Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
Punjab News: ਪੰਜਾਬ ਦੇ ਰੂਪਨਗਰ ਵਿੱਚ 132 ਕੇ.ਵੀ. ਗਰਿੱਡ ਐੱਸ/ਐੱਸ ਰੂਪਨਗਰ ਤੋਂ ਚੱਲਣ ਵਾਲੇ 11 ਕੇ.ਵੀ. ਸੁਰਤਾਪੁਰ (ਘਨੌਲੀ) ਫੀਡਰ ਦੀ ਬਿਜਲੀ ਸਪਲਾਈ 14 ਦਸੰਬਰ ਨੂੰ 11 ਕੇ.ਵੀ. ਲਾਈਨਾਂ ਦੇ ਜ਼ਰੂਰੀ ਰੱਖ-ਰਖਾਅ ਕਾਰਨ ਪਿੰਡ
Punjab News: ਪੰਜਾਬ ਦੇ ਰੂਪਨਗਰ ਵਿੱਚ 132 ਕੇ.ਵੀ. ਗਰਿੱਡ ਐੱਸ/ਐੱਸ ਰੂਪਨਗਰ ਤੋਂ ਚੱਲਣ ਵਾਲੇ 11 ਕੇ.ਵੀ. ਸੁਰਤਾਪੁਰ (ਘਨੌਲੀ) ਫੀਡਰ ਦੀ ਬਿਜਲੀ ਸਪਲਾਈ 14 ਦਸੰਬਰ ਨੂੰ 11 ਕੇ.ਵੀ. ਲਾਈਨਾਂ ਦੇ ਜ਼ਰੂਰੀ ਰੱਖ-ਰਖਾਅ ਕਾਰਨ ਪਿੰਡ ਖੈਰਾਬਾਦ, ਬੇਲਾ ਰੋਡ, ਬੁੱਢਾ ਭੋਰਾ, ਮਨਸੂਹਾ, ਭੈਣੀ, ਚੌਂਤਾ, ਸੁਰਤਾਪੁਰ, ਮਾਜਰੀ ਜੱਟਾਂ ਅਤੇ ਖਾਲਿਦਪੁਰ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਪ੍ਰਭਾਤ ਸ਼ਰਮਾ ਏ.ਈ.ਈ ਵੱਲੋਂ ਦਿੱਤੀ ਗਈ ਹੈ।
ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਜਲਾਲਾਬਾਦ ਇਲਾਕੇ ਵਿੱਚ ਵੀ ਬਿਜਲੀ ਕੱਟ ਰਹੇਗਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜਲਾਲਾਬਾਦ ਅਰਬਨ ਸਬ ਡਵੀਜ਼ਨ ਦੇ ਐਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ 220 ਕੇ.ਵੀ. ਸਬ ਡਵੀਜ਼ਨ ਘੁਬਾਇਆ ਵਿੱਚ 220/66 ਕੇ.ਵੀ. ਬਾਸ ਬਾਰ ਦੇ ਜ਼ਰੂਰੀ ਕੰਮ ਲਈ, ਸ਼ਨੀਵਾਰ 14 ਦਸੰਬਰ 2024 ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਚਲਾਇਆ ਜਾਵੇਗਾ। 66 ਕੇਵੀ ਸਬ-ਸਟੇਸ਼ਨ ਢੰਡੀ ਕਦੀਮ, ਜੀਵਾ ਅਰਾਈ, ਬਾਜੇਕੇ, ਨੁਰੇਕੇ, ਪੀਰ ਬਖਸ਼ ਚੌਹਾਨ, ਪੰਜੇਕਾ, ਵੈਰੋਕੇ, ਝੀੜੀਵਾਲਾ, ਚੱਕਾ ਜਾਨੀਸਰ ਅਤੇ ਪੱਕਾ ਕਾਲੇਵਾਲਾ ਅਧੀਨ ਪੈਂਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।