Kulwinder Billa: ਕੁਲਵਿੰਦਰ ਬਿੱਲਾ ਨੇ ਨਵਜੰਮੇ ਪੁੱਤਰ ਦੀ ਮਨਾਈ ਲੋਹੜੀ, ਮਨਮੋਹਨ ਵਾਰਿਸ-ਗਿੱਪੀ ਗਰੇਵਾਲ ਸਣੇ ਪੁੱਜੇ ਕਈ ਪਾਲੀਵੁੱਡ ਸਿਤਾਰੇ
Kulwinder Billa Son First Lohri: ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਪਿਛਲੇ ਸਾਲ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸ਼ੇਅਰ ਕਰ ਦਿੱਤੀ ਗਈ ਸੀ।
Kulwinder Billa Son First Lohri: ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਪਿਛਲੇ ਸਾਲ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸ਼ੇਅਰ ਕਰ ਦਿੱਤੀ ਗਈ ਸੀ। ਦੱਸ ਦੇਈਏ ਕਿ ਸਾਲ 2024 ਵਿੱਚ ਕਲਾਕਾਰ ਨੇ ਆਪਣੇ ਪੁੱਤਰ ਜਿੰਦ ਸਿੰਘ ਜੱਸੜ ਦੀ ਪਹਿਲੀ ਲੋਹੜੀ ਮਨਾਈ। ਇਸ ਖਾਸ ਮੌਕੇ ਨੂੰ ਖਾਸ ਬਣਾਉਣ ਲਈ ਕਲਾਕਾਰ ਵੱਲੋਂ ਆਪਣੇ ਘਰ ਕਈ ਪੰਜਾਬੀ ਕਲਾਕਾਰਾਂ ਨੂੰ ਸੱਦਾ ਵੀ ਦਿੱਤਾ ਗਿਆ। ਇਸ ਸੈਲਿਬ੍ਰੈਸ਼ਨ ਦਾ ਹਿੱਸਾ ਬਣਨ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਪੁੱਜੇ। ਇੱਥੇ ਵੇਖੋ ਕਲਾਕਾਰਾਂ ਦੀਆਂ ਖਾਸ ਤਸਵੀਰਾਂ ਅਤੇ ਵੀਡੀਓ...
ਦੱਸ ਦੇਈਏ ਕਿ ਕਲਾਕਾਰ ਵੱਲੋਂ ਇੰਸਟਾ ਸਟੋਰੀ ਵਿੱਚ ਤਸਵੀਰਾਂ ਅਤੇ ਵੀਡੀਓ ਦੀ ਖਾਸ ਝਲ਼ਕ ਸ਼ੇਅਰ ਕੀਤੀ ਗਈ ਹੈ। ਬਿੱਲਾ ਦੇ ਘਰ ਹੋਣ ਵਾਲੇ ਇਸ ਜਸ਼ਨ ਦਾ ਪੰਜਾਬੀ ਸਿਨੇਮਾ ਜਗਤ ਦੇ ਕਈ ਨਾਮੀ ਸਿਤਾਰੇ ਬਣੇ। ਇਸ ਤੋਂ ਇਲਾਵਾ Punjabi Grooves ਇੰਸਟਾ ਹੈਂਡਲ ਉੱਪਰ ਇਸਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਮਨਮੋਹਨ ਵਾਰਿਸ, ਗਿੱਪੀ ਗਰੇਵਾਲ ਸਣੇ ਕੁਝ ਸਿਤਾਰਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
View this post on Instagram
ਕੁਲਵਿੰਦਰ ਬਿੱਲ ਗਾਇਕੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਇਸ ਸਾਲ 13 ਜਨਵਰੀ ਨੂੰ ਗਾਇਕ ਨੇ ਆਪਣੇ ਬੇਟੇ ਜਿੰਦ ਸਿੰਘ ਦੀ ਪਹਿਲੀ ਲੋਹੜੀ (Lohri) ਬੜੇ ਹੀ ਚਾਅ ਤੇ ਧੂਮਧਾਮ ਨਾਲ ਮਨਾਈ, ਜਿਸ ਦੀ ਝਲਕ ਗਾਇਕ ਨੇ ਆਪਣੇ ਅਧਿਕਾਰਿਤ ਇਸੰਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਪੋਸਟ ਨਹੀਂ ਕੀਤਾ ਗਿਆ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਨ੍ਹਾਂ ਵਿੱਚ ਖੁਸ਼ੀਆਂ ਹੀ ਵੰਡੀਆਂ, ਪਲਾਜ਼ੋ 2, ਪਲਾਜ਼ੋ, ਟਿੱਚ ਬੱਟਨ , ਸੰਘਦੀ ਸੰਘਦੀ, ਵਰਗੇ ਕਈ ਗੀਤ ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।