Entertainment News LIVE: ਹੁਣ ਕੁੱਟਮਾਰ ਮਾਮਲੇ 'ਚ ਫਸੇ ਐਲਵਿਸ਼ ਯਾਦਵ, ਪੰਜਾਬੀ ਗਾਇਕ ਜ਼ੈਜੀ ਬੀ ਖਿਲਾਫ਼ ਪ੍ਰਦਰਸ਼ਨ ਤੇਜ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 23 Mar 2024 12:25 PM
Entertainment News LIVE : Deepika Padukone: ਦੀਪਿਕਾ ਪਾਦੂਕੋਣ ਨੇ ਫਰਨੀਚਰ ਕਲੈਕਸ਼ਨ ਦੀ ਕੀਤੀ ਸ਼ੁਰੂਆਤ, 3000 ਰੁਪਏ ਦਾ ਮੋਮਬੱਤੀ ਸੈੱਟ, 4 ਲੱਖ ਰੁਪਏ ਦਾ ਕਾਰਪੇਟ...

Deepika Padukone Home Furnishing Collection: ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਹਾਲ ਹੀ ਵਿੱਚ, ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਉਹ ਸਤੰਬਰ 2024 ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਇਸ ਦੌਰਾਨ ਹੁਣ ਦੀਪਿਕਾ ਨੇ ਆਪਣਾ ਹੋਮ ਫਰਨੀਸ਼ਿੰਗ ਕਲੈਕਸ਼ਨ ਲਾਂਚ ਕੀਤਾ ਹੈ। ਯਾਨੀ ਕਿ ਹੁਣ ਦੀਪਿਕਾ ਅਭਿਨੇਤਰੀ ਬਣਨ ਦੇ ਨਾਲ-ਨਾਲ ਡਿਜ਼ਾਈਨਰ ਵੀ ਬਣ ਗਈ ਹੈ। ਉਨ੍ਹਾਂ ਅਮਰੀਕੀ ਲੇਬਲ, ਪੋਟਰੀ ਬਾਰਨ ਨਾਲ ਕੌਲੈਬ ਕਰਦੇ ਹੋਏ ਬਤੌਰ ਡਿਜ਼ਾਈਨਰ ਡੈਬਿਊ ਕੀਤਾ ਹੈ।

Read More: Deepika Padukone: ਦੀਪਿਕਾ ਪਾਦੂਕੋਣ ਨੇ ਫਰਨੀਚਰ ਕਲੈਕਸ਼ਨ ਦੀ ਕੀਤੀ ਸ਼ੁਰੂਆਤ, 3000 ਰੁਪਏ ਦਾ ਮੋਮਬੱਤੀ ਸੈੱਟ, 4 ਲੱਖ ਰੁਪਏ ਦਾ ਕਾਰਪੇਟ... 

Entertainment News LIVE Today: Sonam Bajwa: ਸੋਨਮ ਬਾਜਵਾ ਦਾ ਫਿਰ ਚੱਲਿਆ ਜਾਦੂ, ਫੈਨਜ਼ ਸਣੇ ਫਿਲਮੀ ਸਿਤਾਰੇ ਵੀ ਲੁੱਕ 'ਤੇ ਹਾਰੇ ਦਿਲ

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਹਰ ਪਾਸੇ ਜਲਵਾ ਵੇਖਣ ਨੂੰ ਮਿਲਦਾ ਹੈ। ਇੱਕ ਵਾਰ ਫਿਰ ਤੋਂ ਬਾਜਵਾ ਆਪਣੇ ਲੁੱਕ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।

Read More: Sonam Bajwa: ਸੋਨਮ ਬਾਜਵਾ ਦਾ ਫਿਰ ਚੱਲਿਆ ਜਾਦੂ, ਫੈਨਜ਼ ਸਣੇ ਫਿਲਮੀ ਸਿਤਾਰੇ ਵੀ ਲੁੱਕ 'ਤੇ ਹਾਰੇ ਦਿਲ

Entertainment News LIVE : Jazzy B: ਜ਼ੈਜੀ ਬੀ ਦਾ ਬਾਈਕਾਟ ਕਰਨ ਦੀ ਉੱਠੀ ਮੰਗ, ਜਾਣੋ ਕਲਾਕਾਰ ਖਿਲਾਫ ਕਿਉਂ ਕੀਤਾ ਜਾ ਰਿਹਾ ਸਖਤ ਵਿਰੋਧ ?

Singer Jazzy B: ਪੰਜਾਬੀ ਗਾਇਕ ਜ਼ੈਜੀ ਬੀ ਨੂੰ ਲੈ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਦਰਅਸਲ, ਕਲਾਕਾਰ ਦੇ ਨਵੇਂ ਗੀਤ ਨੂੰ ਲੈ ਹਰ ਪਾਸੇ ਵਿਵਾਦ ਦਾ ਮਾਹੌਲ ਬਣਿਆ ਹੋਇਆ ਹੈ।

Read More: Jazzy B: ਜ਼ੈਜੀ ਬੀ ਦਾ ਬਾਈਕਾਟ ਕਰਨ ਦੀ ਉੱਠੀ ਮੰਗ, ਜਾਣੋ ਕਲਾਕਾਰ ਖਿਲਾਫ ਕਿਉਂ ਕੀਤਾ ਜਾ ਰਿਹਾ ਸਖਤ ਵਿਰੋਧ ?

Entertainment News LIVE Today: Elvish Yadav: ਐਲਵਿਸ਼ ਯਾਦਵ ਲਈ ਮੁਸ਼ਕਿਲਾਂ ਨਹੀਂ ਹੋਈਆਂ ਘੱਟ, ਹੁਣ ਕੁੱਟਮਾਰ ਮਾਮਲੇ 'ਚ ਗੁਰੂਗ੍ਰਾਮ ਦੀ ਅਦਾਲਤ 'ਚ ਪੇਸ਼ ਹੋਣਗੇ

Elvish Yadav: ਰੇਵ ਪਾਰਟੀ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ ਵਿੱਚ ਬਿੱਗ ਬੌਸ OTT 2 ਦੇ ਜੇਤੂ ਅਤੇ YouTuber ਐਲਵਿਸ਼ ਯਾਦਵ ਨੂੰ  ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋ ਸਾਥੀ ਈਸ਼ਵਰ ਅਤੇ ਵਿਨੈ ਨੂੰ ਵੀ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਸੀਨੀਅਰ ਵਕੀਲ ਉਮੇਸ਼ ਭਾਟੀ ਦੇਵਤਾ ਨੇ ਦੱਸਿਆ ਕਿ ਐਲਵਿਸ਼ ਯਾਦਵ, ਈਸ਼ਵਰ ਅਤੇ ਵਿਨੈ ਦੀ ਜ਼ਮਾਨਤ ਉੱਪਰ ਸੁਣਵਾਈ ਅੱਜ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੈ ਹਿੰਦ ਕੁਮਾਰ ਸਿੰਘ ਦੀ ਅਦਾਲਤ ਵਿੱਚ ਹੋਈ।

Read More: Elvish Yadav: ਐਲਵਿਸ਼ ਯਾਦਵ ਲਈ ਮੁਸ਼ਕਿਲਾਂ ਨਹੀਂ ਹੋਈਆਂ ਘੱਟ, ਹੁਣ ਕੁੱਟਮਾਰ ਮਾਮਲੇ 'ਚ ਗੁਰੂਗ੍ਰਾਮ ਦੀ ਅਦਾਲਤ 'ਚ ਪੇਸ਼ ਹੋਣਗੇ

Entertainment News LIVE: Diljit Dosanjh: ਦਿਲਜੀਤ ਦੋਸਾਂਝ ਪ੍ਰਾਈਵੇਟ ਪਾਰਟੀ 'ਚ ਪਰਫਾਰਮ ਕਰਨ ਲਈ ਲੈਂਦੇ ਕਿੰਨੀ ਰਕਮ ? ਫੀਸ ਜਾਣ ਉੱਡ ਜਾਣਗੇ ਹੋਸ਼

Diljit Dosanjh charges private event: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਮਸ਼ਹੂਰ ਹਨ। ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਦੋਸਾਂਝਾਵਾਲੇ ਦੀ ਆਵਾਜ਼ ਗੂੰਜਦੀ ਹੈ।

Read More: Diljit Dosanjh: ਦਿਲਜੀਤ ਦੋਸਾਂਝ ਪ੍ਰਾਈਵੇਟ ਪਾਰਟੀ 'ਚ ਪਰਫਾਰਮ ਕਰਨ ਲਈ ਲੈਂਦੇ ਕਿੰਨੀ ਰਕਮ ? ਫੀਸ ਜਾਣ ਉੱਡ ਜਾਣਗੇ ਹੋਸ਼

ਪਿਛੋਕੜ

Entertainment News Live Today: ਰੇਵ ਪਾਰਟੀ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ ਵਿੱਚ ਬਿੱਗ ਬੌਸ OTT 2 ਦੇ ਜੇਤੂ ਅਤੇ YouTuber ਐਲਵਿਸ਼ ਯਾਦਵ ਨੂੰ  ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋ ਸਾਥੀ ਈਸ਼ਵਰ ਅਤੇ ਵਿਨੈ ਨੂੰ ਵੀ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਸੀਨੀਅਰ ਵਕੀਲ ਉਮੇਸ਼ ਭਾਟੀ ਦੇਵਤਾ ਨੇ ਦੱਸਿਆ ਕਿ ਐਲਵਿਸ਼ ਯਾਦਵ, ਈਸ਼ਵਰ ਅਤੇ ਵਿਨੈ ਦੀ ਜ਼ਮਾਨਤ ਉੱਪਰ ਸੁਣਵਾਈ ਅੱਜ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜੈ ਹਿੰਦ ਕੁਮਾਰ ਸਿੰਘ ਦੀ ਅਦਾਲਤ ਵਿੱਚ ਹੋਈ।


ਐਲਵਿਸ਼ ਨੂੰ ਜ਼ਹਿਰ ਵਾਲੇ ਮਾਮਲੇ 'ਚ ਮਿਲੀ ਜ਼ਮਾਨਤ 


ਇਸਦੇ ਨਾਲ ਹੀ ਐਲਵਿਸ਼ ਯਾਦਵ ਨੂੰ ਸਾਗਰ ਠਾਕੁਰ 'ਤੇ ਹਮਲੇ ਦੇ ਮਾਮਲੇ 'ਚ ਗੁਰੂਗ੍ਰਾਮ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਐਲਵਿਸ਼ ਨੇ ਕੁਝ ਦਿਨ ਪਹਿਲਾਂ ਸਾਗਰ ਠਾਕੁਰ ਉਰਫ ਮੈਕਸਟਰਨ ਨੂੰ ਗੁਰੂਗ੍ਰਾਮ ਦੇ ਇੱਕ ਮਾਲ ਦੇ ਸਟੋਰ ਵਿੱਚ ਬੁਲਾਇਆ ਸੀ, ਅਤੇ ਉਸ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਮਾਮਲੇ 'ਚ ਐਲਵਿਸ਼ ਯਾਦਵ ਦੇ ਖਿਲਾਫ ਗੁਰੂਗ੍ਰਾਮ ਦੇ ਸੈਕਟਰ-53 ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।






ਐਲਵਿਸ਼ ਯਾਦਵ ਦੀ ਇਸ ਦਿਨ ਹੋਏਗੀ ਗੁਰੂਗ੍ਰਾਮ ਅਦਾਲਤ ਵਿੱਚ ਪੇਸ਼ੀ


ਹੁਣ ਗੁਰੂਗ੍ਰਾਮ ਪੁਲਿਸ ਐਲਵਿਸ਼ ਯਾਦਵ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਪੀਟੀਆਈ ਦੇ ਮੁਤਾਬਕ ਗੁਰੂਗ੍ਰਾਮ ਦੇ ਸੈਕਟਰ 53 ਦੇ ਐਸਐਚਓ ਨੇ ਦੱਸਿਆ ਕਿ ਐਲਵਿਸ਼ ਯਾਦਵ ਨੂੰ 27 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਪੁਲਿਸ ਨੇ ਐਲਵਿਸ਼ ਦੇ ਖਿਲਾਫ ਗੁਰੂਗ੍ਰਾਮ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਹਰਸ਼ ਕੁਮਾਰ ਦੀ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰਦੇ ਹੋਏ ਅਰਜ਼ੀ ਦਿੱਤੀ ਸੀ। ਇਸੇ ਦੇ ਆਧਾਰ 'ਤੇ ਅਦਾਲਤ ਨੇ ਐਲਵਿਸ਼ ਯਾਦਵ ਨੂੰ 27 ਮਾਰਚ ਨੂੰ ਪੇਸ਼ ਕਰਨ ਲਈ ਕਿਹਾ ਹੈ।


ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ 8 ਮਾਰਚ ਨੂੰ ਸਾਗਰ ਠਾਕੁਰ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਵੀਡੀਓ 'ਚ ਐਲਵਿਸ਼ ਯਾਦਵ ਕਈ ਲੋਕਾਂ ਦੇ ਨਾਲ ਸਟੋਰ 'ਚ ਦਾਖਲ ਹੋ ਕੇ ਸਾਗਰ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਹੀ ਸਾਗਰ ਠਾਕੁਰ ਨੇ ਸੈਕਟਰ 53 ਵਿੱਚ ਐਲਵਿਸ਼ ਯਾਦਵ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਐਲਵਿਸ਼ ਅਤੇ ਸਾਗਰ ਠਾਕੁਰ ਨੇ ਆਪਸ 'ਚ ਸੁਲ੍ਹਾ ਕਰ ਲਈ ਸੀ। ਇਸ ਤੋਂ ਬਾਅਦ ਦੋਹਾਂ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.