Pollywood News: ਇਸ ਪੰਜਾਬੀ ਗਾਇਕਾ ਦਾ ਬੰਟੀ ਬੈਂਸ ਨਾਲ ਜੁੜਿਆ ਸੀ ਨਾਂ, ਖੂਬ ਰਹੀ ਸੀ ਵਿਵਾਦਾਂ 'ਚ, ਕੀ ਤੁਸੀਂ ਪਛਾਣਿਆ?
Punjabi Singer: ਤਸਵੀਰ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ, ਉਹ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਸ ਨੇ 2013 'ਚ ਕਰੀਅਰ ਸ਼ੁਰੂ ਕੀਤਾ। ਉਸ ਨੇ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਇੰਡਸਟਰੀ ਦੀ ਝੋਲੀ ਪਾਈਆਂ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Pehchaan Kaun: ਇਸ ਤਸਵੀਰ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ, ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ 2013 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਸ ਨੇ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਇੰਡਸਟਰੀ ਦੀ ਝੋਲੀ ਪਾਈਆਂ ਹਨ। ਉਸ ਦਾ ਅਸਲੀ ਨਾਮ ਬਲਜਿੰਦਰ ਕੌਰ ਹੈ ਤੇ ਉਸ ਨੂੰ ਬੇਬੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੀ ਤੁਸੀਂ ਸਮਝੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੌਣ ਹੈ ਇਹ ਗਾਇਕਾ?
ਇਹ ਵੀ ਪੜ੍ਹੋ: ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਉਸ ਦੀ ਆਖਰੀ ਪੋਸਟ ਵਾਇਰਲ, ਵੀਡੀਓ 'ਚ ਇਸ ਹਾਲ 'ਚ ਨਜ਼ਰ ਆਈ ਸੀ ਅਦਾਕਾਰਾ
ਦਰਅਸਲ, ਇਹ ਗਾਇਕਾ ਕੋਈ ਹੋਰ ਨਹੀਂ ਬਲਕਿ ਕੌਰ ਬੀ ਹੈ। ਬਲਜਿੰਦਰ ਕੌਰ ਨੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਮ ਕੌਰ ਬੀ ਰੱਖ ਲਿਆ। ਇਸ ਨਾਮ ਨਾਲ ਉਹ ਬਹੁਤ ਮਸ਼ਹੂਰ ਹੋਈ। ਇਹ ਤਸਵੀਰਾਂ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਫੈਨਜ਼ ਦਾ ਖੂਬ ਪਿਆਰ ਮਿਲ ਰਿਹਾ ਹੈ। ਦੇਖੋ ਇਹ ਤਸਵੀਰਾਂ:
View this post on Instagram
ਕੀ ਤੁਹਾਨੂੰ ਪਤਾ ਹੈ ਕੌਰ ਬੀ ਦਾ ਨਾਂ ਵਿਵਾਦਾਂ ਨਾਲ ਵੀ ਜੁੜਿਆ ਰਿਹਾ ਹੈ। ਕੌਰ ਬੀ ਨੂੰ ਪ੍ਰਮੋਟ ਕਰਨ ਵਾਲਾ ਤੇ ਉਸ ਨੂੰ ਇੰਡਸਟਰੀ 'ਚ ਗਾਇਕਾ ਵਜੋਂ ਸਥਾਪਤ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਫਿਲਮ ਮੇਕਰ ਤੇ ਗੀਤਕਾਰ ਬੰਟੀ ਬੈਂਸ ਸੀ। ਪਰ ਕੌਰ ਬੀ ਦਾ ਨਾਮ ਬੰਟੀ ਬੈਂਸ ਨੈਗਟਿਵ ਕਾਰਨਾਂ ਕਰਕੇ ਜੁੜ ਚੁੱਕਿਆ ਹੈ। ਕਿਹਾ ਜਾਂਦਾ ਹੈ ਕਿ ਸਪੀਡ ਰਿਕਾਰਡ ਸਟੂਡੀਓਜ਼ ਵਿੱਚ ਕੌਰ ਬੀ ਬੰਟੀ ਬੈਂਸ ਨਾਲ ਇਤਰਾਜ਼ਯੋਗ ਹਾਲਤ ਵਿੱਚ ਪਾਈ ਗਈ ਸੀ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗਾਇਕਾ ਨੇ ਗਾਇਕਾ ਬਣਨ ਲਈ ਸਮਝੋਤਾ ਕੀਤਾ ਸੀ। ਪਰ ਜਦੋਂ ਇਹ ਗੱਲ ਬਾਹਰ ਆਈ ਤਾਂ ਦੋਵਾਂ ਨੇ ਇਸ ਖਬਰ ਨੂੰ ਝੂਠ ਤੇ ਅਫਵਾਹ ਕਰਾਰ ਦਿੱਤਾ। ਇਸ ਖਬਰ ਦੀ ਕਦੇ ਪੁਸ਼ਟੀ ਨਹੀਂ ਹੋ ਪਾਈ।