Shocking: ਮਸ਼ਹੂਰ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ
Khatron Ke Khiladi Season 14: 'ਖਤਰੋਂ ਕੇ ਖਿਲਾੜੀ 14' ਸ਼ੋਅ ਦੇ ਹਰ ਐਪੀਸੋਡ ਵਿੱਚ ਕੁਝ-ਨਾ-ਕੁਝ ਖਤਰਨਾਕ ਅਤੇ ਰੋਮਾਂਚਕ ਵੇਖਣ ਨੂੰ ਮਿਲਦਾ ਹੈ। ਦੱਸ ਦੇਈਏ ਕਿ ਆਸਿਮ ਰਿਆਜ਼ ਦੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਕੰਟੈਸਟੇਂਟ ਆਪਣਾ
![Shocking: ਮਸ਼ਹੂਰ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ Khatron Ke Khiladi A snake surrounded the neck of the famous actress Shilpa Shinde, the rescue team had to be sent to the spot Shocking: ਮਸ਼ਹੂਰ ਅਦਾਕਾਰਾ ਦੇ ਗਲੇ ਨੂੰ ਸੱਪ ਨੇ ਪਾਇਆ ਘੇਰਾ, ਮੌਕੇ 'ਤੇ ਭੇਜਣੀ ਪਈ ਰੈਸਕਿਊ ਟੀਮ](https://feeds.abplive.com/onecms/images/uploaded-images/2024/08/05/3ef7ff0eb3eb1e25b391047ec0a260ea1722844783475709_original.jpg?impolicy=abp_cdn&imwidth=1200&height=675)
Khatron Ke Khiladi Season 14: 'ਖਤਰੋਂ ਕੇ ਖਿਲਾੜੀ 14' ਸ਼ੋਅ ਦੇ ਹਰ ਐਪੀਸੋਡ ਵਿੱਚ ਕੁਝ-ਨਾ-ਕੁਝ ਖਤਰਨਾਕ ਅਤੇ ਰੋਮਾਂਚਕ ਵੇਖਣ ਨੂੰ ਮਿਲਦਾ ਹੈ। ਦੱਸ ਦੇਈਏ ਕਿ ਆਸਿਮ ਰਿਆਜ਼ ਦੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਵੀ ਕੰਟੈਸਟੇਂਟ ਆਪਣਾ ਜਲਵਾ ਲਗਾਤਾਰ ਦਿਖਾ ਰਹੇ ਹਨ। ਇਸ ਵਿਚਾਲੇ ਸ਼ੋਅ 'ਚ ਨਜ਼ਰ ਆ ਰਹੀ ਅੰਗੂਰੀ ਯਾਨੀ ਕਿ 'ਭਾਭੀ ਜੀ ਘਰ ਪਰ ਹੈਂ' ਦੀ ਅਦਾਕਾਰਾ ਸ਼ਿਲਪਾ ਸ਼ਿੰਦੇ ਨੂੰ ਸ਼ੋਅ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਬਿੱਗ ਬੌਸ 11 ਦੀ ਜੇਤੂ ਨੂੰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਸਟੰਟ ਕਰਦੇ ਸਮੇਂ ਇੱਕ ਸੱਪ ਨੇ ਉਨ੍ਹਾਂ ਦਾ ਗਲਾ ਘੁੱਟ ਲਿਆ ਸੀ।
ਦਰਅਸਲ, ਜਿਵੇਂ ਹੀ ਸ਼ਿਲਪਾ ਸ਼ਿੰਦੇ ਨੇ ਹੈੱਡ-ਔਨ ਸਟੰਟ ਕੀਤਾ, ਉਨ੍ਹਾਂ ਦੇ ਸਰੀਰ 'ਤੇ ਇੱਕ ਵੱਡਾ ਸੱਪ ਰੱਖਿਆ ਗਿਆ ਅਤੇ ਕੰਟੈਸਟੇਂਟਸ ਨੂੰ ਸੱਪ ਦੇ ਨਾਲ ਸਟੰਟ ਕਰਨਾ ਪਿਆ। ਇਸ ਦੌਰਾਨ ਸ਼ਿਲਪਾ ਸ਼ਿੰਦੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ ਅਤੇ ਸੱਪ ਨੇ ਅਦਾਕਾਰਾ ਦਾ ਗਲਾ ਘੁੱਟ ਲਿਆ। ਰੋਹਿਤ ਸ਼ੈੱਟੀ ਨੇ ਸਟੰਟ ਬੰਦ ਕਰਕੇ ਸ਼ਿਲਪਾ ਸ਼ਿੰਦੇ ਲਈ ਮਦਦ ਭੇਜੀ। ਸੱਪ ਦੀ ਪਕੜ ਢਿੱਲੀ ਹੋ ਜਾਣ 'ਤੇ ਉਸ ਨੇ ਹੱਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅਦਾਕਾਰਾ ਨੇ ਸਟੰਟ ਕਰਨਾ ਜਾਰੀ ਰੱਖਿਆ। ਬਾਅਦ ਵਿੱਚ ਉਨ੍ਹਾਂ ਕਿਹਾ, 'ਮੈਨੂੰ ਨਹੀਂ ਪਤਾ ਕਿ ਸਟੰਟ ਦੌਰਾਨ ਕੀ ਹੋਇਆ ਸੀ। ਮੈਂ ਬਲੈਕ ਹੋ ਗਈ ਸੀ।
ਐਲੀਮੀਨੇਸ਼ਨ ਸਟੰਟ ਵਿੱਚ ਇਹ ਕੰਟੈਸਟੇਂਟਸ
ਆਪਣਾ ਕਮਾਲ ਦਿਖਾਉਣ ਅਤੇ ਹੋਰ ਝੰਡੇ ਇਕੱਠੇ ਕਰਨ ਤੋਂ ਬਾਅਦ, ਛੇ ਕੰਟੈਸਟੇਂਟਸ ਐਲੀਮੀਨੇਸ਼ਨ ਸਟੰਟ ਤੋਂ ਬਚ ਗਏ। ਇਸ ਵਿੱਚ ਸ਼ਾਲਿਨ ਭਨੋਟ, ਅਭਿਸ਼ੇਕ ਕੁਮਾਰ, ਨਿਯਤੀ ਫਤਨਾਨੀ, ਕਰਨ ਵੀਰ ਮਹਿਰਾ ਅਤੇ ਗਸ਼ਮੀਰ ਮਹਾਜਨੀ ਸ਼ਾਮਲ ਸਨ। ਆਸ਼ੀਸ਼ ਮਹਿਰੋਤਰਾ, ਨਿਮਰਤ ਕੌਰ ਆਹਲੂਵਾਲੀਆ, ਸ਼ਿਲਪਾ ਸ਼ਿੰਦੇ, ਅਦਿਤੀ ਸ਼ਰਮਾ, ਸੁਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਸ਼ਰਾਫ ਨੇ ਇਕ ਹੋਰ ਸਟੰਟ ਕੀਤਾ।
This lady irritated me more than anyone today !!!#KhatronKeKhiladi #ShilpaShinde pic.twitter.com/ItGFJCB0Vt
— Dhwani (@Dhwanii_17) August 3, 2024
ਇਸ ਤਰ੍ਹਾਂ ਬਾਹਰ ਹੋ ਗਈ ਸ਼ਿਲਪਾ ਸ਼ਿੰਦੇ
ਨਿਮਰਤ, ਆਸ਼ੀਸ਼ ਅਤੇ ਕ੍ਰਿਸ਼ਨਾ ਬੱਚ ਗਏ ਅਤੇ ਅਦਿਤੀ ਸ਼ਰਮਾ, ਸੁਮੋਨਾ ਚੱਕਰਵਰਤੀ ਅਤੇ ਸ਼ਿਲਪਾ ਸ਼ਿੰਦੇ ਨੇ ਐਲੀਮੀਨੇਸ਼ਨ ਸਟੰਟ ਕੀਤਾ। ਸਟੰਟ ਤੋਂ ਬਾਅਦ, ਸ਼ਿਲਪਾ ਨੂੰ ਸੁਮੋਨਾ ਅਤੇ ਅਦਿਤੀ ਤੋਂ ਵੀ ਖਰਾਬ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਤਰ੍ਹਾਂ ਉਸ ਨੂੰ ਐਲੀਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ। ਰੋਹਿਤ ਸ਼ੈੱਟੀ ਨੇ ਸ਼ਿਲਪਾ ਸ਼ਿੰਦੇ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼ਿੰਦੇ ਨੇ ਦੱਸਿਆ ਕਿ ਸ਼ੋਅ 'ਚ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)