Entertainment Live: ਅਦਾਕਾਰਾ ਦੇ ਪ੍ਰਾਈਵੇਟ ਵੀਡੀਓ ਲੀਕ ਨੂੰ ਲੈ ਵੱਡਾ ਖੁਲਾਸਾ! ਪੰਜਾਬੀ ਕਲਾਕਾਰ ਨੂੰ ਜਾਨਲੇਵਾ ਹਮਲੇ ਤੋਂ ਬਾਅਦ ਨਹੀਂ ਮਿਲਿਆ ਇਨਸਾਫ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 23 Jul 2024 08:24 PM
Entertainment Live: Twinkle Khanna: ਟਵਿੰਕਲ ਖੰਨਾ ਦੀ ‘ਪ੍ਰੈਗਨੇਂਸੀ’ ਨੂੰ ਲੈ ਛਿੜੀ ਚਰਚਾ, ਲੋਕਾਂ ਨੇ ਅਦਾਕਾਰਾ ਨੂੰ ਲੈ ਕੀਤੇ ਅਜਿਹੇ ਕਮੈਂਟ...

Twinkle Khanna: ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਖੰਨਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ। ਉਹ ਭਲੇ ਹੀ ਪਰਦੇ ਤੋਂ ਦੂਰ ਹੈ, ਪਰ ਸੋਸ਼ਲ ਮੀਡੀਆ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾ ਦਿੱਤਾ। 

Read MOre: Twinkle Khanna: ਟਵਿੰਕਲ ਖੰਨਾ ਦੀ ‘ਪ੍ਰੈਗਨੇਂਸੀ’ ਨੂੰ ਲੈ ਛਿੜੀ ਚਰਚਾ, ਲੋਕਾਂ ਨੇ ਅਦਾਕਾਰਾ ਨੂੰ ਲੈ ਕੀਤੇ ਅਜਿਹੇ ਕਮੈਂਟ...

Entertainment Live Today: Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ

Attack On Punjabi Actor: ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ ਲਗਾਤਾਰ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਤੇ ਹੋਏ ਜਾਨਲੇਵਾ ਹਮਲੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਕਲਾਕਾਰ ਤੇ ਹਮਲੇ ਦਾ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬਦਮਾਸ਼ਾ ਨੇ ਕਲਾਕਾਰ ਨੂੰ ਕਿਵੇਂ ਆਸਾਨੀ ਨਾਲ ਸ਼ਿਕਾਰ ਬਣਾਇਆ ਅਤੇ ਕਿਰਚਾਂ ਨਾਲ ਉਨ੍ਹਾਂ ਦਾ ਕੰਨ ਵੱਢ ਦਿੱਤਾ। 

Read MOre: Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ

Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ

Attack On Punjabi Actor: ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ ਲਗਾਤਾਰ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਤੇ ਹੋਏ ਜਾਨਲੇਵਾ ਹਮਲੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਕਲਾਕਾਰ ਤੇ ਹਮਲੇ ਦਾ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬਦਮਾਸ਼ਾ ਨੇ ਕਲਾਕਾਰ ਨੂੰ ਕਿਵੇਂ ਆਸਾਨੀ ਨਾਲ ਸ਼ਿਕਾਰ ਬਣਾਇਆ ਅਤੇ ਕਿਰਚਾਂ ਨਾਲ ਉਨ੍ਹਾਂ ਦਾ ਕੰਨ ਵੱਢ ਦਿੱਤਾ। 


Read More: Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ

Entertainment Live: Hina Khan: ਬ੍ਰੈਸਟ ਕੈਂਸਰ ਸਟੇਜ 3 ਨਾਲ ਦਰਦਨਾਕ ਹਾਲਤ 'ਚੋਂ ਗੁਜ਼ਰ ਰਹੀ ਹਿਨਾ ਖਾਨ, ਸਿਹਤ ਨੂੰ ਲੈ ਅਪਡੇਟ ਆਇਆ ਸਾਹਮਣੇ

Hina Khan Health Update: ਮਸ਼ਹੂਰ ਟੀਵੀ ਅਭਿਨੇਤਰੀ ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਦਰਦ 'ਚੋਂ ਗੁਜ਼ਰ ਰਹੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਬ੍ਰੈਸਟ ਕੈਂਸਰ ਦੇ ਤੀਜੇ ਪੜਾਅ ਵਿੱਚ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀ ਹਾਲਤ ਬਿਆਨ ਕਰ ਰਹੀ ਹੈ। ਹਿਨਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਹੈ ਅਤੇ ਉੱਥੇ ਉਸਦਾ ਇਲਾਜ ਚੱਲ ਰਿਹਾ ਹੈ। ਹਿਨਾ ਖਾਨ ਭਾਵੇਂ ਮੁਸਕਰਾਹਟ ਨਾਲ ਬੀਮਾਰੀ ਦਾ ਸਾਹਮਣਾ ਕਰ ਰਹੀ ਹੋਵੇ ਪਰ ਅਦਾਕਾਰਾ ਇਨ੍ਹੀਂ ਦਿਨੀਂ ਕਾਫੀ ਦਰਦ ਤੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਉਸ ਨੇ ਦੱਸਿਆ ਕਿ ਇਸ ਬੀਮਾਰੀ ਕਾਰਨ ਉਸ ਦੇ ਕੱਪੜੇ ਹੁਣ ਉਸ ਨੂੰ ਫਿੱਟ ਨਹੀਂ ਬੈਠਦੇ।

Read MOre: Hina Khan: ਬ੍ਰੈਸਟ ਕੈਂਸਰ ਸਟੇਜ 3 ਨਾਲ ਦਰਦਨਾਕ ਹਾਲਤ 'ਚੋਂ ਗੁਜ਼ਰ ਰਹੀ ਹਿਨਾ ਖਾਨ, ਸਿਹਤ ਨੂੰ ਲੈ ਅਪਡੇਟ ਆਇਆ ਸਾਹਮਣੇ

Entertainment Live Today: Amrinder Gill: ਅਮਰਿੰਦਰ ਗਿੱਲ ਹੋਏ ਸ਼ਰਾਬੀ, ਯੂਜ਼ਰਸ ਕਮੈਂਟ ਕਰ ਬੋਲੇ- 'ਐਨੀ ਗਰਮੀ 'ਚ...'

Daaru Na Peenda Hove Trailer: ਪੰਜਾਬੀ ਅਦਾਕਾਰ ਅਤੇ ਮਸ਼ਹੂਰ ਗਾਇਕ ਅਮਰਿੰਦਰ ਗਿੱਲ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸ ਵਾਰ ਗਾਇਕ ਨੂੰ ਕੁਝ ਅਜਿਹਾ ਕਰਦੇ ਹੋਏ ਵੇਖਿਆ ਜਾ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਹੱਸ-ਹੱਸ ਦੋਹਰੇ ਹੋ ਰਹੇ ਹਨ। ਦਰਅਸਲ, ਕਲਾਕਾਰ ਇੱਕ ਵਾਰ ਫਿਰ ਤੋਂ ਫੈਨਜ਼ ਵਿਚਾਲੇ ਕੁਝ ਅਜਿਹਾ ਲੈ ਕੇ ਪੇਸ਼ ਹੋਏ ਹਨ, ਜਿਸ ਨੂੰ ਵੇਖ ਹਰ ਕੋਈ ਗਦਗਦ ਹੋ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੀ ਨਵੀਂ ਫਿਲਮ ਦਾਰੂ ਨਾ ਪੀਂਦਾ ਹੋਵੇ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਕਲਾਕਾਰ ਨਾਲ ਉਹੀ ਛੋਟੀ ਬੱਚੀ ਨੂਰ ਕੌਰ ਨਜ਼ਰ ਆ ਰਹੀ ਹੈ, ਜਿਸ ਨੂੰ ਅਮਰਿੰਦਰ ਗਿੱਲ ਦੀ ਧੀ ਕਿਹਾ ਜਾ ਰਿਹਾ ਹੈ। 

Read More: Amrinder Gill: ਅਮਰਿੰਦਰ ਗਿੱਲ ਹੋਏ ਸ਼ਰਾਬੀ, ਯੂਜ਼ਰਸ ਕਮੈਂਟ ਕਰ ਬੋਲੇ- 'ਐਨੀ ਗਰਮੀ 'ਚ...'

Entertainment Live: Death: ਸੋਗ 'ਚ ਡੁੱਬਿਆ ਮਨੋਰੰਜਨ ਜਗਤ, ਛੋਟੀ ਉਮਰੇ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਭ ਦੀਆਂ ਅੱਖਾਂ ਨਮ

Tishaa Kumar Death: ਬਾਲੀਵੁੱਡ ਅਦਾਕਾਰ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਤਿਸ਼ਾ ਕੁਮਾਰ ਦੇ ਦੇਹਾਂਤ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਤਿਸ਼ਾ ਪਿਛਲੇ ਹਫਤੇ ਕੈਂਸਰ ਤੋਂ ਪੀੜਤ ਸੀ ਅਤੇ ਸੋਮਵਾਰ ਨੂੰ ਵਿਲੇ ਪਾਰਲੇ 'ਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤਿਸ਼ਾ ਦੇ ਦੇਹਾਂਤ ਕਾਰਨ ਉਸ ਦੇ ਪਰਿਵਾਰ ਅਤੇ ਦੋਸਤਾਂ 'ਚ ਸੋਗ ਦੀ ਲਹਿਰ ਹੈ। ਗਾਇਕਾ ਤੁਲਸੀ ਕੁਮਾਰ, ਅਦਾਕਾਰਾ ਖੁਸ਼ਾਲੀ ਕੁਮਾਰ ਅਤੇ ਨਿਰਮਾਤਾ-ਅਦਾਕਾਰਾ ਦਿਵਿਆ ਖੋਸਲਾ ਕੁਮਾਰ ਨੇ ਤਿਸ਼ਾ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਤਿਸ਼ਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਇਕ ਇਮੋਸ਼ਨਲ ਨੋਟ ਵੀ ਲਿਖਿਆ।

Read MOre: Death: ਸੋਗ 'ਚ ਡੁੱਬਿਆ ਮਨੋਰੰਜਨ ਜਗਤ, ਛੋਟੀ ਉਮਰੇ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਸਭ ਦੀਆਂ ਅੱਖਾਂ ਨਮ

Entertainment Live Today: Urvashi Rautela: ਉਰਵਸ਼ੀ ਰੌਤੇਲਾ ਦੇ ਪ੍ਰਾਈਵੇਟ ਵੀਡੀਓ ਲੀਕ ਨੂੰ ਲੈ ਹੋਇਆ ਵੱਡਾ ਖੁਲਾਸਾ! ਬਾਥਰੂਮ 'ਚ ਨਹਾਉਂਦੇ ਹੋਏ...

Urvashi Rautela Leaked Video Update: ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਦਾ ਇਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਕਾਰਨ ਇਹ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਅਗਲੇ ਹੀ ਦਿਨ ਉਸ ਦੀ ਮੈਨੇਜਰ ਨਾਲ ਹੋਈ ਗੱਲਬਾਤ ਦੀ ਇਕ ਆਡੀਓ ਕਲਿੱਪ ਵੀ ਸਾਹਮਣੇ ਆਈ, ਜਿਸ ਨਾਲ ਮਾਮਲਾ ਹੋਰ ਵੀ ਭੱਖ ਗਿਆ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕੀ ਇਹ ਸੱਚਮੁੱਚ ਹੋਇਆ ਹੈ ਜਾਂ ਕੀ ਇਹ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਕੀਤਾ ਜਾ ਰਿਹਾ ਹੈ। 

Read MOre: Urvashi Rautela: ਉਰਵਸ਼ੀ ਰੌਤੇਲਾ ਦੇ ਪ੍ਰਾਈਵੇਟ ਵੀਡੀਓ ਲੀਕ ਨੂੰ ਲੈ ਹੋਇਆ ਵੱਡਾ ਖੁਲਾਸਾ! ਬਾਥਰੂਮ 'ਚ ਨਹਾਉਂਦੇ ਹੋਏ...

Entertainment Live: Actor Alive After Death: ਮਸ਼ਹੂਰ ਅਦਾਕਾਰ ਮੌਤ ਦੇ 7 ਮਿੰਟ ਬਾਅਦ ਦੁਬਾਰਾ ਹੋਇਆ ਜ਼ਿੰਦਾ, ਹੈਰਾਨ ਕਰ ਦਏਗੀ ਇਹ ਘਟਨਾ

Actor Alive After Death: ਅੱਜਕੱਲ੍ਹ ਅਸੀ ਆਪਣੇ ਆਸ-ਪਾਸ ਅਜਿਹੀਆਂ ਕਈ ਗੱਲਾਂ ਸੁਣਦੇ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਸਾਨੂੰ ਯਕੀਨ ਨਹੀਂ ਆਉਂਦਾ ਕੀ ਸੱਚਮੁੱਚ ਅਜਿਹਾ ਵੀ ਹੋਇਆ ਹੋਏਗਾ। ਕੀ ਤੁਸੀਂ ਕਦੇ ਕਿਸੇ ਮਰੇ ਹੋਏ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਦੁਬਾਰਾ ਜ਼ਿੰਦਾ ਦੇਖਿਆ ਹੈ? ਬਹੁਤੇ ਲੋਕ ਇਸ ਦਾ ਜਵਾਬ ਨਹੀਂ ਦੇਣਗੇ। ਪਰ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਹੋਇਆ ਅਤੇ ਉਸਨੇ ਮੌਤ ਤੋਂ ਬਾਅਦ ਆਪਣੇ ਅਨੁਭਵ ਨੂੰ ਸਭ ਨਾਲ ਸਾਂਝਾ ਕੀਤਾ। 

Read MOre: Actor Alive After Death: ਮਸ਼ਹੂਰ ਅਦਾਕਾਰ ਮੌਤ ਦੇ 7 ਮਿੰਟ ਬਾਅਦ ਦੁਬਾਰਾ ਹੋਇਆ ਜ਼ਿੰਦਾ, ਹੈਰਾਨ ਕਰ ਦਏਗੀ ਇਹ ਘਟਨਾ

ਪਿਛੋਕੜ

Entertainment News Live Today:  ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਦਾ ਇਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਕਾਰਨ ਇਹ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ। ਅਗਲੇ ਹੀ ਦਿਨ ਉਸ ਦੀ ਮੈਨੇਜਰ ਨਾਲ ਹੋਈ ਗੱਲਬਾਤ ਦੀ ਇਕ ਆਡੀਓ ਕਲਿੱਪ ਵੀ ਸਾਹਮਣੇ ਆਈ, ਜਿਸ ਨਾਲ ਮਾਮਲਾ ਹੋਰ ਵੀ ਭੱਖ ਗਿਆ। ਇਸ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕੀ ਇਹ ਸੱਚਮੁੱਚ ਹੋਇਆ ਹੈ ਜਾਂ ਕੀ ਇਹ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਕੀਤਾ ਜਾ ਰਿਹਾ ਹੈ। 



ਇਸ ਦੌਰਾਨ, ਇੱਕ ਫੈਨ ਪੇਜ ਨੇ ਸੱਚਾਈ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਉਹ ਅਦਾਕਾਰਾ ਦੇ ਵਾਇਰਲ ਵੀਡੀਓ ਨੂੰ ਉਸਦੀ ਆਉਣ ਵਾਲੀ ਫਿਲਮ ਘੁਸਪੈਠੀਆ ਨਾਲ ਜੋੜ ਰਿਹਾ ਹੈ। ਵੀਡੀਓ 'ਚ ਉਰਵਸ਼ੀ ਅਜਿਹੇ ਅਵਤਾਰ 'ਚ ਨਜ਼ਰ ਆ ਰਹੀ ਹੈ, ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿਸ ਨੇ ਪ੍ਰਸ਼ੰਸਕਾਂ 'ਚ ਉਤਸੁਕਤਾ ਵਧਾ ਦਿੱਤੀ ਹੈ। ਲੀਕ ਹੋਇਆ ਆਡੀਓ ਰਹੱਸ ਦੀ ਇੱਕ ਹੋਰ ਪਰਤ ਜੋੜਦਾ ਹੈ, ਕਿਉਂਕਿ ਇਹ ਪਰਦੇ ਦੇ ਪਿੱਛੇ-ਪਿੱਛੇ ਚਰਚਾਵਾਂ ਵੱਲ ਸੰਕੇਤ ਕਰਦਾ ਹੈ ਜੋ ਫਿਲਮ ਦੇ ਪ੍ਰਚਾਰ ਨਾਲ ਸਬੰਧਤ ਹੋ ਸਕਦੀਆਂ ਹਨ। ਘਟਨਾਵਾਂ ਦੀ ਇਸ ਲੜੀ ਨੇ ਘੁਸਪੈਠ ਕਰਨ ਵਾਲੇ ਲਈ ਉਮੀਦਾਂ ਨੂੰ ਵਧਾ ਦਿੱਤਾ ਹੈ, ਜਿਸ ਨਾਲ ਇਹ ਉਦਯੋਗ ਵਿੱਚ ਸਭ ਤੋਂ ਵੱਧ ਚਰਚਿਤ ਪ੍ਰੋਜੈਕਟਾਂ ਵਿੱਚੋਂ ਇੱਕ ਹੈ।





 


 


ਇਸ ਦੌਰਾਨ ਸੁਰਖੀਆਂ ਵਿੱਚ ਬਣੇ ਰਹਿਣ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹੇ ਰੱਖਣ ਦੀ ਉਰਵਸ਼ੀ ਦੀ ਯੋਗਤਾ ਉਸਦੀ ਸਟਾਰ ਪਾਵਰ ਅਤੇ ਉਸ ਦੁਆਰਾ ਪੈਦਾ ਕੀਤੀ ਗਈ ਬੇਅੰਤ ਦਿਲਚਸਪੀ ਨੂੰ ਦਰਸਾਉਂਦੀ ਹੈ। ਫਿਲਮ ਦੀ ਗੱਲ ਕਰੀਏ ਤਾਂ ਘੁਸਪੈਠੀਆ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਅਜਿਹੇ 'ਚ ਸਾਰਿਆਂ ਦੀਆਂ ਨਜ਼ਰਾਂ ਉਰਵਸ਼ੀ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਉਹ ਪਰਦੇ ਦੇ ਨਾਲ-ਨਾਲ ਪਰਦੇ ਦੇ ਪਿੱਛੇ ਵੀ ਦਰਸ਼ਕਾਂ ਨੂੰ ਮੋਹਿਤ ਕਰਦੀ ਰਹਿੰਦੀ ਹੈ। ਜਿਵੇਂ ਕਿ ਉਸ ਬਾਰੇ ਚਰਚਾ ਤੇਜ਼ ਹੋ ਰਹੀ ਹੈ, ਪ੍ਰਸ਼ੰਸਕ ਸਟਾਰ ਬਾਰੇ ਹੋਰ ਅਪਡੇਟਾਂ ਅਤੇ ਖੁਲਾਸੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।



 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.