ਡੇਲੀ ਰੂਟੀਨ 'ਚ ਸ਼ਾਮਲ ਕਰ ਲਓ ਆਹ ਆਦਤਾਂ, ਘੱਟ ਤੋਂ ਘੱਟ 11 ਸਾਲ ਵੱਧ ਜਾਵੇਗੀ ਉਮਰ
ਹਰ ਰੋਜ਼ ਸੈਰ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਈ ਬਿਮਾਰੀਆਂ ਦੇ ਖਤਰੇ ਨੂੰ ਰੋਕਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸੈਰ ਕਰਨ ਨਾਲ ਉਮਰ 11 ਸਾਲ ਤੱਕ ਵੱਧ ਸਕਦੀ ਹੈ।
Walking Benefits : ਇਸ ਭੱਜਦੌੜ ਅਤੇ ਤਣਾਅ ਭਰੀ ਜ਼ਿੰਦਗੀ ਵਿੱਚ ਆਪਣੇ ਲਈ ਸਮਾਂ ਕੱਢਣਾ ਆਸਾਨ ਨਹੀਂ ਹੈ। ਜ਼ਿਆਦਾਤਰ ਲੋਕ ਸਰੀਰਕ ਤੌਰ 'ਤੇ ਔਕਟਿਵ ਨਹੀਂ ਹੁੰਦੇ। ਉਨ੍ਹਾਂ ਕੋਲ ਸੈਰ ਕਰਨ ਲਈ ਵੀ ਸਮਾਂ ਨਹੀਂ ਹੁੰਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਪੈਦਲ ਚੱਲਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ 2.5 ਘੰਟੇ ਤੋਂ ਵੱਧ ਸੈਰ ਕਰਨ ਨਾਲ ਤੁਸੀਂ ਆਪਣੀ ਉਮਰ ਨੂੰ ਕਈ ਸਾਲ ਵਧਾ ਸਕਦੇ ਹੋ। ਇਸ ਤੋਂ ਇਲਾਵਾ ਸੈਰ ਕਰਨ ਦੇ ਕਈ ਫਾਇਦੇ ਹਨ।
ਪੈਦਲ ਚੱਲਣ ਨਾਲ ਵੱਧ ਜਾਵੇਗੀ ਉਮਰ
14 ਨਵੰਬਰ ਨੂੰ ਬ੍ਰਿਟਿਸ਼ ਜਰਨਲ ਆਫ਼ ਸਪੋਰਟਸ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਜੇਕਰ 40 ਸਾਲ ਤੋਂ ਵੱਧ ਉਮਰ ਦੇ ਅਮਰੀਕੀ ਟਾਪ ਦੇ 25% ਦੀ ਤਰ੍ਹਾਂ ਸਰੀਰਕ ਤੌਰ 'ਤੇ ਐਕਟਿਵ ਹੁੰਦੇ, ਤਾਂ ਉਹ 5 ਸਾਲ ਵੱਧ ਜੀ ਸਕਦੇ ਸਨ। ਅਧਿਐਨ ਵਿਚ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਜੇਕਰ ਸਭ ਤੋਂ ਘੱਟ ਐਕਟਿਵ ਵਿਅਕਤੀ ਵੀ ਸਭ ਤੋਂ ਵੱਧ ਐਕਟਿਵ ਵਿਅਕਤੀ ਦੀ ਤਰ੍ਹਾਂ ਗਤੀਵਿਧੀਆਂ ਕਰਦਾ ਹੈ, ਤਾਂ ਉਸ ਦੀ ਉਮਰ ਲਗਭਗ 11 ਸਾਲ ਵੱਧ ਸਕਦੀ ਹੈ। ਘੱਟ ਸਰੀਰਕ ਤੌਰ 'ਤੇ ਸਰਗਰਮ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਜਿਸ ਕਾਰਨ ਉਸਦੀ ਉਮਰ ਤੋਂ ਪਹਿਲਾਂ ਹੀ ਮੌਤ ਹੋ ਸਕਦੀ ਹੈ।
ਕੀ ਕਹਿੰਦਾ ਅਧਿਐਨ?
ਖੋਜਕਰਤਾਵਾਂ ਨੇ ਅਧਿਐਨ ਕੀਤਾ ਕਿ ਕਿਵੇਂ ਕੋਈ ਵਿਅਕਤੀ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਕਿਰਿਆਸ਼ੀਲ ਰੱਖ ਕੇ ਲੰਬੇ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ। ਇਸ ਦੇ ਲਈ, 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 2003-2006 ਨੈਸ਼ਨਲ ਹੈਲਥ ਐਂਡ ਨਿਊਟ੍ਰੀਸ਼ਨ ਐਗਜ਼ਾਮੀਨੇਸ਼ਨ ਸਰਵੇ ਦੇ ਡੇਟਾ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਨੈਸ਼ਨਲ ਹੈਲਥ ਸਟੈਟਿਸਟਿਕਸ ਸੈਂਟਰ ਤੋਂ 2019 ਅਮਰੀਕੀ ਆਬਾਦੀ ਦੇ ਅੰਕੜਿਆਂ ਅਤੇ 2017 ਮੌਤ ਦੇ ਰਿਕਾਰਡਾਂ ਨਾਲ ਵੀ ਜੁੜਿਆ ਹੋਇਆ ਸੀ। ਅਧਿਐਨ ਵਿੱਚ ਪਾਇਆ ਗਿਆ ਕਿ 40 ਸਾਲ ਤੋਂ ਵੱਧ ਉਮਰ ਦੇ ਸਭ ਤੋਂ ਵੱਧ ਐਕਟਿਵ 25% ਅਮਰੀਕੀਆਂ ਦੀ ਕੁੱਲ ਸਰੀਰਕ ਗਤੀਵਿਧੀ ਹਰ ਰੋਜ਼ 4.8 ਕਿਲੋਮੀਟਰ ਜਾਂ 160 ਮਿੰਟ ਤੁਰਨ ਦੇ ਬਰਾਬਰ ਸੀ।
ਇਸ ਤੋਂ ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਕਿ ਉਨ੍ਹਾਂ ਵਾਂਗ ਐਕਟਿਵ ਰਹਿਣ ਵਾਲੇ ਅਮਰੀਕੀ ਆਪਣੀ ਉਮਰ 5 ਸਾਲ ਤੱਕ ਵਧਾ ਸਕਦੇ ਹਨ। ਜੇਕਰ ਘੱਟ ਤੋਂ ਘੱਟ ਸਰੀਰਕ ਤੌਰ 'ਤੇ ਸਰਗਰਮ 25% ਆਬਾਦੀ ਸਭ ਤੋਂ ਵੱਧ ਸਰਗਰਮ 25% ਦੀ ਤਰ੍ਹਾਂ ਸਰਗਰਮ ਰਹੇ, ਭਾਵ 4.8 ਕਿਲੋਮੀਟਰ ਯਾਨੀ 111 ਮਿੰਟ ਹਰ ਰੋਜ਼ ਤੁਰਦੇ ਹਨ, ਤਾਂ ਉਨ੍ਹਾਂ ਦੀ ਉਮਰ 11 ਸਾਲ ਵੱਧ ਸਕਦੀ ਸੀ।
ਰੋਜ਼ ਸੈਰ ਕਰਨ ਦੇ ਫਾਇਦੇ
1. ਇਸ ਅਧਿਐਨ ਮੁਤਾਬਕ ਹਰ ਘੰਟੇ ਦੀ ਸੈਰ ਕਰਨ ਨਾਲ ਉਮਰ 6 ਘੰਟੇ ਵੱਧ ਸਕਦੀ ਹੈ।
2. ਤਣਾਅ ਅਤੇ ਚਿੰਤਾ ਘੱਟ ਹੋ ਜਾਂਦੀ ਹੈ।
3. ਹੱਡੀਆਂ ਮਜ਼ਬੂਤ ਹੁੰਦੀਆਂ ਹਨ
4. ਫੇਫੜੇ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
5. ਸੈਰ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਹੈ।
6. ਸਟ੍ਰੋਕ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚਿਆ ਜਾਂਦਾ ਹੈ।
7. ਹਾਰਮੋਨਸ ਸੰਤੁਲਿਤ ਰਹਿੰਦੇ ਹਨ।
8. ਭਾਰ ਘੱਟ ਹੁੰਦਾ ਹੈ।
9. ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਘੱਟ ਹੁੰਦਾ ਹੈ।
10. ਜੋੜਾਂ ਅਤੇ ਮਾਸਪੇਸ਼ੀਆਂ ਦਾ ਅਕੜਾਅ ਘੱਟ ਹੁੰਦਾ ਹੈ।
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )