US Deport: ਵਤਨ ਵਾਪਸੀ ਕਾਰਨ ਸੁਨਹਿਰੀ ਭੱਵਿਖ ਦੇ ਸੁਪਨੇ ਟੁੱਟੇ
US Deport: ਵਤਨ ਵਾਪਸੀ ਕਾਰਨ ਸੁਨਹਿਰੀ ਭੱਵਿਖ ਦੇ ਸੁਪਨੇ ਟੁੱਟੇ
ਸ਼੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਵਿਖੇ ਰੋਜਾਨਾ ਕਿੰਨੇ ਜਹਾਜ ਉਤਰਦੇ ਤੇ ਚੜਦੇ ਨੇ,ਪਰ ਅੱਜ ਅਮਰੀਕਾ ਦਾ ਜਿਹੜਾ ਜਹਾਜ ਉਤਰਿਆ ਹੈ, ਬੁਹਤ ਪਰਿਵਾਰਾਂ ਦੇ ਨੌਜਵਾਨਾਂ ਦੇ ਅਰਮਾਨਾ ਦਾ ਕਤਲ ਕਰਕੇ ਉਤਰਿਆ ਹੈ, ਜ਼ਮੀਨਾਂ ਦੇ ਕਿੱਲੇ ਵੇਚ ਵੇਚ ਕੇ, ਜ਼ਮੀਨਾਂ ਗਹਿਣੇ ਕਰਕੇ, ਕਰਜ਼ੇ ਲੈ ਲੈਕੇ ਚੰਗੇ ਭਵਿੱਖ ਦੀ ਕਾਮਯਾਬੀ ਲਈ ਅਮਰੀਕਾ ਦੀ ਧਰਤੀ ਤੇ ਗਏ, ਉੱਥੇ ਦੀ ਨਵੀਂ ਚੁਣੀ ਸਰਕਾਰ ਨੇ ਅਪਣੇ ਮੁਲਕ ਦੇ ਕਾਨੂੰਨ ਨਾਲ ਡਿਪੋਰਟ ਦੀ ਪ੍ਰਕਿਰਿਆ ਸ਼ੁਰੂ ਕੀਤੀ, ਪ੍ਰੰਤੂ ਇਹ ਵਤਨ ਵਾਪਸੀ ਸਾਡੀ ਕਾਰਗੁਜ਼ਾਰੀ ਤੇ ਬੁਹਤ ਵੱਡੇ ਸਵਾਲ ਵੀ ਖੜੇ ਕਰਦੀ ਹੈ, ਇਸ ਵਿੱਚ ਇੱਕ ਹੋਰ ਵੱਡਾ ਸਵਾਲ ਖੜਾ ਹੋਇਆ ਕਿ ਇਸ ਵਾਪਸੀ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਹੀ ਕਿਉਂ ਚੁਣੀ ਗਈ, ਜਦਕਿ ਹੋਰ ਬੁਹਤ ਸੂਬੇ ਨੇ ਜਿਹੜੇ ਦੇਸ਼ ਦੀ ਸਰਹੱਦਾਂ ਨੇੜੇ ਤੇ ਸ਼ਾਇਦ ਅਮਰੀਕਾ ਤੋਂ ਵੀ ਨੇੜੇ ਹਨ ਉੱਥੇ ਇਹ ਜ਼ਹਾਜ ਕਿਉਂ ਨੀ ਉਤਾਰਿਆ ਗਿਆ, ਇਸ ਵਿੱਚ ਫੇਰ ਕਿਤੇ ਪੰਜਾਬ ਨੂੰ ਟਾਰਗੈਟ ਤਾਂ ਨੀ ਕੀਤਾ ਜਾ ਰਿਹਾ।






















