Entertainment Live: ਥੁੱਕ ਲੱਗੀ ਰੋਟੀ ਖਾਣ ਨੂੰ ਦਿੱਤੇ ਬਿਆਨ ਤੋਂ ਪਲਟੇ ਸੋਨੂੰ ਸੂਦ, ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਘੇਰੀ ਮਨਪ੍ਰੀਤ ਤੂਰ ਸਣੇ ਅਹਿਮ ਖਬਰਾਂ...
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Jasmin Bhasin: ਮਸ਼ਹੂਰ ਟੀਵੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਬਹੁਤ ਵੱਡੇ ਦਰਦ ਵਿੱਚੋਂ ਗੁਜ਼ਰ ਰਹੀ ਹੈ।
Read MOre: Jasmin Bhasin: ਜੈਸਮੀਨ ਭਸੀਨ ਦੀਆਂ ਦਰਦ ਨਾਲ ਨਿਕਲੀਆਂ ਚੀਕਾਂ, ਜਲਣ ਲੱਗੀਆਂ ਅੱਖਾਂ, ਫਿਰ ਦਿਖਣਾ ਹੋਇਆ ਬੰਦ
Mankirt Aulakh Became Father Second Time: ਪੰਜਾਬੀ ਗਾਇਕ ਮਨਕੀਰਤ ਔਲਖ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਜਿਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਵਿਚਾਲੇ ਕਲਾਕਾਰ ਦੇ ਘਰ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਲਾਕਾਰ ਦੂਜੀ ਵਾਰ ਪਿਤਾ ਬਣ ਗਿਆ ਹੈ, ਜਿਸਦੀ ਵੀਡੀਓ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਹੈ। ਇਸ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕਰਨ ਦੇ ਨਾਲ-ਨਾਲ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
Read MOre: Mankirt Aulakh: ਮਨਕੀਰਤ ਔਲਖ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
Singer Shubh: ਮਸ਼ਹੂਰ ਪੰਜਾਬੀ ਗਾਇਕ ਸ਼ੁਭ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਗਾਇਕ ਨੇ ਇੱਕ ਦਰਦਨਾਕ ਮਾਮਲੇ ਦਾ ਸਕ੍ਰੀਨ ਸ਼ੌਟ ਸ਼ੇਅਰ ਕਰਦੇ ਹੋਏ ਨੌਜਵਾਨਾਂ ਨੂੰ ਖਾਸ ਸਲਾਹ ਦਿੱਤੀ ਹੈ।
Read MOre: Singer Shubh: ਗਾਇਕ ਸ਼ੁਭ ਇਸ ਗੱਲ ਨੂੰ ਲੈ ਹੋਏ ਪਰੇਸ਼ਾਨ, ਬੋਲੇ- ਇਸ ਚੀਜ਼ ਨੇ ਘਰ ਰੋਲ ਕੇ ਰੱਖ ਦੇਣਾ...
Amar Singh Chamkila Birth Anniversary: ਪੰਜਾਬੀ ਸੰਗੀਤ ਜਗਤ ਵਿੱਚ ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ। ਹਾਲਾਂਕਿ ਜਿੱਥੇ ਕਲਾਕਾਰ ਦੇ ਗੀਤਾਂ ਨੂੰ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ, ਉੱਥੇ ਹੀ ਕਲਾਕਾਰ ਦੇ ਕਈ ਦੁਸ਼ਮਣ ਵੀ ਪੈਦਾ ਕੀਤੇ। ਕਿਹਾ ਜਾ ਸਕਦਾ ਹੈ ਕਿ ਕਲਾਕਾਰ ਦੀ ਰਾਤੋਂ-ਰਾਤ ਵੱਧ ਰਹੀ ਪ੍ਰਸਿੱਧੀ ਨੇ ਹੀ ਉਨ੍ਹਾਂ ਦੀ ਜਾਨ ਲੈ ਲਈ। ਅੱਜ ਅਸੀ ਤੁਹਾਨੂੰ ਕਲਾਕਾਰ ਦੇ ਸੁਪਰਹਿੱਟ ਹੋਣ ਦੇ ਨਾਲ-ਨਾਲ ਮੌਤ ਦਾ ਕਾਰਨ ਬਣੇ ਗੀਤਾਂ ਬਾਰੇ ਦੱਸਣ ਜਾ ਰਹੇ ਹਾਂ।
Read More: Amar Singh Chamkila: ਇਨ੍ਹਾਂ ਗੀਤਾਂ ਨੇ ਮਰਵਾਇਆ ਅਮਰ ਸਿੰਘ ਚਮਕੀਲਾ, ਅੱਜ ਵੀ ਗਾਣਿਆਂ ਨੂੰ ਚਾਵਾਂ ਨਾਲ ਸੁਣਦੇ ਪੰਜਾਬੀ ਲੋਕ...
Jasmin Bhasin Undergoing Treatment: ਮਸ਼ਹੂਰ ਟੀਵੀ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਇਨ੍ਹੀਂ ਦਿਨੀਂ ਬਹੁਤ ਵੱਡੇ ਦਰਦ ਵਿੱਚੋਂ ਗੁਜ਼ਰ ਰਹੀ ਹੈ। ਦਰਅਸਲ, ਜੈਸਮੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ। ਇਸ ਕਾਰਨ ਉਸ ਨੂੰ ਦੇਖਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਭ ਕੁਝ ਅੱਖਾਂ ਵਿੱਚ ਲੈਂਜ਼ ਪਾਉਣ ਤੋਂ ਬਾਅਦ ਹੋਇਆ।
Read MOre: Punjabi Actress: ਜਲਣ ਲੱਗੀਆਂ ਅੱਖਾਂ, ਦਿਖਣਾ ਹੋਇਆ ਬੰਦ, ਦਰਦ ਨਾਲ ਤੜਪਦੀ ਰਹੀ ਪੰਜਾਬੀ ਅਦਾਕਾਰਾ, ਜਾਣੋ ਕਿਵੇਂ ਵਰਤਿਆ ਭਾਣਾ
Diljit Dosanjh- Manpreet Toor: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਰੈਪਰ ਨਸੀਬ ਵੱਲੋਂ ਦੋਸਾਂਝਾਵਾਲੇ ਉੱਪਰ ਇਲੂਮਿਨਾਟੀ ਹੋਣ ਦੇ ਇਲਜ਼ਾਮ ਲਗਾਏ ਗਏ ਸੀ। ਇਸ ਤੋਂ ਬਾਅਦ ਕਲਾਕਾਰ ਇੱਕ ਵਾਰ ਫਿਰ ਤੋਂ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਵੱਲੋਂ ਕਲਾਕਾਰ ਤੇ ਹਾਲ ਹੀ ਵਿੱਚ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਛਵੀ ਨੂੰ ਖਰਾਬ ਕਰਨ ਨੂੰ ਲੈ ਦੋਸ਼ ਲਗਾਏ ਜਾ ਰਹੇ ਹਨ।
Read More: Diljit Dosanjh: ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਘੇਰੀ ਮਨਪ੍ਰੀਤ ਤੂਰ, ਦੋਸਾਂਝਾਵਾਲੇ ਉੱਪਰ ਦੋਸ਼ ਲਗਾਉਣ 'ਤੇ ਕੱਢੀਆਂ ਗਾਲ੍ਹਾਂ...
Diljit Dosanjh- Manpreet Toor: ਗਲੋਬਲ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਪਹਿਲਾਂ ਰੈਪਰ ਨਸੀਬ ਵੱਲੋਂ ਦੋਸਾਂਝਾਵਾਲੇ ਉੱਪਰ ਇਲੂਮਿਨਾਟੀ ਹੋਣ ਦੇ ਇਲਜ਼ਾਮ ਲਗਾਏ ਗਏ ਸੀ। ਇਸ ਤੋਂ ਬਾਅਦ ਕਲਾਕਾਰ ਇੱਕ ਵਾਰ ਫਿਰ ਤੋਂ ਵਿਵਾਦਾਂ ਨਾਲ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਇੱਕ ਵਾਰ ਫਿਰ ਪ੍ਰਸ਼ੰਸਕਾਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਕੋਰੀਓਗ੍ਰਾਫਰਾਂ ਅਤੇ ਡਾਂਸਰਾਂ ਵੱਲੋਂ ਕਲਾਕਾਰ ਤੇ ਹਾਲ ਹੀ ਵਿੱਚ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਗਿਆ। ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਛਵੀ ਨੂੰ ਖਰਾਬ ਕਰਨ ਨੂੰ ਲੈ ਦੋਸ਼ ਲਗਾਏ ਜਾ ਰਹੇ ਹਨ।
Read MOre: Diljit Dosanjh: ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਘੇਰੀ ਮਨਪ੍ਰੀਤ ਤੂਰ, ਦੋਸਾਂਝਾਵਾਲੇ ਉੱਪਰ ਦੋਸ਼ ਲਗਾਉਣ 'ਤੇ ਕੱਢੀਆਂ ਗਾਲ੍ਹਾਂ...
ਪਿਛੋਕੜ
Entertainment News Live Today: ਉੱਤਰ ਪ੍ਰਦੇਸ਼ 'ਚ ਕਾਂਵੜ ਯਾਤਰਾ ਰੂਟ 'ਤੇ ਦੁਕਾਨਾਂ 'ਤੇ ਨੇਮ ਪਲੇਟਾਂ ਨੂੰ ਲੈ ਕੇ ਲੋਕਾਂ ਵਿਚਾਲੇ ਲਗਾਤਾਰ ਬਹਿਸ ਜਾਰੀ ਹੈ। ਇਸ ਵਿਚਾਲੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਵੀ ਇਸ ਵਿਵਾਦ ਵਿੱਚ ਕੁੱਦ ਪਏ। ਉਨ੍ਹਾਂ ਨੇ 'ਥੁੱਕੀ ਰੋਟੀ' ਦੀ ਤੁਲਨਾ 'ਸ਼ਬਰੀ ਦੇ ਝੂਠੇ ਬੇਰ' ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ। ਫਟਕਾਰ ਲੱਗਣ ਤੋਂ ਬਾਅਦ ਹੁਣ ਅਦਾਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਨੇ ਕਦੇ ਇਹ ਨਹੀਂ ਕਿਹਾ ਕਿ ਭੋਜਨ ਵਿੱਚ ਥੁੱਕਣ ਵਾਲੇ ਸਹੀ ਹਨ!
ਸੋਨੂੰ ਸੂਦ ਨੇ ਟਵਿੱਟਰ (ਹੁਣ ਐਕਸ) 'ਤੇ ਲਿਖਿਆ, 'ਮੈਂ ਖਾਣੇ ਵਿੱਚ ਥੁੱਕਣ ਵਾਲਿਆਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ। ਇਹ ਉਨ੍ਹਾਂ ਦਾ ਕਿਰਦਾਰ ਹੈ, ਜੋ ਕਦੇ ਨਹੀਂ ਬਦਲੇਗਾ। ਇਸ ਲਈ ਉਨ੍ਹਾਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਵੇ। ਪਰ ਇਨਸਾਨੀਅਤ ਨੂੰ ਇਨਸਾਨੀਅਤ ਹੀ ਰਹਿਣ ਦਿਓ ਦੋਸਤੋ। ਜਿੰਨਾ ਸਮਾਂ ਅਸੀਂ ਇੱਕ ਦੂਜੇ ਨੂੰ ਸਮਝਾਉਣ ਵਿੱਚ ਲੱਗੇ ਹਾਂ, ਓਨਾ ਹੀ ਸਮਾਂ ਸਾਨੂੰ ਲੋੜਵੰਦਾਂ ਉੱਪਰ ਖਰਚ ਕਰਨਾ ਚਾਹੀਦਾ ਹੈ!
ਸਫਾਈ ਤੋਂ ਬਾਅਦ ਵੀ ਨਿਸ਼ਾਨੇ 'ਤੇ ਅਦਾਕਾਰ
ਸੋਨੂੰ ਸੂਦ ਦੇ ਇਸ ਟਵੀਟ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਲਗਦਾ ਹੈ ਯੋਗੀ ਜੀ ਨੇ ਫ਼ੋਨ ਕੀਤਾ ਹੋਵੇਗਾ।' ਇਕ ਹੋਰ ਨੇ ਲਿਖਿਆ, 'ਤੁਸੀਂ ਇਨਸਾਨੀਅਤ ਨੂੰ ਈਦ 'ਚ ਹੀ ਦੇਖਦੇ ਹੋ, ਜਦੋਂ ਕਰੋੜਾਂ ਬੇਕਸੂਰ ਜਾਨਵਰ ਮਾਰੇ ਜਾਂਦੇ ਹਨ?' ਇਕ ਹੋਰ ਨੇ ਲਿਖਿਆ, 'ਇਹ ਉਸ ਦਾ ਕਿਰਦਾਰ ਹੈ ਜੋ ਕਦੇ ਨਹੀਂ ਬਦਲੇਗਾ...' ਅਦਾਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੋਨੂੰ ਸੂਦ ਨੇ ਸ਼ਬਰੀ ਦੇ ਝੂਠੇ ਬੇਰ ਦਾ ਜ਼ਿਕਰ ਕੀਤਾ ਸੀ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਇੱਕ ਯੂਜ਼ਰ ਨੇ ਟਵਿੱਟਰ 'ਤੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਇਕ ਵਿਅਕਤੀ ਰੋਟੀਆਂ 'ਤੇ ਥੁੱਕ ਰਿਹਾ ਸੀ। ਇਸ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ 'ਚ ਲਿਖਿਆ ਸੀ, 'ਸੋਨੂੰ ਸੂਦ ਨੂੰ ਥੁੱਕੀ ਰੋਟੀ ਪਾਰਸਲ ਕਰ ਦੇਣੀ ਚਾਹੀਦੀ ਹੈ, ਤਾਂ ਜੋ ਭਾਈਚਾਰਾ ਬਣਿਆ ਰਹੇ।' ਇਸ ਟਵੀਟ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਲਿਖਿਆ, 'ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੇ ਝੂਠੇ ਬੇਰ ਖਾਧੇ ਸੀ, ਤਾਂ ਮੈਂ ਉਨ੍ਹਾਂ ਨੂੰ ਕਿਉਂ ਨਹੀਂ ਖਾ ਸਕਦਾ। ਅਹਿੰਸਾ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ, ਮੇਰੇ ਭਰਾ। ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ। ਜੈ ਸ਼੍ਰੀ ਰਾਮ।'
- - - - - - - - - Advertisement - - - - - - - - -