Entertainment News LIVE: ਨਵੇਂ ਸਾਲ ਦਾ ਸਵਾਗਤ ਕਰਨ ਲਈ ਫਿਲਮੀ ਸਿਤਾਰੇ ਤਿਆਰ, ਅਰਬਾਜ਼ ਦੇ ਵਿਆਹ 'ਤੇ ਮਲਾਕਿਆ ਦਾ Reaction ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Malaika Arora New Instagram Post: ਅਰਬਾਜ਼ ਖਾਨ ਨੇ ਹਾਲ ਹੀ ਵਿੱਚ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ ਹੈ। ਅਰਬਾਜ਼ ਦੇ ਦੂਜੇ ਵਿਆਹ ਨੂੰ ਲੈ ਕੇ ਮਲਾਇਕਾ ਅਰੋੜਾ ਵੀ ਸੁਰਖੀਆਂ 'ਚ ਹੈ। ਹਰ ਕੋਈ ਇਸ ਵਿਆਹ 'ਤੇ ਅਦਾਕਾਰਾ ਦੀ ਪ੍ਰਤੀਕਿਰਿਆ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਲਾਇਕਾ ਨੇ ਅਰਬਾਜ਼ ਖਾਨ ਦੇ ਦੂਜੇ ਵਿਆਹ ਤੋਂ ਬਾਅਦ ਤਸਵੀਰ ਸ਼ੇਅਰ ਕੀਤੀ
ਅਜਿਹੇ 'ਚ ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜੋ ਵੀ ਸ਼ੇਅਰ ਕਰ ਰਹੀ ਹੈ, ਉਹ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਦੌਰਾਨ, ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬੇਟੇ ਅਰਹਾਨ ਨਾਲ ਇੱਕ ਪਿਆਰੀ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਕ੍ਰਿਸਮਸ ਵਾਲਾ ਦਿਨ ਲੱਗ ਰਿਹਾ ਹੈ।
View this post on Instagram
ਇਸ ਕਰੀਬੀ ਨੂੰ ਦੱਸਿਆ ਆਪਣਾ ਸਪੋਰਟ ਸਿਸਟਮ
ਫੋਟੋ ਵਿੱਚ ਅਰਹਾਨ ਇੱਕ ਵੱਡੀ ਸੈਂਟਾ ਕੈਪ ਪਹਿਨੇ ਨਜ਼ਰ ਆ ਰਹੇ ਹਨ। ਫੋਟੋ ਵਿੱਚ ਮਾਂ-ਪੁੱਤ ਦਾ ਖੂਬਸੂਰਤ ਰਿਸ਼ਤਾ ਦੇਖਿਆ ਜਾ ਸਕਦਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਆਪਣੇ ਬੇਟੇ ਨੂੰ ਆਪਣਾ ਸਪੋਰਟ ਸਿਸਟਮ ਦੱਸਿਆ ਹੈ। ਉਹ ਲਿਖਦੀ ਹੈ ਕਿ ਹੁਣ ਜਦੋਂ 'ਇਹ ਸਾਲ ਖਤਮ ਹੋਣ ਵਾਲਾ ਹੈ... ਮੇਰੇ ਫਾਰਐਵਰ... ਮੇਰਾ ਬੇਬੀ, ਮੇਰਾ ਸਭ ਤੋਂ ਵਧੀਆ ਦੋਸਤ ਅਤੇ ਮੇਰਾ ਸਪੋਰਟ ਸਿਸਟਮ, ਮੇਰਾ ਬੇਟਾ...' ਉਸ ਦੀ ਇਸ ਪੋਸਟ 'ਤੇ ਕਮੈਂਟਸ ਦੀ ਬਰਸਾਤ ਹੋ ਰਹੀ ਹੈ।
ਮਲਾਇਕਾ ਨੇ ਦੂਜੇ ਵਿਆਹ ਬਾਰੇ ਇਹ ਗੱਲ ਕਹੀ
ਹਾਲ ਹੀ 'ਚ ਡਾਂਸ ਰਿਐਲਿਟੀ ਸ਼ੋਅ 'ਚ ਫਰਾਹ ਨੇ ਮਲਾਇਕਾ ਨੂੰ ਪੁੱਛਿਆ ਕਿ ਕੀ ਉਹ 2024 'ਚ ਸਿੰਗਲ ਪੇਰੈਂਟ ਅਤੇ ਐਕਟਰੈਸ ਤੋਂ ਡਬਲ ਪੇਰੇਂਟ ਅਭਿਨੇਤਰੀ ਬਣ ਜਾਵੇਗੀ? ਇਸ ਦੇ ਜਵਾਬ 'ਚ ਮਲਾਇਕਾ ਕਹਿੰਦੀ ਹੈ ਕਿ ਜੇਕਰ ਕੋਈ ਪੁੱਛੇਗਾ ਤਾਂ ਕਿਉਂ ਨਹੀਂ। ਜੇਕਰ ਕੋਈ ਹੈ ਤਾਂ ਮੈਂ ਵਿਆਹ ਲਈ ਸੌ ਫੀਸਦੀ ਤਿਆਰ ਹਾਂ। ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵਿਆਹ ਦੇ 19 ਸਾਲ ਬਾਅਦ ਵੱਖ ਹੋ ਗਏ ਸਨ। ਦੋਵਾਂ ਦਾ ਸਾਲ 2017 'ਚ ਤਲਾਕ ਹੋ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News Live Today: ਘਰ ਬੈਠੇ ਹਰ ਸਾਲ ਕਰੋੜਾਂ ਕਮਾਉਣਗੇ ਅਮਿਤਾਭ ਬੱਚਨ, ਇਸ ਦਿੱਗਜ ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਫਾਈਨਲ
Amitabh Bachchan Rents His Commercial Property: ਅਮਿਤਾਭ ਬੱਚਨ ਨੇ ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਆਪਣੀ ਕਮਰਸ਼ੀਅਲ ਸਪੇਸ ਕਿਰਾਏ 'ਤੇ ਦਿੱਤੀ ਹੈ। ਉਨ੍ਹਾਂ ਨੇ ਵਾਰਨਰ ਮਿਊਜ਼ਿਕ ਇੰਡੀਆ ਲਿਮਟਿਡ ਨੂੰ ਲਗਭਗ 10,000 ਵਰਗ ਫੁੱਟ ਦੇ ਚਾਰ ਯੂਨਿਟ 2.07 ਕਰੋੜ ਰੁਪਏ ਦੇ ਸਾਲਾਨਾ ਕਿਰਾਏ ਦੇ ਨਾਲ ਪੰਜ ਸਾਲਾਂ ਲਈ ਲੀਜ਼ 'ਤੇ ਦਿੱਤੇ ਹਨ। ਕਿਰਾਏ ਤੋਂ ਇਲਾਵਾ 1.03 ਕਰੋੜ ਰੁਪਏ ਸਕਿਉਰਟੀ ਵਜੋਂ ਲਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਇਸ ਸਾਲ ਅਗਸਤ ਮਹੀਨੇ 'ਚ ਇਹ ਸਪੇਸ 7.18 ਕਰੋੜ ਰੁਪਏ 'ਚ ਖਰੀਦੀ ਸੀ।
Amitabh Bachchan: ਘਰ ਬੈਠੇ ਹਰ ਸਾਲ ਕਰੋੜਾਂ ਕਮਾਉਣਗੇ ਅਮਿਤਾਭ ਬੱਚਨ, ਇਸ ਦਿੱਗਜ ਵਿਦੇਸ਼ੀ ਕੰਪਨੀ ਨਾਲ ਹੋਈ ਡੀਲ ਫਾਈਨਲ
Entertainment News Live: ਬਿੱਗ ਬੌਸ 'ਚ ਸਲਮਾਨ ਖਾਨ ਦੀਆਂ ਝਿੜਕਾਂ ਸੁਣ ਬੇਹੋਸ਼ ਹੋਈ ਇਹ ਕੰਟੈਸਟੈਂਟ, ਹਸਪਤਾਲ ਕਰਾਇਆ ਗਿਆ ਭਰਤੀ, ਘਬਰਾ ਗਏ ਭਾਈਜਾਨ, ਵੀਡੀਓ ਵਾਇਰਲ
Salman Khan Ayesha Khan Video Bigg Boss 17: ਬਿੱਗ ਬੌਸ 17 'ਚ ਇੰਨੀਂ ਦਿਨੀਂ ਮਾਹੌਲ ਭਖਿਆ ਹੋਇਆ ਹੈ। ਹਾਲ ਹੀ 'ਚ ਵੀਕੈਂਡ ਕਾ ਵਾਰ ਦੌਰਾਨ ਸਲਮਾਨ ਖਾਨ ਨੇ ਮੁਨੱਵਰ ਫਾਰੂਕੀ ਤੇ ਆਇਸ਼ਾ ਖਾਨ ਨੂੰ ਕਾਫੀ ਝਿੜਕਿਆ। ਇਸ ਤੋਂ ਬਾਅਦ ਆਇਸ਼ਾ ਖਾਨ ਫੁੱਟ ਫੁੱਟ ਕੇ ਰੋਈ ਅਤੇ ਰੋਂਦੇ ਰੋਂਦੇ ਬੇਹੋਸ਼ ਹੋ ਗਈ। ਜਿਸ ਤੋਂ ਬਾਅਦ ਸਾਰੇ ਘਰਵਾਲੇ ਬੁਰੀ ਤਰ੍ਹਾਂ ਘਬਰਾ ਗਏ, ਇੱਥੋਂ ਤੱਕ ਕਿ ਸਲਮਾਨ ਖਾਨ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਨਜ਼ਰ ਆਏ। ਸਲਮਾਨ ਖਾਨ ਘਰ ਵਾਲਿਆਂ ਨਾਲ ਗੱਲ ਕਰਨ ਲਈ ਘਰ 'ਚ ਦਾਖਲ ਹੋਏ। ਬਿੱਗ ਬੌਸ 17 ਵੀਕੈਂਡ ਦਾ ਵਾਰ ਐਪੀਸੋਡ ਹਮੇਸ਼ਾ ਹੀ ਸਲਮਾਨ ਖਾਨ ਅਤੇ ਘਰ ਵਾਲਿਆਂ ਵਿਚਾਲੇ ਦਿਲਚਸਪ ਗੱਲਬਾਤ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।
Entertainment News Live Today: ਵਿੱਕੀ ਜੈਨ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ 'ਤੇ ਕੀਤਾ ਇਤਰਾਜ਼ਯੋਗ ਕਮੈਂਟ, ਭੜਕੀ ਅਦਾਕਾਰਾ, ਦੋਵਾਂ ਵਿਚਾਲੇ ਜ਼ਬਰਦਸਤ ਲੜਾਈ
Ankita Lokhande Vicky Jain Bigg Boss 17: ਬਿੱਗ ਬੌਸ 17 ਦੇ ਘਰ 'ਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਹੈ। ਤਾਜ਼ਾ ਐਪੀਸੋਡ 'ਚ ਅੰਕਿਤਾ ਅਤੇ ਵਿੱਕੀ ਵਿਚਾਲੇ ਕਾਫੀ ਝਗੜਾ ਹੋਇਆ ਸੀ। ਅਸਲ 'ਚ ਅੰਕਿਤਾ ਨੂੰ ਪਤਾ ਲੱਗਾ ਕਿ ਵਿੱਕੀ ਨੇ ਉਸ ਲਈ ਇਤਰਾਜ਼ਯੋਗ ਕਮੈਂਟ ਕੀਤਾ ਸੀ, ਜੋ ਅੰਕਿਤਾ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਵਿਚਕਾਰ ਕਾਫੀ ਬਹਿਸ ਹੋਈ।
Entertainment News Live: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ
Kili Paul Reel On Surjit Bindrakhia Song: ਕਿਲੀ ਪੌਲ ਉਹ ਨਾਮ ਹੈ, ਜਿਸ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ। ਉਸ ਨੂੰ ਇੰਟਰਨੈੱਟ ਸਨਸਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੀ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸਭ ਜਾਣਦੇ ਹਨ ਕਿ ਕਿਲੀ ਪੌਲ ਨੂੰ ਭਾਰਤੀ ਖਾਸ ਕਰਕੇ ਪੰਜਾਬੀ ਗਾਣਿਆਂ ਨਾਲ ਕਿੰਨਾ ਪਿਆਰ ਹੈ। ਉਹ ਅਕਸਰ ਪੰਜਾਬੀ ਗਾਣਿਆਂ 'ਤੇ ਰੀਲਾਂ ਬਣਾਉਂਦਾ ਰਹਿੰਦਾ ਹੈ।
Kili Paul: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ
Entertainment News LIVE Update: Tom Wilkinson Death: 'ਦਿ ਫੁੱਲ ਮੋਂਟੀ' ਫੇਮ Tom Wilkinson ਦਾ ਦੇਹਾਂਤ, ਆਸਕਰ ਨਾਮਜ਼ਦ ਅਦਾਕਾਰ ਦੀ ਅਚਾਨਕ ਹੋਈ ਮੌਤ
Tom Wilkinson Death: ਆਸਕਰ-ਨਾਮਜ਼ਦ ਬ੍ਰਿਟਿਸ਼ ਅਭਿਨੇਤਾ ਟੌਮ ਵਿਲਕਿਨਸਨ, ਜੋ "ਦ ਫੁਲ ਮੋਂਟੀ", "ਮਾਈਕਲ ਕਲੇਟਨ" ਅਤੇ "ਦ ਬੈਸਟ ਐਕਸੋਟਿਕ ਮੈਰੀਗੋਲਡ ਹੋਟਲ" ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹਨ, ਉਨ੍ਹਾਂ ਦੀ 75 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਲਕਿਨਸਨ ਦੀ ਸ਼ਨੀਵਾਰ ਨੂੰ ਘਰ ਵਿੱਚ ਅਚਾਨਕ ਮੌਤ ਹੋ ਗਈ।
Read More: Tom Wilkinson Death: 'ਦਿ ਫੁੱਲ ਮੋਂਟੀ' ਫੇਮ Tom Wilkinson ਦਾ ਦੇਹਾਂਤ, ਆਸਕਰ ਨਾਮਜ਼ਦ ਅਦਾਕਾਰ ਦੀ ਅਚਾਨਕ ਹੋਈ ਮੌਤ