Punjabi Actor: ਪੰਜਾਬੀ ਕਲਾਕਾਰ 'ਤੇ ਹਮਲੇ ਦਾ ਖੌਫਨਾਕ ਵੀਡੀਓ ਆਇਆ ਸਾਹਮਣੇ, ਬਦਮਾਸ਼ਾਂ ਨੇ ਕਿਰਚਾਂ ਨਾਲ ਵੱਢਿਆ ਕੰਨ
Attack On Punjabi Actor: ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ ਲਗਾਤਾਰ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਤੇ ਹੋਏ ਜਾਨਲੇਵਾ ਹਮਲੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ।
Attack On Punjabi Actor: ਪੰਜਾਬੀ ਮਾਡਲ-ਅਦਾਕਾਰ ਅਦਨਾਨ ਅਲੀ ਖ਼ਾਨ ਲਗਾਤਾਰ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਕਲਾਕਾਰ ਤੇ ਹੋਏ ਜਾਨਲੇਵਾ ਹਮਲੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਕਲਾਕਾਰ ਤੇ ਹਮਲੇ ਦਾ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਬਦਮਾਸ਼ਾ ਨੇ ਕਲਾਕਾਰ ਨੂੰ ਕਿਵੇਂ ਆਸਾਨੀ ਨਾਲ ਸ਼ਿਕਾਰ ਬਣਾਇਆ ਅਤੇ ਕਿਰਚਾਂ ਨਾਲ ਉਨ੍ਹਾਂ ਦਾ ਕੰਨ ਵੱਢ ਦਿੱਤਾ।
ਪੁਲਿਸ ਵੱਲੋਂ ਸਿਰਫ ਲੜਾਈ ਝਗੜੇ ਦਾ ਮਾਮਲਾ ਦਰਜ
ਦਰਅਸਲ, ਇਹ ਵੀਡੀਓ ਕਲਾਕਾਰ ਅਦਨਾਨ ਅਲੀ ਖ਼ਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਬਦਮਾਸ਼ ਆਸਾਨੀ ਨਾਲ ਕਲਾਕਾਰ ਕੋਲ ਆਉਂਦੇ ਹਨ, ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੰਦੇ ਹਨ। ਮਲੇਰਕੋਟਲਾ 'ਚ ਅਦਨਾਨ ਅਲੀ ਖਾਨ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਕਲਾਕਾਰ ਨੇ ਪੁਲਿਸ ਦੀ ਕਾਰਵਾਈ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਕਾਰਨ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ, ਪਰ ਪੁਲਿਸ ਨੇ ਸਿਰਫ ਲੜਾਈ ਝਗੜੇ ਦਾ ਮਾਮਲਾ ਦਰਜ ਕੀਤਾ ਹੈ।
View this post on Instagram
ਕੀ ਹੈ ਹਮਲੇ ਦੀ ਅਸਲ ਵਜ੍ਹਾ
ਅਜਿਹੇ 'ਚ ਉਨ੍ਹਾਂ ਨੇ ਮਲੇਰਕੋਟਲਾ ਦੇ ਐੱਸਐੱਸਪੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸਬੰਧੀ ਉਕਤ ਮਾਮਲੇ 'ਚ ਧਾਰਾਵਾਂ ਜੋੜੀਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਚਾਰ-ਪੰਜ ਦਿਨ ਪਹਿਲਾਂ ਮਲੇਰਕੋਟਲਾ ਸ਼ਹਿਰ ਵਿੱਚ 20-25 ਵਿਅਕਤੀਆਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਉ੍ਨ੍ਹਾਂ 'ਤੇ ਹਮਲਾ ਕਰਨ ਵਾਲੇ ਲੋਕ ਭੂ ਮਾਫੀਆ ਨਾਲ ਜੁੜੇ ਹੋਏ ਹਨ। ਕੁਝ ਸਮਾਂ ਪਹਿਲਾਂ ਭੂ-ਮਾਫੀਆ ਵਿਰੁੱਧ ਆਵਾਜ਼ ਉਠਾਉਣ ਅਤੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਨਾਲ ਜੋੜਨ ਸਮੇਤ ਸਮਾਜ ਨੂੰ ਇਕਜੁੱਟ ਕਰਨ ਲਈ ਟਾਈਗਰਜ਼ ਫੋਰਸ ਪੰਜਾਬ ਦਾ ਗਠਨ ਕੀਤਾ ਗਿਆ ਸੀ।
View this post on Instagram
ਇਸਦੇ ਨਾਲ ਹੀ ਇਹ ਐਲਾਨ ਕੀਤਾ ਸੀ ਕਿ ਸੁਸਾਇਟੀ ਲਈ ਵਧੀਆ ਇਮਾਰਤ ਬਣਾ ਕੇ ਉਨ੍ਹਾਂ ਲਈ ਐਜੂਕੇਸ਼ਨ ਹੱਬ ਬਣਾਇਆ ਜਾਵੇਗਾ ਅਤੇ ਵਕਫ਼ ਬੋਰਡ ਦੀਆਂ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਲਈ ਸੰਘਰਸ਼ ਛੇੜਿਆ ਜਾਵੇਗਾ। ਉਹ ਬੀਤੇ ਬੁੱਧਵਾਰ ਨੂੰ ਮਲੇਰਕੋਟਲਾ ਗਏ ਸੀ ਅਤੇ ਇਸ ਦੌਰਾਨ ਕੁਝ ਵਿਅਕਤੀਆਂ ਨੇ ਉਨ੍ਹਾਂ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਦੇ ਕੰਨ ਅਤੇ ਛਾਤੀ ਦੀਆਂ ਹੱਡੀਆਂ ਨੂੰ ਨੁਕਸਾਨ ਪਹੁੰਚਾਇਆ, ਸਿਰ 'ਤੇ ਗੰਭੀਰ ਜ਼ਖ਼ਮ ਅਤੇ 15 ਟਾਂਕੇ ਲੱਗੇ ਹਨ।