Entertainment News LIVE: ਮਾਈਨਸ 1 ਡਿਗਰੀ ਵਿਚਾਲੇ ਪੂਲ 'ਚ ਉਤਰੀ ਸੁਸ਼ਮਿਤਾ ਸੇਨ, ਕਰਨ ਔਜਲਾ-Raka ਵਿਚਾਲੇ ਵਿਵਾਦ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 18 Jan 2024 06:22 PM
Entertainment News Live Today: ਪੰਜਾਬੀ ਸਿੰਗਰ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਨਵੀਂ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Ammy Virk Deletes All His Instagram Posts: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਉਹ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਮੀ ਇਸ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫਿਲਮ 'ਚ ਉਹ ਸੋਨਮ ਬਾਜਵਾ ਨਾਲ ਰੋਮਾਂਸ ਕਰਦਾ ਨਜ਼ਰ ਆਉਣ ਵਾਲਾ ਹੈ। ਇਸ ਦਰਮਿਆਨ ਐਮੀ ਵਿਰਕ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ।  


Ammy Virk: ਪੰਜਾਬੀ ਸਿੰਗਰ ਐਮੀ ਵਿਰਕ ਨੇ ਸੋਸ਼ਲ ਮੀਡੀਆ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਨਵੀਂ ਫੋਟੋ ਸ਼ੇਅਰ ਕਰ ਕਹੀ ਇਹ ਗੱਲ

Entertainment News Live: ਸੋਸ਼ਲ ਮੀਡੀਆ ਦੀ ਅਸਲੀਅਤ ਦਿਖਾਉਂਦੀ ਹੈ ਫਿਲਮ 'ਖੋ ਗਏ ਹਮ ਕਹਾਂ', ਅਨਨਿਆ ਪਾਂਡੇ ਦੀ ਸ਼ਾਨਦਾਰ ਐਕਟਿੰਗ ਨੇ ਜਿੱਤਿਆ ਦਿਲ

Kho Gaye Hum Kahan Review: ਅੱਜਕੱਲ੍ਹ ਅਸੀਂ ਆਪਣੀ ਜ਼ਿੰਦਗੀ ਸਿਰਫ਼ ਸੋਸ਼ਲ ਮੀਡੀਆ 'ਤੇ ਹੀ ਜੀਉਂਦੇ ਹਾਂ। ਇਸ ਤੋਂ ਸਾਡਾ ਮਤਲਬ ਹੈ ਕਿ ਜ਼ਿਆਦਾਤਰ ਲੋਕ ਦਿਨ ਵਿੱਚ 200 ਵਾਰ ਆਪਣੇ ਫ਼ੋਨ ਚੈੱਕ ਕਰਦੇ ਹਨ। ਉਹ ਕਿਸੇ ਨਾ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਸਟੌਕ ਵੀ ਕਰਦੇ ਹਨ। ਯਾਨੀ ਕਿ ਉਹ ਇਹ ਦੇਖਦੇ ਹਨ ਕਿ ਦੂਜੇ ਲੋਕ ਸੋਸ਼ਲ ਮੀਡੀਆ 'ਤੇ ਕੀ ਕਰ ਰਹੇ ਹਨ। ਕਿਸੇ ਨੂੰ ਬਲਾਕ ਕਰਨ ਤੋਂ ਬਾਅਦ ਵੀ, ਕੋਈ ਹੋਰ ਖਾਤਾ ਬਣਾਓ ਅਤੇ ਦੇਖੋ ਕਿ ਉਹ ਵਿਅਕਤੀ ਕੀ ਕਰ ਰਿਹਾ ਹੈ। ਘੱਟੋ-ਘੱਟ ਅੱਜ ਦੀ ਪੀੜ੍ਹੀ ਅਜਿਹਾ ਬਹੁਤ ਕਰਦੀ ਹੈ ਅਤੇ ਇਹ ਫ਼ਿਲਮ ਇਸ ਅਸਲੀਅਤ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦੀ ਹੈ।


Kho Gaye Hum Kahan: ਸੋਸ਼ਲ ਮੀਡੀਆ ਦੀ ਅਸਲੀਅਤ ਦਿਖਾਉਂਦੀ ਹੈ ਫਿਲਮ 'ਖੋ ਗਏ ਹਮ ਕਹਾਂ', ਅਨਨਿਆ ਪਾਂਡੇ ਦੀ ਸ਼ਾਨਦਾਰ ਐਕਟਿੰਗ ਨੇ ਜਿੱਤਿਆ ਦਿਲ

Entertainment News Live Today: ਕਰਨ ਔਜਲਾ ਨੇ ਆਪਣੇ ਜਨਮਦਿਨ 'ਤੇ ਰਿਲੀਜ਼ ਕੀਤਾ ਨਵਾਂ ਗਾਣਾ '100 ਮਿਲੀਅਨ', ਦਿਲ ਜਿੱਤ ਲੈਣਗੇ ਗੀਤ ਦੇ ਬੋਲ

Karan Aujla New Song: ਕਰਨ ਔਜਲਾ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਬੜੀ ਮੇਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਕਰਨ ਔਜਲਾ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ। ਕਰਨ ਔਜਲਾ ਨੇ ਆਪਣੇ ਜਨਮਦਿਨ ਵਾਲੇ ਦਿਨ ਫੈਨਜ਼ ਨੂੰ ਖਾਸ ਤੋਹਫਾ ਦਿੱਤਾ ਹੈ। ਕਰਨ ਨੇ ਆਪਣਾ ਗਾਣਾ '100 ਮਿਲੀਅਨ' ਰਿਲੀਜ਼ ਕਰ ਦਿੱਤਾ ਹੈ।    


Karan Aujla: ਕਰਨ ਔਜਲਾ ਨੇ ਆਪਣੇ ਜਨਮਦਿਨ 'ਤੇ ਰਿਲੀਜ਼ ਕੀਤਾ ਨਵਾਂ ਗਾਣਾ '100 ਮਿਲੀਅਨ', ਦਿਲ ਜਿੱਤ ਲੈਣਗੇ ਗੀਤ ਦੇ ਬੋਲ

Entertainment News Live: 100 ਕਰੋੜ ਜਾਇਦਾਦ, ਦੁਬਈ ਤੇ ਕੈਨੇਡਾ 'ਚ ਘਰ, ਰੋਲਜ਼ ਰਾਇਸ ਕਾਰਾਂ, ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਂਦਾ ਹੈ ਕਰਨ ਔਜਲਾ

Karan Aujla Birthday Special: ਕਰਨ ਔਜਲਾ ਅੱਜ ਦੀ ਡੇਟ 'ਚ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਹ ਅੱਜ ਯਾਨਿ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ। ਕਰਨ ਨੇ ਆਪਣਾ 27ਵਾਂ ਜਨਮਦਿਨ ਬੜੀ ਹੀ ਸਾਦਗੀ ਨਾਲ ਸੈਲੀਬ੍ਰੇਟ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਜਨਮਦਿਨ ਸੈਲੈਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਉਸ ਨੇ ਕੇਕ ਦੀ ਫੋਟੋ ਸ਼ੇਅਰ ਕੀਤੀ, ਜਿਸ 'ਤੇ ਹੈੱਪੀ ਬਰਥਡੇ ਜਸਕਰਨ ਲਿਖਿਆ ਹੋਇਆ ਹੈ। 


Karan Aujla: 100 ਕਰੋੜ ਜਾਇਦਾਦ, ਦੁਬਈ ਤੇ ਕੈਨੇਡਾ 'ਚ ਘਰ, ਰੋਲਜ਼ ਰਾਇਸ ਕਾਰਾਂ, ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਂਦਾ ਹੈ ਕਰਨ ਔਜਲਾ

Entertainment News Live Today: 'ਬਿੱਗ ਬੌਸ 17' ਦੀ ਇਹ ਕੰਟੈਸਟੈਂਟ ਬਣੇਗੀ 'ਤਾਰਕ ਮਹਿਤਾ' ਦੀ ਨਵੀਂ ਦਯਾਬੇਨ? ਅਦਾਕਾਰਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ

Tarak Mehta Ka Oolta Chashma: ਦਿਸ਼ਾ ਵਕਾਨੀ (Disha Vakani) ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Tarak Mehta Ka Oolta Chashma) ਵਿੱਚ ਦਯਾਬੇਨ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਸੀ। ਦਿਸ਼ਾ ਨੇ ਆਪਣੇ ਕਿਰਦਾਰ ਨਾਲ ਹਰ ਘਰ 'ਚ ਇਕ ਵੱਖਰੀ ਪਛਾਣ ਬਣਾਈ ਸੀ। ਦਿਸ਼ਾ ਨੇ ਬੇਟੀ ਦੇ ਜਨਮ ਦੇ ਸਮੇਂ ਛੁੱਟੀ ਲੈ ਲਈ ਸੀ ਅਤੇ ਉਦੋਂ ਤੋਂ ਉਹ ਸ਼ੋਅ 'ਤੇ ਵਾਪਸ ਨਹੀਂ ਆਈ ਹੈ। ਕਈ ਸਾਲ ਹੋ ਗਏ ਹਨ ਕਿ ਮੇਕਰਸ ਨਵੀਂ ਦਯਾਬੇਨ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਤੱਕ ਕੋਈ ਐਂਟਰ ਨਹੀਂ ਹੋਇਆ ਹੈ। ਹੁਣ ਨਿਰਮਾਤਾਵਾਂ ਨੇ ਖੁਦ ਨਵੀਂ ਦਯਾਬੇਨ ਨੂੰ ਲੱਭ ਲਿਆ ਹੈ ਅਤੇ ਉਨ੍ਹਾਂ ਨੂੰ ਕਾਸਟ ਕਰਨ ਦੀ ਬੇਨਤੀ ਕੀਤੀ ਹੈ। ਇਹ ਕੋਈ ਹੋਰ ਨਹੀਂ ਸਗੋਂ ਟੀਵੀ ਅਦਾਕਾਰਾ ਐਸ਼ਵਰਿਆ ਸ਼ਰਮਾ (Aishwarya Sharma) ਹੈ। ਐਸ਼ਵਰਿਆ ਨੂੰ ਬਿੱਗ ਬੌਸ (Bigg Boss 17) ਤੋਂ ਬਾਅਦ ਕਾਫੀ ਪ੍ਰਸਿੱਧੀ ਮਿਲੀ ਹੈ। 


Aishwarya Sharma: 'ਬਿੱਗ ਬੌਸ 17' ਦੀ ਇਹ ਕੰਟੈਸਟੈਂਟ ਬਣੇਗੀ 'ਤਾਰਕ ਮਹਿਤਾ' ਦੀ ਨਵੀਂ ਦਯਾਬੇਨ? ਅਦਾਕਾਰਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ

Entertainment News Live: ਕਦੋਂ 'ਬਿੱਗ ਬੌਸ 17' ਦਾ ਆਖਰੀ ਐਪੀਸੋਡ? ਕੌਣ ਬਣੇਗਾ ਵਿਨਰ? ਜੇਤੂ ਨੂੰ ਇਨਾਮ 'ਚ ਕਿੰਨੀ ਰਕਮ ਮਿਲੇਗੀ, ਜਾਣੋ ਸਭ ਕੁੱਝ

Bigg Boss 17 Winner: ਸਲਮਾਨ ਖਾਨ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 17' ਤਿੰਨ ਮਹੀਨਿਆਂ ਤੋਂ ਛੋਟੇ ਪਰਦੇ 'ਤੇ ਕਾਫੀ ਹਲਚਲ ਮਚਾ ਰਿਹਾ ਹੈ। ਸ਼ੋਅ ਹੁਣ ਆਪਣੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਅੰਤਮ ਹਫ਼ਤੇ ਲਈ ਤਿਆਰ ਹੋ ਰਿਹਾ ਹੈ। ਸ਼ੋਅ ਦਾ 17ਵਾਂ ਸੀਜ਼ਨ 28 ਜਨਵਰੀ ਨੂੰ ਗ੍ਰੈਂਡ ਫਿਨਾਲੇ ਨਾਲ ਖਤਮ ਹੋਵੇਗਾ। ਇਸ ਦੇ ਨਾਲ, ਲੋਕ ਇਸ ਸਮੇਂ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਇਸ ਸੀਜ਼ਨ ਦੀ ਟਰਾਫੀ ਕਿਹੜਾ ਪ੍ਰਤੀਯੋਗੀ ਜਿੱਤੇਗਾ। ਆਓ ਜਾਣਦੇ ਹਾਂ ਪਿਛਲੇ ਬਿੱਗ ਬੌਸ 17 ਦਾ ਕਿਹੜਾ ਪ੍ਰਤੀਯੋਗੀ ਵਿਜੇਤਾ ਬਣ ਸਕਦਾ ਹੈ।


Salman Khan: ਕਦੋਂ 'ਬਿੱਗ ਬੌਸ 17' ਦਾ ਆਖਰੀ ਐਪੀਸੋਡ? ਕੌਣ ਬਣੇਗਾ ਵਿਨਰ? ਜੇਤੂ ਨੂੰ ਇਨਾਮ 'ਚ ਕਿੰਨੀ ਰਕਮ ਮਿਲੇਗੀ, ਜਾਣੋ ਸਭ ਕੁੱਝ

Entertainment News LIVE Today: Karan Aujla: ਕਰਨ ਔਜਲਾ ਤੇ Raka ਵਿਚਾਲੇ ਕਿਉਂ ਵਧਿਆ ਵਿਵਾਦ? ਗੱਲਾਂ-ਗੱਲਾਂ 'ਚ ਇੱਕ-ਦੂਜੇ ਨੂੰ ਕਰ ਰਹੇ ਜ਼ਲੀਲ

Karan Aujla- Raka Controversy: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਦੇ ਨਾਂਅ ਤੋਂ ਜ਼ਿਆਦਾਤਰ ਲੋਕ ਜਾਣੂ ਹਨ। ਜਿੱਥੇ ਕਰਨ ਔਜਲਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਆਪਣਾ ਜਲਵਾ ਦਿਖਾ ਰਿਹਾ ਹੈ, ਉੱਥੇ ਹੀ ਗਾਇਕ ਰਾਕਾ ਦੀ ਪ੍ਰਸਿੱਧੀ ਘੱਟ ਨਹੀਂ ਹੈ। ਦੋਵਾਂ ਹੀ ਗਾਇਕਾ ਵੱਲੋਂ ਗਾਏ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਪਰ ਇਨ੍ਹਾਂ ਦੋਵਾਂ ਵਿਚਾਲੇ ਆਖਿਰ ਕੀ ਵਿਵਾਦ ਚੱਲ ਰਿਹਾ ਹੈ, ਅਤੇ ਦੋਵੇਂ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ਉੱਪਰ ਅਤੇ ਗੀਤਾਂ ਰਾਹੀਂ ਕਿਉਂ ਜ਼ਲੀਲ ਕਰ ਰਹੇ ਹਨ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...

Read MOre: Karan Aujla: ਕਰਨ ਔਜਲਾ ਤੇ Raka ਵਿਚਾਲੇ ਕਿਉਂ ਵਧਿਆ ਵਿਵਾਦ? ਗੱਲਾਂ-ਗੱਲਾਂ 'ਚ ਇੱਕ-ਦੂਜੇ ਨੂੰ ਕਰ ਰਹੇ ਜ਼ਲੀਲ

Entertainment News LIVE: Nimrat Khaira: ਨਿਮਰਤ ਖਹਿਰਾ ਨੇ ਭਰਾ ਦੇ ਵਿਆਹ 'ਚ ਲਗਾਈਆਂ ਰੌਣਕਾਂ, ਵੇਖੋ ਹਾਸੇ ਨਾਲ ਖਿੜਿਆ ਚਿਹਰਾ

Nimrat Khaira on Brother's wedding: ਪੰਜਾਬੀ ਗਾਇਕਾ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟਣ ਵਾਲੀ ਗਾਇਕਾ ਨਿਮਰਤ ਵੱਲੋਂ ਹਾਲ ਹੀ ਵਿੱਚ ਆਪਣੇ ਭਰਾ ਦੇ ਵਿਆਹ ਦਾ ਆਨੰਦ ਮਾਣਿਆ ਗਿਆ। ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

Read More: Nimrat Khaira: ਨਿਮਰਤ ਖਹਿਰਾ ਨੇ ਭਰਾ ਦੇ ਵਿਆਹ 'ਚ ਲਗਾਈਆਂ ਰੌਣਕਾਂ, ਵੇਖੋ ਹਾਸੇ ਨਾਲ ਖਿੜਿਆ ਚਿਹਰਾ

Entertainment News LIVE Today: Anand Mahindra: 12ਵੀਂ ਫੇਲ ਦੇ ਮੁਰੀਦ ਹੋਏ ਆਨੰਦ ਮਹਿੰਦਰਾ, ਦੱਸਿਆ ਕਿਉਂ ਵੇਖਣੀ ਚਾਹੀਦੀ ਵਿਕਰਾਂਤ ਮੈਸੀ ਦੀ ਇਹ ਫਿਲਮ

Anand Mahindra Review On Vikrant Massey 12th Fail: ਅਦਾਕਾਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 12ਵੀਂ ਫੇਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਅਦਾਕਾਰ ਦੀ ਇਸ ਫਿਲਮ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਫਿਲਮ ਦੀ ਕਹਾਣੀ ਤੋਂ ਲੈ ਕੇ ਵਿਕਰਾਂਤ ਮੈਸੀ ਦੀ ਅਦਾਕਾਰੀ ਦੇ ਲੱਖਾਂ ਲੋਕ ਦੀਵਾਨੇ ਹੋ ਚੁੱਕੇ ਹਨ। ਇਸ ਵਿਚਾਲੇ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਇਸ ਫਿਲਮ ਦੇ ਹਰ ਕਿਰਦਾਰ ਦੇ ਦੀਵਾਨੇ ਹੋ ਗਏ ਹਨ ਅਤੇ ਉਨ੍ਹਾਂ ਵੱਲੋਂ ਫਿਲਮ ਲਈ ਤਾਰੀਫ਼ਾ ਦੇ ਪੁੱਲ ਬੰਨ੍ਹੇ ਗਏ ਹਨ।

Read More: Anand Mahindra: 12ਵੀਂ ਫੇਲ ਦੇ ਮੁਰੀਦ ਹੋਏ ਆਨੰਦ ਮਹਿੰਦਰਾ, ਦੱਸਿਆ ਕਿਉਂ ਵੇਖਣੀ ਚਾਹੀਦੀ ਵਿਕਰਾਂਤ ਮੈਸੀ ਦੀ ਇਹ ਫਿਲਮ

Entertainment News LIVE: Kulwinder Billa: ਕੁਲਵਿੰਦਰ ਬਿੱਲਾ ਨੇ ਨਵਜੰਮੇ ਪੁੱਤਰ ਦੀ ਮਨਾਈ ਲੋਹੜੀ, ਮਨਮੋਹਨ ਵਾਰਿਸ-ਗਿੱਪੀ ਗਰੇਵਾਲ ਸਣੇ ਪੁੱਜੇ ਕਈ ਪਾਲੀਵੁੱਡ ਸਿਤਾਰੇ

Kulwinder Billa Son First Lohri: ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਪਿਛਲੇ ਸਾਲ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸ਼ੇਅਰ ਕਰ ਦਿੱਤੀ ਗਈ ਸੀ। ਦੱਸ ਦੇਈਏ ਕਿ ਸਾਲ 2024 ਵਿੱਚ ਕਲਾਕਾਰ ਨੇ ਆਪਣੇ ਪੁੱਤਰ ਜਿੰਦ ਸਿੰਘ ਜੱਸੜ ਦੀ ਪਹਿਲੀ ਲੋਹੜੀ ਮਨਾਈ। ਇਸ ਖਾਸ ਮੌਕੇ ਨੂੰ ਖਾਸ ਬਣਾਉਣ ਲਈ ਕਲਾਕਾਰ ਵੱਲੋਂ ਆਪਣੇ ਘਰ ਕਈ ਪੰਜਾਬੀ ਕਲਾਕਾਰਾਂ ਨੂੰ ਸੱਦਾ ਵੀ ਦਿੱਤਾ ਗਿਆ। ਇਸ ਸੈਲਿਬ੍ਰੈਸ਼ਨ ਦਾ ਹਿੱਸਾ ਬਣਨ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਪੁੱਜੇ। ਇੱਥੇ ਵੇਖੋ ਕਲਾਕਾਰਾਂ ਦੀਆਂ ਖਾਸ ਤਸਵੀਰਾਂ ਅਤੇ ਵੀਡੀਓ...

Read More: Kulwinder Billa: ਕੁਲਵਿੰਦਰ ਬਿੱਲਾ ਨੇ ਨਵਜੰਮੇ ਪੁੱਤਰ ਦੀ ਮਨਾਈ ਲੋਹੜੀ, ਮਨਮੋਹਨ ਵਾਰਿਸ-ਗਿੱਪੀ ਗਰੇਵਾਲ ਸਣੇ ਪੁੱਜੇ ਕਈ ਪਾਲੀਵੁੱਡ ਸਿਤਾਰੇ

Entertainment News LIVE Today: Sruishty Mann: ਸਰੁਸ਼ਟੀ ਮਾਨ ਦੇ ਵੈਡਿੰਗ ਰਿਸੈਪਸ਼ਨ ਦੀਆਂ ਪਹਿਲੀਆਂ ਤਸਵੀਰਾਂ ਵਾਇਰਲ, ਜਾਨ ਕੱਢ ਲਏਗਾ ਜੋੜੀ ਦਾ ਘੈਂਟ Look

Sruishty Mann wedding Reception Pics: ਇੱਕ ਤੋਂ ਬਾਅਦ ਇੱਕ ਕਈ ਪੰਜਾਬੀਆਂ ਸਿਤਾਰਿਆਂ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ। ਜਿਨ੍ਹਾਂ ਦੇ ਫੰਕਸ਼ਨਜ਼ ਨਾਲ ਜੁੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Read More: Sruishty Mann: ਸਰੁਸ਼ਟੀ ਮਾਨ ਦੇ ਵੈਡਿੰਗ ਰਿਸੈਪਸ਼ਨ ਦੀਆਂ ਪਹਿਲੀਆਂ ਤਸਵੀਰਾਂ ਵਾਇਰਲ, ਜਾਨ ਕੱਢ ਲਏਗਾ ਜੋੜੀ ਦਾ ਘੈਂਟ Look

Entertainment News LIVE: Ram Mandir Construction: ਟੈਲੀਵਿਜ਼ਨ, ਖੇਡ, ਸਾਊਥ ਤੇ ਬਾਲੀਵੁੱਡ ਜਗਤ ਤੱਕ, ਇਨ੍ਹਾਂ ਸਿਤਾਰਿਆਂ ਨੇ ਰਾਮ ਮੰਦਰ ਦੇ ਨਿਰਮਾਣ 'ਚ ਪਾਇਆ ਯੋਗਦਾਨ

Ram Mandir Construction: 22 ਜਨਵਰੀ ਨੂੰ ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਭਗਵਾਨ ਰਾਮ ਦੇ ਇਸ ਮੰਦਰ ਦੇ ਨਿਰਮਾਣ ਲਈ ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਲੋਕਾਂ ਤੱਕ ਨੇ ਯੋਗਦਾਨ ਪਾਇਆ ਹੈ।

Read More: Ram Mandir Construction: ਟੈਲੀਵਿਜ਼ਨ, ਖੇਡ, ਸਾਊਥ ਤੇ ਬਾਲੀਵੁੱਡ ਜਗਤ ਤੱਕ, ਇਨ੍ਹਾਂ ਸਿਤਾਰਿਆਂ ਨੇ ਰਾਮ ਮੰਦਰ ਦੇ ਨਿਰਮਾਣ 'ਚ ਪਾਇਆ ਯੋਗਦਾਨ

Entertainment News LIVE Today: Sushmita Sen: ਮਾਈਨਸ 1 ਡਿਗਰੀ ਵਿਚਾਲੇ ਪੂਲ 'ਚ ਉਤਰੀ ਸੁਸ਼ਮਿਤਾ ਸੇਨ, ਵੀਡੀਓ ਵੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ

Sushmita Sen Video: ਸੁਸ਼ਮਿਤਾ ਸੇਨ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੁਸ਼ਮਿਤਾ ਨੇ 90 ਦੇ ਦਹਾਕੇ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਵੀ ਲੋਕ ਅਦਾਕਾਰਾ ਦੇ ਦੀਵਾਨੇ ਹਨ। ਫਿਲਮਾਂ ਤੋਂ ਬਾਅਦ ਸੁਸ਼ਮਿਤਾ ਹੁਣ OTT ਦੀ ਦੁਨੀਆ 'ਚ ਆਪਣਾ ਜਾਦੂ ਦਿਖਾ ਰਹੀ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਸੁਸ਼ਮਿਤਾ ਨੇ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਮਨਾਈਆਂ, ਜਿਸਦਾ ਇੱਕ ਬਹੁਤ ਹੀ ਹੌਟ ਵੀਡੀਓ ਸਾਹਮਣੇ ਆਇਆ ਹੈ।

Read MOre: Sushmita Sen: ਮਾਈਨਸ 1 ਡਿਗਰੀ ਵਿਚਾਲੇ ਪੂਲ 'ਚ ਉਤਰੀ ਸੁਸ਼ਮਿਤਾ ਸੇਨ, ਵੀਡੀਓ ਵੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ 

Entertainment News LIVE: Viral Photo: ਮਾਤਾ ਦੇ ਰੂਪ 'ਚ ਨਜ਼ਰ ਆ ਰਹੀ ਇਹ ਬੱਚੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਰਦੀ ਰਾਜ, ਕੀ ਤੁਸੀਂ ਪਛਾਣਿਆ?

Viral Photos: ਮਸ਼ਹੂਰ ਹਸਤੀਆਂ ਦੀਆਂ ਪੁਰਾਣੀਆਂ ਤਸਵੀਰਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਦੇਖ ਕੇ ਇਹ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਕੌਣ ਹੈ।

Read More: Viral Photo: ਮਾਤਾ ਦੇ ਰੂਪ 'ਚ ਨਜ਼ਰ ਆ ਰਹੀ ਇਹ ਬੱਚੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਰਦੀ ਰਾਜ, ਕੀ ਤੁਸੀਂ ਪਛਾਣਿਆ?

ਪਿਛੋਕੜ

Entertainment News Live Today: ਸੁਸ਼ਮਿਤਾ ਸੇਨ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੁਸ਼ਮਿਤਾ ਨੇ 90 ਦੇ ਦਹਾਕੇ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਵੀ ਲੋਕ ਅਦਾਕਾਰਾ ਦੇ ਦੀਵਾਨੇ ਹਨ। ਫਿਲਮਾਂ ਤੋਂ ਬਾਅਦ ਸੁਸ਼ਮਿਤਾ ਹੁਣ OTT ਦੀ ਦੁਨੀਆ 'ਚ ਆਪਣਾ ਜਾਦੂ ਦਿਖਾ ਰਹੀ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਸੁਸ਼ਮਿਤਾ ਨੇ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਮਨਾਈਆਂ, ਜਿਸਦਾ ਇੱਕ ਬਹੁਤ ਹੀ ਹੌਟ ਵੀਡੀਓ ਸਾਹਮਣੇ ਆਇਆ ਹੈ।


ਸੁਸ਼ਮਿਤਾ ਸੇਨ ਨੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਅਜ਼ਰਬਾਈਜਾਨ ਤੋਂ ਕੀਤੀ ਹੈ। ਅਦਾਕਾਰਾ ਨੇ ਇੱਥੇ ਆਪਣੀਆਂ ਛੁੱਟੀਆਂ ਦਾ ਖੂਬ ਆਨੰਦ ਮਾਣਿਆ ਹੈ, ਜਿਸ ਦੀ ਇਕ ਵੀਡੀਓ ਸੁਸ਼ਮਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।






ਸੁਸ਼ਮਿਤਾ ਸੇਨ ਨੇ ਹੌਟ ਪੂਲ 'ਚ ਐਂਟਰੀ ਕੀਤੀ


ਸੁਸ਼ਮਿਤਾ ਸੇਨ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ ਉਹ ਇੱਕ ਹੌਟ ਪੂਲ ਵਿੱਚ ਤੈਰਾਕੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਬਲੈਕ ਮੋਨੋਕੋਨੀ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਜਦੋਂ ਸੁਸ਼ਮਿਤਾ ਇਸ ਗਰਮ ਪਾਣੀ 'ਚ ਤੈਰਾਕੀ ਕਰ ਰਹੀ ਹੈ ਤਾਂ ਉੱਥੇ ਤਾਪਮਾਨ ਮਾਈਨਸ 1 ਡਿਗਰੀ ਹੈ। ਇਸ ਦੀ ਜਾਣਕਾਰੀ ਖੁਦ ਸੁਸ਼ਮਿਤਾ ਨੇ ਕੈਪਸ਼ਨ 'ਚ ਦਿੱਤੀ ਹੈ। ਵੀਡੀਓ 'ਚ ਅਭਿਨੇਤਰੀ ਤੈਰਾਕੀ ਦੇ ਨਾਲ-ਨਾਲ ਆਪਣਾ ਮਨਮੋਹਕ ਅੰਦਾਜ਼ ਵੀ ਦਿਖਾਉਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਹਰ ਕਿਸੇ ਦੇ ਹੋਸ਼ ਉੱਡ ਸਕਦੇ ਹਨ।


ਵੀਡੀਓ ਪੋਸਟ ਕਰਦੇ ਹੋਏ, ਅਭਿਨੇਤਰੀ ਨੇ ਕੈਪਸ਼ਨ ਵਿੱਚ ਲਿਖਿਆ - "ਬਰਫ਼ ਨਾਲ ਢੱਕੇ ਪਹਾੜ, ਮਾਇਨਸ 1 ਡਿਗਰੀ ਤਾਪਮਾਨ, ਇੱਕ ਗਰਮ ਬਾਹਰੀ ਪੂਲ ਅਤੇ ਇਸ ਵਿੱਚ ਛਾਲ ਮਾਰਨ ਦੀ ਇੱਛਾ ... ਉਫਫ ਕੀ ਅਨੁਭਵ ਹੈ ... ਆਜ਼ਾਦ ਹੋਣ ਲਈ ਅਤੇ ਕੁਦਰਤ ਦੇ ਨਾਲ। ". ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਦੀਵਾਨੇ ਹੋ ਗਏ ਹਨ ਅਤੇ ਕੁਮੈਂਟ ਕਰਕੇ ਸੁਸ਼ਮਿਤਾ ਦੀ ਤਾਰੀਫ ਕਰ ਰਹੇ ਹਨ।


ਬੁਆਏਫ੍ਰੈਂਡ ਰੋਹਮਨ ਨਾਲ ਨਜ਼ਰ ਆਈ ਸੁਸ਼ਮਿਤਾ


ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸੁਸ਼ਮਿਤਾ ਸੇਨ ਨੂੰ ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਦੇਖਿਆ ਗਿਆ ਸੀ। ਇਸ ਦੌਰਾਨ ਉਹ ਆਪਣੀ ਬੇਟੀ ਅਤੇ ਬੁਆਏਫਰੈਂਡ ਰੋਹਮਨ ਨਾਲ ਨਜ਼ਰ ਆਈ। ਇਸ ਦੌਰਾਨ ਸੁਸ਼ਮਿਤਾ ਨੇ ਬਲੈਕ ਆਊਟਫਿਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਸੀ।


ਇਸ ਸੀਰੀਜ਼ 'ਚ ਸੁਸ਼ਮਿਤਾ ਸੇਨ ਨਜ਼ਰ ਆਵੇਗੀ


ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਨੂੰ ਆਖਰੀ ਵਾਰ ਵੈੱਬ ਸੀਰੀਜ਼ ਆਰਿਆ 'ਚ ਦੇਖਿਆ ਗਿਆ ਸੀ। ਅਦਾਕਾਰਾ ਦਾ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ। ਇਸ ਸੀਰੀਜ਼ ਦੇ ਸੀਜ਼ਨ 3 ਦਾ ਦੂਜਾ ਪਾਰਟ ਅਗਲੇ ਮਹੀਨੇ 9 ਫਰਵਰੀ ਨੂੰ ਰਿਲੀਜ਼ ਹੋਏਗਾ। ਇਸ ਦਾ ਟਾਈਟਲ ‘ਆਰੀਆ ਅੰਤਿਮ ਵਾਰ’ ਹੈ। ਸੁਸ਼ਮਿਤਾ ਨੇ ਇਸ ਸੀਰੀਜ਼ ਨਾਲ ਹੀ OTT 'ਤੇ ਆਪਣਾ ਡੈਬਿਊ ਕੀਤਾ ਸੀ। ਇਹ ਸੀਰੀਜ਼ Disney Plus Hotstar 'ਤੇ ਉਪਲਬਧ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.