Entertainment News LIVE: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਵਾਈ ਕਾਰਨ ਪਰੇਸ਼ਾਨ ਹੋਏ ਸੁਨੀਲ ਸ਼ੈੱਟੀ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 13 Dec 2023 04:32 PM
Entertainment News Live Today: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਵੀਡੀਓ ਵਾਇਰਲ, ਸਨਾ ਦੇ ਸਿਰ 'ਤੇ ਦਸਤਾਰ ਸਜਾਉਂਦਾ ਨਜ਼ਰ ਆਇਆ ਗਾਇਕ

Guru Randhawa Shehnaaz Gill Romantic Video: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਅਕਸਰ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਪ੍ਰਸ਼ੰਸਕ ਵੀ ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਹਾਲ ਹੀ 'ਚ ਸ਼ਹਿਨਾਜ਼ ਨੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰੂ ਸ਼ਹਿਨਾਜ਼ ਦੇ ਸਿਰ 'ਤੇ ਪੱਗ ਬੰਨ੍ਹਦੇ ਹੋਏ ਨਜ਼ਰ ਆ ਰਹੇ ਹਨ।  


Shehnaaz Gill: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਰੋਮਾਂਟਿਕ ਵੀਡੀਓ ਵਾਇਰਲ, ਸਨਾ ਦੇ ਸਿਰ 'ਤੇ ਦਸਤਾਰ ਸਜਾਉਂਦਾ ਨਜ਼ਰ ਆਇਆ ਗਾਇਕ

Entertainment News Live: 'ਐਨੀਮਲ' ਦੀ ਕਾਮਯਾਬੀ ਤੋਂ ਬਾਅਦ ਬਦਲੀ ਤ੍ਰਿਪਤੀ ਡਿਮਰੀ ਦੀ ਕਿਸਮਤ, ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਪਿੱਛੇ ਛੱਡ ਬਣਾਇਆ ਇਹ ਰਿਕਾਰਡ

IMDB Most Popular Indian Celeb List : 'ਐਨੀਮਲ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਤ੍ਰਿਪਤੀ ਡਿਮਰੀ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਤ੍ਰਿਪਤੀ ਡਿਮਰੀ ਨੈਸ਼ਨਲ ਸੈਨਸੈਸ਼ਨ ਬਣ ਗਈ ਹੈ। ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਰਣਬੀਰ ਕਪੂਰ ਨਾਲ ਉਸ ਦੀ ਧਮਾਕੇਦਾਰ ਕੈਮਿਸਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਫਿਲਮ 'ਚ ਰਣਬੀਰ ਨਾਲ ਉਸ ਦੇ ਇੰਟੀਮੇਟ ਸੀਨਜ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਤ੍ਰਿਪਤੀ ਜਦੋਂ ਤੋਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਉਦੋਂ ਤੋਂ ਹੀ ਸੁਰਖੀਆਂ 'ਚ ਹੈ। ਹੁਣ ਉਸ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਰਅਸਲ, ਉਹ ਸਭ ਤੋਂ "ਪ੍ਰਸਿੱਧ ਭਾਰਤੀ ਸੈਲੀਬ੍ਰਿਟੀ" ਵੀ ਬਣ ਗਈ ਹੈ।  


Triprti Dimri: 'ਐਨੀਮਲ' ਦੀ ਕਾਮਯਾਬੀ ਤੋਂ ਬਾਅਦ ਬਦਲੀ ਤ੍ਰਿਪਤੀ ਡਿਮਰੀ ਦੀ ਕਿਸਮਤ, ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਪਿੱਛੇ ਛੱਡ ਬਣਾਇਆ ਇਹ ਰਿਕਾਰਡ

Entertainment News Live Today: ਜਦੋਂ ਗਿੰਨੀ ਚਤਰਥ ਨਾਲ ਵਿਆਹ ਤੋਂ ਪਹਿਲਾਂ ਸਹੁਰੇ ਨੇ ਲਿਆ ਸੀ ਕਪਿਲ ਸ਼ਰਮਾ ਦਾ ਇੰਟਰਵਿਊ, ਪੁੱਛ ਲਈ ਸੀ ਇੱਕ ਦਿਨ ਦੀ ਕਮਾਈ

Kapil Sharma News: ਕਾਮੇਡੀਅਨ ਕਪਿਲ ਸ਼ਰਮਾ ਨੇ ਵਿਆਹ ਦੇ 5 ਸਾਲ (12 ਦਸੰਬਰ) ਪੂਰੇ ਕਰ ਲਏ ਹਨ। ਉਨ੍ਹਾਂ ਦਾ ਵਿਆਹ ਗਿੰਨੀ ਚਤਰਥ ਨਾਲ ਹੋਇਆ ਹੈ। ਕਪਿਲ ਅਤੇ ਗਿੰਨੀ ਇਕੱਠੇ ਬਹੁਤ ਖੁਸ਼ ਹਨ ਅਤੇ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਗਿੰਨੀ ਨਾਲ ਵਿਆਹ ਤੋਂ ਪਹਿਲਾਂ ਕਪਿਲ ਸ਼ਰਮਾ ਦਾ ਉਨ੍ਹਾਂ ਦੇ ਸਹੁਰੇ ਨੇ ਇੰਟਰਵਿਊ ਲਿਆ ਸੀ। ਕਪਿਲ ਸ਼ਰਮਾ ਨੇ ਖੁਦ ਇਸ ਦਾ ਖੁਲਾਸਾ ਕੀਤਾ ਸੀ।  


Kapil Sharma: ਜਦੋਂ ਗਿੰਨੀ ਚਤਰਥ ਨਾਲ ਵਿਆਹ ਤੋਂ ਪਹਿਲਾਂ ਸਹੁਰੇ ਨੇ ਲਿਆ ਸੀ ਕਪਿਲ ਸ਼ਰਮਾ ਦਾ ਇੰਟਰਵਿਊ, ਪੁੱਛ ਲਈ ਸੀ ਇੱਕ ਦਿਨ ਦੀ ਕਮਾਈ

Entertainment News Live: ਮਾਸਟਰਪੀਸ ਹੈ ਸ਼ਾਹਰੁਖ ਖਾਨ ਦੀ 'ਡੰਕੀ', ਅੱਖਾਂ 'ਚ ਹੰਝੂ ਲਿਆ ਦੇਵੇਗੀ ਦਿਲ ਨੂੰ ਛੂਹਣ ਵਾਲੀ ਕਹਾਣੀ, ਪੜ੍ਹੋ ਪਹਿਲਾ ਰਿਵਿਊ

Shah Rukh Khan Dunki First Review: ਸਾਲ 2023 ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਲਈ ਖੁਸ਼ਕਿਸਮਤ ਰਿਹਾ ਹੈ। ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਕਿੰਗ ਖਾਨ ਦੀ 'ਪਠਾਨ' ਬਲਾਕਬਸਟਰ ਰਹੀ ਸੀ। ਇਸ ਤੋਂ ਬਾਅਦ 'ਜਵਾਨ' ਰਿਲੀਜ਼ ਹੋਈ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਵੀ ਤੋੜ ਦਿੱਤੇ। ਹੁਣ ਜਦੋਂ ਸਾਲ 2023 ਖਤਮ ਹੋਣ ਵਾਲਾ ਹੈ ਤਾਂ ਬਾਲੀਵੁੱਡ ਦੇ ਬਾਦਸ਼ਾਹ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ 'ਡੰਕੀ' ਨਾਲ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। 


Shah Rukh Khan: ਮਾਸਟਰਪੀਸ ਹੈ ਸ਼ਾਹਰੁਖ ਖਾਨ ਦੀ 'ਡੰਕੀ', ਅੱਖਾਂ 'ਚ ਹੰਝੂ ਲਿਆ ਦੇਵੇਗੀ ਦਿਲ ਨੂੰ ਛੂਹਣ ਵਾਲੀ ਕਹਾਣੀ, ਪੜ੍ਹੋ ਪਹਿਲਾ ਰਿਵਿਊ

Entertainment News Live Today: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੀ 'ਵਾਰਨਿੰਗ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਖੂੰਖਾਰ ਅਵਤਾਰ 'ਚ ਨਜ਼ਰ ਆਏ ਗਿੱਪੀ

Warning 2 Teaser Out Now: ਗਿੱਪੀ ਗਰੇਵਾਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਤੇ 26 ਨਵੰਬਰ ਨੂੰ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਗਿੱਪੀ ਤੇ ਉਨ੍ਹਾਂ ਦਾ ਪਰਿਵਾਰ ਸੋਸ਼ਲ ਮੀਡੀਆ 'ਤੇ ਗਾਇਬ ਹੋ ਗਿਆ ਸੀ। ਹੁਣ ਗਿੱਪੀ ਨੇ ਤਕਰੀਬਨ 2 ਹਫਤਿਆਂ ਬਾਅਦ ਸੋਸ਼ਲ ਮੀਡੀਆ 'ਤੇ ਫਿਰ ਤੋਂ ਧਮਾਕੇਦਾਰ ਵਾਪਸੀ ਕੀਤੀ ਹੈ।  


Warning 2: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਦੀ 'ਵਾਰਨਿੰਗ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਖੂੰਖਾਰ ਅਵਤਾਰ 'ਚ ਨਜ਼ਰ ਆਏ ਗਿੱਪੀ

Entertainment News Live: 'ਸਿੰਘਮ' ਦੇ ਇਸ ਐਕਟਰ ਦਾ ਹੋਇਆ ਦੇਹਾਂਤ, 78 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

Ravindra Berde Passed Away: ਮਰਹੂਮ ਮਰਾਠੀ ਅਭਿਨੇਤਾ ਲਕਸ਼ਮੀਕਾਂਤ ਬੇਰਦੇ ਦੇ ਭਰਾ ਰਵਿੰਦਰ ਬੇਰਦੇ ਦਾ ਅੱਜ ਦਿਹਾਂਤ ਹੋ ਗਿਆ।ਉਹ ਕਈ ਸਾਲਾਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ। ਮੀਡੀਆ ਰਿਪੋਰਟਾਂ ਮੁਤਾਬਕ ਨਾਇਕ: ਦਿ ਰੀਅਲ ਹੀਰੋ (ਅਨਿਲ ਕਪੂਰ) ਅਤੇ ਸਿੰਘਮ (ਅਜੈ ਦੇਵਗਨ) ਵਰਗੀਆਂ ਫਿਲਮਾਂ ਵਿੱਚ ਭੂਮਿਕਾਵਾਂ ਲਈ ਜਾਣੇ ਜਾਂਦੇ 78 ਸਾਲਾ ਰਵਿੰਦਰ ਕੈਂਸਰ ਨਾਲ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਏ। ਅਦਾਕਾਰ ਦੀ ਮੌਤ ਨਾਲ ਮਰਾਠੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। 


Ravindra Berde: 'ਸਿੰਘਮ' ਦੇ ਇਸ ਐਕਟਰ ਦਾ ਹੋਇਆ ਦੇਹਾਂਤ, 78 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

Entertainment News Live Today : Animal Box Office: ਰਣਬੀਰ ਕਪੂਰ ਦੀ ਫਿਲਮ ਨੇ 450 ਕਰੋੜ ਕੀਤਾ ਪਾਰ, 'ਦੰਗਲ' ਅਤੇ 'ਗਦਰ 2' ਤੇ ਭਾਰੀ ਪਈ 'ਐਨੀਮਲ' ਦੀ ਦਹਾੜ

Animal Box Office Collection Day 12: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ 12 ਦਿਨ ਹੋ ਗਏ ਹਨ ਅਤੇ ਇਹ ਫਿਲਮ ਅਜੇ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਹਾਲਾਂਕਿ ਦੂਜੇ ਸੋਮਵਾਰ ਤੋਂ ਫਿਲਮ ਦੀ ਕਮਾਈ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਬਾਵਜੂਦ 'ਐਨੀਮਲ' ਬਾਕਸ ਆਫਿਸ 'ਤੇ ਆਪਣੀ ਮਜ਼ਬੂਤ ​​ਪਕੜ ਕਾਇਮ ਰੱਖ ਰਹੀ ਹੈ। ਆਓ ਜਾਣਦੇ ਹਾਂ ਰਣਬੀਰ ਕਪੂਰ ਦੀ ਫਿਲਮ ਨੇ ਰਿਲੀਜ਼ ਦੇ 12ਵੇਂ ਦਿਨ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ?

Read More: Animal Box Office: ਰਣਬੀਰ ਕਪੂਰ ਦੀ ਫਿਲਮ ਨੇ 450 ਕਰੋੜ ਕੀਤਾ ਪਾਰ, 'ਦੰਗਲ' ਅਤੇ 'ਗਦਰ 2' ਤੇ ਭਾਰੀ ਪਈ 'ਐਨੀਮਲ' ਦੀ ਦਹਾੜ 

Entertainment News Live : Himanshi Khurana: ਬ੍ਰੇਕਅੱਪ ਤੋਂ ਬਾਅਦ ਚਾਰ ਧਾਮ ਯਾਤਰਾ 'ਤੇ ਨਿਕਲੀ ਹਿਮਾਸ਼ੀ ਖੁਰਾਣਾ, ਤਸਵੀਰਾਂ ਸ਼ੇਅਰ ਕਰ ਬੋਲੀ...

Himanshi Khurana On Char Dham Yatra: ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਅਤੇ ਗਾਇਕਾ ਨੇ ਹਾਲ ਹੀ 'ਚ ਆਸਿਮ ਰਿਆਜ਼ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ।

Read More: Himanshi Khurana: ਬ੍ਰੇਕਅੱਪ ਤੋਂ ਬਾਅਦ ਚਾਰ ਧਾਮ ਯਾਤਰਾ 'ਤੇ ਨਿਕਲੀ ਹਿਮਾਸ਼ੀ ਖੁਰਾਣਾ, ਤਸਵੀਰਾਂ ਸ਼ੇਅਰ ਕਰ ਬੋਲੀ...

Entertainment News Live Today : Parmish Verma: ਪਰਮੀਸ਼ ਵਰਮਾ ਨੇ ਆਪਣੀ ਮਾਂ ਨੂੰ ਰਿਟਾਇਰਮੈਂਟ ‘ਤੇ ਦਿੱਤਾ ਖਾਸ ਤੋਹਫਾ, ਲਾਡੀ ਚਾਹਲ ਨੇ ਵੀ ਬਰਸਾਇਆ ਪਿਆਰ

Parmish Verma on Mother Retirement: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਆਪਣੇ ਭਰਾ ਸੁਖਨ ਦੇ ਵਿਆਹ ਵਿੱਚ ਖੂਬ ਮਸਤੀ ਕੀਤੀ। ਇਸ ਤੋਂ ਬਾਅਦ ਹੁਣ ਕਲਾਕਾਰ ਆਪਣੀ ਮਾਂ ਉੱਪਰ ਪਿਆਰ ਬਰਸਾਉਂਦੇ ਹੋਏ ਵਿਖਾਈ ਦਿੱਤੇ। ਦਰਅਸਲ, ਪੰਜਾਬੀ ਕਲਾਕਾਰ ਦੀ ਮਾਂ ਨੂੰ ਹਾਲ ਹੀ ਵਿੱਚ ਰਿਟਾਇਰਮੈਂਟ ਮਿਲੀ ਹੈ। ਇਸ ਖਾਸ ਮੌਕੇ ਤੇ ਪੁੱਤਰ ਆਪਣੀ ਮਾਂ ਉੱਪਰ ਪਿਆਰ ਦੀ ਵਰਖਾ ਕਰਦੇ ਹੋਏ ਵਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਖਾਸ ਤੋਹਫ਼ਾ ਵੀ ਦਿੱਤਾ ਹੈ। 

Read MOre: Parmish Verma: ਪਰਮੀਸ਼ ਵਰਮਾ ਨੇ ਆਪਣੀ ਮਾਂ ਨੂੰ ਰਿਟਾਇਰਮੈਂਟ ‘ਤੇ ਦਿੱਤਾ ਖਾਸ ਤੋਹਫਾ, ਲਾਡੀ ਚਾਹਲ ਨੇ ਵੀ ਬਰਸਾਇਆ ਪਿਆਰ

Entertainment News Live : Sidhu Moosewala Murder Case: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਯੂ-ਟਰਨ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁਕਰਿਆ, ਅਦਾਲਤ ਨੂੰ ਕਿਹਾ...ਮੈਂ ਨਿਰਦੋਸ਼, ਮੈਨੂੰ ਛੱਡ ਦਿਓ..

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਯੂ-ਟਰਨ ਲੈ ਲਿਆ ਹੈ। ਲਾਰੈਂਸ ਬਿਸ਼ਨੋਈ ਨੇ ਪਹਿਲਾਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਅਦਾਲਤ ਸਾਹਮਣੇ ਕਿਹਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਉਹ ਸ਼ਾਮਲ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਰੀ ਕੀਤਾ ਜਾਏ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਜੇਲ੍ਹ ਤੋਂ ਹੀ ਇੰਟਰਵਿਊ ਵਿੱਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

Read MOre: Sidhu Moosewala Murder Case: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਯੂ-ਟਰਨ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁਕਰਿਆ, ਅਦਾਲਤ ਨੂੰ ਕਿਹਾ...ਮੈਂ ਨਿਰਦੋਸ਼, ਮੈਨੂੰ ਛੱਡ ਦਿਓ..

Entertainment News Live Today : Suniel Shetty: ਸੁਨੀਲ ਸ਼ੈੱਟੀ ਆਪਣੇ ਜਵਾਈ KL Rahul ਨੂੰ ਲੈ ਹੋਏ ਪਰੇਸ਼ਾਨ, ਜਾਣੋ ਬਾਲੀਵੁੱਡ Anna ਕਿਉਂ ਘਬਰਾਏ ?

Suniel Shetty On KL Rahul Trolls: ਸੁਨੀਲ ਸ਼ੈੱਟੀ ਦੀ ਲਾਡਲੀ ਆਥੀਆ ਸ਼ੈੱਟੀ ਨੇ ਇਸ ਸਾਲ ਜਨਵਰੀ ਮਹੀਨੇ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਆਥੀਆ ਦੇ ਨਾਲ-ਨਾਲ ਸੁਨੀਲ ਸ਼ੈੱਟੀ ਵੀ ਆਪਣੇ ਜਵਾਈ ਨੂੰ ਪਿਆਰ ਕਰਦੇ ਹਨ। ਸਹੁਰਾ ਅਤੇ ਜਵਾਈ ਇੱਕ ਦੂਜੇ ਨਾਲ ਬਹੁਤ ਵਧੀਆ ਬੌਡਿੰਗ ਸ਼ੇਅਰ ਕਰਦੇ ਹਨ। ਹੁਣ ਬਾਲੀਵੁੱਡ ਅਦਾਕਾਰ ਨੇ ਇਸ ਦਾ ਸਬੂਤ ਵੀ ਦਿੱਤਾ ਹੈ।

Read More: Suniel Shetty: ਸੁਨੀਲ ਸ਼ੈੱਟੀ ਆਪਣੇ ਜਵਾਈ KL Rahul ਨੂੰ ਲੈ ਹੋਏ ਪਰੇਸ਼ਾਨ, ਜਾਣੋ ਬਾਲੀਵੁੱਡ Anna ਕਿਉਂ ਘਬਰਾਏ ?

Entertainment News Live : Satwinder Bugga: ਗਾਇਕ ਸਤਵਿੰਦਰ ਬੁੱਗਾ ਦਾ ਭਰਾ ਦਵਿੰਦਰ ਨਾਲ ਵਧਿਆ ਕਲੇਸ਼, ਜਾਣੋ ਕਿਵੇਂ ਭਰਾਵਾਂ 'ਚ ਛਿੜੀ ਜੰਗ ?

Satwinder Bugga Clash With Brother: ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਸਫਰ ਵਿੱਚ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਵਿਚਾਲੇ ਖੂਬ ਵਾਹੋ-ਵਾਹੀ ਖੱਟੀ। ਇਨ੍ਹੀਂ ਦਿਨੀਂ ਗਾਇਕ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਲੰਮੇ ਸਮੇਂ ਤੋਂ ਗਾਇਕ ਦਾ ਆਪਣੇ ਭਰਾ ਦੇ ਨਾਲ ਸੰਪਤੀ ਨੂੰ ਲੈ ਕਲੈਸ਼ ਚੱਲ ਰਿਹਾ ਹੈ। ਜੋ ਕਿ ਸਮੇਂ ਦੇ ਨਾਲ ਵੱਧਦਾ ਜਾ ਰਿਹਾ ਹੈ, ਇਸ ਵਿਚਾਲੇ ਦੋਵਾਂ ਭਰਾਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਦੋਵੇਂ ਜ਼ਬਰਦਸਤ ਬਹਿਸ ਕਰਦੇ ਦਿਖਾਈ ਦੇ ਰਹੇ ਹਨ। 

Read More: Satwinder Bugga: ਗਾਇਕ ਸਤਵਿੰਦਰ ਬੁੱਗਾ ਦਾ ਭਰਾ ਦਵਿੰਦਰ ਨਾਲ ਵਧਿਆ ਕਲੇਸ਼, ਜਾਣੋ ਕਿਵੇਂ ਭਰਾਵਾਂ 'ਚ ਛਿੜੀ ਜੰਗ ?

Entertainment News Live Today : Akshay Kumar: ਸ਼ਾਹਰੁਖ ਖਾਨ ਦੇ ਨਕਸ਼ੇ ਕਦਮ 'ਤੇ ਚੱਲੇ ਅਕਸ਼ੈ ਕੁਮਾਰ, ਬਾਲੀਵੁੱਡ ਖਿਲਾੜੀ ਨੇ ਖਰੀਦੀ ਇਹ ਕ੍ਰਿਕਟ ਟੀਮ

Suniel Shetty On KL Rahul Trolls: ਸੁਨੀਲ ਸ਼ੈੱਟੀ ਦੀ ਲਾਡਲੀ ਆਥੀਆ ਸ਼ੈੱਟੀ ਨੇ ਇਸ ਸਾਲ ਜਨਵਰੀ ਮਹੀਨੇ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨਾਲ ਵਿਆਹ ਕੀਤਾ ਸੀ। ਆਥੀਆ ਦੇ ਨਾਲ-ਨਾਲ ਸੁਨੀਲ ਸ਼ੈੱਟੀ ਵੀ ਆਪਣੇ ਜਵਾਈ ਨੂੰ ਪਿਆਰ ਕਰਦੇ ਹਨ। ਸਹੁਰਾ ਅਤੇ ਜਵਾਈ ਇੱਕ ਦੂਜੇ ਨਾਲ ਬਹੁਤ ਵਧੀਆ ਬੌਡਿੰਗ ਸ਼ੇਅਰ ਕਰਦੇ ਹਨ। ਹੁਣ ਬਾਲੀਵੁੱਡ ਅਦਾਕਾਰ ਨੇ ਇਸ ਦਾ ਸਬੂਤ ਵੀ ਦਿੱਤਾ ਹੈ।

Read More: Akshay Kumar: ਸ਼ਾਹਰੁਖ ਖਾਨ ਦੇ ਨਕਸ਼ੇ ਕਦਮ 'ਤੇ ਚੱਲੇ ਅਕਸ਼ੈ ਕੁਮਾਰ, ਬਾਲੀਵੁੱਡ ਖਿਲਾੜੀ ਨੇ ਖਰੀਦੀ ਇਹ ਕ੍ਰਿਕਟ ਟੀਮ

Entertainment News Live : Sunny Deol: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਾਣੋ ਇਹ ਸੋਚਣ ਲਈ ਕਿਉਂ ਮਜ਼ਬੂਰ ਹੋਇਆ ਛੋਟਾ ਭਰਾ

Bobby Deol On Emotional Scene Of Animal: ਇਨ੍ਹੀਂ ਦਿਨੀਂ ਫਿਲਮ ਐਨੀਮਲ ਦੀ ਪੂਰੀ ਟੀਮ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਬੌਬੀ ਦਿਓਲ ਦਾ ਕਿਰਦਾਰ ਖੂਬ ਸੁਰਖੀਆਂ ਬਟੋਰ ਰਿਹਾ ਹੈ, ਭਾਵੇਂ ਉਸ ਨੂੰ ਫਿਲਮ ਵਿੱਚ ਘੱਟ ਸਕਰੀਨ ਟਾਈਮ ਮਿਲਿਆ, ਫਿਰ ਵੀ ਉਹ ਲੋਕਾਂ ਉੱਤੇ ਡੂੰਘੀ ਛਾਪ ਛੱਡਣ ਵਿੱਚ ਸਫਲ ਰਿਹਾ। ਬੌਬੀ ਦਿਓਲ ਨੂੰ 'ਐਨੀਮਲ' 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਕਾਫੀ ਤਾਰੀਫ ਮਿਲ ਰਹੀ ਹੈ।

Read MOre: Sunny Deol: ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਬੌਬੀ ਦਿਓਲ, ਜਾਣੋ ਇਹ ਸੋਚਣ ਲਈ ਕਿਉਂ ਮਜ਼ਬੂਰ ਹੋਇਆ ਛੋਟਾ ਭਰਾ

Entertainment News Live Today : Prem Chopra: 'ਸਾਡੇ ਉੱਪਰ ਬੁਰੇ ਹੋਣ ਦਾ ਲਗਾਇਆ ਜਾਂਦਾ ਲੇਬਲ'... ਐਨੀਮਲ ਫੇਮ ਪ੍ਰੇਮ ਚੋਪੜਾ ਨੇ Negative ਕਿਰਦਾਰ ਨੂੰ ਲੈ ਕਹੀ ਵੱਡੀ ਗੱਲ

Prem Chopra On Negative Role: ਬਾਲੀਵੁੱਡ ਸਿਨੇਮਾ ਜਗਤ ਵਿੱਚ ਪ੍ਰੇਮ ਚੋਪੜਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ 70 ਅਤੇ 80 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਖਲਨਾਇਕ ਦੇ ਰੋਲ ਵਿੱਚ ਆਪਣੀ ਖਾਸ ਪਹਿਚਾਣ ਬਣਾਈ। ਹਾਲ ਹੀ ਵਿੱਚ, 88 ਸਾਲਾ ਪ੍ਰੇਮ ਚੋਪੜਾ ਨੂੰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਵਿੱਚ ਬਤੌਰ ਗੈਸਟ ਭੂਮਿਕਾ ਵਿੱਚ ਵੇਖਿਆ ਗਿਆ ਸੀ। ਪ੍ਰੇਮ ਚੋਪੜਾ ਨੇ ਹਾਲ ਹੀ ਵਿੱਚ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਫਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਬਾਰੇ ਗੱਲ ਕੀਤੀ।

Read More: Prem Chopra: 'ਸਾਡੇ ਉੱਪਰ ਬੁਰੇ ਹੋਣ ਦਾ ਲਗਾਇਆ ਜਾਂਦਾ ਲੇਬਲ'... ਐਨੀਮਲ ਫੇਮ ਪ੍ਰੇਮ ਚੋਪੜਾ ਨੇ Negative ਕਿਰਦਾਰ ਨੂੰ ਲੈ ਕਹੀ ਵੱਡੀ ਗੱਲ

ਪਿਛੋਕੜ

Bobby Deol On Emotional Scene Of Animal: ਇਨ੍ਹੀਂ ਦਿਨੀਂ ਫਿਲਮ ਐਨੀਮਲ ਦੀ ਪੂਰੀ ਟੀਮ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਵਿਚਾਲੇ ਬੌਬੀ ਦਿਓਲ ਦਾ ਕਿਰਦਾਰ ਖੂਬ ਸੁਰਖੀਆਂ ਬਟੋਰ ਰਿਹਾ ਹੈ, ਭਾਵੇਂ ਉਸ ਨੂੰ ਫਿਲਮ ਵਿੱਚ ਘੱਟ ਸਕਰੀਨ ਟਾਈਮ ਮਿਲਿਆ, ਫਿਰ ਵੀ ਉਹ ਲੋਕਾਂ ਉੱਤੇ ਡੂੰਘੀ ਛਾਪ ਛੱਡਣ ਵਿੱਚ ਸਫਲ ਰਿਹਾ। ਬੌਬੀ ਦਿਓਲ ਨੂੰ 'ਐਨੀਮਲ' 'ਚ ਵਿਲੇਨ ਦਾ ਕਿਰਦਾਰ ਨਿਭਾਉਣ ਲਈ ਕਾਫੀ ਤਾਰੀਫ ਮਿਲ ਰਹੀ ਹੈ।


ਜੇਕਰ ਤੁਸੀਂ ਫਿਲਮ ਦੇਖੀ ਹੋਵੇਗੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਫਿਲਮ 'ਚ ਬੌਬੀ ਦਿਓਲ ਦਾ ਇਕ ਸੀਨ ਹੈ, ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਸੁਣ ਕੇ ਪਹਿਲਾਂ ਉਹ ਮੁਖਬਰ ਦੀ ਜਾਨ ਲੈ ਲੈਂਦਾ ਹੈ ਅਤੇ ਫਿਰ ਆਪ ਹੀ ਫੁੱਟ-ਫੁੱਟ ਕੇ ਰੋਣ ਲੱਗ ਪੈਂਦਾ ਹੈ। ਇਸ ਸੀਨ 'ਤੇ ਸਿਨੇਮਾਘਰਾਂ 'ਚ ਖੂਬ ਤਾੜੀਆਂ ਦੀ ਗੂੰਜ ਹੋਈ।


ਸੰਨੀ ਦਿਓਲ ਦੀ ਮੌਤ ਬਾਰੇ ਸੋਚ ਫੁੱਟ-ਫੁੱਟ ਰੋਏ ਸੀ ਬੌਬੀ ਦਿਓਲ  


ਹਾਲ ਹੀ 'ਚ iDream ਮੀਡੀਆ ਨਾਲ ਗੱਲਬਾਤ ਦੌਰਾਨ ਬੌਬੀ ਦਿਓਲ ਨੇ ਦੱਸਿਆ ਕਿ ਇਸ ਇਮੋਸ਼ਨਲ ਸੀਨ ਦੀ ਸ਼ੂਟਿੰਗ ਦੌਰਾਨ ਉਹ ਆਪਣੇ ਵੱਡੇ ਭਰਾ ਸੰਨੀ ਦਿਓਲ ਨੂੰ ਯਾਦ ਕਰ ਰਹੇ ਸਨ, ਤਾਂ ਜੋ ਇਮੋਸ਼ਨਸ ਬਿਲਕੁਲ ਅਸਲੀ ਲੱਗਣ।


ਬੌਬੀ ਨੇ ਕਿਹਾ ਕਿ 'ਉਸ ਸੀਨ 'ਚ ਭਰਾ ਨੂੰ ਗੁਆਉਣ ਦਾ ਦਰਦ ਦਿਖਾਇਆ ਗਿਆ ਹੈ। ਅਸੀਂ ਅਦਾਕਾਰ ਅਕਸਰ ਆਪਣੀਆਂ ਭਾਵਨਾਵਾਂ ਨੂੰ ਸਾਹਮਣੇ ਲਿਆਉਣ ਲਈ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਨੂੰ ਯਾਦ ਕਰਦੇ ਹਾਂ। ਅਜਿਹੇ 'ਚ ਮੈਂ ਵੀ ਆਪਣੇ ਵੱਡੇ ਭਰਾ ਬਾਰੇ ਸੋਚ ਕੇ ਇਹ ਸੀਨ ਕੀਤਾ ਹੈ ਅਤੇ ਇਹੀ ਕਾਰਨ ਹੈ ਕਿ ਦਰਸ਼ਕ ਵੀ ਇਸ ਇਮੋਸ਼ਨਲ ਸੀਨ ਨਾਲ ਜੁੜ ਸਕਦੇ ਹਨ।


ਨਿਰਦੇਸ਼ਕ ਨੇ ਕਿਹਾ- 'ਸਰ ਇਹ ਅਵਾਰਡ ਵੀਨਿੰਗ ਸ਼ਾਟ ਹੈ'


ਬੌਬੀ ਨੇ ਅੱਗੇ ਕਿਹਾ, 'ਇਹ ਸੀਨ ਕੱਟ ਹੁੰਦੇ ਹੀ ਸੰਦੀਪ ਮੇਰੇ ਕੋਲ ਆਏ ਅਤੇ ਕਿਹਾ ਕਿ ਸਰ, ਇਹ ਇੱਕ ਪੁਰਸਕਾਰ ਜੇਤੂ ਸ਼ਾਟ ਹੈ। ਮੈਂ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੀ ਇਹ ਕਹਿਣਾ ਬਹੁਤ ਮਾਇਨੇ ਰੱਖਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.