Entertainment News Live: ਨਾਂਅ ਤੋਂ ਹਿੰਦੂ ਪਰ ਧਰਮ ਤੋਂ ਮੁਸਲਿਮ ਇਹ ਅਭਿਨੇਤਰੀਆਂ, ਮਨੀ ਲੌਂਗੀਆ ਵੱਲੋਂ ਮੂਸੇਵਾਲਾ ਨਾਲ ਤੁਲਨਾ ਕਰਨ ਵਾਲਿਆਂ ਨੂੰ ਜਵਾਬ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today : ਭਾਰਤ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਫਿਲਮ ਇੰਡਸਟਰੀ ਵਿੱਚ ਹਰ ਧਰਮ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈ। ਜੇਕਰ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹ ਸਫਲ ਹੋ ਗਈਆਂ। ਕੁਝ ਅਜਿਹੀਆਂ ਅਭਿਨੇਤਰੀਆਂ ਹਨ ਜੋ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਟ੍ਰੈਂਡ ਵਿੱਚ ਰਹੀਆਂ। ਕੁਝ ਹਿੰਦੂ ਅਭਿਨੇਤਰੀਆਂ ਵੀ ਹਨ ਜਿਨ੍ਹਾਂ ਨੇ ਵੱਖ-ਵੱਖ ਕਾਰਨਾਂ ਕਰਕੇ ਮੁਸਲਿਮ ਧਰਮ ਅਪਣਾ ਲਿਆ। ਇਸ ਲਿਸਟ ਵਿੱਚ ਅਜਿਹੇ ਨਾਮ ਹਨ ਜੋ ਤੁਹਾਨੂੰ ਹੈਰਾਨ ਕਰ ਦੇਣਗੇ।
ਫਿਲਮ ਇੰਡਸਟਰੀ ਵਿੱਚ ਪ੍ਰਤਿਭਾ ਨੂੰ ਮਹੱਤਵ ਦਿੱਤਾ ਜਾਂਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਧਰਮ ਦੀ ਹੈ। ਕੁਝ ਅਜਿਹੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੇ ਕੰਮ ਅਤੇ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਪਰ ਜਦੋਂ ਉਸਨੇ ਇਸਲਾਮ ਕਬੂਲ ਕੀਤਾ ਤਾਂ ਉਹ ਕਾਫੀ ਸੁਰਖੀਆਂ ਵਿੱਚ ਰਹੀ।
ਨਾਮ ਤੋਂ ਹਿੰਦੂ ਪਰ ਧਰਮ ਤੋਂ ਮੁਸਲਿਮ ਇਹ ਅਭਿਨੇਤਰੀਆਂ
ਬਾਲੀਵੁੱਡ ਇੰਡਸਟਰੀ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਦੇ ਨਾਂ ਦੇਖ ਕੇ ਤੁਸੀਂ ਸੋਚਦੇ ਹੋਵੋਗੇ ਕਿ ਉਹ ਹਿੰਦੂ ਹਨ ਪਰ ਅਸਲ 'ਚ ਉਨ੍ਹਾਂ ਨੇ ਮੁਸਲਿਮ ਧਰਮ ਅਪਣਾ ਲਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ।
ਆਇਸ਼ਾ ਟਾਕੀਆ
'ਵਾਂਟੇਡ' ਅਤੇ 'ਟਾਰਜ਼ਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਆਇਸ਼ਾ ਟਾਕੀਆ ਦਾ ਜਨਮ ਹਿੰਦੂ ਪਰਿਵਾਰ 'ਚ ਹੋਇਆ ਸੀ। 2009 ਵਿੱਚ ਆਇਸ਼ਾ ਨੇ ਆਪਣੇ ਬੁਆਏਫ੍ਰੈਂਡ ਫਰਹਾਨ ਆਜ਼ਮੀ ਨਾਲ ਵਿਆਹ ਕੀਤਾ ਸੀ, ਜਿਸ ਤੋਂ ਪਹਿਲਾਂ ਉਸਨੇ ਇਸਲਾਮ ਕਬੂਲ ਕਰ ਲਿਆ ਸੀ।
ਸ਼ਰਮੀਲਾ ਟੈਗੋਰ
ਸੈਫ ਅਲੀ ਖਾਨ ਦੀ ਮਾਂ ਅਤੇ ਪੁਰਾਣੇ ਸਮੇਂ ਦੀ ਮਸ਼ਹੂਰ ਅਭਿਨੇਤਰੀ ਸ਼ਰਮੀਲਾ ਟੈਗੋਰ ਦਾ ਜਨਮ ਵੀ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਸ਼ਰਮੀਲਾ ਟੈਗੋਰ ਨੇ ਸਾਬਕਾ ਕ੍ਰਿਕਟਰ ਮਨਸੂਰ ਅਲੀ ਖਾਨ ਨਾਲ ਵਿਆਹ ਤੋਂ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ।
ਅੰਮ੍ਰਿਤਾ ਸਿੰਘ
80 ਦੇ ਦਹਾਕੇ 'ਚ ਕਈ ਸੁਪਰਹਿੱਟ ਫਿਲਮਾਂ 'ਚ ਲੀਡ ਅਭਿਨੇਤਰੀ ਦੇ ਰੂਪ 'ਚ ਨਜ਼ਰ ਆਉਣ ਵਾਲੀ ਅੰਮ੍ਰਿਤਾ ਸਿੰਘ ਵੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਹੈ। 1991 'ਚ ਸੈਫ ਅਲੀ ਖਾਨ ਨਾਲ ਵਿਆਹ ਤੋਂ ਪਹਿਲਾਂ ਉਸ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ।
ਹੇਮਾ ਮਾਲਿਨੀ
'ਡ੍ਰੀਮ ਗਰਲ' ਦੇ ਨਾਂ ਨਾਲ ਮਸ਼ਹੂਰ ਹੇਮਾ ਮਾਲਿਨੀ ਨੇ 1980 'ਚ ਧਰਮਿੰਦਰ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਉਸ ਨੂੰ ਇਸਲਾਮ ਕਬੂਲ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਧਰਮਿੰਦਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਹਿੰਦੂ ਧਰਮ ਵਿਚ ਇਕ ਵਿਆਹ ਤੋਂ ਬਾਅਦ ਦੂਜਾ ਵਿਆਹ ਨਹੀਂ ਹੋ ਸਕਦਾ, ਇਸ ਲਈ ਧਰਮਿੰਦਰ ਨੂੰ ਵੀ ਇਸਲਾਮ ਕਬੂਲ ਕਰਨਾ ਪਿਆ ਅਤੇ ਫਿਰ ਉਨ੍ਹਾਂ ਨੇ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ।
ਮਮਤਾ ਕੁਲਕਰਨੀ
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਮਤਾ ਕੁਲਕਰਨੀ ਦਾ ਜਨਮ ਵੀ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਪਿਆਰ ਕਾਰਨ ਉਸ ਨੇ ਵੀ ਮੁਸਲਿਮ ਧਰਮ ਅਪਣਾ ਲਿਆ ਅਤੇ ਫਿਰ ਵਿਆਹ ਕਰਵਾ ਲਿਆ। ਹਾਲਾਂਕਿ ਅੱਜ ਉਹ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ ਹੈ ਅਤੇ ਉਸ ਦੀ ਕੋਈ ਖ਼ਬਰ ਨਹੀਂ ਹੈ।
Entertainment News LIVE Today: Hrithik Roshan: 'ਕ੍ਰਿਸ਼' ਤੋਂ ਲੈ ਕੇ 'ਵਾਰ' ਤੱਕ ਰਿਤਿਕ ਦੀਆਂ ਇਨ੍ਹਾਂ ਫਿਲਮਾਂ ਨੇ ਮਚਾਈ ਧਮਾਲ, ਬਾਕਸ ਆਫਿਸ 'ਤੇ ਤੋੜੇ ਸਾਰੇ ਰਿਕਾਰਡ
Hrithik Roshan Highest Grossing Movies: ਬਾਲੀਵੁੱਡ ਦੇ 'ਗ੍ਰੀਕ ਗੌਡ' ਦੇ ਨਾਂ ਨਾਲ ਮਸ਼ਹੂਰ ਰਿਤਿਕ ਰੋਸ਼ਨ ਪਿਛਲੇ 2 ਦਹਾਕਿਆਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ।
Read More: Hrithik Roshan: 'ਕ੍ਰਿਸ਼' ਤੋਂ ਲੈ ਕੇ 'ਵਾਰ' ਤੱਕ ਰਿਤਿਕ ਦੀਆਂ ਇਨ੍ਹਾਂ ਫਿਲਮਾਂ ਨੇ ਮਚਾਈ ਧਮਾਲ, ਬਾਕਸ ਆਫਿਸ 'ਤੇ ਤੋੜੇ ਸਾਰੇ ਰਿਕਾਰਡ
Entertainment News LIVE: Punjabi Singer Ninja: ਪੰਜਾਬੀ ਗਾਇਕ ਨਿੰਜਾ ਮਨਾ ਰਹੇ ਵਿਆਹ ਦੀ ਪੰਜਵੀਂ ਵਰ੍ਹੇਗੰਢ, ਪਤਨੀ ਲਈ ਲਿਖੇ ਰੋਮਾਂਟਿਕ ਸ਼ਬਦ
Punjabi Singer Ninja 5th Marriage Anniversary: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਆਪਣੇ ਗੀਤਾਂ ਦੇ ਨਾਲ-ਨਾਲ ਕਲਾਕਾਰ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ।
Read More: Punjabi Singer Ninja: ਪੰਜਾਬੀ ਗਾਇਕ ਨਿੰਜਾ ਮਨਾ ਰਹੇ ਵਿਆਹ ਦੀ ਪੰਜਵੀਂ ਵਰ੍ਹੇਗੰਢ, ਪਤਨੀ ਲਈ ਲਿਖੇ ਰੋਮਾਂਟਿਕ ਸ਼ਬਦ
Entertainment News LIVE Today: Mani Longia: ਮਨੀ ਲੌਗੀਆ ਵੱਲੋਂ ਨਵੇਂ ਗੀਤ ਰਾਹੀਂ ਹੇਟਰਸ ਨੂੰ ਠੋਕਵਾਂ ਜਵਾਬ, ਗਾਇਕ ਬੋਲਿਆ- 'ਹਰ ਬੰਦੇ ਨੂੰ ਨਾ ਸਿੱਧੂ ਨਾਲ ਕਰੋ Compare'
Mani longia refuses to sing sidhu moose wala controversy: ਪੰਜਾਬੀ ਗਾਇਕ ਮਨੀ ਲੌਗੀਆ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਇਸ ਵਾਰ ਗਾਇਕ ਦਾ ਨਵਾਂ ਗੀਤ Let Me Tell You ਚਰਚਾ ਬਟੋਰ ਰਿਹਾ ਹੈ। ਦਰਅਸਲ, ਇਸ ਗੀਤ ਰਾਹੀਂ ਕਲਾਕਾਰ ਨੇ ਨਫਰਤ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਇਸ ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਹਰ ਕਲਾਕਾਰ ਨੂੰ ਉਸ ਨਾਲ ਤੋਲਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ ਗਿਆ ਹੈ।
Read More: Mani Longia: ਮਨੀ ਲੌਗੀਆ ਵੱਲੋਂ ਨਵੇਂ ਗੀਤ ਰਾਹੀਂ ਹੇਟਰਸ ਨੂੰ ਠੋਕਵਾਂ ਜਵਾਬ, ਗਾਇਕ ਬੋਲਿਆ- 'ਹਰ ਬੰਦੇ ਨੂੰ ਨਾ ਸਿੱਧੂ ਨਾਲ ਕਰੋ Compare'
Entertainment News LIVE: Fighter First Review: 'ਫਾਈਟਰ' ਦਾ First ਰਿਵਿਊ Out, ਧਮਾਕੇਦਾਰ ਹੋਣ ਦੇ ਨਾਲ-ਨਾਲ ਕਿੰਗ ਸਾਈਜ਼ ਐਂਟਰਟੇਨਰ ਰਿਤਿਕ-ਦੀਪਿਕਾ ਦੀ ਫਿਲਮ
Fighter First Review Out: ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਐਕਸ਼ਨ ਐਂਟਰਟੇਨਰ ਫਿਲਮ 'ਫਾਈਟਰ' ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਆਖਿਰਕਾਰ ਇਹ ਫਿਲਮ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਪਠਾਨ' ਫੇਮ ਨਿਰਦੇਸ਼ਕ ਸਿਧਾਰਥ ਆਨੰਦ ਦੀ 'ਫਾਈਟਰ' ਲਈ ਪ੍ਰਸ਼ੰਸਕਾਂ 'ਚ ਅਜਿਹਾ ਕ੍ਰੇਜ਼ ਹੈ ਕਿ ਪਹਿਲੇ ਦਿਨ ਹੀ ਇਸ ਨੂੰ ਸਿਨੇਮਾਘਰਾਂ 'ਚ ਦੇਖਣ ਲਈ ਕਾਫੀ ਐਡਵਾਂਸ ਬੁਕਿੰਗ ਹੋ ਚੁੱਕੀ ਹੈ। ਇਸ ਸਭ ਦੇ ਵਿਚਕਾਰ 'ਫਾਈਟਰ' ਦਾ ਪਹਿਲਾ ਰਿਵਿਊ ਵੀ ਆ ਗਿਆ ਹੈ। ਆਓ ਜਾਣਦੇ ਹਾਂ ਇਹ ਫਿਲਮ ਕਿਵੇਂ ਦੀ ਹੈ?
Read More: Fighter First Review: 'ਫਾਈਟਰ' ਦਾ First ਰਿਵਿਊ Out, ਧਮਾਕੇਦਾਰ ਹੋਣ ਦੇ ਨਾਲ-ਨਾਲ ਕਿੰਗ ਸਾਈਜ਼ ਐਂਟਰਟੇਨਰ ਰਿਤਿਕ-ਦੀਪਿਕਾ ਦੀ ਫਿਲਮ
Entertainment News LIVE Today: Shoaib Malik: ਸ਼ੋਏਬ ਮਲਿਕ ਦੀ ਪਤਨੀ ਸਨਾ ਦੀਆਂ ਪਹਿਲੇ ਪਤੀ ਨਾਲ ਤਸਵੀਰਾਂ ਵਾਇਰਲ, ਜਾਣੋ ਅਦਾਕਾਰਾ ਦਾ ਤਿੰਨ ਸਾਲ ਬਾਅਦ ਕਿਵੇਂ ਹੋਇਆ ਤਲਾਕ
Sana Javed Viral Photo: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਕੁਝ ਦਿਨ ਪਹਿਲਾਂ ਆਪਣੇ ਤੀਜੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
Read More: Shoaib Malik: ਸ਼ੋਏਬ ਮਲਿਕ ਦੀ ਪਤਨੀ ਸਨਾ ਦੀਆਂ ਪਹਿਲੇ ਪਤੀ ਨਾਲ ਤਸਵੀਰਾਂ ਵਾਇਰਲ, ਜਾਣੋ ਅਦਾਕਾਰਾ ਦਾ ਤਿੰਨ ਸਾਲ ਬਾਅਦ ਕਿਵੇਂ ਹੋਇਆ ਤਲਾਕ