ਪੜਚੋਲ ਕਰੋ
Himanshi Khurana: ਕੀ ਹਿਮਾਸ਼ੀ ਖੁਰਾਣਾ ਨੇ ਸੱਚਮੁੱਚ ਕਰਵਾਇਆ ਵਿਆਹ ? ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਨੇ ਮਚਾਈ ਤਰਥੱਲੀ
Himanshi Khurana: ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ।
Himanshi Khurana
1/5

ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਨਜ਼ਰ ਆਉਂਦੀ ਹੈ। ਇਸ ਵਿਚਾਲੇ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦੁਲਹਨ ਦੇ ਜੋੜੇ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ।
2/5

ਯੂਜ਼ਰਸ ਵੱਲੋਂ ਹਿਮਾਸ਼ੀ ਦੇ ਦੁਲਹਨ ਲੁੱਕ ਤੇ ਕਮੈਂਟ... ਦਰਅਸਲ, ਹਿਮਾਸ਼ੀ ਖੁਰਾਣਾ ਵੀਡੀਓ ਵਿੱਚ ਦੁਲਹਨ ਦੇ ਜੋੜੇ ਵਿੱਚ ਵਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇਸ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਮੇਂ ਰਹਿੰਦੇ ਤੁਹਾਨੂੰ ਅਕਲ ਆ ਗਈ, ਕ੍ਰਿਪਾ ਹੈ ਭੋਲੇਨਾਥ ਦੀ... ਹਰ ਹਰ ਮਹਾਦੇਵ,
3/5

ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ, ਤੁਸੀ ਵਿਆਹ ਕਰਵਾ ਲਿਆ...ਜਦਕਿ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਕਿੰਨੀ ਸੋਹਣੀ ਦੁਲਹਨ...ਇਸ ਦੇ ਨਾਲ ਹੀ ਕਈ ਯੂਜ਼ਰ ਕਮੈਂਟ ਵਿੱਚ ਆਸਿਮ ਰਿਆਜ਼ ਦਾ ਨਾਂਅ ਵੀ ਲਿਖ ਰਹੇ ਹਨ। ਹਾਲਾਂਕਿ ਕਈ ਯੂਜ਼ਰ ਦਾ ਇਹ ਕਹਿਣਾ ਹੈ ਕਿ ਇਹ ਲੁੱਕ ਕਿਸੇ ਆਉਣ ਵਾਲੇ ਪ੍ਰੋਜੈਕਟ ਦੀ ਹੈ।
4/5

ਬ੍ਰੇਕਅੱਪ ਤੋਂ ਬਾਅਦ ਸੁਰਖੀਆਂ 'ਚ ਰਹੀ ਅਦਾਕਾਰਾ... ਦੱਸ ਦੇਈਏ ਕਿ ਆਸਿਮ ਰਿਆਜ਼ ਨਾਲ ਬ੍ਰੇਕਅੱਪ ਤੋਂ ਬਾਅਦ ਅਦਾਕਾਰਾ ਸੁਰਖੀਆਂ ਵਿੱਚ ਰਹੀ। ਇਸ ਤੋਂ ਇਲਾਵਾ ਕਈ ਯੂਜ਼ਰਸ ਅਕਸਰ ਦੋਵਾਂ ਦੀਆਂ ਤਸਵੀਰਾਂ ਉੱਪਰ ਇੱਕ ਦੂਜੇ ਦੇ ਨਾਂਅ ਨੂੰ ਲੈ ਕਮੈਂਟ ਕਰਦੇ ਰਹਿੰਦੇ ਹਨ।
5/5

ਹਾਲਾਂਕਿ ਕਈ ਯੂਜ਼ਰਸ ਦਾ ਇਹ ਵੀ ਕਹਿਣਾ ਹੈ ਕਿ ਹਿਮਾਸ਼ੀ ਆਪਣੀਆਂ ਸੋਸ਼ਲ ਮੀਡੀਆ ਸਟੋਰੀਆਂ ਰਾਹੀਂ ਆਸਿਮ ਨੂੰ ਲੈ ਅਕਸਰ ਤੰਜ ਕੱਸਦੇ ਹੋਏ ਨਜ਼ਰ ਆਉਂਦੀ ਹੈ।
Published at : 05 Aug 2024 07:45 PM (IST)
ਹੋਰ ਵੇਖੋ
Advertisement
Advertisement





















