Entertainment News Live: ਅਦਾਕਾਰਾ ਸਨਾ ਜਾਵੇਦ ਨਾਲ ਰਿਸ਼ਤੇ ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋਈ ਅਮਰ ਨੂਰੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 31 Jan 2024 01:24 PM
Entertainment News Live Today: Shabana Azmi: 'ਤੁਸੀਂ ਹਿਲਾ ਕੇ ਰੱਖ ਦਿੱਤੀ ਪੂਰੀ ਇੰਡਸਟਰੀ...' ਤੱਬੂ ਨੇ ਧਰਮਿੰਦਰ ਨੂੰ KISS ਕਰਨ 'ਤੇ ਸ਼ਬਾਨਾ ਆਜ਼ਮੀ ਦੇ ਲਏ ਮਜ਼ੇ

Tabu Teases Shabana Azmi: ਸ਼ਬਾਨਾ ਆਜ਼ਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ, ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦਾ ਫੈਨ ਹੋ ਗਿਆ। ਫਿਲਮ 'ਚ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਦਾ ਅਜਿਹਾ ਸੀਨ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਫਿਲਮ 'ਚ ਧਰਮਿੰਦਰ ਅਤੇ ਸ਼ਬਾਨਾ ਦਾ ਕਿੱਸਿੰਗ ਸੀਨ ਸੀ ਜੋ ਰਿਲੀਜ਼ ਤੋਂ ਬਾਅਦ ਟਾਕ ਆਫ ਦਾ ਟਾਊਨ ਬਣ ਗਿਆ ਸੀ। ਲੋਕ ਅੱਜ ਵੀ ਇਸ ਸੀਨ ਬਾਰੇ ਗੱਲਾਂ ਕਰਦੇ ਹਨ। ਇਸ ਰੋਲ ਲਈ ਸ਼ਬਾਨਾ ਆਜ਼ਮੀ ਨੂੰ ਅਵਾਰਡ ਵੀ ਮਿਲ ਚੁੱਕਾ ਹੈ। ਸ਼ਬਾਨਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਇਸ ਸੀਨ ਨੂੰ ਲੈ ਕੇ ਤੱਬੂ ਨੇ ਉਨ੍ਹਾਂ ਨੂੰ ਬਹੁਤ ਤੰਗ ਕੀਤਾ ਸੀ।

Read More: Shabana Azmi: 'ਤੁਸੀਂ ਹਿਲਾ ਕੇ ਰੱਖ ਦਿੱਤੀ ਪੂਰੀ ਇੰਡਸਟਰੀ...' ਤੱਬੂ ਨੇ ਧਰਮਿੰਦਰ ਨੂੰ KISS ਕਰਨ 'ਤੇ ਸ਼ਬਾਨਾ ਆਜ਼ਮੀ ਦੇ ਲਏ ਮਜ਼ੇ

Entertainment News Live: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ

Amar Noorie Shared Video With Sardool Sikander: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਅਮਰ ਨੂਰੀ (Amar Noori) ਅਤੇ ਸਰਦੂਲ ਸਿਕੰਦਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਇਸ ਦੋਗਾਣਾ ਜੋੜੀ ਦੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਗਾਇਕਾ ਅਤੇ ਅਦਾਕਾਰਾ ਅਮਨ ਨੂਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਮਰਹੂਮ ਗਾਇਕ ਨਾਲ ਯਾਦਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਭਾਵੁਕ ਹੋ ਜਾਂਦੇ ਹਨ। ਹਾਲ ਹੀ ਵਿੱਚ ਗਾਇਕਾ ਵੱਲੋਂ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਦੋਗਾਣਾ ਜੋੜੀ ਦੀ ਪਿਆਰ ਭਰੀ ਝਲਕ ਦੇਖਣ ਨੂੰ ਮਿਲ ਰਹੀ ਹੈ। 

Read More: Amar Noori: ਸਰਦੂਲ ਸਿਕੰਦਰ ਦੀਆਂ ਯਾਦਾਂ 'ਚ ਡੁੱਬੀ ਅਮਰ ਨੂਰੀ, ਸ਼ੇਅਰ ਕੀਤੀ ਪਿਆਰ ਭਰੀ ਝਲਕ  

Entertainment News Live Today: Major Mehram Death: ਸੁਰੀਲੇ ਗਾਇਕ ਮੇਜ਼ਰ ਮਹਿਰਮ ਦਾ ਦੇਹਾਂਤ, ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸ਼ੇਅਰ ਕੀਤੀ ਪੋਸਟ

Major Mehram Death: ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਮਸ਼ਹੂਰ ਗਾਇਕ ਮੇਜਰ ਮਹਿਰਮ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗ੍ਰਹਿ ਨਗਰ ਫ਼ਰੀਦਕੋਟ ਵਿਖੇ ਅਚਾਨਕ ਉਨਾਂ ਦਾ ਦੇਹਾਂਤ ਹੋ ਗਿਆ, ਜੋ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕਲਾਕਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਸਨ, ਜਿੱਥੇ ਹੀ ਮੰਗਲਵਾਰ ਤੜਕਸਾਰ ਉਨਾਂ ਆਖਰੀ ਸਾਹ ਲਏ।

Read MOre: Major Mehram Death: ਸੁਰੀਲੇ ਗਾਇਕ ਮੇਜ਼ਰ ਮਹਿਰਮ ਦਾ ਦੇਹਾਂਤ, ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸ਼ੇਅਰ ਕੀਤੀ ਪੋਸਟ

Entertainment News Live: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

Khatron Ke Khiladi 14: ਰੋਹਿਤ ਸ਼ੈੱਟੀ ਦੇ ਸਟੰਟ ਆਧਾਰਿਤ ਸ਼ੋਅ 'ਖਤਰੋਂ ਕੇ ਖਿਲਾੜੀ' ਲਈ ਕਾਸਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਲਈ ਰੋਹਿਤ BB 17 ਘਰ ਪਹੁੰਚੇ ਸਨ। ਆਓ ਅੱਜ ਜਾਣਦੇ ਹਾਂ ਕਿ ਇਸ ਸ਼ੋਅ ਵਿੱਚ ਕੌਣ-ਕੌਣ ਨਜ਼ਰ ਆ ਸਕਦੇ ਹਨ।

Read More: Khatron Ke Khiladi 14: ਮੁਨੱਵਰ ਫਾਰੂਕੀ ਤੋਂ ਲੈ ਕੇ ਮਨੀਸ਼ਾ ਰਾਣੀ ਤੱਕ, ਇਹ ਸੈਲੇਬਸ ਖਤਰਿਆਂ ਨਾਲ ਖੇਡਦੇ ਆਉਣਗੇ ਨਜ਼ਰ

Entertainment News Live Today: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ

Shoaib Malik On Third Marriage: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ 18 ਜਨਵਰੀ ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਵਿਆਹ ਦੇ ਦੋ ਦਿਨ ਬਾਅਦ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਨਾ ਨਾਲ ਵਿਆਹ ਦੇ ਐਲਾਨ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸ਼ੋਏਬ ਨੇ ਆਪਣੀ ਦੂਜੀ ਪਤਨੀ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ।

Read MOre: Sania Mirza: ਸਾਨੀਆ ਮਿਰਜ਼ਾ ਨਾਲ ਤਲਾਕ 'ਤੇ ਸ਼ੋਏਬ ਮਲਿਕ ਨੇ ਤੋੜੀ ਚੁੱਪੀ, ਸਨਾ ਜਾਵੇਦ ਨਾਲ ਰਿਸ਼ਤੇ ਨੂੰ ਲੈ ਕਹੀ ਇਹ ਗੱਲ 

Entertainment News Live: Amy Jackson Engaged: ਐਮੀ ਜੈਕਸਨ ਨੂੰ Ed Westwick ਨੇ ਕੀਤਾ ਪ੍ਰਪੋਜ਼, ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ

Amy Jackson engaged: ਫਿਲਮ 2.0 ਫੇਮ ਅਦਾਕਾਰਾ ਐਮੀ ਜੈਕਸਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕਰ ਲਈ ਹੈ। ਜਿਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

Read More: Amy Jackson Engaged: ਐਮੀ ਜੈਕਸਨ ਨੂੰ Ed Westwick ਨੇ ਕੀਤਾ ਪ੍ਰਪੋਜ਼, ਜੋੜੇ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ

Entertainment News Live Today: Shah Rukh Khan: ਸ਼ਾਹਰੁਖ ਖਾਨ ਨੇ ਪਠਾਨ ਤੋਂ ਪਹਿਲਾਂ ਚਾਰ ਸਾਲ ਦਾ ਬ੍ਰੇਕ ਕਿਉਂ ਲਿਆ ? ਅਦਾਕਾਰ ਨੇ ਕੀਤਾ ਖੁਲਾਸਾ

Shah Rukh Khan On Break: ਸ਼ਾਹਰੁਖ ਖਾਨ ਦੇ ਨਾਂਅ ਸਾਲ 2023 ਰਿਹਾ। ਇਸ ਸਾਲ 'ਚ ਸ਼ਾਹਰੁਖ ਤਿੰਨ ਫਿਲਮਾਂ ਲੈ ਕੇ ਆਏ ਅਤੇ ਤਿੰਨੋਂ ਹੀ ਸੁਪਰਹਿੱਟ ਸਾਬਤ ਹੋਈਆਂ। ਸ਼ਾਹਰੁਖ ਨੇ ਲੰਬੇ ਬ੍ਰੇਕ ਤੋਂ ਬਾਅਦ ਪਠਾਨ ਨਾਲ ਵਾਪਸੀ ਕੀਤੀ ਅਤੇ ਇਹ ਫਿਲਮ ਬਲਾਕਬਸਟਰ ਰਹੀ। ਸ਼ਾਹਰੁਖ ਨੇ ਚਾਰ ਸਾਲ ਬਾਅਦ ਇਸ ਫਿਲਮ ਨਾਲ ਵਾਪਸੀ ਕੀਤੀ। ਇਸ ਕਾਰਨ ਪਠਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਸ਼ਾਹਰੁਖ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਚਾਰ ਸਾਲ ਦੇ ਲੰਬੇ ਬ੍ਰੇਕ ਤੋਂ ਬਾਅਦ ਪਠਾਨ ਨੂੰ ਕਿਉਂ ਬਣਾਈ ਸੀ। 

Read MOre: Shah Rukh Khan: ਸ਼ਾਹਰੁਖ ਖਾਨ ਨੇ ਪਠਾਨ ਤੋਂ ਪਹਿਲਾਂ ਚਾਰ ਸਾਲ ਦਾ ਬ੍ਰੇਕ ਕਿਉਂ ਲਿਆ ? ਅਦਾਕਾਰ ਨੇ ਕੀਤਾ ਖੁਲਾਸਾ

Entertainment News Live: Guess Who: ਸਲਮਾਨ-ਸ਼ਾਹਰੁਖ ਨਾਲ ਕੀਤੀਆਂ ਬਲਾਕਬਸਟਰ ਫਿਲਮਾਂ, ਜਾਣੋ ਇੰਡਸਟਰੀ ਨੂੰ ਕਿਉਂ ਛੱਡ ਗਈ ਇਹ ਅਦਾਕਾਰਾ?

Guess Who: ਅੱਜ ਅਸੀਂ ਤੁਹਾਨੂੰ ਉਸ ਅਦਾਕਾਰਾ ਦੀ ਜ਼ਿੰਦਗੀ ਨਾਲ ਜਾਣੂ ਕਰਵਾ ਰਹੇ ਹਾਂ। ਜਿਸ ਨੇ ਆਪਣੇ ਛੋਟੇ ਕਰੀਅਰ ਵਿੱਚ ਸ਼ਾਹਰੁਖ, ਸਲਮਾਨ ਅਤੇ ਸੈਫ ਅਲੀ ਖਾਨ ਵਰਗੇ ਸੁਪਰਸਟਾਰਾਂ ਨਾਲ ਕੰਮ ਕੀਤਾ, ਫਿਰ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਈ।

Read More: Guess Who: ਸਲਮਾਨ-ਸ਼ਾਹਰੁਖ ਨਾਲ ਕੀਤੀਆਂ ਬਲਾਕਬਸਟਰ ਫਿਲਮਾਂ, ਜਾਣੋ ਇੰਡਸਟਰੀ ਨੂੰ ਕਿਉਂ ਛੱਡ ਗਈ ਇਹ ਅਦਾਕਾਰਾ?

ਪਿਛੋਕੜ

Entertainment News Live Today: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ 18 ਜਨਵਰੀ ਨੂੰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਵਿਆਹ ਦੇ ਦੋ ਦਿਨ ਬਾਅਦ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਸਨਾ ਨਾਲ ਵਿਆਹ ਦੇ ਐਲਾਨ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸ਼ੋਏਬ ਨੇ ਆਪਣੀ ਦੂਜੀ ਪਤਨੀ ਸਾਨੀਆ ਮਿਰਜ਼ਾ ਨੂੰ ਤਲਾਕ ਦੇ ਦਿੱਤਾ ਹੈ।


ਸਨਾ ਜਾਵੇਦ ਨਾਲ ਵਿਆਹ ਤੋਂ ਬਾਅਦ ਸ਼ੋਏਬ ਮਲਿਕ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਸਭ ਤੋਂ ਬਾਅਦ ਹੁਣ ਸ਼ੋਏਬ ਨੇ ਆਪਣੀ ਚੁੱਪੀ ਤੋੜੀ ਹੈ।


ਸ਼ੈਡੋ ਪ੍ਰੋਡਕਸ਼ਨ ਪੋਡਕਾਸਟ 'ਤੇ ਗੱਲ ਕਰਦੇ ਹੋਏ ਸ਼ੋਏਬ ਕਹਿੰਦੇ ਹਨ, ਉਹੀ ਕਰਨਾ ਚਾਹੀਦਾ ਹੈ ਜੋ ਤੁਹਾਡਾ ਦਿਲ ਤੁਹਾਨੂੰ ਕਹੇ। ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਕੀ ਸੋਚਣਗੇ। ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ। ਭਾਵੇਂ ਤੁਹਾਨੂੰ ਇਹ ਸਿੱਖਣ ਵਿੱਚ ਸਮਾਂ ਲੱਗੇ ਕਿ ਲੋਕ ਕੀ ਸੋਚਣਗੇ, ਉਹੀ ਕਰੋ ਜੋ ਤੁਸੀਂ ਮਹਿਸੂਸ ਕਰਦੇ ਹੋ, ਭਾਵੇਂ ਇਸ ਵਿੱਚ 10 ਸਾਲ ਲੱਗ ਜਾਣ ਜਾਂ 20 ਸਾਲ।


'ਖੁਲਾ' ਲੈ ਕੇ ਸਾਨੀਆ ਆਪਣੇ ਪਤੀ ਤੋਂ ਵੱਖ ਹੋਈ


ਤੁਹਾਨੂੰ ਦੱਸ ਦੇਈਏ ਕਿ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਨੇ ਸਾਲ 2010 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦਾ ਇੱਕ ਬੇਟਾ ਇਜ਼ਹਾਨ ਵੀ ਹੈ। ਤਲਾਕ ਤੋਂ ਬਾਅਦ ਸ਼ੋਏਬ ਅਤੇ ਸਾਨੀਆ ਇਕੱਠੇ ਆਪਣੇ ਬੇਟੇ ਦੀ ਪਰਵਰਿਸ਼ ਕਰਨਗੇ। ਸਾਨੀਆ ਮਿਰਜ਼ਾ ਦੇ ਪਰਿਵਾਰ ਵੱਲੋਂ ਜਾਰੀ ਬਿਆਨ ਮੁਤਾਬਕ ਟੈਨਿਸ ਸਟਾਰ ਨੇ ਆਪਣੇ ਪਤੀ ਤੋਂ 'ਖੁੱਲਾ' ਲੈ ਕੇ ਵੱਖ ਹੋਈ ਹੈ।


ਸ਼ੋਏਬ ਦੇ ਵਿਆਹ ਤੋਂ ਪਰਿਵਾਰ ਵਾਲੇ ਨਾਰਾਜ਼ ਸਨ


ਜਾਣਕਾਰੀ ਇਹ ਵੀ ਮਿਲੀ ਸੀ ਕਿ ਸ਼ੋਏਬ ਮਲਿਕ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਦੇ ਤੀਜੇ ਵਿਆਹ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦੇ ਵਿਆਹ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਸ਼ਾਮਲ ਨਹੀਂ ਹੋਇਆ। ਹਾਲਾਂਕਿ ਉਸ ਦੇ ਛੋਟੇ ਭਰਾ ਨੇ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਵਿਆਹ ਦੀ ਵਧਾਈ ਦਿੱਤੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.