Entertainment Live: ਕੁੱਲੜ੍ਹ ਪੀਜ਼ਾ ਕਪਲ ਤੋਂ ਬਾਅਦ ਚਰਚਾ 'ਚ ਯੂਟਿਊਬਰ ਦੀਆਂ ਪ੍ਰਾਈਵੇਟ ਤਸਵੀਰਾਂ, ਹਾਰਟ ਅਟੈਕ ਨਾਲ ਮਸ਼ਹੂਰ ਕਾਮੇਡੀਅਨ ਦੀ ਮੌਤ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 24 Aug 2024 09:09 PM
Entertainment Live: Photo Viral: ਮਸ਼ਹੂਰ ਅਦਾਕਾਰਾ ਨੇ ਅਸ਼ਲੀਲਤਾ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰ ਬੋਲੇ- 'ਨੰਗੀ ਹੋਜਾ...'

 Aabha Paul latest Photo: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ।

Read MOre: Photo Viral: ਮਸ਼ਹੂਰ ਅਦਾਕਾਰਾ ਨੇ ਅਸ਼ਲੀਲਤਾ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰ ਬੋਲੇ- 'ਨੰਗੀ ਹੋਜਾ...'

Entertainment News Live Today: Punjabi Singer: ਪੰਜਾਬੀ ਗਾਇਕ ਪਤਨੀ ਨਾਲ ਕਰਦਾ ਸੀ ਕੁੱਟਮਾਰ, ਜਨਮਦਿਨ ਮੌਕੇ ਸੁਣੋ ਅਣਸੁਣੀਆਂ ਗੱਲਾਂ...

Dilpreet Dhillon Birthday Special: ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪ੍ਰਸ਼ੰਸਕਾਂ ਵਿਚਾਲੇ ਵੱਖਰੀ ਜਗ੍ਹਾ ਬਣਾਈ ਹੈ। ਹਾਲਾਂਕਿ ਇਹ ਪੰਜਾਬੀ ਕਲਾਕਾਰ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਵੀ ਸੁਰਖੀਆਂ ਵਿੱਚ ਰਿਹਾ। ਦਿਲਪ੍ਰੀਤ ਉਨ੍ਹਾਂ ਕਲਾਕਾਰਾਂ ਵਿੱਚ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਅੱਜ ਪੰਜਾਬੀ ਗਾਇਕ ਆਪਣਾ ਜਨਮਦਿਨ ਮਨਾ ਰਿਹਾ ਹੈ, ਇਸ ਮੌਕੇ ਅਸੀ ਤੁਹਾਨੂੰ ਉਨ੍ਹਾਂ ਬਾਰੇ ਅਣਸੁਣੀਆਂ ਗੱਲਾਂ ਦੱਸਾਂਗੇ। 

Read MOre: Punjabi Singer: ਪੰਜਾਬੀ ਗਾਇਕ ਪਤਨੀ ਨਾਲ ਕਰਦਾ ਸੀ ਕੁੱਟਮਾਰ, ਜਨਮਦਿਨ ਮੌਕੇ ਸੁਣੋ ਅਣਸੁਣੀਆਂ ਗੱਲਾਂ...

Entertainment Live: Dev Kharoud: ਦੇਵ ਖਰੌੜ ਦਾ ਗਾਇਕ ਬੀ ਪ੍ਰਾਕ 'ਤੇ ਫੁੱਟਿਆ ਗੁੱਸਾ, ਸੁਣਾਈਆਂ ਕਰਾਰੀਆਂ ਗੱਲਾਂ

Dev Kharoud Slams B Praak: ਪੰਜਾਬੀ ਅਦਾਕਾਰ ਦੇਵ ਖਰੌੜ ਫਿਲਮਾਂ ਵਿੱਚ ਆਪਣੇ ਹਰ ਕਿਰਦਾਰ ਨਾਲ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਆਪਣੀ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਦੱਸ ਦੇਈਏ ਕਿ ਦੇਵ ਖਰੌੜ ਵੱਲੋਂ ਬਤੌਰ ਕਾਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਇਹ ਪੰਜਾਬੀ ਕਲਾਕਾਰ ਫ਼ਿਲਮਾਂ 'ਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਖੂਬ ਵਾਹੋ-ਵਾਹੀ ਖੱਟਦਾ ਹੈ। ਇਹ ਮਸ਼ਹੂਰ ਅਦਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦਾ ਹੈ। ਹਾਲ ਹੀ ਵਿੱਚ ਕਲਾਕਾਰ ਨੇ ਸੰਗੀਤਕਾਰ ਅਤੇ ਗਾਇਕ ਬੀ ਪ੍ਰਾਕ ਬਾਰੇ ਕੁਝ ਅਜਿਹਾ ਕਿਹਾ ਜਿਸ ਨਾਲ ਹਰ ਪਾਸੇ ਤਰਥੱਲੀ ਮੱਚ ਗਈ ਹੈ।

Read More: Dev Kharoud: ਦੇਵ ਖਰੌੜ ਦਾ ਗਾਇਕ ਬੀ ਪ੍ਰਾਕ 'ਤੇ ਫੁੱਟਿਆ ਗੁੱਸਾ, ਸੁਣਾਈਆਂ ਕਰਾਰੀਆਂ ਗੱਲਾਂ

Entertainment News Live Today: Pics Viral: ਮਸ਼ਹੂਰ ਅਦਾਕਾਰਾ ਦੇ ਚਿਹਰੇ ਦਾ ਬੁਰਾ ਹਾਲ, ਸੁੱਜੀਆਂ ਗੱਲ੍ਹਾਂ ਅਤੇ ਬੁੱਲ੍ਹ ਵੇਖ ਯੂਜ਼ਰ ਬੋਲੇ- 'ਇਹ ਕਿਹੜਾ ਜੀਵ'

Ayesha Takia: ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਬਲਕਿ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਹਨ।

Read More: Pics Viral: ਮਸ਼ਹੂਰ ਅਦਾਕਾਰਾ ਦੇ ਚਿਹਰੇ ਦਾ ਬੁਰਾ ਹਾਲ, ਸੁੱਜੀਆਂ ਗੱਲ੍ਹਾਂ ਅਤੇ ਬੁੱਲ੍ਹ ਵੇਖ ਯੂਜ਼ਰ ਬੋਲੇ- 'ਇਹ ਕਿਹੜਾ ਜੀਵ'

Entertainment Live: Shocking: ਮਸ਼ਹੂਰ ਅਦਾਕਾਰਾ 'ਤੇ ਬਦਮਾਸ਼ਾਂ ਨੇ ਕੀਤਾ ਜਾਨਲੇਵਾ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਫਿਰ...

Shocking: ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਵਿੱਚ ਸਖਤ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਵਿਚਾਲੇ ਇੱਕ ਹੋਰ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਅਦਾਕਾਰਾ ਪਾਇਲ ਮੁਖਰਜੀ 'ਤੇ ਕੋਲਕਾਤਾ ਦੇ ਦੱਖਣੀ ਐਵੇਨਿਊ 'ਚ ਕੁਝ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਪਾਇਲ ਮੁਖਰਜੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਰੋਂਦੇ ਹੋਏ ਆਪਣਾ ਦੁੱਖ ਬਿਆਨ ਕੀਤਾ।

Read More: Shocking: ਮਸ਼ਹੂਰ ਅਦਾਕਾਰਾ 'ਤੇ ਬਦਮਾਸ਼ਾਂ ਨੇ ਕੀਤਾ ਜਾਨਲੇਵਾ ਹਮਲਾ, ਕਾਰ ਦੇ ਸ਼ੀਸ਼ੇ ਤੋੜੇ, ਫਿਰ... 

Entertainment News Live Today: Justin Bieber: ਜਸਟਿਨ ਬੀਬਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਹੈਲੀ ਨੇ ਤਸਵੀਰ ਸ਼ੇਅਰ ਕਰ ਨਾਂਅ ਕੀਤਾ ਰਿਵੀਲ

Justin Bieber: ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਗਾਇਕ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ, ਜਿਸ ਤੋਂ ਬਾਅਦ ਗਾਇਕ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦਰਅਸਲ, ਜਸਟਿਨ  ਦੀ ਪਤਨੀ ਹੈਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਸਟਿਨ ਨੇ ਪਤਨੀ ਹੇਲੀ ਨਾਲ ਮਿਲ ਵਿਆਹ ਦੇ 6 ਸਾਲ ਬਾਅਦ ਬੇਟੇ ਦਾ ਸਵਾਗਤ ਕੀਤਾ ਹੈ।

Read More: Justin Bieber: ਜਸਟਿਨ ਬੀਬਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਹੈਲੀ ਨੇ ਤਸਵੀਰ ਸ਼ੇਅਰ ਕਰ ਨਾਂਅ ਕੀਤਾ ਰਿਵੀਲ

Entertainment Live: Heart Attack: ਹਾਰਟ ਅਟੈਕ ਨੇ ਲਈ ਮਸ਼ਹੂਰ ਕਾਮੇਡੀਅਨ ਦੀ ਜਾਨ, ਪਰਿਵਾਰ ਸਣੇ ਗਮ 'ਚ ਡੁੱਬੇ ਫੈਨਜ਼

Heart Attack: ਮਨੋਰੰਜਨ ਜਗਤ ਤੋਂ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਨਿਰਮਲ ਬੇਨੀ ਦਾ 37 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਨਿਰਮਲ ਬੇਨੀ ਨੇ ਸ਼ੁੱਕਰਵਾਰ 23 ਅਗਸਤ ਦੀ ਸਵੇਰ ਨੂੰ ਆਖਰੀ ਸਾਹ ਲਏ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਸਣੇ ਫਿਲਮੀ ਸਿਤਾਰੇ ਵੀ ਡੂੰਘੇ ਸਦਮੇ ਵਿੱਚ ਹਨ। 

Read More: Heart Attack: ਹਾਰਟ ਅਟੈਕ ਨੇ ਲਈ ਮਸ਼ਹੂਰ ਕਾਮੇਡੀਅਨ ਦੀ ਜਾਨ, ਪਰਿਵਾਰ ਸਣੇ ਗਮ 'ਚ ਡੁੱਬੇ ਫੈਨਜ਼

ਪਿਛੋਕੜ

Entertainment News Live Today: ਯੂਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੁਇੰਸਰ ਅੰਜਲੀ ਚੌਹਾਨ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਉਸ ਵੱਲੋਂ ਆਪਣੇ ਬੁਆਏਫ੍ਰੈਂਡ ਵਿੱਕੀ ਸ਼ਰਮਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਦਰਅਸਲ, ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੀ ਮਸ਼ਹੂਰ ਯੂਟਿਊਬਰ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ। 



ਯੂਟਿਊਬਰ ਵੱਲੋਂ ਦੋਸ਼ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਨੂੰ ਬਲੈਕਮੇਲ ਕਰਕੇ 1.55 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਨਾ ਦੇਣ 'ਤੇ ਪ੍ਰਾਈਵੇਟ ਫੋਟੋਆਂ ਲੀਕ ਕਰਨ ਦੀ ਧਮਕੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਵਿੱਕੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਮੰਗੀ ਰਕਮ ਅਦਾ ਨਾ ਕੀਤੀ ਤਾਂ ਉਸ ਦੀਆਂ ਨਿੱਜੀ ਫੋਟੋਆਂ ਅਤੇ ਕਾਲ ਰਿਕਾਰਡਿੰਗ ਲੀਕ ਕਰ ਦਿੱਤੀਆਂ ਜਾਣਗੀਆਂ। ਇਸੇ ਡਰ ਕਾਰਨ ਉਸ ਨੂੰ ਡੇਢ ਲੱਖ ਰੁਪਏ ਤੋਂ ਵੱਧ ਆਪਣੇ ਬੁਆਏਫਰੈਂਡ ਨੂੰ ਦੇਣੇ ਪਏ।


ਦੱਸ ਦੇਈਏ ਕਿ ਅੰਜਲੀ ਚੌਹਾਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਸ ਦੇ ਯੂਟਿਊਬ ਚੈਨਲ 'ਤੇ ਲੱਖਾਂ ਸਬਸਕ੍ਰਾਈਬਰ ਹਨ। ਇਸ ਤੋਂ ਇਲਾਵਾ ਅੰਜਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।



ਅੰਜਲੀ ਚੌਹਾਨ ਨੇ ਸ਼ਿਕਾਇਤ ਦਰਜ ਕਰਵਾਈ 


ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੋਸ਼ਲ ਮੀਡੀਆ ਪ੍ਰਭਾਵਕ ਅੰਜਲੀ ਚੌਹਾਨ ਨੇ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਅਤੇ ਆਪਣੀ ਸ਼ਿਕਾਇਤ ਵਿੱਚ ਕਿਹਾ, 'ਉਸਦਾ ਸਥਾਨਕ ਸ਼ਹਿਰ ਦੇ ਆਜ਼ਾਦ ਨਗਰ ਵਿੱਚ ਰਹਿਣ ਵਾਲੇ ਵਿੱਕੀ ਸ਼ਰਮਾ ਨਾਮਕ ਵਿਅਕਤੀ ਨਾਲ ਅਫੇਅਰ ਚੱਲ ਰਿਹਾ ਸੀ। ਦੋਹਾਂ ਦੀ ਫੋਨ 'ਤੇ ਲੰਬੀ ਗੱਲਬਾਤ ਹੁੰਦੀ ਸੀ, ਅੰਜਲੀ ਨੇ ਦੋਸ਼ ਲਗਾਇਆ ਕਿ ਗੱਲਬਾਤ ਦੌਰਾਨ ਵਿੱਕੀ ਨੇ ਉਸ ਦੀ ਕਾਲ ਰਿਕਾਰਡ ਕੀਤੀ। ਕੁਝ ਦਿਨਾਂ ਬਾਅਦ ਉਹ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਅੰਜਲੀ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਫੋਨ 'ਤੇ ਹੋਈ ਗੱਲਬਾਤ ਅਤੇ ਨਿੱਜੀ ਤਸਵੀਰਾਂ ਲੀਕ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।






 


ਲਗਾਤਾਰ ਧਮਕੀਆਂ ਮਿਲ ਰਹੀਆਂ 


ਅੰਜਲੀ ਚੌਹਾਨ ਦਾ ਕਹਿਣਾ ਹੈ ਕਿ ਨਿੱਜੀ ਫੋਟੋਆਂ ਲੀਕ ਹੋਣ ਦੇ ਡਰ ਕਾਰਨ ਉਸ ਨੇ ਵਿੱਕੀ ਸ਼ਰਮਾ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ 95 ਹਜ਼ਾਰ ਰੁਪਏ ਦਿੱਤੇ ਗਏ ਪਰ ਉਸ ਦੀ ਮੰਗ ਹੋਰ ਪੈਸਿਆਂ ਦੀ ਸੀ।' ਹਾਲਾਂਕਿ ਬਲੈਕਮੇਲਿੰਗ ਇੱਥੇ ਹੀ ਖਤਮ ਨਹੀਂ ਹੋਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਭਾਵਕ ਨੇ ਅੱਗੇ ਦੱਸਿਆ ਕਿ ਵਾਰ-ਵਾਰ ਬਲੈਕਮੇਲਿੰਗ ਦਾ ਸ਼ਿਕਾਰ ਹੋਣ ਕਾਰਨ ਉਸ ਨੇ ਵਿੱਕੀ ਸ਼ਰਮਾ ਨੂੰ 1.55 ਲੱਖ ਰੁਪਏ ਦਿੱਤੇ। ਇਸ ਤਰ੍ਹਾਂ ਉਸ ਨੂੰ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.