Entertainment News LIVE: ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਐਲਾਨ, ਬੁਰਜ ਖਲੀਫਾ 'ਤੇ ਚਮਕਿਆ ਗਾਇਕ ਏਪੀ ਢਿੱਲੋਂ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 02 Feb 2024 04:10 PM
Entertainment News Live: ਇਸ ਪੰਜਾਬੀ ਗਾਇਕਾ ਦਾ ਬੰਟੀ ਬੈਂਸ ਨਾਲ ਜੁੜਿਆ ਸੀ ਨਾਂ, ਖੂਬ ਰਹੀ ਸੀ ਵਿਵਾਦਾਂ 'ਚ, ਕੀ ਤੁਸੀਂ ਪਛਾਣਿਆ?

Pehchaan Kaun: ਇਸ ਤਸਵੀਰ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ, ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ 2013 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਇੰਡਸਟਰੀ ਦੀ ਝੋਲੀ ਪਾਈਆਂ ਹਨ। ਉਸ ਦਾ ਅਸਲੀ ਨਾਮ ਬਲਜਿੰਦਰ ਕੌਰ ਹੈ ਤੇ ਉਸ ਨੂੰ ਬੇਬੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੀ ਤੁਸੀਂ ਸਮਝੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਹ ਗਾਇਕਾ?   


Pollywood News: ਇਸ ਪੰਜਾਬੀ ਗਾਇਕਾ ਦਾ ਬੰਟੀ ਬੈਂਸ ਨਾਲ ਜੁੜਿਆ ਸੀ ਨਾਂ, ਖੂਬ ਰਹੀ ਸੀ ਵਿਵਾਦਾਂ 'ਚ, ਕੀ ਤੁਸੀਂ ਪਛਾਣਿਆ?

Entertainment News Live Today: ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਵਾਇਰਲ, ਵੀਡੀਓ 'ਚ ਇਸ ਹਾਲ 'ਚ ਨਜ਼ਰ ਆਈ ਸੀ ਅਦਾਕਾਰਾ

Poonam Pandey Death: ਲਾਕਅੱਪ ਫੇਮ ਅਦਾਕਾਰਾ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਪੀਆਰ ਟੀਮ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਸਰਵਾਈਕਲ ਕੈਂਸਰ ਤੋਂ ਪੀੜਤ ਹੈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੂਨਮ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਸ ਪੋਸਟ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਇੰਨੀ ਗੰਭੀਰ ਬੀਮਾਰੀ ਤੋਂ ਪੀੜਤ ਸੀ।   


Poonam Pandey: ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਵਾਇਰਲ, ਵੀਡੀਓ 'ਚ ਇਸ ਹਾਲ 'ਚ ਨਜ਼ਰ ਆਈ ਸੀ ਅਦਾਕਾਰਾ

Entertainment News Live: ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਮਹਿਜ਼ 32 ਦੀ ਉਮਰ 'ਚ ਦੇਹਾਂਤ, ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ

Poonam Pandey Death: ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਮਾਡਲਪੂਨਮ ਪਾਂਡੇ ਦੀ ਮੌਤ ਦੀ ਖਬਰ ਆ ਰਹੀ ਹੈ। ਅਦਾਕਾਰਾ ਦੀ ਮੌਤ ਦੀ ਖਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਹੈ। ਪੂਨਮ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੂਨਾਮ ਪਾਂਡੇ ਦਾ ਨਾਮ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ। ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੇਬਾਕ ਬੋਲਣ ਵਾਲੀ ਇਹ ਅਭਿਨੇਤਰੀ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਰੁਖਸਤ ਹੋ ਜਾਵੇਗੀ।  


Poonam Pandey: ਪ੍ਰਸਿੱਧ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਦਾ ਮਹਿਜ਼ 32 ਦੀ ਉਮਰ 'ਚ ਦੇਹਾਂਤ, ਕੈਂਸਰ ਤੋਂ ਹਾਰ ਗਈ ਜ਼ਿੰਦਗੀ ਦੀ ਜੰਗ

Entertainment News Live Today: ਪ੍ਰਿਯੰਕਾ ਚੋਪੜਾ ਦਾ 166 ਕਰੋੜ ਦਾ ਘਰ ਸਲਾਬ ਕਰਕੇ ਹੋਇਆ ਖਰਾਬ, ਨਵੇਂ ਘਰ 'ਚ ਪਰਿਵਾਰ ਸਣੇ ਸ਼ਿਫਟ ਹੋਈ ਅਦਾਕਾਰਾ

Priyanka Chopra New Home Pics: ਹਾਲ ਹੀ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਅਤੇ ਉਸਦੇ ਪਤੀ ਨਿਕ ਜੋਨਸ ਨੇ ਆਪਣਾ LA ਵਾਲਾ ਘਰ ਛੱਡ ਦਿੱਤਾ ਹੈ। ਪ੍ਰਿਯੰਕਾ ਅਤੇ ਨਿਕ ਨੇ ਇਹ ਸੁਪਨਿਆਂ ਦਾ ਘਰ 20 ਮਿਲੀਅਨ ਡਾਲਰ ਯਾਨੀ 166 ਕਰੋੜ ਰੁਪਏ ਵਿੱਚ ਖਰੀਦਿਆ ਸੀ, ਪਰ ਸਲਾਬ ਆਉਣ ਕਾਰਨ ਜੋੜੇ ਨੇ ਇਹ ਘਰ ਛੱਡ ਦਿੱਤਾ ਹੈ। ਪ੍ਰਿਅੰਕਾ ਨੇ ਹੁਣ ਆਪਣੇ ਇੰਸਟਾ 'ਤੇ ਵੀਡੀਓ ਸ਼ੇਅਰ ਕਰਕੇ ਆਪਣੇ ਨਵੇਂ ਘਰ ਦੀ ਝਲਕ ਦਿਖਾਈ ਹੈ।      


Priyanka Chopra: ਪ੍ਰਿਯੰਕਾ ਚੋਪੜਾ ਦਾ 166 ਕਰੋੜ ਦਾ ਘਰ ਸਲਾਬ ਕਰਕੇ ਹੋਇਆ ਖਰਾਬ, ਨਵੇਂ ਘਰ 'ਚ ਪਰਿਵਾਰ ਸਣੇ ਸ਼ਿਫਟ ਹੋਈ ਅਦਾਕਾਰਾ

Entertainment News Live: ਪੰਜਾਬੀ ਗਾਇਕਾ ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਸਪੈਸ਼ਲ ਸਰਪ੍ਰਾਈਜ਼, ਕਰ ਦਿੱਤਾ ਇਹ ਕੰਮ, ਦੇਖੋ ਇਹ ਵੀਡੀਓ

Miss Pooja Surprises Her Fans: ਪੰਜਾਬੀ ਗਾਇਕ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦਾ ਗਾਣਾ 'ਡਾਇਮੰਡ ਕੋਕਾ' ਹਾਲ ਹੀ 'ਚ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਤੇ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਬਾਅਦ ਹੁਣ ਗਾਇਕਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦੇ ਦਿੱਤਾ ਹੈ। ਦਰਅਸਲ, ਉਸ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਹੈ।    


Miss Pooja: ਪੰਜਾਬੀ ਗਾਇਕਾ ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਸਪੈਸ਼ਲ ਸਰਪ੍ਰਾਈਜ਼, ਕਰ ਦਿੱਤਾ ਇਹ ਕੰਮ, ਦੇਖੋ ਇਹ ਵੀਡੀਓ

Entertainment News Live Today: ਕੀ ਹੈ ਪਾਕਿਸਤਾਨ ਦੀ ਹੀਰਾਮੰਡੀ ਦਾ ਇਤਿਹਾਸ? ਜਿਸ 'ਤੇ ਬਣਨ ਜਾ ਰਹੀ ਹੈ ਵੈੱਬ ਸੀਰੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼

Heeramandi Web Series: ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਉਨ੍ਹਾਂ ਦੇ ਕੰਮ ਤੇ ਉਨ੍ਹਾਂ ਦੇ ਸਮਰਪਣ ਨੂੰ ਚੰਗੀ ਤਰ੍ਹਾਂ ਦਰਸਾਉਂਦੀਆਂ ਹਨ। ਜਿਸ ਫਿਲਮ ਨਾਲ ਸੰਜੇ ਲੀਲਾ ਭੰਸਾਲੀ ਦਾ ਨਾਂ ਜੁੜ ਜਾਵੇ, ਉਸ ਫਿਲਮ ਨੂੰ ਵੱਡੀ ਤੇ ਸ਼ਾਨਦਾਰ ਬਣਾਉਣ ਦੀ ਜ਼ਿੰਮੇਵਾਰੀ ਵੀ ਨਿਰਮਾਤਾਵਾਂ ਦੀ ਹੀ ਹੋ ਜਾਂਦੀ ਹੈ। ਕਿਸੇ ਪ੍ਰੋਜੈਕਟ 'ਤੇ ਬਾਰੀਕੀ ਨਾਲ ਕੰਮ ਕਰਨਾ ਕੋਈ ਭੰਸਾਲੀ ਸਾਹਿਬ ਤੋਂ ਹੀ ਸਿੱਖਣੇ। ਚਾਹੇ ਉਹ ਸਿਤਾਰਿਆਂ ਦੇ ਪਹਿਰਾਵੇ ਹੋਣ ਜਾਂ ਫਿਲਮਾਂ ਦੀ ਸ਼ੂਟਿੰਗ ਲਈ ਤਿਆਰ ਕੀਤੇ ਵੱਡੇ ਆਲੀਸ਼ਾਨ ਸੈੱਟ। ਇਸ ਦੌਰਾਨ ਫਿਲਮ ਨਿਰਮਾਤਾ ਦਾ ਆਉਣ ਵਾਲਾ ਪ੍ਰੋਜੈਕਟ 'ਹੀਰਾਮੰਡੀ' ਸੁਰਖੀਆਂ 'ਚ ਬਣਿਆ ਹੋਇਆ ਹੈ।  


Heeramandi: ਕੀ ਹੈ ਪਾਕਿਸਤਾਨ ਦੀ ਹੀਰਾਮੰਡੀ ਦਾ ਇਤਿਹਾਸ? ਜਿਸ 'ਤੇ ਬਣਨ ਜਾ ਰਹੀ ਹੈ ਵੈੱਬ ਸੀਰੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼

Entertainment News Live: ਗੋਆ 'ਚ ਵਿਆਹ ਤੋਂ ਬਾਅਦ ਰਕੁਲਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਇਸ ਜਗ੍ਹਾ ਦੇਣਗੇ ਸ਼ਾਨਦਾਰ ਰਿਸੈਪਸ਼ਨ ਪਾਰਟੀ, ਪੜ੍ਹੋ ਡੀਟੇਲਜ਼

Rakul-Jackky Wedding: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਇਹ ਜੋੜਾ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ ਅਤੇ ਹੁਣ ਇਹ ਆਪਣੇ ਰਿਸ਼ਤੇ ਨੂੰ ਵਿਆਹ ਦਾ ਨਾਂ ਦੇਣ ਜਾ ਰਹੇ ਹਨ। ਖਬਰਾਂ ਮੁਤਾਬਕ ਰਕੁਲ ਅਤੇ ਜੈਕੀ 21 ਫਰਵਰੀ ਨੂੰ ਗੋਆ 'ਚ ਵਿਆਹ ਕਰਵਾ ਕੇ ਬਾਲੀਵੁੱਡ 'ਚ ਵਿਆਹ ਦੇ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਇਕ ਰਿਪੋਰਟ ਮੁਤਾਬਕ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਨਾਲ ਜੁੜੇ ਵੇਰਵੇ ਵੀ ਆ ਗਏ ਹਨ। ਆਓ ਜਾਣਦੇ ਹਾਂ ਰਕੁਲ ਅਤੇ ਜੈਕੀ ਗੋਆ ਵਿੱਚ ਆਪਣੇ ਵਿਆਹ ਤੋਂ ਬਾਅਦ ਆਪਣੀ ਰਿਸੈਪਸ਼ਨ ਪਾਰਟੀ ਕਦੋਂ ਅਤੇ ਕਿੱਥੇ ਆਯੋਜਿਤ ਕਰਨਗੇ।       


Rakul Preet Singh: ਗੋਆ 'ਚ ਵਿਆਹ ਤੋਂ ਬਾਅਦ ਰਕੁਲਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਇਸ ਜਗ੍ਹਾ ਦੇਣਗੇ ਸ਼ਾਨਦਾਰ ਰਿਸੈਪਸ਼ਨ ਪਾਰਟੀ, ਪੜ੍ਹੋ ਡੀਟੇਲਜ਼

Entertainment News Live Today: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'Drippy' ਹੋਇਆ ਰਿਲੀਜ਼, ਕੁੱਝ ਮਿੰਟਾਂ 'ਚ ਹੀ ਗੀਤ ਨੂੰ ਮਿਲੇ ਇੰਨੇ ਵਿਊਜ਼, ਦੇਖੋ ਵੀਡੀਓ

Sidhu Moose Wala Drippy Song: ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਮੂਸੇਵਾਲਾ ਦਾ ਸਾਲ 2024 ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਹੈ 'ਡਰਿੱਪੀ'। ਜਿਸ ਨੂੰ ਮੂਸੇਵਾਲਾ ਨੇ ਆਪਣੀ ਆਵਾਜ਼ ਦਿੱਤੀ ਹੈ। ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਯੂਟਿਊਬ 'ਤੇ ਗਾਣੇ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ ਅਤੇ ਫੈਨਜ਼ ਨੇ ਕਮੈਂਟ ਕਰਕੇ ਆਪਣੇ ਚਹੇਤੇ ਸਟਾਰ 'ਤੇ ਖੂਬ ਪਿਆਰ ਦੀ ਬਰਸਾਤ ਕੀਤੀ।  


Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'Drippy' ਹੋਇਆ ਰਿਲੀਜ਼, ਕੁੱਝ ਮਿੰਟਾਂ 'ਚ ਹੀ ਗੀਤ ਨੂੰ ਮਿਲੇ ਇੰਨੇ ਵਿਊਜ਼, ਦੇਖੋ ਵੀਡੀਓ

Entertainment News Live: ਦੁਬਈ ਦੇ ਬੁਰਜ ਖਲੀਫਾ 'ਤੇ ਛਾਇਆ ਪੰਜਾਬੀ ਗਾਇਕ ਏਪੀ ਢਿੱਲੋਂ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

ਏਪੀ ਢਿੱਲੋਂ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ। ਜਿਸ ਨੂੰ ਸੁਣ ਕੇ ਏਪੀ ਦੇ ਫੈਨਜ਼ ਖੁਸ਼ ਹੋ ਜਾਣਗੇ। ਦਰਅਸਲ, ਗਾਇਕ ਹਾਲ ਹੀ 'ਚ ਦੁਬਈ ਦੇ ਬੁਰਜ ਖਲੀਫਾ 'ਤੇ ਫੀਚਰ ਹੋਇਆ ਸੀ। ਇਸ ਦੀ ਵਜ੍ਹਾ ਇਹ ਹੈ ਕਿ 29 ਫਰਵਰੀ ਨੂੰ ਏਪੀ ਢਿੱਲੋਂ ਦੁਬਈ 'ਚ ਲਾਈਵ ਪਰਫਾਰਮੈਂਸ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਬੁਰਜ ਖਲੀਫਾ 'ਤੇ ਫੀਚਰ ਕੀਤਾ ਗਿਆ ਹੈ, ਤਾਂ ਪੂਰੀ ਦੁਨੀਆ ਨੂੰ ਉਸ ਦੀ ਲਾਈਵ ਪਰਫਾਰਮੈਂਸ ਦੀ ਜਾਣਕਾਰੀ ਮਿਲੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਦੇਖੋ: 


AP Dhillon: ਦੁਬਈ ਦੇ ਬੁਰਜ ਖਲੀਫਾ 'ਤੇ ਛਾਇਆ ਪੰਜਾਬੀ ਗਾਇਕ ਏਪੀ ਢਿੱਲੋਂ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ

ਪਿਛੋਕੜ

Entertainment News Today Latest Updates 2 February: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


AP Dhillon: ਦੁਬਈ ਦੇ ਬੁਰਜ ਖਲੀਫਾ 'ਤੇ ਛਾਇਆ ਪੰਜਾਬੀ ਗਾਇਕ ਏਪੀ ਢਿੱਲੋਂ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ


AP Dhillon Featured On Burj Khalifa: ਪੰਜਾਬੀ ਗਾਇਕ ਏਪੀ ਢਿੱਲੋਂ ਇੰਨੀਂ ਦਿਨੀਂ ਲਗਾਤਾਰ ਲਾਈਮਲਾਈਟ 'ਚ ਬਣਿਆ ਹੋਇਆ ਹੈ। ਦਰਅਸਲ, ਏਪੀ ਢਿੱਲੋਂ ਇਸ ਸਾਲ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲਾ ਹੈ। ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ 'ਚ ਪਰਫਾਰਮ ਕਰੇਗਾ।


ਇਸ ਤੋਂ ਪਹਿਲਾਂ ਏਪੀ ਢਿੱਲੋਂ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ। ਜਿਸ ਨੂੰ ਸੁਣ ਕੇ ਏਪੀ ਦੇ ਫੈਨਜ਼ ਖੁਸ਼ ਹੋ ਜਾਣਗੇ। ਦਰਅਸਲ, ਗਾਇਕ ਹਾਲ ਹੀ 'ਚ ਦੁਬਈ ਦੇ ਬੁਰਜ ਖਲੀਫਾ 'ਤੇ ਫੀਚਰ ਹੋਇਆ ਸੀ। ਇਸ ਦੀ ਵਜ੍ਹਾ ਇਹ ਹੈ ਕਿ 29 ਫਰਵਰੀ ਨੂੰ ਏਪੀ ਢਿੱਲੋਂ ਦੁਬਈ 'ਚ ਲਾਈਵ ਪਰਫਾਰਮੈਂਸ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੂੰ ਬੁਰਜ ਖਲੀਫਾ 'ਤੇ ਫੀਚਰ ਕੀਤਾ ਗਿਆ ਹੈ, ਤਾਂ ਪੂਰੀ ਦੁਨੀਆ ਨੂੰ ਉਸ ਦੀ ਲਾਈਵ ਪਰਫਾਰਮੈਂਸ ਦੀ ਜਾਣਕਾਰੀ ਮਿਲੇ। ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਦੇਖੋ:







ਬੁਰਜ ਖਲੀਫਾ 'ਤੇ ਡੇਢ ਮਿੰਟ ਲਈ ਫੀਚਰ ਦੇ ਦੇਣੇ ਪੈਂਦੇ ਕਰੋੜਾਂ
ਦੱਸ ਦਈਏ ਕਿ ਬੁਰਜ ਖਲੀਫਾ 'ਤੇ ਫੀਚਰ ਹੋਣ ਲਈ 2 ਕਰੋੜ ਰੁਪਏ ਦੇਣੇ ਪੈਂਦੇ ਹਨ। ਜ਼ਾਹਰ ਹੈ ਕਿ ਏਪੀ ਢਿੱਲੋਂ ਦੇ ਸਪੌਂਸਰਜ਼ ਨੇ ਇਸ ਦੇ ਲਈ ਪੈਸੇ ਖਰਚ ਕੀਤੇ ਹੋਣਗੇ। ਦੱਸ ਦਈਏ ਕਿ ਏਪੀ ਢਿੱਲੋਂ ਦੀ ਲਾਈਵ ਪਰਫਾਰਮੈਂਸ 29 ਫਰਵਰੀ ਨੂੰ ਦੁਬਈ 'ਚ ਹੈ, ਜਿਸ ਨੂੰ ਲੈਕੇ ਫੈਨਜ਼ ਦੇ ਦਰਮਿਆਨ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਏਪੀ ਢਿੱਲੋਂ ਇਸੇ ਸਾਲ ਕੋਚੇਲਾ 'ਚ ਵੀ ਪਰਫਾਰਮ ਕਰਨ ਜਾ ਰਿਹਾ ਹੈ। ਉਸ ਦੀ ਪਰਫਾਰਮੈਂਸ 14 ਤੇ 21 ਅਪ੍ਰੈਲ ਨੂੰ ਹੋਵੇਗੀ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.