Entertainment Live: ਮਸ਼ਹੂਰ ਹਸਤੀ ਦੀ ਮੌਤ ਨਾਲ ਸਦਮੇ 'ਚ ਫਿਲਮੀ ਸਿਤਾਰੇ, ਹੁਣ ਇਸ ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 07 Jul 2024 08:14 PM
Entertainment Live: Madhusudan Sandhu: ਮੁੰਡੇ ਤੋਂ ਕੁੜੀ ਬਣ ਛਾਏ ਮਧੂ ਸੰਧੂ, ਲੋਕਾਂ ਨੂੰ ਨਜ਼ਰਅੰਦਾਜ਼ ਕਰ ਪੰਜਾਬੀ ਫਿਲਮਾਂ 'ਚ ਚਮਕਾਇਆ ਨਾਂਅ

Madhusudan Sandhu Troll: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਕਈ ਲੋਕਾਂ ਦੀ ਰਾਤੋਂ-ਰਾਤ ਕਿਸਮਤ ਖੁੱਲ੍ਹੀ। ਇਸ ਰਾਹੀਂ ਕਈ ਅਜਿਹੇ ਲੋਕਾਂ ਨੂੰ ਦੁਨੀਆ ਭਰ ਵਿੱਚ ਵੱਖਰੀ ਪਛਾਣ ਮਿਲੀ, ਜਿਨ੍ਹਾਂ ਦਾ ਕਦੇ ਮਜ਼ਾਕ ਉਡਾਈਆ ਜਾਂਦਾ ਸੀ। ਉਨ੍ਹਾਂ ਵਿੱਚੋਂ ਇੱਕ ਮਧੂ ਸੰਧੂ (Madhusudan Sandhu) ਵੀ ਹੈ, ਜਿਸ ਨੂੰ ਕਦੇ ਸੋਸ਼ਲ ਮੀਡੀਆ ਉੱਪਰ ਆਏ ਦਿਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅੱਜ ਉਨ੍ਹਾਂ ਦੀ ਪੰਜਾਬੀ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਹੈ। ਉਨ੍ਹਾਂ ਆਪਣੀ ਵੱਖਰੀ ਸ਼ੈਲੀ ਨੂੰ ਆਪਣੀ ਤਾਕਤ ਬਣਾ ਲੋਕਾ ਦੇ ਚਿਹਰੇ ਉੱਪਰ ਮੁਸਕੁਰਾਹਟ ਲਿਆਂਦੀ ਹੈ। 

Read MOre: Madhusudan Sandhu: ਮੁੰਡੇ ਤੋਂ ਕੁੜੀ ਬਣ ਛਾਏ ਮਧੂ ਸੰਧੂ, ਲੋਕਾਂ ਨੂੰ ਨਜ਼ਰਅੰਦਾਜ਼ ਕਰ ਪੰਜਾਬੀ ਫਿਲਮਾਂ 'ਚ ਚਮਕਾਇਆ ਨਾਂਅ

Entertainment Live Today: Garry Sandhu: ਅੰਮ੍ਰਿਤਪਾਲ ਸਿੰਘ ਤੋਂ ਬਾਅਦ ਗਾਇਕ ਗੈਰੀ ਸੰਧੂ ਨੇ ਕੰਗਨਾ ਰਣੌਤ ਬਾਰੇ ਕਹੀ ਅਜਿਹੀ ਗੱਲ, ਸੋਸ਼ਲ ਮੀਡੀਆ ਤੇ ਮੱਚੀ ਹਲਚਲ

Garry Sandhu on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਥੱਪੜ ਕਾਂਡ ਤੋਂ ਬਾਅਦ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰਾ ਨਾਲ ਜੁੜੀ ਇੱਕ ਤੋਂ ਬਾਅਦ ਇੱਕ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਨੇ CISF ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਬਿਆਨ ਜਾਰੀ ਕਰਦੇ ਹੋਏ ਉਸ ਨੂੰ ਬਹਾਦਰ ਦੱਸਿਆ ਹੈ। ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੀ ਤਾਰੀਫ ਕੀਤੀ ਹੈ। ਹੁਣ ਅੰਮ੍ਰਿਤਪਾਲ ਤੋਂ ਬਾਅਦ ਪੰਜਾਬੀ ਗਾਇਕ ਗੈਰੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸਦੇ ਨਾਲ ਹੀ ਦਰਸ਼ਕਾਂ ਦਾ ਹਾਸਾ ਵੀ ਨਿਕਲ ਰਿਹਾ ਹੈ। 

Read MOre: Garry Sandhu: ਅੰਮ੍ਰਿਤਪਾਲ ਸਿੰਘ ਤੋਂ ਬਾਅਦ ਗਾਇਕ ਗੈਰੀ ਸੰਧੂ ਨੇ ਕੰਗਨਾ ਰਣੌਤ ਬਾਰੇ ਕਹੀ ਅਜਿਹੀ ਗੱਲ, ਸੋਸ਼ਲ ਮੀਡੀਆ ਤੇ ਮੱਚੀ ਹਲਚਲ

Entertainment Live: Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼

Gurucharan Singh Sodhi: ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਗੁਰਚਰਨ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਕੁਝ ਘੰਟੇ ਪਹਿਲਾਂ ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਮੌਕੇ ਉਹ ਪੈਪਸ ਦੇ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਨਾ ਸਿਰਫ ਤਸਵੀਰਾਂ ਕਲਿੱਕ ਕਰਵਾਈਆਂ ਸਗੋਂ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਚੱਲਦੇ-ਚੱਲਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਇਹ ਵੀ ਦੱਸਿਆ ਕਿ ਉਹ ਮੁੰਬਈ ਕਿਉਂ ਆਏ ਸੀ। ਦੱਸ ਦੇਈਏ ਕਿ ਗੁਰੂਚਰਨ ਕੁਝ ਮਹੀਨੇ ਪਹਿਲਾਂ ਲਾਪਤਾ ਹੋ ਗਏ ਸੀ ਅਤੇ ਕਰੀਬ 25 ਦਿਨਾਂ ਬਾਅਦ ਅਚਾਨਕ ਵਾਪਸ ਆਏ ਸੀ। ਵਾਪਸੀ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਧਾਰਮਿਕ ਯਾਤਰਾ 'ਤੇ ਗਏ ਸੀ ਅਤੇ ਨਹੀਂ ਚਾਹੁੰਦੇ ਸੀ ਕਿ ਇਸ ਦੌਰਾਨ ਕੋਈ ਉਨ੍ਹਾਂ ਨੂੰ ਪ੍ਰੇਸ਼ਾਨ ਕਰੇ।

Read More: Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼

Entertainment Live Today: Punjabi Actress: ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ, ਤਸਵੀਰਾਂ ਵੇਖ ਯੂਜ਼ਰ ਬੋਲੇ- 'ਗੰਦ ਪਾ ਛੱਡਿਆ ਬੀਬੀ'

Punjabi Actress: ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜੋ ਬੋਲਡ ਅੰਦਾਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀਆਂ ਹਨ। ਉਨ੍ਹਾਂ ਦਾ ਅਜਿਹਾ ਅੰਦਾਜ਼ ਜਿੱਥੇ ਕੁਝ ਪੰਜਾਬੀਆਂ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ, ਉੱਥੇ ਹੀ ਕਈ ਇਸਦੀ ਆਲੋਚਨਾ ਵੀ ਕਰ ਰਹੇ ਹਨ। ਦੱਸ ਦੇਈਏ ਕਿ ਸਾਰਾ ਗੁਰਪਾਲ ਤੋਂ ਬਾਅਦ ਅਜਿਹੀਆਂ ਕਈ ਪੰਜਾਬੀ ਅਭਿਨੈੇਤਰੀਆਂ ਹਨ, ਜੋ ਹੌਟਨੇਸ ਦਾ ਜਲਵਾ ਦਿਖਾ ਰਹੀਆਂ ਹਨ। ਅੱਜ ਅਸੀ ਪੰਜਾਬੀ ਫਿਲਮਾਂ ਵਿੱਚ ਨਾਂਅ ਖੱਟ ਚੁੱਕੀ ਅਦਾਕਾਰ ਵਾਮਿਕਾ ਗੱਬੀ ਬਾਰੇ ਗੱਲ ਕਰਾਂਗੇ। ਅਦਾਕਾਰਾ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। 

Read More: Punjabi Actress: ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ, ਤਸਵੀਰਾਂ ਵੇਖ ਯੂਜ਼ਰ ਬੋਲੇ- 'ਗੰਦ ਪਾ ਛੱਡਿਆ ਬੀਬੀ'

Entertainment Live: Urfi Javed: ਉਰਫੀ ਜਾਵੇਦ ਨੇ ਨਸ਼ੇ ਦੀ ਹਾਲਤ 'ਚ ਕੀਤੀ ਅਜਿਹੀ ਹਰਕਤ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਮਚਾਈ ਹਾਹਾਕਾਰ

Urfi Javed drunk Video: ਫੈਸ਼ਨ ਕਵੀਨ ਉਰਫੀ ਜਾਵੇਦ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਆਪਣੇ ਫੈਸ਼ਨ ਸੈਂਸ ਤੋਂ ਇਲਾਵਾ ਉਰਫੀ ਵੱਖਰੇ ਸਟਾਈਲ ਨੂੰ ਲੈ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਕਦੇ ਉਹ ਅਜੀਬੋ-ਗਰੀਬ ਡਰੈੱਸ ਪਾ ਕੇ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਕਦੇ ਵੈਸਟ ਮਟੀਰੀਅਲ ਨਾਲ ਬਣੀ ਡਰੈੱਸ ਬਣਾ ਕੇ ਖੂਬ ਤਾਰੀਫਾਂ ਬਟੋਰਦੀ ਹੈ।

Read More: Urfi Javed: ਉਰਫੀ ਜਾਵੇਦ ਨੇ ਨਸ਼ੇ ਦੀ ਹਾਲਤ 'ਚ ਕੀਤੀ ਅਜਿਹੀ ਹਰਕਤ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਮਚਾਈ ਹਾਹਾਕਾਰ 

Entertainment Live Today: Death: ਮਨੋਰੰਜਨ ਜਗਤ ਨੂੰ ਲਗਾਤਾਰ ਦੂਜਾ ਝਟਕਾ, ਹੁਣ ਇਸ ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਿਹਾ ਅਲਵਿਦਾ

Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਫਿਲਮ ਨਿਰਮਾਤਾ ਜੌਨ ਲੈਂਡੋ (Jon Landau) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 63 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੌਨ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਜੈਮੀ ਲੈਂਡੌ ਨੇ ਕੀਤੀ। ਉਨ੍ਹਾਂ ਟਾਈਟੈਨਿਕ ਅਤੇ ਅਵਤਾਰ ਵਰਗੀਆਂ ਆਸਕਰ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

Read More: Death: ਮਨੋਰੰਜਨ ਜਗਤ ਨੂੰ ਲਗਾਤਾਰ ਦੂਜਾ ਝਟਕਾ, ਹੁਣ ਇਸ ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਿਹਾ ਅਲਵਿਦਾ

Entertainment Live: Death: ਸਦਮੇ 'ਚ ਮਸ਼ਹੂਰ ਪੰਜਾਬੀ ਗਾਇਕ, ਅਚਾਨਕ ਪਿਤਾ ਦੇ ਦੇਹਾਂਤ ਨਾਲ ਬੁਰੀ ਤਰ੍ਹਾਂ ਟੁੱਟਿਆ

Punjabi Singer: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ਾਗਿਰਦ ਰਹਿ ਚੁੱਕੇ ਗਾਇਕ ਦਰਸ਼ਨ ਲੱਖੇਵਾਲ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਪਿਤਾ ਦਾ ਅਚਾਨਕ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।  ਇਸ ਦੀਆਂ ਕੁਝ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਜਿਸ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਅਲਵਿਦਾ ਪਿਤਾ ਜੀ 🙏🏻💔...

Read MOre: Death: ਸਦਮੇ 'ਚ ਮਸ਼ਹੂਰ ਪੰਜਾਬੀ ਗਾਇਕ, ਅਚਾਨਕ ਪਿਤਾ ਦੇ ਦੇਹਾਂਤ ਨਾਲ ਬੁਰੀ ਤਰ੍ਹਾਂ ਟੁੱਟਿਆ

ਪਿਛੋਕੜ

Entertainment News Live Today: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਫਿਲਮ ਨਿਰਮਾਤਾ ਜੌਨ ਲੈਂਡੋ (Jon Landau) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 63 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੌਨ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਜੈਮੀ ਲੈਂਡੌ ਨੇ ਕੀਤੀ। ਉਨ੍ਹਾਂ ਟਾਈਟੈਨਿਕ ਅਤੇ ਅਵਤਾਰ ਵਰਗੀਆਂ ਆਸਕਰ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।



ਜੇਮਸ ਕੈਮਰਨ ਨਾਲ ਖੂਬ ਵਟੋਰੀ ਚਰਚਾ


ਆਪਣੇ ਕਰੀਅਰ ਸ਼ੁਰੂਆਤ ਜੌਨ ਲੈਂਡੌ ਨੇ 1980 ਦੇ ਦਹਾਕੇ ਵਿੱਚ ਇੱਕ ਪ੍ਰੋਡਕਸ਼ਨ ਮੈਨੇਜਰ ਵਜੋਂ ਕੀਤੀ। ਆਪਣੀ ਮਿਹਨਤ ਨਾਲ ਉਹ ਇਕ ਤੋਂ ਬਾਅਦ ਇਕ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਟਾਈਟੈਨਿਕ ਤਬਾਹੀ 'ਤੇ ਨਿਰਦੇਸ਼ਕ ਜੇਮਸ ਕੈਮਰਨ ਦੀ ਉੱਚ-ਬਜਟ ਵਾਲੀ ਫਿਲਮ ਬਣਾਈ। ਜੇਮਸ ਕੈਮਰਨ ਅਤੇ ਜੌਨ ਲੈਂਡਨ ਦੀਆਂ ਫਿਲਮਾਂ ਨੇ ਕੁੱਲ 11 ਆਸਕਰ ਪੁਰਸਕਾਰ ਜਿੱਤੇ।


ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਨਿਰਮਾਣ ਕੀਤਾ


ਇਸ ਜੋੜੀ ਨੇ ਹੁਣ ਤੱਕ ਰਿਲੀਜ਼ ਹੋਈਆਂ ਚੋਟੀ ਦੀਆਂ ਚਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਤਿੰਨ ਦਾ ਨਿਰਮਾਣ ਵੀ ਕੀਤਾ। ਟਾਈਟੈਨਿਕ ਤੋਂ ਇਲਾਵਾ 2009 ਦੀ ਫਿਲਮ ਅਵਤਾਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ, ਜਦਕਿ 2022 ਦੀ ਸੀਕਵਲ ਅਵਤਾਰ: ਦਿ ਵੇ ਆਫ ਵਾਟਰ ਤੀਜੇ ਨੰਬਰ 'ਤੇ ਹੈ। ਟਾਈਟੈਨਿਕ ਦੁਨੀਆ ਭਰ ਵਿੱਚ $100 ਮਿਲੀਅਨ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਸੀ। ਜਦਕਿ, Avengers: Endgame ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਜੌਨ ਲੈਂਡੌ ਬ੍ਰੌਡਵੇ ਡਾਇਰੈਕਟਰ ਟੀਨਾ ਲੈਂਡੌ, ਸਿਮਫਨੀ ਸਪੇਸ ਦੇ ਕਾਰਜਕਾਰੀ ਨਿਰਦੇਸ਼ਕ ਕੈਥੀ ਲੈਂਡੌ, ਅਤੇ ਸਟਾਰ ਟ੍ਰੈਕ ਦੇ ਨਿਰਦੇਸ਼ਕ ਲੇਸ ਲੈਂਡੌ ਦਾ ਭਰਾ ਸੀ। ਨਿਰਮਾਤਾ ਆਪਣੇ ਪੁੱਤਰ ਜੈਮੀ ਅਤੇ ਜੋਡੀ ਨਾਲ ਪਤਨੀ ਜੂਲੀ ਨੂੰ ਪਿੱਛੇ ਛੱਡ ਗਏ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.