Entertainment News LIVE: ਫਿਲਮੀ ਸਿਤਾਰਿਆਂ ਵੱਲੋਂ ਨਵੇਂ ਸਾਲ ਦਾ ਸਵਾਗਤ, ਅਰਬਾਜ਼ ਖਾਨ- ਸ਼ੂਰਾ ਦੇ ਪਿਆਰ ਦਾ ਦਿਲਚਸਪ ਕਿੱਸਾ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Arbaaz Khan-Shura Khan Video: ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਨੇ 24 ਦਸੰਬਰ ਨੂੰ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਹ ਜੋੜਾ ਆਪਣੇ ਹਨੀਮੂਨ ਅਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਵਿਦੇਸ਼ ਗਿਆ ਹੋਇਆ ਹੈ। ਇਸ ਦੌਰਾਨ ਸ਼ੂਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬਹੁਤ ਹੀ ਦਿਲਚਸਪ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਅਰਬਾਜ਼ ਉਸ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ।
ਅਰਬਾਜ਼ ਨੇ ਗੋਡਿਆਂ ਦੇ ਭਾਰ ਬੈਠ ਕੇ ਸ਼ੂਰਾ ਖਾਨ ਨੂੰ ਪ੍ਰਪੋਜ਼ ਕੀਤਾ
ਸ਼ੂਰਾ ਖਾਨ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਘੱਟ ਸਰਗਰਮ ਰਹਿੰਦੀ ਹੈ। ਪਰ ਹਾਲ ਹੀ ਵਿੱਚ ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਅਰਬਾਜ਼ ਖਾਨ ਉਸ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਨਜ਼ਰ ਆਏ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਰਬਾਜ਼ ਨੇ ਸ਼ੂਰਾ ਖਾਨ ਨੂੰ ਵੱਡਾ ਗੁਲਦਸਤਾ ਦੇ ਕੇ ਵਿਆਹ ਲਈ ਪ੍ਰਪੋਜ਼ ਕੀਤਾ ਸੀ।
View this post on Instagram
ਸ਼ੂਰਾ ਨੇ ਕੈਪਸ਼ਨ 'ਚ ਇਹ ਲਿਖਿਆ...
ਸ਼ੂਰਾ ਖਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, '19 ਤਰੀਕ ਨੂੰ ਹਾਂ ਕਹਿਣ ਤੋਂ ਲੈ ਕੇ 24 ਦਸੰਬਰ ਨੂੰ ਵਿਆਹ ਕਰਨ ਤੱਕ...ਇਹ ਬਹੁਤ ਜਲਦੀ ਸੀ..' ਵੀਡੀਓ 'ਚ ਸ਼ੂਰਾ ਨੇ ਅਰਬਾਜ਼ ਨੂੰ ਵੀ ਟੈਗ ਕੀਤਾ ਹੈ। ਦੋਵਾਂ ਦੀਆਂ ਇਹ ਵੀਡੀਓਜ਼ ਹੁਣ ਫੈਨਜ਼ ਅਤੇ ਬੀ-ਟਾਊਨ ਸੈਲੇਬਸ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਉਹ ਵੀਡਿਓ 'ਤੇ ਟਿੱਪਣੀ ਕਰ ਰਹੇ ਹਨ ਅਤੇ ਜੋੜੇ ਨੂੰ ਉਨ੍ਹਾਂ ਦੀ ਨਵੀਂ ਜ਼ਿੰਦਗੀ ਲਈ ਵਧਾਈ ਦੇ ਰਹੇ ਹਨ।
ਅਰਬਾਜ਼-ਸ਼ੂਰਾ ਦਾ ਵਿਆਹ 24 ਦਸੰਬਰ ਨੂੰ ਹੋਇਆ ਸੀ
ਦੱਸ ਦੇਈਏ ਕਿ ਅਰਬਾਜ਼ ਖਾਨ ਨੇ 24 ਦਸੰਬਰ ਨੂੰ ਸ਼ੂਰਾ ਖਾਨ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਸ਼ਾਨਦਾਰ ਵਿਆਹ ਅਰਬਾਜ਼ ਦੀ ਭੈਣ ਅਰਪਿਤਾ ਖਾਨ ਦੇ ਮੁੰਬਈ ਬੰਗਲੇ 'ਚ ਹੋਇਆ। ਤੁਹਾਨੂੰ ਦੱਸ ਦੇਈਏ ਕਿ ਸ਼ੂਰਾ ਖਾਨ ਮੇਕਅੱਪ ਆਰਟਿਸਟ ਹੈ। ਜਿਸ ਨੇ ਰਵੀਨਾ ਟੰਡਨ ਨਾਲ ਕੰਮ ਕੀਤਾ ਹੈ। ਰਵੀਨਾ ਨੇ ਸਭ ਤੋਂ ਪਹਿਲਾਂ ਅਰਬਾਜ਼ ਅਤੇ ਸ਼ੂਰਾ ਦੇ ਵਿਆਹ ਦੀ ਖਬਰ ਸਾਂਝੀ ਕੀਤੀ ਸੀ।
Entertainment News LIVE Update: Rakul Preet Singh Marriage: ਰਕੁਲ ਪ੍ਰੀਤ ਸਿੰਘ- ਜੈਕੀ ਭਗਨਾਨੀ ਦੇ ਵਿਆਹ ਦੀ ਵੱਜੇਗੀ ਸ਼ਹਿਨਾਈ, ਜਾਣੋ ਕਦੋਂ ਅਤੇ ਕਿੱਥੇ ਲੈਣਗੇ ਫੇਰੇ?
Rakul Preet Singh Jackky Bhagnani Marriage Date: ਬਾਲੀਵੁੱਡ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਅਤੇ ਅਦਾਕਾਰ ਜੈਕੀ ਭਗਨਾਨੀ ਦੇ ਘਰ ਜਲਦ ਹੀ ਵਿਆਹ ਦੀ ਸ਼ਹਿਨਾਈ ਵੱਜਣ ਵਾਲੀ ਹੈ। ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਇਸ ਜੇੜੋ ਦੇ ਵਿਆਹ ਦੀਆਂ ਖਬਰਾਂ ਤੇਜ਼ ਹੋ ਗਈਆਂ ਹਨ। ਜੀ ਹਾਂ, ਨਵੇਂ ਸਾਲ ‘ਤੇ ਇਹ ਖੂਬਸੂਰਤ ਜੇੜਾ ਵਿਆਹ ਦੇ ਬੰਧਨ ਵਿੱਚ ਬੱਝਣ ਲਿਆ ਤਿਆਰ ਹੈ।
Read More: Rakul Preet Singh Marriage: ਰਕੁਲ ਪ੍ਰੀਤ ਸਿੰਘ- ਜੈਕੀ ਭਗਨਾਨੀ ਦੇ ਵਿਆਹ ਦੀ ਵੱਜੇਗੀ ਸ਼ਹਿਨਾਈ, ਜਾਣੋ ਕਦੋਂ ਅਤੇ ਕਿੱਥੇ ਲੈਣਗੇ ਫੇਰੇ?
Entertainment News LIVE: Diljit Dosanjh: ਦਿਲਜੀਤ ਦੋਸਾਂਝ ਵੱਲੋਂ ਫੈਨਜ਼ ਨੂੰ ਨਵੇਂ ਸਾਲ ਦਾ ਤੋਹਫ਼ਾ, Mouni Roy ਨਾਲ New Song ਦਾ ਪੋਸਟਰ ਕੀਤਾ ਆਊਟ
Diljit dosanjh Mouni Roy new song LOVE YA Poster Out: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦਾ ਖਾਸ ਤੋਹਫ਼ਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੋਸਾਂਝਾਵਾਲੇ ਨੇ ਆਪਣੇ ਨਵੇਂ ਗੀਤ ਲਵ ਯਾ... ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਵਿੱਚ ਉਨ੍ਹਾਂ ਨਾਲ ਅਦਾਕਾਰਾ ਮੌਨੀ ਰਾਏ ਆਪਣੀ ਹੌਟਨੇਸ ਦਾ ਤੜਕਾ ਲਗਾਉਂਦੇ ਹੋਏ ਵਿਖਾਈ ਦਏਗੀ। ਪੋਸਟਰ ਵਿੱਚ ਦਿਲਜੀਤ ਅਤੇ ਮੌਨੀ ਦਾ ਖੂਬਸੂਰਤ ਅੰਦਾਜ਼ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ਼ ਖਿੱਚ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਗੀਤ ਦੇ ਰਿਲੀਜ਼ ਹੋਣ ਨੂੰ ਲੈ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
Read MOre: Diljit Dosanjh: ਦਿਲਜੀਤ ਦੋਸਾਂਝ ਵੱਲੋਂ ਫੈਨਜ਼ ਨੂੰ ਨਵੇਂ ਸਾਲ ਦਾ ਤੋਹਫ਼ਾ, Mouni Roy ਨਾਲ New Song ਦਾ ਪੋਸਟਰ ਕੀਤਾ ਆਊਟ
Entertainment News LIVE Update: Sunny Deol: ਸੰਨੀ ਦਿਓਲ ਨੇ ਨਵੇਂ ਸਾਲ ਨੂੰ ਬਣਾਇਆ ਖਾਸ, ਮਾਂ ਪ੍ਰਕਾਸ਼ ਕੌਰ ਨਾਲ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਦਿੱਤੀ ਵਧਾਈ
Sunny Deol On New Year 2024: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਇਕ ਸ਼ਾਨਦਾਰ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
Entertainment News LIVE: Randeep Hooda: ਰਣਦੀਪ ਹੁੱਡਾ ਦੀਆਂ ਪਤਨੀ ਲਿਨ ਨਾਲ ਰੋਮਾਂਟਿਕ ਤਸਵੀਰਾਂ ਵਾਇਰਲ, ਫੈਨਜ਼ ਬੋਲੇ- 'ਤੁਹਾਡੇ ਤੋਂ ਨਹੀਂ ਸੀ ਇਹ ਉਮੀਦ'
Randeep Hooda-Lin Laishram Honeymoon Pics: ਰਣਦੀਪ ਹੁੱਡਾ ਨੇ ਪਿਛਲੇ ਸਾਲ ਨਵੰਬਰ 'ਚ ਮਨੀਪੁਰ ਦੇ ਇੰਫਾਲ 'ਚ ਅਭਿਨੇਤਰੀ ਅਤੇ ਮਾਡਲ ਲਿਨ ਲੈਸ਼ਰਾਮ ਨਾਲ ਪਰੰਪਰਾਗਤ ਤਰੀਕੇ ਨਾਲ ਵਿਆਹ ਕੀਤਾ।
Read More: Randeep Hooda: ਰਣਦੀਪ ਹੁੱਡਾ ਦੀਆਂ ਪਤਨੀ ਲਿਨ ਨਾਲ ਰੋਮਾਂਟਿਕ ਤਸਵੀਰਾਂ ਵਾਇਰਲ, ਫੈਨਜ਼ ਬੋਲੇ- 'ਤੁਹਾਡੇ ਤੋਂ ਨਹੀਂ ਸੀ ਇਹ ਉਮੀਦ'
Entertainment News LIVE Update: Randeep Hooda-Lin Laishram: ਨਵੇਂ ਸਾਲ 'ਤੇ ਪਤਨੀ ਨਾਲ ਰੋਮਾਂਟਿਕ ਹੋਏ ਰਣਦੀਪ ਹੁੱਡਾ, ਲਿਨ ਲੈਸ਼ਰਾਮ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ
Randeep Hooda-Lin Laishram Honeymoon Pics: ਰਣਦੀਪ ਹੁੱਡਾ ਨੇ ਪਿਛਲੇ ਸਾਲ ਨਵੰਬਰ 'ਚ ਮਨੀਪੁਰ ਦੇ ਇੰਫਾਲ 'ਚ ਅਭਿਨੇਤਰੀ ਅਤੇ ਮਾਡਲ ਲਿਨ ਲੈਸ਼ਰਾਮ ਨਾਲ ਬਹੁਤ ਹੀ ਸਾਦਾ ਪਰੰਪਰਾਗਤ ਵਿਆਹ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬਾਅਦ ਵਿੱਚ 11 ਦਸੰਬਰ, 2023 ਨੂੰ, ਨਵ-ਵਿਆਹੇ ਜੋੜੇ ਨੇ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ। ਉਦੋਂ ਤੋਂ ਇਹ ਜੋੜੀ ਲਗਾਤਾਰ ਕਪਲ ਗੋਲ ਤੈਅ ਕਰ ਰਹੀ ਹੈ। ਹਾਲ ਹੀ 'ਚ ਰਣਦੀਪ ਨੂੰ ਆਪਣੀ ਪਤਨੀ ਲਿਨ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਇਹ ਜੋੜਾ ਆਪਣੇ ਹਨੀਮੂਨ ਲਈ ਰਵਾਨਾ ਹੋ ਗਿਆ ਸੀ ਅਤੇ ਹੁਣ ਇਸ ਜੋੜੇ ਨੇ ਆਪਣੇ ਹਨੀਮੂਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
Read More: Randeep Hooda-Lin Laishram: ਨਵੇਂ ਸਾਲ 'ਤੇ ਪਤਨੀ ਨਾਲ ਰੋਮਾਂਟਿਕ ਹੋਏ ਰਣਦੀਪ ਹੁੱਡਾ, ਲਿਨ ਲੈਸ਼ਰਾਮ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ