Major Mehram Death: ਸੁਰੀਲੇ ਗਾਇਕ ਮੇਜ਼ਰ ਮਹਿਰਮ ਦਾ ਦੇਹਾਂਤ, ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਸ਼ੇਅਰ ਕੀਤੀ ਪੋਸਟ
Major Mehram Death: ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਮਸ਼ਹੂਰ ਗਾਇਕ ਮੇਜਰ ਮਹਿਰਮ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗ੍ਰਹਿ ਨਗਰ
Major Mehram Death: ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਕਾਇਮ ਕਰਨ ਵਾਲੇ ਮਸ਼ਹੂਰ ਗਾਇਕ ਮੇਜਰ ਮਹਿਰਮ ਨਾਲ ਜੁੜੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਗ੍ਰਹਿ ਨਗਰ ਫ਼ਰੀਦਕੋਟ ਵਿਖੇ ਅਚਾਨਕ ਉਨਾਂ ਦਾ ਦੇਹਾਂਤ ਹੋ ਗਿਆ, ਜੋ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕਲਾਕਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਜੇਰੇ ਇਲਾਜ ਸਨ, ਜਿੱਥੇ ਹੀ ਮੰਗਲਵਾਰ ਤੜਕਸਾਰ ਉਨਾਂ ਆਖਰੀ ਸਾਹ ਲਏ।
ਦੱਸ ਦੇਈਏ ਕਿ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ। ਜਿਸ ਵਿੱਚ ਉਨ੍ਹਾਂ ਮਰਹੂਮ ਗਾਇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪੰਜਾਬੀ ਸੰਗੀਤ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਗਾਇਕ ਤੇ ਨਿੱਘੇ ਸੁਭਾ ਦੇ ਮਾਲਿਕ, ਮੇਰੇ ਵੀਰ ਮੇਜ਼ਰ ਮਹਿਰਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
View this post on Instagram
ਮਿੰਨੀ ਸਰਦੂਲ ਸਿਕੰਦਰ ਵਜੋਂ ਹੋਏ ਮਸ਼ਹੂਰ
ਮੇਜ਼ਰ ਮਹਿਰਮ ਨੇ ਸਾਲ 1991 ਵਿੱਚ ਉਮਦਾ ਗਾਇਕ ਵੱਲੋਂ ਆਪਣੇ ਗਾਇਕੀ ਸਫ਼ਰ ਦਾ ਰਸਮੀ ਆਗਾਜ਼ 'ਮੁੱਖੜਾ ਗੁਲਾਬੀ' ਐਲਬਮ ਤੋਂ ਕੀਤਾ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਉਨ੍ਹਾਂ ਨੇ ਗੀਤ 'ਹੰਝੂਆਂ ਨੇ ਖਤ ਲਿਖਤਾ', 'ਨਾਗਣੀ ਦੇ ਡੰਗੇ' ਰਾਹੀਂ ਦੁਨੀਆ ਭਰ ਵਿੱਚ ਖੂਬ ਨਾਂਅ ਕਮਾਇਆ। ਖਾਸ ਗੱਲ਼ ਇਹ ਹੈ ਕਿ ਮੇਜ਼ਰ ਮਹਿਰਮ ਦੂਰਦਰਸ਼ਨ ਜਲੰਧਰ ਤੋਂ ਲੈ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਬਣੇ। ਉਨ੍ਹਾਂ ਮਿੰਨੀ ਸਰਦੂਲ ਸਿਕੰਦਰ ਦੇ ਤੌਰ 'ਤੇ ਵੀ ਸੰਗੀਤਕ ਗਲਿਆਰਿਆਂ ਵਿੱਚ ਖੂਬ ਨਾਂਅ ਕਮਾਇਆ।
ਦੱਸ ਦੇਈਏ ਕਿ ਮੇਜ਼ਰ ਮਹਿਰਮ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਵੀ ਕਰੀਬੀ ਸਨ। ਇਹੀ ਕਾਰਨ ਹੈ ਕਿ ਗਾਇਕ ਮੇਜਰ ਮਹਿਰਮ ਉਨਾਂ ਨੂੰ ਅਪਣੇ ਆਖਰੀ ਸਾਹਾਂ ਤੱਕ ਗੁਰੂ ਵਾਂਗ ਨਵਾਜਦੇ ਰਹੇ। ਇਸ ਤੋਂ ਇਲਾਵਾ ਉਹ ਆਪਣੇ ਸਮੇਂ ਵਿੱਚ ਲਗਭਗ ਤਿੰਨ ਦਹਾਕਿਆਂ ਤੱਕ ਸਰਗਰਮ ਰਹੇ। ਉਨ੍ਹਾਂ ਦੇ ਦੋਗਾਣਾ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।