Punjabi Actress: ਪੰਜਾਬੀ ਅਦਾਕਾਰਾ ਨੇ ਹੱਦਾਂ ਕੀਤੀਆਂ ਪਾਰ, ਤਸਵੀਰਾਂ ਵੇਖ ਯੂਜ਼ਰ ਬੋਲੇ- 'ਗੰਦ ਪਾ ਛੱਡਿਆ ਬੀਬੀ'
Punjabi Actress: ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜੋ ਬੋਲਡ ਅੰਦਾਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀਆਂ ਹਨ। ਉਨ੍ਹਾਂ ਦਾ ਅਜਿਹਾ ਅੰਦਾਜ਼ ਜਿੱਥੇ ਕੁਝ ਪੰਜਾਬੀਆਂ
Punjabi Actress: ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੀਆਂ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜੋ ਬੋਲਡ ਅੰਦਾਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀਆਂ ਹਨ। ਉਨ੍ਹਾਂ ਦਾ ਅਜਿਹਾ ਅੰਦਾਜ਼ ਜਿੱਥੇ ਕੁਝ ਪੰਜਾਬੀਆਂ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ, ਉੱਥੇ ਹੀ ਕਈ ਇਸਦੀ ਆਲੋਚਨਾ ਵੀ ਕਰ ਰਹੇ ਹਨ। ਦੱਸ ਦੇਈਏ ਕਿ ਸਾਰਾ ਗੁਰਪਾਲ ਤੋਂ ਬਾਅਦ ਅਜਿਹੀਆਂ ਕਈ ਪੰਜਾਬੀ ਅਭਿਨੈੇਤਰੀਆਂ ਹਨ, ਜੋ ਹੌਟਨੇਸ ਦਾ ਜਲਵਾ ਦਿਖਾ ਰਹੀਆਂ ਹਨ। ਅੱਜ ਅਸੀ ਪੰਜਾਬੀ ਫਿਲਮਾਂ ਵਿੱਚ ਨਾਂਅ ਖੱਟ ਚੁੱਕੀ ਅਦਾਕਾਰ ਵਾਮਿਕਾ ਗੱਬੀ ਬਾਰੇ ਗੱਲ ਕਰਾਂਗੇ। ਅਦਾਕਾਰਾ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਦੱਸ ਦੇਈਏ ਕਿ ਵਾਮਿਕਾ ਗੱਬੀ ਉਨ੍ਹਾਂ ਅਭਿਨੇਤਰੀਆਂ ਵਿੱਚ ਸ਼ਾਮਿਲ ਹੈ, ਜਿਸਨੇ ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਅੰਦਾਜ਼ ਨਾਲ ਅੱਗ ਲਗਾਈ ਹੈ। ਇਨ੍ਹਾਂ ਉੱਪਰ ਪੰਜਾਬੀ ਦਰਸ਼ਕਾਂ ਵੱਲੋਂ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਆਖਿਰ ਫੈਨਜ਼ ਦਾ ਵਾਮਿਕਾ ਦੀ ਵੈਸਟਰਨ ਲੁੱਕ ਬਾਰੇ ਕੀ ਕਹਿਣਾ ਹੈ ਤੁਸੀ ਵੀ ਜਾਣੋ...
View this post on Instagram
ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤੇ ਅਜਿਹੇ ਕਮੈਂਟ...
ਵਾਮਿਕਾ ਦੀਆਂ ਤਸਵੀਰਾਂ ਅਤੇ ਵੀਡੀਓ ਉੱਪਰ ਪੰਜਾਬੀ ਦਰਸ਼ਕਾਂ ਵੱਲੋਂ ਕਮੈਂਟ ਕਰ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ 'ਗੰਦ ਪਾ ਛੱਡਿਆ ਬੀਬੀ', ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਦਿਮਾਗ ਖਰਾਬ ਹੋ ਗਿਆ ਬੀਨਾ ਕੀ ਕਰਨ ਲੱਗ ਪਈ ਆ... ਇਸ ਤੋਂ ਇਲਾਵਾ ਤੀਜ਼ੇ ਯੂਜ਼ਰ ਨੇ ਲਿਖਦੇ ਹੋਏ ਕਿਹਾ ਬੇਸ਼ਰਮੀ ਦੀ ਹੱਦ... ਜਦਕਿ ਇੱਕ ਹੋਰ ਨੇ ਲਿਖਿਆ ਹਾਏ ਓਏ ਫੈਸ਼ਨ ਅਤੇ ਪੈਸਾ ਕੀ-ਕੀ ਕਰਵਾਉਂਦਾ ਆ... ਹਾਲਾਂਕਿ ਅਦਾਕਾਰਾ ਦੀਆਂ ਇਹ ਤਸਵੀਰਾਂ ਕੁਝ ਹੀ ਪ੍ਰਸ਼ੰਸਕ ਪਸੰਦ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।