Singer Shubh: ਗਾਇਕ ਸ਼ੁਭ ਇਸ ਗੱਲ ਨੂੰ ਲੈ ਹੋਏ ਪਰੇਸ਼ਾਨ, ਬੋਲੇ- ਇਸ ਚੀਜ਼ ਨੇ ਘਰ ਰੋਲ ਕੇ ਰੱਖ ਦੇਣਾ...
Singer Shubh: ਮਸ਼ਹੂਰ ਪੰਜਾਬੀ ਗਾਇਕ ਸ਼ੁਭ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਗਾਇਕ ਨੇ ਇੱਕ
Singer Shubh: ਮਸ਼ਹੂਰ ਪੰਜਾਬੀ ਗਾਇਕ ਸ਼ੁਭ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਗਾਇਕ ਨੇ ਇੱਕ ਦਰਦਨਾਕ ਮਾਮਲੇ ਦਾ ਸਕ੍ਰੀਨ ਸ਼ੌਟ ਸ਼ੇਅਰ ਕਰਦੇ ਹੋਏ ਨੌਜਵਾਨਾਂ ਨੂੰ ਖਾਸ ਸਲਾਹ ਦਿੱਤੀ ਹੈ।
ਦੱਸ ਦਈਏ ਕਿ ਗਾਇਕ ਸ਼ੁਭ ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਨਵੇਂ ਅਪਡੇਟਸ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੌਜਵਾਨਾਂ ਨੂੰ ਇੱਕ ਖਾਸ ਅਪੀਲ ਕਰਦੇ ਨਜ਼ਰ ਆਏ। ਦਰਅਸਲ, ਗਾਇਕ ਨੇ ਸਟੋਰੀ ਸਾਂਝੀ ਕਰਦਿਆਂ ਨੌਜਵਾਨਾਂ ਨੂੰ ਸੱਟੇਬਾਜ਼ੀ ਤੇ ਬੈਟਿੰਗ ਐਪਸ ਦਾ ਇਸਤੇਮਾਲ ਨਾਂ ਕਰਨ ਲਈ ਕਿਹਾ। ਗਾਇਕ ਨੇ ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ' ਹੱਥ ਜੋੜ ਕੇ ਬੇਨਤੀ ਹੈ ਇਨ੍ਹਾਂ ਐਪ ਤੇ ਸੱਟੇਬਾਜ਼ੀ ਦੀ ਵੈਬਸਾਈਟਾਂ ਤੋਂ ਦੂਰ ਰਹੋ, ਨਹੀਂ ਤਾਂ ਤੁਹਾਡਾ ਘਰ ਰੁਲ ਜਾਵੇਗਾ। '
ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਕ ਇੰਨਜੀਨਅਰਿੰਗ ਦੇ ਵਿਦਿਆਰਥੀ ਨੇ ਬੈਟਿੰਗ ਦੇ ਚੱਕਰ ਵਿੱਚ ਆ ਕੇ ਆਪਣੇ ਮਾਪਿਆਂ ਵੱਲੋਂ ਭੇਜੀ ਗਈ ਸਮੈਸਟਰ ਫੀਸ ਗੁਆ ਲਈ। ਇਸ ਮਗਰੋਂ ਉਹ ਕਾਫੀ ਪਰੇਸ਼ਾਨ ਹੋ ਗਿਆ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਇਸਦੇ ਨਾਲ ਹੀ ਗਾਇਕ ਸ਼ੁਭ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜੋ ਚੀਜ਼ਾਂ ਸਾਡੀ ਮਾਨਸਿਕ ਤੇ ਆਤਮਿਕ ਸ਼ਾਂਤੀ ਨੂੰ ਖਰਾਬ ਕਰਦਿਆਂ ਹਨ, ਸਾਨੂੰ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਫਿਰ ਭਾਵੇਂ ਇਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਹੋਵੇ ਜਾਂ ਫਿਰ ਸੱਟੇਬਾਜ਼ੀ ਐਪਸ। ਕਿਉਂਕਿ ਇਹ ਚੀਜ਼ਾਂ ਲੋਕ ਮਜ਼ੇ-ਮਜ਼ੇ ਵਿੱਚ ਸ਼ੁਰੂ ਕਰਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਇਸ ਦੀ ਆਦਤ ਲੱਗ ਜਾਂਦੀ ਹੈ ਜਿਸ ਚੱਲਦੇ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ ਤੁਹਾਡੇ ਜ਼ਿੰਦਗੀ ਦੇ ਨਾਲ-ਨਾਲ ਅਜਿਹੀ ਚੀਜ਼ਾਂ ਤੁਹਾਡੇ ਘਰ ਨੂੰ ਵੀ ਬਰਬਾਦ ਕਰ ਦਿੰਦੀਆਂ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੁਭ ਦੇ ਗੀਤਾਂ ਨੂੰ ਨਾ ਸਿਰਫ ਪਾਲੀਵੁੱਡ ਬਲਕਿ ਬਾਲੀਵੁੱਡ ਹਸਤੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਉਹ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ।