
Read More: AP Dhillon: ਏਪੀ ਢਿੱਲੋਂ ਦੇ ਸ਼ੋਅ 'ਚ ਦਿਲਜੀਤ ਦੋਸਾਂਝ ਦੇ ਨਾਂਅ 'ਤੇ ਲੱਗੇ ਨਾਅਰੇ, ਗਾਇਕ ਨੇ ਚਲਦੇ ਸ਼ੋਅ ਭੰਨ ਸੁੱਟਿਆ Guitar
Entertainment Live: Amar Singh Chamkila: ਅਮਰ ਸਿੰਘ ਚਮਕੀਲਾ 'ਚ ਪਰਿਣੀਤੀ ਚੋਪੜਾ ਦੀ ਹੋਈ ਬੱਲੇ-ਬੱਲੇ, ਫੈਨਜ਼ ਬੋਲੇ- 'ਸਾਡੀ ਅਮਰਜੋਤ'
Parineeti Chopra as Amarjot: ਬਾਲੀਵੁੱਡ ਅਦਾਕਾਰਾ ਦੇ ਨਾਲ-ਨਾਲ ਗਾਇਕਾ ਬਣੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚਮਕੀਲਾ' ਹੈ।
Read More: Amar Singh Chamkila: ਅਮਰ ਸਿੰਘ ਚਮਕੀਲਾ 'ਚ ਪਰਿਣੀਤੀ ਚੋਪੜਾ ਦੀ ਹੋਈ ਬੱਲੇ-ਬੱਲੇ, ਫੈਨਜ਼ ਬੋਲੇ- 'ਸਾਡੀ ਅਮਰਜੋਤ'
Entertainment Live Today: Amar Singh Chamkila: ਪਰਿਣੀਤੀ ਚੋਪੜਾ ਨੇ ਗਾਇਆ ਅਮਰਜੋਤ ਦਾ ਸੁਪਰਹਿੱਟ ਗੀਤ 'ਪਹਿਲੇ ਲਲਕਾਰੇ ਨਾਲ ਮੈਂ ਡਰਗੀ...', ਫੈਨਜ਼ ਬੋਲੇ...
Parineeti Chopra Sing Amarjot Song: ਬਾਲੀਵੁੱਡ ਅਦਾਕਾਰਾ ਦੇ ਨਾਲ-ਨਾਲ ਗਾਇਕਾ ਬਣੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚਮਕੀਲਾ' ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਪਰਿਣੀਤੀ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਪਰੀ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪਰੀ ਨੇ ਫਿਲਮ ਵਿੱਚ ਕੁਝ ਗੀਤਾਂ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਜਿਸ ਨੂੰ ਫੈਨਜ਼ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਵਿਚਾਲੇ ਅਦਾਕਾਰਾ ਨੇ ਆਪਣੀ ਫਿਲਮ ਦੀ ਸਫਲਤਾ ਉੱਪਰ ਫੈਨਜ਼ ਦਾ ਧੰਨਵਾਦ ਕੀਤਾ ਹੈ, ਇਸਦੇ ਨਾਲ ਹੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਪਰ ਹਰ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ।
Read More: Amar Singh Chamkila: ਪਰਿਣੀਤੀ ਚੋਪੜਾ ਨੇ ਗਾਇਆ ਅਮਰਜੋਤ ਦਾ ਸੁਪਰਹਿੱਟ ਗੀਤ 'ਪਹਿਲੇ ਲਲਕਾਰੇ ਨਾਲ ਮੈਂ ਡਰਗੀ...', ਫੈਨਜ਼ ਬੋਲੇ...
Entertainment Live: Salman Khan House Firing: ਸਲਮਾਨ ਦੇ ਘਰ ਬਾਹਰ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰ, ਜਾਣੋ ਕਿੱਥੋਂ ਕਾਬੂ ਹੋਏ ਦੋਸ਼ੀ ?
Salman Khan Firing Case Update: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ (16 ਅਪ੍ਰੈਲ) ਨੂੰ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗੁਜਰਾਤ ਦੇ ਭੁਜ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਫੜੇ ਗਏ ਦੋਸ਼ੀਆਂ ਦੇ ਨਾਂ ਵਿੱਕੀ ਗੁਪਤਾ ਅਤੇ ਸੁਨੀਲ ਪਾਲ ਹਨ। ਵਿੱਕੀ ਅਤੇ ਸੁਨੀਲ ਨੇ ਐਤਵਾਰ (14 ਅਪ੍ਰੈਲ) ਨੂੰ ਮੁੰਬਈ ਦੇ ਬਾਂਦਰਾ ਸਥਿਤ ਸਲਮਾਨ ਖਾਨ ਦੇ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ ਸੀ।
Read More: Salman Khan House Firing: ਸਲਮਾਨ ਦੇ ਘਰ ਬਾਹਰ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰ ਗ੍ਰਿਫਤਾਰ, ਜਾਣੋ ਕਿੱਥੋਂ ਕਾਬੂ ਹੋਏ ਦੋਸ਼ੀ ?