ਪੜਚੋਲ ਕਰੋ

ਬਿਹਾਰ ਚੋਣ ਨਤੀਜੇ 2025

(Source:  ECI | ABP NEWS)

Sidhu Moosewala Murder Case: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਯੂ-ਟਰਨ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੁਕਰਿਆ, ਅਦਾਲਤ ਨੂੰ ਕਿਹਾ...ਮੈਂ ਨਿਰਦੋਸ਼, ਮੈਨੂੰ ਛੱਡ ਦਿਓ..

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਯੂ-ਟਰਨ ਲੈ ਲਿਆ ਹੈ। ਲਾਰੈਂਸ ਬਿਸ਼ਨੋਈ ਨੇ ਪਹਿਲਾਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਯੂ-ਟਰਨ ਲੈ ਲਿਆ ਹੈ। ਲਾਰੈਂਸ ਬਿਸ਼ਨੋਈ ਨੇ ਪਹਿਲਾਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਅਦਾਲਤ ਸਾਹਮਣੇ ਕਿਹਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਉਹ ਸ਼ਾਮਲ ਨਹੀਂ ਸੀ। ਇਸ ਲਈ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਰੀ ਕੀਤਾ ਜਾਏ। ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਤੇ ਜੇਲ੍ਹ ਤੋਂ ਹੀ ਇੰਟਰਵਿਊ ਵਿੱਚ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਦਰਅਸਲ ਮੰਗਲਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਮਾਨਸਾ ਦੀ ਇੱਕ ਅਦਾਲਤ ਵਿੱਚ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੀ ਰਿਹਾਈ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਮਾਰੇ ਗਏ ਪੰਜਾਬੀ ਗਾਇਕ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਸਨ। ਮੂਸੇਵਾਲਾ ਦੀ ਪਿਛਲੇ ਸਾਲ 29 ਮਈ ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਧਾਰਾ 239 ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਸੀਆਰਪੀਸੀ) ਤਹਿਤ ਇੱਕ ਅਰਜ਼ੀ ਦਾਇਰ ਕਰਕੇ ਹੱਤਿਆ ਦੇ ਮਾਮਲੇ ਵਿੱਚ ਆਪਣੇ ਮੁਵੱਕਿਲ ਦੇ ਦੋਸ਼-ਮੁਕਤ ਹੋਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਜੱਗੂ ਭਗਵਾਨਪੁਰੀਆ ਦੇ ਵਕੀਲ ਨੇ ਸੀਆਰਪੀਸੀ ਦੀ ਧਾਰਾ 227 ਤਹਿਤ 235 ਪੰਨਿਆਂ ਦੀ ਅਰਜ਼ੀ ਦਾਇਰ ਕਰਕੇ ਰਿਹਾਈ ਮੰਗੀ ਹੈ। ਸਰਕਾਰੀ ਵਕੀਲ ਨੇ ਅਦਾਲਤ ਵੱਲੋਂ ਦਾਇਰ ਡਿਸਚਾਰਜ ਅਰਜ਼ੀਆਂ ਦਾ ਜਵਾਬ ਦਾਖ਼ਲ ਕਰਨ ਲਈ ਸਮਾਂ ਦੇਣ ਲਈ ਕਿਹਾ ਜਿਸ ਤੋਂ ਬਾਅਦ ਅਦਾਲਤ ਨੇ ਜਵਾਬ ਲਈ ਮਾਮਲੇ ਦੀ ਸੁਣਵਾਈ 5 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।

ਹਾਸਲ ਜਾਣਕਾਰੀ ਅਨੁਸਾਰ ਬਿਸ਼ਨੋਈ ਅਤੇ ਭਗਵਾਨਪੁਰੀਆ ਨੇ ਆਪਣੀਆਂ ਅਰਜ਼ੀਆਂ ਵਿੱਚ ਦਾਅਵਾ ਕੀਤਾ ਹੈ ਕਿ ਉਹ ਕਤਲ ਵਿੱਚ ਸ਼ਾਮਲ ਨਹੀਂ ਸਨ। ਉਹ ਕਤਲ ਦੇ ਸਮੇਂ ਜੇਲ੍ਹ ਵਿੱਚ ਬੰਦ ਸਨ ਤੇ ਕਤਲ ਵਿੱਚ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। ਇਸ ਤੋਂ ਪਹਿਲਾਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 24 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੁਲਜ਼ਮ ਮੋਨੂੰ ਡਾਗਰ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। 

ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐੱਸਆਈਟੀ (ਸਿਟ) ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਸਮੇਤ 32 ਮੁਲਜ਼ਮਾਂ ਖ਼ਿਲਾਫ਼ ਤਿੰਨ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਤੇ ਦਾਅਵਾ ਕੀਤਾ ਹੈ ਕਿ ਇਹ ਕਤਲ ਬਿਸ਼ਨੋਈ ਤੇ ਬੰਬੀਹਾ ਗੈਂਗ ਦਰਮਿਆਨ ਬਦਲਾਖੋਰੀ ਦੀ ਇੱਕ ਲੜੀ ਦਾ ਹਿੱਸਾ ਸੀ। ਐੱਸਆਈਟੀ ਨੇ ਮੂਸੇਵਾਲਾ ਦੇ ਕਤਲ ਵਿੱਚ ਬਿਸ਼ਨੋਈ ਤੇ ਭਗਵਾਨਪੁਰੀਆ ਨੂੰ ਮੁੱਖ ਸਾਜ਼ਿਸ਼ਕਰਤਾ ਤੇ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਹੈ। 

ਐਸਆਈਟੀ ਦੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕਥਿਤ ਯੋਜਨਾ ਬਣਾਈ ਸੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਗੱਲੋਂ ਖਫਾ ਹਨ ਕਿ ਹੱਤਿਆ ਦੇ ਮਾਮਲੇ ’ਤੇ ਹਾਲੇ ਸਹੀ ਢੰਗ ਨਾਲ ਕਾਰਵਾਈ ਨਹੀਂ ਕਿਉਂ। ਉਹ ਮੰਗ ਕਰ ਰਹੇ ਹਨ ਕਿ ਇਹ ਹੱਤਿਆ ਕਿਸ ਦੇ ਕਹਿਣ ’ਤੇ ਕਰਵਾਈ ਗਈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ; ਜਾਣੋ ਕਿਸ ਮਾਮਲੇ 'ਚ ਹੋਏਗੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ; ਜਾਣੋ ਕਿਸ ਮਾਮਲੇ 'ਚ ਹੋਏਗੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Samsung ਦੇ ਇਸ ਫੋਨ 'ਤੇ ਤਗੜੀ ਛੋਟ! ਇੱਥੋਂ ਖਰੀਦਣ 'ਤੇ ਬਚਣਗੇ 45 ਹਜ਼ਾਰ ਰੁਪਏ
Samsung ਦੇ ਇਸ ਫੋਨ 'ਤੇ ਤਗੜੀ ਛੋਟ! ਇੱਥੋਂ ਖਰੀਦਣ 'ਤੇ ਬਚਣਗੇ 45 ਹਜ਼ਾਰ ਰੁਪਏ
Gold Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਝਟਕੇ 'ਚ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਡਿੱਗੇ ਰੇਟ ? 10 ਗ੍ਰਾਮ ਅੱਜ ਇੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਝਟਕੇ 'ਚ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਡਿੱਗੇ ਰੇਟ ? 10 ਗ੍ਰਾਮ ਅੱਜ ਇੰਨਾ ਸਸਤਾ...
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਨੀਤਿਸ਼ ਕੁਮਾਰ ਦਾ ਮੁੱਖ ਮੰਤਰੀ ਬਣਨਾ ਲੱਗਭਗ ਤੈਅ? ਚਿਰਾਗ ਪਾਸਵਾਨ ਸਣੇ NDA ਨੇ ਦਿੱਤਾ ਆਹ ਸੰਕੇਤ
ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ; ਜਾਣੋ ਕਿਸ ਮਾਮਲੇ 'ਚ ਹੋਏਗੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ; ਜਾਣੋ ਕਿਸ ਮਾਮਲੇ 'ਚ ਹੋਏਗੀ ਕਾਰਵਾਈ, ਮਹਿਕਮੇ 'ਚ ਮੱਚੀ ਹਲਚਲ
Samsung ਦੇ ਇਸ ਫੋਨ 'ਤੇ ਤਗੜੀ ਛੋਟ! ਇੱਥੋਂ ਖਰੀਦਣ 'ਤੇ ਬਚਣਗੇ 45 ਹਜ਼ਾਰ ਰੁਪਏ
Samsung ਦੇ ਇਸ ਫੋਨ 'ਤੇ ਤਗੜੀ ਛੋਟ! ਇੱਥੋਂ ਖਰੀਦਣ 'ਤੇ ਬਚਣਗੇ 45 ਹਜ਼ਾਰ ਰੁਪਏ
Gold Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਝਟਕੇ 'ਚ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਡਿੱਗੇ ਰੇਟ ? 10 ਗ੍ਰਾਮ ਅੱਜ ਇੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਝਟਕੇ 'ਚ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਡਿੱਗੇ ਰੇਟ ? 10 ਗ੍ਰਾਮ ਅੱਜ ਇੰਨਾ ਸਸਤਾ...
ਪਠਾਨਕੋਟ ’ਚ ਡਾਕਟਰ ਕਾਬੂ, ਮੱਚੀ ਹਲਚਲ, ਹੋਣਗੇ ਵੱਡੇ ਖੁਲਾਸੇ! ਕੀ ਦਿੱਲੀ ਧਮਾਕੇ ਨਾਲ ਹੈ ਸਬੰਧ? ਜਾਂਚ ਜਾਰੀ, ਜਾਣੋ ਪੂਰੀ ਖ਼ਬਰ
ਪਠਾਨਕੋਟ ’ਚ ਡਾਕਟਰ ਕਾਬੂ, ਮੱਚੀ ਹਲਚਲ, ਹੋਣਗੇ ਵੱਡੇ ਖੁਲਾਸੇ! ਕੀ ਦਿੱਲੀ ਧਮਾਕੇ ਨਾਲ ਹੈ ਸਬੰਧ? ਜਾਂਚ ਜਾਰੀ, ਜਾਣੋ ਪੂਰੀ ਖ਼ਬਰ
Delhi Car Blast New Video: ਦਿੱਲੀ ਕਾਰ ਧਮਾਕੇ ਦਾ ਨਵਾਂ ਵੀਡੀਓ ਆਇਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਧਰਤੀ, ਕੈਮਰੇ 'ਚ ਕੈਦ ਹੋਇਆ ਡਰਾਉਣਾ ਮੰਜ਼ਰ...
ਦਿੱਲੀ ਕਾਰ ਧਮਾਕੇ ਦਾ ਨਵਾਂ ਵੀਡੀਓ ਆਇਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਧਰਤੀ, ਕੈਮਰੇ 'ਚ ਕੈਦ ਹੋਇਆ ਡਰਾਉਣਾ ਮੰਜ਼ਰ...
ਪੰਜਾਬ 'ਚ ਗੈਸ ਸਿਲੰਡਰ ਲੀਕ ਹੋਣ ਲੱਗੀ ਅੱਗ, ਬੁਰੀ ਤਰ੍ਹਾਂ ਸੜਿਆ ਵਿਅਕਤੀ
ਪੰਜਾਬ 'ਚ ਗੈਸ ਸਿਲੰਡਰ ਲੀਕ ਹੋਣ ਲੱਗੀ ਅੱਗ, ਬੁਰੀ ਤਰ੍ਹਾਂ ਸੜਿਆ ਵਿਅਕਤੀ
ਸ਼੍ਰੀਨਗਰ ਦੇ ਨੌਗਾਮ ਥਾਣੇ 'ਚ ਧਮਾਕਾ; 9 ਦੀ ਮੌਤ ਤੇ 29 ਜ਼ਖ਼ਮੀ, ਕੀ ਦਿੱਲੀ ਬਲਾਸਟ ਨਾਲ ਕਨੈਕਸ਼ਨ?
ਸ਼੍ਰੀਨਗਰ ਦੇ ਨੌਗਾਮ ਥਾਣੇ 'ਚ ਧਮਾਕਾ; 9 ਦੀ ਮੌਤ ਤੇ 29 ਜ਼ਖ਼ਮੀ, ਕੀ ਦਿੱਲੀ ਬਲਾਸਟ ਨਾਲ ਕਨੈਕਸ਼ਨ?
Embed widget