Madhusudan Sandhu: ਮੁੰਡੇ ਤੋਂ ਕੁੜੀ ਬਣ ਛਾਏ ਮਧੂ ਸੰਧੂ, ਲੋਕਾਂ ਨੂੰ ਨਜ਼ਰਅੰਦਾਜ਼ ਕਰ ਪੰਜਾਬੀ ਫਿਲਮਾਂ 'ਚ ਚਮਕਾਇਆ ਨਾਂਅ
Madhusudan Sandhu Troll: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਕਈ ਲੋਕਾਂ ਦੀ ਰਾਤੋਂ-ਰਾਤ ਕਿਸਮਤ ਖੁੱਲ੍ਹੀ। ਇਸ ਰਾਹੀਂ ਕਈ ਅਜਿਹੇ ਲੋਕਾਂ ਨੂੰ ਦੁਨੀਆ ਭਰ ਵਿੱਚ ਵੱਖਰੀ ਪਛਾਣ ਮਿਲੀ, ਜਿਨ੍ਹਾਂ ਦਾ ਕਦੇ ਮਜ਼ਾਕ ਉਡਾਈਆ
Madhusudan Sandhu Troll: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਕਈ ਲੋਕਾਂ ਦੀ ਰਾਤੋਂ-ਰਾਤ ਕਿਸਮਤ ਖੁੱਲ੍ਹੀ। ਇਸ ਰਾਹੀਂ ਕਈ ਅਜਿਹੇ ਲੋਕਾਂ ਨੂੰ ਦੁਨੀਆ ਭਰ ਵਿੱਚ ਵੱਖਰੀ ਪਛਾਣ ਮਿਲੀ, ਜਿਨ੍ਹਾਂ ਦਾ ਕਦੇ ਮਜ਼ਾਕ ਉਡਾਈਆ ਜਾਂਦਾ ਸੀ। ਉਨ੍ਹਾਂ ਵਿੱਚੋਂ ਇੱਕ ਮਧੂ ਸੰਧੂ (Madhusudan Sandhu) ਵੀ ਹੈ, ਜਿਸ ਨੂੰ ਕਦੇ ਸੋਸ਼ਲ ਮੀਡੀਆ ਉੱਪਰ ਆਏ ਦਿਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅੱਜ ਉਨ੍ਹਾਂ ਦੀ ਪੰਜਾਬੀ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਹੈ। ਉਨ੍ਹਾਂ ਆਪਣੀ ਵੱਖਰੀ ਸ਼ੈਲੀ ਨੂੰ ਆਪਣੀ ਤਾਕਤ ਬਣਾ ਲੋਕਾ ਦੇ ਚਿਹਰੇ ਉੱਪਰ ਮੁਸਕੁਰਾਹਟ ਲਿਆਂਦੀ ਹੈ।
ਦੱਸ ਦੇਈਏ ਕਿ ਮਧੂ ਸੰਧੂ ਨਾਂਅ ਦੇ ਇਸ ਕਲਾਕਾਰ ਨੇ ਫੁਰਤੀਲਾ, ਓਏ ਭੋਲੇ, ਭੋਲੇ ਓਏ’ ਸਣੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ। ਪਰ ਉਹ ਫ਼ਿਲਮਾਂ ‘ਚ ਨਿਭਾਏ ਆਪਣੇ ਕਿਰਦਾਰਾਂ ਲਈ ਓਨਾਂ ਮਸ਼ਹੂਰ ਨਹੀਂ ਹੋਏ ਜਿੰਨਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹੇ। ਉਸ ਦੇ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿਸ ‘ਚ ੳੇੁਸ ਆਪਣੀ ਡਰੈੱਸਾਂ ਅਤੇ ਆਪਣੇ ਕਿਰਦਾਰ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ।
View this post on Instagram
ਕੁੜੀਆਂ ਵਾਲੇ ਪਹਿਰਾਵੇ ‘ਚ ਆਉਂਦੇ ਨਜ਼ਰ
ਜ਼ਿਆਦਾਤਰ ਲੋਕਾਂ ਨੇ ਮਧੂ ਸੰਧੂ ਨੂੰ ਕੁੜੀਆਂ ਵਾਲੇ ਪਹਿਰਾਵੇ ‘ਚ ਵੇਖਿਆ ਹੈ। ਉਸ ਨੂੰ ਤਸਵੀਰਾਂ ਅਤੇ ਵੀਡੀਓ ‘ਚ ਅਕਸਰ ਤੁਸੀਂ ਲਟਕੇ ਝਟਕੇ ਮਾਰਦੇ ਵੇਖਿਆ ਹੋਏਗਾ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਅਕਸਰ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਇੱਕ ਕਾਲਜ ਦੇ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਉਸ ਨੂੰ ਬੁਲਾਇਆ ਗਿਆ, ਜਿਸ ਕਾਰਨ ਕਾਲਜ ਦੇ ਨਾਲ-ਨਾਲ ਲੋਕਾਂ ਨੇ ਮਧੂ ਸੰਧੂ ਨੂੰ ਵੀ ਟਰੋਲ ਕੀਤਾ ਸੀ। ਜਿਸ ਤੋਂ ਬਾਅਦ ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ। ਦੱਸ ਦੇਈਏ ਕਿ ਲੋਕਾਂ ਵੱਲੋਂ ਉਨ੍ਹਾਂ ਦੀ ਪ੍ਰੋਫਾਈਲ ਉੱਪਰ ਆਏ ਦਿਨ ਕੋਈ ਨਾ ਕੋਈ ਅਜਿਹਾ ਕਮੈਂਟ ਦੇਖਿਆ ਜਾਂਦਾ ਹੈ, ਜਿਸ ਵਿੱਚ ਉਸ ਦੀ ਸ਼ੈਲੀ ਨੂੰ ਲੈ ਗਲਤ ਬੋਲਿਆ ਜਾਂਦਾ ਹੈ। ਹਾਲਾਂਕਿ ਉਹ ਸਭ ਕੁਝ ਨਜ਼ਰਅੰਦਾਜ਼ ਕਰ ਆਪਣੀ ਜ਼ਿੰਦਗੀ ਵਿੱਚ ਸਫਲਤਾ ਵੱਲ ਵੱਧ ਰਹੇ ਹਨ।
View this post on Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫੁਰਤੀਲਾ ਓਏ ਭੋਲੇ, ਭੋਲੇ ਓਏ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ।