(Source: ECI/ABP News)
Entertainment Live: ਸ਼ਾਹਰੁਖ ਦੇ ਸਰੀਰ 'ਤੇ ਲੱਗੀ ਭਿਆਨਕ ਅੱਗ, ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਰੈਪਰ ਬਾਦਸ਼ਾਹ ਨਾਲ ਵੀਡੀਓ ਵਾਇਰਲ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE

Background
Entertainment News Live Today: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਹਰ ਕੋਈ ਤਾਰੀਫ ਕਰਦਾ ਹੈ। ਕੋਈ ਵੀ ਸਟਾਰ ਜੋ ਉਸ ਦੇ ਸੰਘਰਸ਼ ਭਰੇ ਦਿਨਾਂ ਨਾਲ ਜੁੜਿਆ ਹੈ, ਉਹ ਜਾਣਦਾ ਹੈ ਕਿ ਸ਼ਾਹਰੁਖ ਆਪਣੇ ਕੰਮ ਨੂੰ ਲੈ ਕੇ ਕਿੰਨੇ ਜ਼ਨੂਨੀ ਹਨ। ਸਾਲ 1997 'ਚ ਫਿਲਮ ਕੋਇਲਾ ਰਿਲੀਜ਼ ਹੋਈ ਸੀ ਅਤੇ ਹੁਣ ਇਸ ਨੂੰ ਰਿਲੀਜ਼ ਹੋਏ 27 ਸਾਲ ਹੋ ਚੁੱਕੇ ਹਨ। ਇਸ ਮੌਕੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਨੇ ਸ਼ਾਹਰੁਖ ਖਾਨ ਬਾਰੇ ਕੁਝ ਖੁਲਾਸੇ ਕੀਤੇ ਅਤੇ ਫਿਲਮ ਨਾਲ ਜੁੜੀ ਇਕ ਅਹਿਮ ਕਹਾਣੀ ਵੀ ਦੱਸੀ।
ਸ਼ਾਹਰੁਖ ਖਾਨ ਦੇ ਨਾਲ ਰਾਕੇਸ਼ ਰੋਸ਼ਨ ਨੇ ਕਈ ਫਿਲਮਾਂ ਕੀਤੀਆਂ ਅਤੇ ਸ਼ਾਹਰੁਖ ਦਾ ਨਾਂ ਵੀ ਉਨ੍ਹਾਂ ਦੇ ਚਹੇਤੇ ਅਦਾਕਾਰਾਂ ਵਿੱਚ ਸ਼ਾਮਲ ਹੈ। ਰਾਕੇਸ਼ ਰੋਸ਼ਨ ਨੇ ਕਈ ਵਾਰ ਸ਼ਾਹਰੁਖ ਦੀ ਤਾਰੀਫ ਕੀਤੀ ਹੈ ਪਰ ਆਓ ਦੱਸਦੇ ਹਾਂ ਕਿ ਫਿਲਮ ਕੋਇਲਾ ਦੀ ਉਹ ਕਹਾਣੀ ਕੀ ਸੀ।
'ਕੋਇਲਾ' ਨਾਲ ਜੁੜੀ ਰਾਕੇਸ਼ ਰੋਸ਼ਨ ਨੇ ਕਹਾਣੀ ਸੁਣਾਈ
ਬਾਲੀਵੁੱਡ ਹੰਗਾਮਾ ਮੁਤਾਬਕ ਰਾਕੇਸ਼ ਰੋਸ਼ਨ ਨੇ ਫਿਲਮ ਕੋਇਲਾ ਦੀ 27ਵੀਂ ਵਰ੍ਹੇਗੰਢ 'ਤੇ ਫਿਲਮ ਬਾਰੇ ਕੁਝ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ, 'ਸ਼ਾਹਰੁਖ ਬਹੁਤ ਦਲੇਰ ਵਿਅਕਤੀ ਹਨ। ਜਦੋਂ ਮੈਂ ਕਲਾਈਮੈਕਸ ਲਿਖਿਆ ਅਤੇ ਇਸ ਨੂੰ ਸੁਣਾਉਣ ਲਈ ਸ਼ਾਹਰੁਖ ਕੋਲ ਗਿਆ ਤਾਂ ਲੱਗਦਾ ਸੀ ਕਿ ਉਹ ਇਸ ਨੂੰ ਰੱਦ ਕਰ ਦੇਣਗੇ ਪਰ ਉਨ੍ਹਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਉਸ ਨੂੰ ਫਿਲਮ ਦਾ ਕਲਾਈਮੈਕਸ ਸੀਨ ਸਮਝਾਇਆ ਅਤੇ ਕਿਹਾ ਕਿ ਤੁਸੀਂ ਬੱਸ ਅੱਗ ਲਗਾਉਣੀ ਹੈ ਅਤੇ ਸ਼ਾਟ ਬਦਲਿਆ ਜਾਵੇਗਾ ਅਤੇ ਫਿਰ ਬਾਡੀ ਡਬਲ 'ਤੇ ਸ਼ੂਟ ਕੀਤਾ ਜਾਵੇਗਾ।
ਰਾਕੇਸ਼ ਰੋਸ਼ਨ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਇਹ ਗੱਲ ਸ਼ਾਹਰੁਖ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਹ ਸੀਨ ਕਰਨਗੇ। ਰਾਕੇਸ਼ ਨੂੰ ਲੱਗਾ ਕਿ ਸ਼ਾਹਰੁਖ ਨੇ ਅੱਗ ਲਗਾਉਣ ਦੀ ਗੱਲ ਮੰਨ ਲਈ ਹੈ, ਪਰ ਸ਼ਾਹਰੁਖ ਨੇ ਪੂਰੇ ਸੀਨ 'ਤੇ ਹਾਂ ਕਹਿ ਦਿੱਤੀ ਸੀ। ਰਾਕੇਸ਼ ਰੋਸ਼ਨ ਨੇ ਅੱਗੇ ਕਿਹਾ, 'ਜਦੋਂ ਮੈਂ ਉਨ੍ਹਾਂ ਨੂੰ ਸਰੀਰ 'ਤੇ ਅੱਗ ਨਾਲ ਭੱਜਦੇ ਦੇਖਿਆ ਤਾਂ ਮੈਂ ਸੱਚਮੁੱਚ ਡਰ ਗਿਆ ਸੀ।'
ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਸਿਨੇਮੈਟੋਗ੍ਰਾਫਰ ਸਮੀਰ ਆਰੀਆ ਨੇ ਦੱਸਿਆ ਸੀ ਕਿ ਜਦੋਂ ਉਹ ਸੀਨ ਸ਼ੂਟ ਕੀਤਾ ਜਾ ਰਿਹਾ ਸੀ ਤਾਂ ਉਹ ਵੀ ਉੱਥੇ ਮੌਜੂਦ ਸਨ। ਉਸ ਨੇ ਦੱਸਿਆ ਕਿ ਜਿਵੇਂ ਹੀ ਸ਼ਾਹਰੁਖ ਨੇ ਆਪਣੇ ਸਰੀਰ ਨੂੰ ਅੱਗ ਲਗਾਈ ਤਾਂ ਹਰ ਕੋਈ ਡਰ ਗਿਆ, ਅੱਗ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਤ ਹੋ ਸਕਦੀ ਸੀ ਪਰ ਜਦੋਂ ਸੀਨ ਸ਼ੂਟ ਕੀਤਾ ਗਿਆ ਅਤੇ ਅੱਗ ਬੁਝ ਗਈ ਤਾਂ ਸਾਰਿਆਂ ਨੇ ਉਸ ਲਈ ਤਾੜੀਆਂ ਵਜਾਈਆਂ ਅਤੇ ਸਾਰਿਆਂ ਨੇ ਕਿਹਾ, 'ਮਾਨ ਗਏ 'ਬੌਸ।'
ਬਾਕਸ ਆਫਿਸ 'ਤੇ 'ਕੋਇਲਾ' ਦੀ ਕੀ ਰਹੀ ਹਾਲਤ?
ਸ਼ਾਹਰੁਖ ਖਾਨ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਅਸ਼ੋਕ ਸਰਾਫ, ਜੌਨੀ ਲੀਵਰ ਅਤੇ ਅਮਰੀਸ਼ ਪੁਰੀ 1997 'ਚ ਆਈ ਫਿਲਮ 'ਕੋਇਲਾ' 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਸਨ। ਫਿਲਮ ਦਾ ਨਿਰਦੇਸ਼ਨ ਰਾਕੇਸ਼ ਰੋਸ਼ਨ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਫਿਲਮ ਦਾ ਨਿਰਮਾਣ ਵੀ ਕੀਤਾ ਸੀ। ਸੈਕਨਿਲਕ ਦੇ ਅਨੁਸਾਰ, ਫਿਲਮ ਕੋਇਲਾ ਦਾ ਬਜਟ 12 ਕਰੋੜ ਰੁਪਏ ਸੀ ਜਦੋਂ ਕਿ ਫਿਲਮ ਦਾ ਵਿਸ਼ਵਵਿਆਪੀ ਕਲੈਕਸ਼ਨ 27.96 ਕਰੋੜ ਰੁਪਏ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੋਈ ਸੀ।
Entertainment News: Gippy Grewal: 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਪ੍ਰਮੋਸ਼ਨ ਕਰਨ ਨਿਕਲੇ ਗਿੱਪੀ ਗਰੇਵਾਲ, ਪਤਨੀ ਰਵਨੀਤ ਅਤੇ ਬੱਚਿਆਂ ਸਣੇ IPL ਗਰਾਊਂਡ 'ਚ ਪੁੱਜੇ
Gippy Grewal IPL 2024: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਪੰਜਾਬੀ ਕਲਾਕਾਰ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ ਦੀ ਸਟਾਰ ਕਾਸਟ ਇਸ ਦੌਰਾਨ ਆਈਪੀਐੱਲ ਗਰਾਊਂਡ ਵਿੱਚ ਪੁੱਜੀ। ਗਿੱਪੀ ਆਪਣੀ ਪਤਨੀ ਰਵਨੀਤ, ਪੁੱਤਰ ਗੁਰਬਾਜ਼ ਅਤੇ ਸ਼ਿੰਦਾ ਸਣੇ ਹਿਨਾ ਖਾਨ ਨਾਲ ਕ੍ਰਿਕਟ ਦੇ ਮੈਦਾਨ ਉੱਪਰ ਨਜ਼ਰ ਆਏ। ਉਹ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਦੇ ਹੋਏ ਵਿਖਾਈ ਦਿੱਤੇ। ਕਲਾਕਾਰ ਵੱਲੋਂ ਇਸਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...
Read More: Gippy Grewal: 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਪ੍ਰਮੋਸ਼ਨ ਕਰਨ ਨਿਕਲੇ ਗਿੱਪੀ ਗਰੇਵਾਲ, ਪਤਨੀ ਰਵਨੀਤ ਅਤੇ ਬੱਚਿਆਂ ਸਣੇ IPL ਗਰਾਊਂਡ 'ਚ ਪੁੱਜੇ
Entertainment News Live: Dev Kharoud: ‘ਰੁਪਿੰਦਰ ਗਾਂਧੀ’ ਬਣ ਨਾਂਅ ਖੱਟਣ ਵਾਲੇ ਦੇਵ ਖਰੌੜ ਨੂੰ ਇਸ ਗੱਲ ਦਾ ਖੌਫ, ਜਨਮਦਿਨ ਮੌਕੇ ਜਾਣੋ ਅਣਸੁਣੀਆਂ ਗੱਲਾਂ
Dev Kharoud Birthday: ਪੰਜਾਬੀ ਅਦਾਕਾਰ ਦੇਵ ਖਰੌੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਬਲੈਕੀਆ, ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਕਾਕਾ ਜੀ, ਡੀਐੱਸਪੀ ਦੇਵ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਹੈ। ਭਗਵੰਤ ਮਾਨ ਅਤੇ ਕਰਮਜੀਤ ਅਨਮੋਲ ਨਾਲ ਕਾਮੇਡੀਅਨ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੇਵ ਖਰੌੜ ਅੱਜ ਫਿਲਮਾਂ ਵਿੱਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਦੱਸ ਦੇਈਏ ਕਿ ਅੱਜ ਪੰਜਾਬੀ ਅਦਾਕਾਰ ਆਪਣਾ 35ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਅਸੀ ਤੁਹਾਨੂੰ ਦੇਵ ਬਾਰੇ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ।
Read More: Dev Kharoud: ‘ਰੁਪਿੰਦਰ ਗਾਂਧੀ’ ਬਣ ਨਾਂਅ ਖੱਟਣ ਵਾਲੇ ਦੇਵ ਖਰੌੜ ਨੂੰ ਇਸ ਗੱਲ ਦਾ ਖੌਫ, ਜਨਮਦਿਨ ਮੌਕੇ ਜਾਣੋ ਅਣਸੁਣੀਆਂ ਗੱਲਾਂ
Entertainment News Live: Esha Deol: ਤਲਾਕ ਤੋਂ ਬਾਅਦ ਈਸ਼ਾ ਦਿਓਲ ਨੇ ਕਰਵਾਈ Lip ਸਰਜਰੀ? ਧਰਮਿੰਦਰ-ਹੇਮਾ ਦੀ ਧੀ ਮਥੁਰਾ ਦੇ ਚੋਣ ਪ੍ਰਚਾਰ ਦੌਰਾਨ ਹੋਈ ਟ੍ਰੋਲ
Esha Deol Troll Lip Surgery: ਈਸ਼ਾ ਦਿਓਲ ਹਾਲ ਹੀ 'ਚ ਚੋਣ ਪ੍ਰਚਾਰ ਲਈ ਆਪਣੀ ਭੈਣ ਅਹਾਨਾ ਨਾਲ ਮਥੁਰਾ ਪਹੁੰਚੀ। ਇਸ ਦੌਰਾਨ ਅਦਾਕਾਰਾ ਦੇ ਨਵੇਂ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਅਤੇ ਹੁਣ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
Read More: Esha Deol: ਤਲਾਕ ਤੋਂ ਬਾਅਦ ਈਸ਼ਾ ਦਿਓਲ ਨੇ ਕਰਵਾਈ Lip ਸਰਜਰੀ? ਧਰਮਿੰਦਰ-ਹੇਮਾ ਦੀ ਧੀ ਮਥੁਰਾ ਦੇ ਚੋਣ ਪ੍ਰਚਾਰ ਦੌਰਾਨ ਹੋਈ ਟ੍ਰੋਲ
Entertainment News Live: Pankaj Tripathi: ਪੰਕਜ ਤ੍ਰਿਪਾਠੀ ਦੀ ਭੈਣ ਦੇ ਐਕਸੀਡੈਂਟ ਦਾ ਭਿਆਨਕ ਵੀਡੀਓ ਆਇਆ ਸਾਹਮਣੇ, ਵੇਖੋ ਕਿਵੇਂ ਉੱਡੇ ਕਾਰ ਦੇ ਪਰਖੱਚੇ
Pankaj Tripathi Brother-in-law Death: ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਇਨ੍ਹੀਂ ਦਿਨੀਂ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਦਰਅਸਲ, ਅਦਾਕਾਰ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਜੀਜਾ ਦੀ ਮੌਤ ਹੋ ਗਈ ਅਤੇ ਭੈਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸਨ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਚਲਾ ਰਿਹਾ ਸੀ। ਜਦੋਂਕਿ ਭੈਣ ਸਵਿਤਾ ਕਾਰ ਵਿੱਚ ਸਵਾਰ ਸੀ।
Read More: Pankaj Tripathi: ਪੰਕਜ ਤ੍ਰਿਪਾਠੀ ਦੀ ਭੈਣ ਦੇ ਐਕਸੀਡੈਂਟ ਦਾ ਭਿਆਨਕ ਵੀਡੀਓ ਆਇਆ ਸਾਹਮਣੇ, ਵੇਖੋ ਕਿਵੇਂ ਉੱਡੇ ਕਾਰ ਦੇ ਪਰਖੱਚੇ
Entertainment News Live: Pankaj Tripathi: ਪੰਕਜ ਤ੍ਰਿਪਾਠੀ ਦੀ ਭੈਣ ਦੇ ਐਕਸੀਡੈਂਟ ਦਾ ਭਿਆਨਕ ਵੀਡੀਓ ਆਇਆ ਸਾਹਮਣੇ, ਵੇਖੋ ਕਿਵੇਂ ਉੱਡੇ ਕਾਰ ਦੇ ਪਰਖੱਚੇ
Pankaj Tripathi Brother-in-law Death: ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਇਨ੍ਹੀਂ ਦਿਨੀਂ ਸਦਮੇ ਵਿੱਚੋਂ ਗੁਜ਼ਰ ਰਹੇ ਹਨ। ਦਰਅਸਲ, ਅਦਾਕਾਰ ਦੀ ਭੈਣ ਅਤੇ ਜੀਜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਜੀਜਾ ਦੀ ਮੌਤ ਹੋ ਗਈ ਅਤੇ ਭੈਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸਨ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਉਰਫ ਮੁੰਨਾ ਤਿਵਾਰੀ ਚਲਾ ਰਿਹਾ ਸੀ। ਜਦੋਂਕਿ ਭੈਣ ਸਵਿਤਾ ਕਾਰ ਵਿੱਚ ਸਵਾਰ ਸੀ।
Read More: Pankaj Tripathi: ਪੰਕਜ ਤ੍ਰਿਪਾਠੀ ਦੀ ਭੈਣ ਦੇ ਐਕਸੀਡੈਂਟ ਦਾ ਭਿਆਨਕ ਵੀਡੀਓ ਆਇਆ ਸਾਹਮਣੇ, ਵੇਖੋ ਕਿਵੇਂ ਉੱਡੇ ਕਾਰ ਦੇ ਪਰਖੱਚੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
