Entertainment Live: ਇਨ੍ਹਾਂ ਵੈੱਬ ਸੀਰੀਜ਼ ਨੇ ਇੰਟਰਨੈੱਟ 'ਤੇ ਫੈਲਾਈ ਅਸ਼ਲੀਲਤਾ, ਗਾਇਕ ਸਿੰਗਾ ਬੋਲਿਆ- 'ਸਾਰਾ ਪੰਜਾਬ ਰੀਲਾਂ 'ਤੇ ਲਾਤਾ' ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 05 Aug 2024 09:28 PM
Entertainment Live Today: Singer Singga: ਸਿੰਗਾ ਦੇ ਬਿਆਨ ਨਾਲ ਮੱਚਿਆ ਹੰਗਾਮਾ, ਪੰਜਾਬੀ ਗਾਇਕ ਬੋਲਿਆ- 'ਇੰਫਲੂਇੰਸਰ ਕੁੜੀਆਂ ਨੇ ਪਾਇਆ ਗੰਦ...'

Punjabi Singer Singga: ਮਸ਼ਹੂਰ ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਰਾਜ਼ ਕਰਨ ਵਾਲਾ ਇਹ ਗਾਇਕ ਇਨ੍ਹੀਂ ਦਿਨੀਂ ਆਪਣੇ ਵਿਵਾਦਿਤ ਬਿਆਨਾ ਦੇ ਚੱਲਦੇ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗਾਇਕ ਨੇ ਫਿਲਮ ਇੰਡਸਟਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਇੰਫਲੂਇੰਸਰ ਖਿਲਾਫ ਅਜਿਹੀਆਂ ਗੱਲਾਂ ਕਹੀਆਂ ਹਨ, ਜਿਨ੍ਹਾਂ ਨਾਲ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚ ਗਿਆ ਹੈ। 

Read MOre: Singer Singga: ਸਿੰਗਾ ਦੇ ਬਿਆਨ ਨਾਲ ਮੱਚਿਆ ਹੰਗਾਮਾ, ਪੰਜਾਬੀ ਗਾਇਕ ਬੋਲਿਆ- 'ਇੰਫਲੂਇੰਸਰ ਕੁੜੀਆਂ ਨੇ ਪਾਇਆ ਗੰਦ...'

Entertainment Live: Himanshi Khurana: ਕੀ ਹਿਮਾਸ਼ੀ ਖੁਰਾਣਾ ਨੇ ਸੱਚਮੁੱਚ ਕਰਵਾਇਆ ਵਿਆਹ ? ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਨੇ ਮਚਾਈ ਤਰਥੱਲੀ

Himanshi Khurana: ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ।

Read MOre: Himanshi Khurana: ਕੀ ਹਿਮਾਸ਼ੀ ਖੁਰਾਣਾ ਨੇ ਸੱਚਮੁੱਚ ਕਰਵਾਇਆ ਵਿਆਹ ? ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਨੇ ਮਚਾਈ ਤਰਥੱਲੀ

Entertainment Live Today: Himanshi Khurana: ਹਿਮਾਸ਼ੀ ਖੁਰਾਣਾ ਨੇ ਗੁੱਪਚੁੱਪ ਕਰਵਾਇਆ ਵਿਆਹ ? ਯੂਜ਼ਰਸ ਵਾਇਰਲ ਵੀਡੀਓ ਵੇਖ ਬੋਲੇ- 'ਇੰਨੀ ਸੋਹਣੀ ਦੁਲਹਨ'

Himanshi Khurana: ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਨਜ਼ਰ ਆਉਂਦੀ ਹੈ। ਇਸ ਵਿਚਾਲੇ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦੁਲਹਨ ਦੇ ਜੋੜੇ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। 

Read MOre: Himanshi Khurana: ਹਿਮਾਸ਼ੀ ਖੁਰਾਣਾ ਨੇ ਗੁੱਪਚੁੱਪ ਕਰਵਾਇਆ ਵਿਆਹ ? ਯੂਜ਼ਰਸ ਵਾਇਰਲ ਵੀਡੀਓ ਵੇਖ ਬੋਲੇ- 'ਇੰਨੀ ਸੋਹਣੀ ਦੁਲਹਨ'

Entertainment Live: Kangana Ranaut: ਕੰਗਨਾ ਰਣੌਤ ਨੂੰ 'ਥੱਪੜ ਦੀ 2nd ਡੋਜ਼ ਦੇਣ ਦਾ ਸਮਾਂ ਆ ਗਿਆ...', ਰਾਹੁਲ ਗਾਂਧੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਛਿੜਿਆ ਵਿਵਾਦ

Rahul Gandhi on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੰਸਦ ਮੈਂਬਰ ਬਣਨ ਤੋਂ ਬਾਅਦ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਿਚਾਲੇ ਕੰਗਨਾ ਅਤੇ ਰਾਹੁਲ ਗਾਂਧੀ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਲੋਕ ਸਭਾ ਵਿੱਚ ਰਾਹੁਲ ਗਾਂਧੀ ਵੱਲੋਂ ਜਾਤੀ ਜਨਗਣਨਾ ਦੇ ਮੁੱਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸਦੇ ਚਲਦਿਆਂ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ।

Read MOre: Kangana Ranaut: ਕੰਗਨਾ ਰਣੌਤ ਨੂੰ 'ਥੱਪੜ ਦੀ 2nd ਡੋਜ਼ ਦੇਣ ਦਾ ਸਮਾਂ ਆ ਗਿਆ...', ਰਾਹੁਲ ਗਾਂਧੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਛਿੜਿਆ ਵਿਵਾਦ

Entertainment Live Today: Viral Video: 'ਪੂਰੇ ਕੱਪੜੇ ਪਾਉਣਾ ਭੁੱਲ ਗਈ...?', ਮਸ਼ਹੂਰ ਅਦਾਕਾਰਾ ਨੂੰ ਲੋਕਾਂ ਨੇ ਘੇਰਿਆ, ਇਸ ਗੱਲ ਨੂੰ ਲੈ ਬੁਰੀ ਤਰ੍ਹਾਂ ਭੜਕੇ

Viral Video: ਫਿਲਮਾਂ ਦੇ ਨਾਲ-ਨਾਲ ਟੈਲੀਵਿਜ਼ਨ ਇੰਡਸਟਰੀ ਵਿੱਚ ਅਜਿਹੀਆਂ ਕਈ ਅਭਿਨੇਤਰੀਆਂ ਮੌਜੂਦ ਹਨ, ਜੋ ਆਪਣੀ ਬੋਲਡਨੇਸ ਦੇ ਚਲਦੇ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆ ਰਹਿੰਦੀਆਂ ਹਨ। ਉਨ੍ਹਾਂ ਵਿੱਚ ਇੱਕ ਨਿਆ ਸ਼ਰਮਾ ਵੀ ਹੈ। ਅਦਾਕਾਰਾ ਦਾ ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। 

Read More: Viral Video: 'ਪੂਰੇ ਕੱਪੜੇ ਪਾਉਣਾ ਭੁੱਲ ਗਈ...?', ਮਸ਼ਹੂਰ ਅਦਾਕਾਰਾ ਨੂੰ ਲੋਕਾਂ ਨੇ ਘੇਰਿਆ, ਇਸ ਗੱਲ ਨੂੰ ਲੈ ਬੁਰੀ ਤਰ੍ਹਾਂ ਭੜਕੇ

Entertainment Live: Shocking: ਮਸ਼ਹੂਰ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ

Khatron Ke Khiladi Season 14: 'ਖਤਰੋਂ ਕੇ ਖਿਲਾੜੀ 14' ਸ਼ੋਅ ਦੇ ਹਰ ਐਪੀਸੋਡ ਵਿੱਚ ਕੁਝ-ਨਾ-ਕੁਝ ਖਤਰਨਾਕ ਅਤੇ ਰੋਮਾਂਚਕ ਵੇਖਣ ਨੂੰ ਮਿਲਦਾ ਹੈ। ਦੱਸ ਦੇਈਏ ਕਿ ਆਸਿਮ ਰਿਆਜ਼ ਦੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਕੰਟੈਸਟੇਂਟ ਆਪਣਾ ਜਲਵਾ ਲਗਾਤਾਰ ਦਿਖਾ ਰਹੇ ਹਨ। ਇਸ ਵਿਚਾਲੇ ਸ਼ੋਅ 'ਚ  ਨਜ਼ਰ ਆ ਰਹੀ ਅੰਗੂਰੀ ਯਾਨੀ ਕਿ 'ਭਾਭੀ ਜੀ ਘਰ ਪਰ ਹੈਂ' ਦੀ ਅਦਾਕਾਰਾ ਸ਼ਿਲਪਾ ਸ਼ਿੰਦੇ ਨੂੰ ਸ਼ੋਅ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਬਿੱਗ ਬੌਸ 11 ਦੀ ਜੇਤੂ ਨੂੰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਸਟੰਟ ਕਰਦੇ ਸਮੇਂ ਇੱਕ ਸੱਪ ਨੇ ਉਨ੍ਹਾਂ ਦਾ ਗਲਾ ਘੁੱਟ ਲਿਆ ਸੀ।

Read MOre: Shocking: ਮਸ਼ਹੂਰ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ

ਪਿਛੋਕੜ

Entertainment News Live Today: ਜ਼ਿਆਦਾਤਰ ਲੋਕ ਆਪਣਾ ਸਮਾਂ OTT ਪਲੇਟਫਾਰਮ 'ਤੇ ਵੈੱਬ ਸੀਰੀਜ਼ ਵੇਖਣ ਵਿੱਚ ਬਿਤਾਉਂਦੇ ਹਨ। ਹੁਣ ਲੋਕਾਂ ਦਾ ਧਿਆਨ ਸਿਨੇਮਾਘਰਾਂ ਵੱਲ ਘੱਟ ਅਤੇ ਓਟੀਟੀ ਵੱਲ ਜ਼ਿਆਦਾ ਹੈ। ਲੋਕ ਇੱਥੇ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣਾ ਪਸੰਦ ਕਰਦੇ ਹਨ। ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਅਜਿਹੀ ਸਮੱਗਰੀ ਹੈ, ਜਿਨ੍ਹਾਂ 'ਚ ਤੁਹਾਨੂੰ ਮਸਾਲਾ ਦੇ ਨਾਲ-ਨਾਲ ਬੋਲਡ ਕੰਟੈਂਟ ਵੀ ਵੇਖਣ ਨੂੰ ਮਿਲੇਗਾ। ਪਰ ਇਸ ਨੂੰ ਵੇਖਣ ਤੋਂ ਪਹਿਲਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਇਨ੍ਹਾਂ ਵੈੱਬ ਸੀਰੀਜ਼ ਨੂੰ Hotstar 'ਤੇ ਇਕੱਲੇ ਹੀ ਦੇਖਦੇ ਹੋ।



ਇਨ੍ਹਾਂ ਵੈੱਬ ਸੀਰੀਜ਼ 'ਤੇ ਮਿਲੇਗੀ ਬੌਲਡ ਸਮੱਗਰੀ 


ਤੁਹਾਨੂੰ ਹੌਟਸਟਾਰ 'ਤੇ ਕਈ ਫਿਲਮਾਂ, ਪੁਰਾਣੇ ਟੀਵੀ ਸੀਰੀਅਲ ਅਤੇ ਚੰਗੀਆਂ ਵੈੱਬ ਸੀਰੀਜ਼ ਵੀ ਦੇਖਣ ਨੂੰ ਮਿਲਣਗੀਆਂ। ਪਰ ਇੱਥੇ ਅਸੀਂ ਤੁਹਾਨੂੰ ਉਨ੍ਹਾਂ 5 ਵੈੱਬ ਸੀਰੀਜ਼ ਬਾਰੇ ਦੱਸਾਂਗੇ ਜਿਨ੍ਹਾਂ 'ਚ ਕਾਫੀ ਇੰਟੀਮੇਟ ਸੀਨਜ਼ ਦੇਖਣ ਨੂੰ ਮਿਲ ਸਕਦੇ ਹਨ। ਯੂਟਿਊਬ 'ਤੇ ਇਨ੍ਹਾਂ ਸੀਰੀਜ਼ ਦੇ ਟ੍ਰੇਲਰ ਹਨ ਜੋ ਕਿ ਕਾਫੀ ਬੋਲਡ ਹਨ। ਤਾਂ ਜ਼ਰਾ ਸੋਚੋ, ਜੇਕਰ ਟ੍ਰੇਲਰ ਇਸ ਤਰ੍ਹਾਂ ਦੇ ਹਨ ਤਾਂ ਪੂਰੀ ਵੈੱਬ ਸੀਰੀਜ਼ ਕਿਵੇਂ ਹੋਵੇਗੀ?


'ਪੈਮ ਐਂਡ ਟੌਮੀ'


ਇਹ ਸੀਰੀਜ਼ ਇੱਕ ਬਾਇਓਪਿਕ ਹੈ ਜੋ ਪਾਮੇਲਾ ਐਂਡਰਸਨ ਅਤੇ ਟੌਮੀ ਲੀ ਦੀ ਜ਼ਿੰਦਗੀ ਨਾਲ ਜੁੜੀ ਸੱਚਾਈ ਨੂੰ ਦਰਸਾਉਂਦੀ ਹੈ। ਇਹ ਸੀਰੀਜ਼ ਸਿਰਫ ਉਨ੍ਹਾਂ ਘਟਨਾਵਾਂ 'ਤੇ ਕੇਂਦਰਿਤ ਹੈ, ਜਿਸ 'ਚ ਤੁਹਾਨੂੰ ਬਹੁਤ ਸਾਰੇ ਇੰਟੀਮੇਟ ਸੀਨ ਦੇਖਣ ਨੂੰ ਮਿਲਣਗੇ।


'ਆਊਟ ਆਫ ਲਵ'


ਰਸਿਕਾ ਦੁੱਗਲ ਅਤੇ ਪੂਰਬ ਕੋਹਲੀ ਦੀ ਇਸ ਸੁਪਰਹਿੱਟ ਵੈੱਬ ਸੀਰੀਜ਼ 'ਚ ਬਹੁਤ ਸਾਰੇ ਇੰਟੀਮੇਟ ਸੀਨ ਦਿਖਾਏ ਗਏ ਹਨ। ਇਸ ਵਿੱਚ ਇੱਕ ਵਿਆਹੁਤਾ ਜੋੜੇ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜਿਸ ਵਿੱਚ ਉਹ ਬਹੁਤ ਖੁਸ਼ ਹਨ ਪਰ ਦੋਵਾਂ ਦੀ ਅਸਲੀਅਤ ਬਿਲਕੁਲ ਵੱਖਰੀ ਹੈ।



'ਆਰਿਆ'


ਸੁਸ਼ਮਿਤਾ ਸੇਨ ਦੀ ਇਸ ਸੁਪਰਹਿੱਟ ਵੈੱਬ ਸੀਰੀਜ਼ ਦੇ ਤਿੰਨ ਸੀਜ਼ਨ ਸਨ। ਇਸ ਸੀਜ਼ਨ 'ਚ ਐਕਸ਼ਨ ਅਤੇ ਸਸਪੈਂਸ ਹੈ ਪਰ ਇਸ 'ਚ ਚੰਦਰਚੂਰਨ ਸਿੰਘ ਨਾਲ ਸੁਸ਼ਮਿਤਾ ਦੇ ਇੰਟੀਮੇਟ ਸੀਨ ਵੀ ਦਿਖਾਏ ਗਏ ਹਨ।


'ਟੈਲ ਮੀ ਲਾਈਜ਼'


ਜੇਕਰ ਤੁਸੀਂ Hotstar 'ਤੇ ਬੋਲਡ ਸਮੱਗਰੀ ਲੱਭ ਰਹੇ ਹੋ ਤਾਂ ਇਸ ਵੈੱਬ ਸੀਰੀਜ਼ ਨੂੰ ਜ਼ਰੂਰ ਦੇਖੋ। ਇਸ 'ਚ ਉਹ ਲੂਸੀ ਅਲਬ੍ਰਾਈਟ ਨਾਂ ਦੀ ਕਾਲਜ ਵਿਦਿਆਰਥਣ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਤੁਸੀਂ ਹੈੱਡਫੋਨ ਤੋਂ ਬਿਨਾਂ ਪੂਰੀ ਸੀਰੀਜ਼ ਨਹੀਂ ਦੇਖ ਸਕਦੇ।


'Only Murders in the Building'


ਹੌਟਸਟਾਰ ਦੀ ਇਸ ਸੀਰੀਜ਼ 'ਚ ਡਰਾਉਣਾ ਅਤੇ ਰਹੱਸ ਦਿਖਾਇਆ ਗਿਆ ਹੈ। ਇਸ 'ਚ ਕਈ ਸੀਨ ਅਜਿਹੇ ਹਨ ਜੋ ਤੁਸੀ ਦੂਜਿਆਂ ਦੇ ਸਾਹਮਣੇ ਬੈਠ ਕੇ ਨਹੀਂ ਦੇਖ ਸਕਦੇ। ਬਿਨਾਂ ਹੈੱਡਫੋਨ ਦੇ ਵੀ ਇਸ ਸੀਰੀਜ਼ ਨੂੰ ਨਾ ਦੇਖੋ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.