(Source: ECI/ABP News)
Death: ਸਦਮੇ 'ਚ ਮਸ਼ਹੂਰ ਪੰਜਾਬੀ ਗਾਇਕ, ਅਚਾਨਕ ਪਿਤਾ ਦੇ ਦੇਹਾਂਤ ਨਾਲ ਬੁਰੀ ਤਰ੍ਹਾਂ ਟੁੱਟਿਆ
Punjabi Singer: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ਾਗਿਰਦ ਰਹਿ ਚੁੱਕੇ ਗਾਇਕ ਦਰਸ਼ਨ ਲੱਖੇਵਾਲ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ
![Death: ਸਦਮੇ 'ਚ ਮਸ਼ਹੂਰ ਪੰਜਾਬੀ ਗਾਇਕ, ਅਚਾਨਕ ਪਿਤਾ ਦੇ ਦੇਹਾਂਤ ਨਾਲ ਬੁਰੀ ਤਰ੍ਹਾਂ ਟੁੱਟਿਆ The famous Punjabi singer was shocked by the sudden death of his father Death: ਸਦਮੇ 'ਚ ਮਸ਼ਹੂਰ ਪੰਜਾਬੀ ਗਾਇਕ, ਅਚਾਨਕ ਪਿਤਾ ਦੇ ਦੇਹਾਂਤ ਨਾਲ ਬੁਰੀ ਤਰ੍ਹਾਂ ਟੁੱਟਿਆ](https://feeds.abplive.com/onecms/images/uploaded-images/2024/07/06/7c09af688cc9b3717d01045ecc124fc21720272765489709_original.jpg?impolicy=abp_cdn&imwidth=1200&height=675)
Punjabi Singer: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ਾਗਿਰਦ ਰਹਿ ਚੁੱਕੇ ਗਾਇਕ ਦਰਸ਼ਨ ਲੱਖੇਵਾਲ ਦੇ ਪਿਤਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਪਿਤਾ ਦਾ ਅਚਾਨਕ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੀਆਂ ਕੁਝ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਜਿਸ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਅਲਵਿਦਾ ਪਿਤਾ ਜੀ 🙏🏻💔...
ਮਾਤਾ-ਪਿਤਾ ਦੀ ਯਾਦ 'ਚ ਸ਼ੇਅਰ ਕੀਤੀ ਪੋਸਟ
ਦੱਸ ਦੇਈਏ ਕਿ ਦਰਸ਼ਨ ਲੱਖੇਵਾਲ ਦੀ ਮਾਤਾ ਜੀ ਦਾ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ ਅਤੇ ਹੁਣ ਪਿਤਾ ਦੇ ਦੇਹਾਂਤ ਤੋਂ ਬਾਅਦ ਗਾਇਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਉਹ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਹੱਥ ‘ਚ ਮਾਂ ਦੀ ਤਸਵੀਰ ਫੜ੍ਹੀ ਹੋਈ ਹੈ ਅਤੇ ਪਿਤਾ ਜੀ ਬੈੱਡ ‘ਤੇ ਬੈਠੇ ਹੋਏ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ 'ਮਿਸ ਯੂ ਮੰਮੀ ਡੈਡੀ।' ਇਸ ਤਸਵੀਰ ‘ਤੇ ਫੈਨਜ਼ ਦੇ ਵੱਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ।
View this post on Instagram
ਦੱਸ ਦਈਏ ਕਿ ਗਾਇਕੀ ਦੇ ਖੇਤਰ ‘ਚ ਆਉਣ ਲਈ ਦਰਸ਼ਨ ਲੱਖੇਵਾਲ ਦੀ ਬੱਬੂ ਮਾਨ ਨੇ ਮਦਦ ਕੀਤੀ ਸੀ। ਇਸ ਤੋਂ ਬਾਅਦ ਦਰਸ਼ਨ ਲੱਖੇਵਾਲ ਨੇ ਕਈ ਗੀਤ ਰਿਲੀਜ਼ ਕੀਤੇ ਸਨ। ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੇ ਇਸ ਅਹਿਸਾਨ ਨੂੰ ਮੰਨਦੇ ਹਨ ਅਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਆਪਣੇ ਹੀ ਅੰਦਾਜ਼ 'ਚ ਕਰਦੇ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)