Entertainment News LIVE: ਹਾਰਡੀ ਸੰਧੂ ਨਾਲ ਵਿਆਹ 'ਚ ਛੇੜਛਾੜ, ਕ੍ਰਿਸਟੀਆਨੋ ਰੋਨਾਲਡੋ ਨੇ ਸਲਮਾਨ ਖਾਨ ਨੂੰ ਕੀਤਾ ਇਗਨੋਰ, ਪੜ੍ਹੋ ਮਨੋਰੰਜਨ ਦੀਆ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 31 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਹਾਰਡੀ ਸੰਧੂ ਨਾਲ ਵਿਆਹ 'ਚ ਛੇੜਛਾੜ, ਮਹਿਲਾ ਨੇ ਪਹਿਲਾਂ ਗਲ ਲਾਇਆ, ਫਿਰ ਕੀਤੀ ਗੰਦੀ ਹਰਕਤ, ਗਾਇਕ ਨੇ ਕੀਤਾ ਖੁਲਾਸਾ
Harrdy Sandhu Molested by A Middle Age Woman: ਹਾਰਡੀ ਸੰਧੂ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਸ ਨੇ ਆਪਣੀ ਆਵਾਜ਼ ਦੇ ਦਮ 'ਤੇ ਕਾਫੀ ਨਾਮ ਕਮਾਇਆ ਹੈ। ਇਨ੍ਹੀਂ ਦਿਨੀਂ ਉਹ ਮੈਡਨ ਇੰਡੀਆ ਟੂਰ 'ਤੇ ਗਏ ਹੋਏ ਹਨ। ਇਸ ਦੌਰਾਨ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਇਕ ਵਾਰ ਉਸ ਨੂੰ ਛੇੜਛਾੜ ਦਾ ਦਰਦ ਝੱਲਣਾ ਪਿਆ ਅਤੇ ਉਸ ਦੌਰਾਨ ਉਹ ਕੀ ਮਹਿਸੂਸ ਕਰ ਰਿਹਾ ਸੀ।
ਹਾਰਡੀ ਸੰਧੂ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਉਹ ਇਕ ਵਿਆਹ ਵਿਚ ਸਟੇਜ 'ਤੇ ਪਰਫਾਰਮ ਕਰ ਰਿਹਾ ਸੀ ਤਾਂ ਇਕ ਅੱਧਖੜ ਉਮਰ ਦੀ ਔਰਤ ਨੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਕਿਹਾ- ਡੇਢ-ਦੋ ਸਾਲ ਪਹਿਲਾਂ ਵਿਆਹ ਦਾ ਸਮਾਗਮ ਸੀ। ਮੇਰੇ ਸਾਹਮਣੇ ਕੋਈ 30, 40 ਜਾਂ 45 ਸਾਲ ਦੀ ਉਮਰ ਦੀ ਔਰਤ ਸੀ। ਉਹ ਨੱਚ ਰਹੀ ਸੀ ਅਤੇ ਮੈਨੂੰ ਦੱਸ ਰਹੀ ਸੀ ਕਿ ਉਹ ਮੇਰੇ ਨਾਲ ਸਟੇਜ 'ਤੇ ਆਉਣਾ ਚਾਹੁੰਦੀ ਹੈ।
ਔਰਤ ਨੇ ਹਾਰਡੀ ਨਾਲ ਕੀਤੀ ਗੰਦੀ ਹਰਕਤ
ਹਾਰਡੀ ਨੇ ਅੱਗੇ ਕਿਹਾ, 'ਮੈਂ ਉਸ ਨੂੰ ਕਿਹਾ, 'ਜੇਕਰ ਮੈਂ ਤੁਹਾਨੂੰ ਬੁਲਾਵਾਂਗਾ, ਤਾਂ ਹੋਰ ਲੋਕ ਵੀ ਇਹ ਚਾਹੁਣਗੇ ਅਤੇ ਇਹ ਮੁਸ਼ਕਲ ਹੋਵੇਗਾ। ਪਰ ਉਹ ਨਾ ਮੰਨੀ ਅਤੇ ਸਟੇਜ 'ਤੇ ਆਉਣ 'ਤੇ ਜ਼ੋਰ ਦਿੱਤਾ। ਫਿਰ ਮੈਂ ਹਾਰ ਮੰਨ ਲਈ ਅਤੇ ਕਿਹਾ ਕਿ ਤੁਸੀਂ ਆਓ। ਗਾਇਕ ਨੇ ਫਿਰ ਦੱਸਿਆ ਕਿ ਔਰਤ ਨੇ ਉਸ ਨੂੰ ਜੱਫੀ ਪਾਉਣ ਲਈ ਕਿਹਾ ਅਤੇ ਉਹ ਵੀ ਇਸ ਲਈ ਮੰਨ ਗਿਆ। ਇਸ ਤੋਂ ਬਾਅਦ ਉਸ ਨੇ ਕਿਹਾ, 'ਉਸ ਨੇ ਮੈਨੂੰ ਜੱਫੀ ਪਾਈ ਅਤੇ ਉਸ ਨੇ ਮੇਰੇ ਕੰਨ ਨੂੰ ਚੱਟਿਆ।'
2013 ਵਿੱਚ ਮਿਲੀ ਬਰੇਕ
ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ ਦਾ ਅਸਲੀ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਉਸ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ 'ਟਕੀਲਾ ਸ਼ਾਟ' ਗੀਤ ਨਾਲ ਕੀਤੀ ਸੀ। ਪਰ ਉਸ ਨੂੰ ਅਸਲੀ ਪਛਾਣ ਸਾਲ 2013 'ਚ ਰਿਲੀਜ਼ ਹੋਏ ਗੀਤ 'ਸੋਚ' ਤੋਂ ਮਿਲੀ। ਹੁਣ ਉਸ ਨੂੰ ਇਸ ਇੰਡਸਟਰੀ 'ਚ ਆਏ 10 ਸਾਲ ਹੋ ਗਏ ਹਨ ਅਤੇ ਇਸ ਦੌਰਾਨ ਉਸ ਨੇ 'ਤਿਤਲੀਆਂ ਵਰਗ', 'ਨਾਹ', 'ਬਿਜਲੀ ਬਿਜਲੀ' ਅਤੇ 'ਕਿਆ ਬਾਤ ਐ' ਵਰਗੇ ਕਈ ਗੀਤਾਂ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।
Entertainment News Live Today: Singer Shubh: ਸ਼ੁਭ ਨੇ ਖੁਦ ਲਈ ਖੜ੍ਹੀ ਕੀਤੀ ਇੱਕ ਹੋਰ ਮੁਸਿਬਤ! ਹੁਣ ਗਾਇਕ ਦੀ ਇਸ ਹਰਕਤ ਕਾਰਨ ਭੱਖਿਆ ਵਿਵਾਦ
Singer Shubh London Concert: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਇੱਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਇਸਦੀ ਵਜ੍ਹਾ ਹਾਲ ਹੀ ਵਿੱਚ ਹੋਇਆ ਕਲਾਕਾਰ ਦਾ ਲੰਡਨ ਕੰਸਰਟ ਹੈ।
Read More: Singer Shubh: ਸ਼ੁਭ ਨੇ ਖੁਦ ਲਈ ਖੜ੍ਹੀ ਕੀਤੀ ਇੱਕ ਹੋਰ ਮੁਸਿਬਤ! ਹੁਣ ਗਾਇਕ ਦੀ ਇਸ ਹਰਕਤ ਕਾਰਨ ਭੱਖਿਆ ਵਿਵਾਦ
Entertainment News Live: Kulhad Pizza couple: ਅਸ਼ਲੀਲ ਵੀਡੀਓ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਸਹਿਜ਼ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ
Kulhad Pizza couple Shared New Post: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਹੌਲੀ-ਹੌਲੀ ਆਪਣੇ ਮੁਸ਼ਕਿਲ ਸਮੇਂ ਨੂੰ ਭੁੱਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਈ ਹਫਤਿਆਂ ਬਾਅਦ ਕੁੱਲ੍ਹੜ ਪੀਜ਼ਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਵਿੱਚ ਉਹ ਆਪਣੇ ਨਵਜੰਮੇ ਬੱਚੇ ਨਾਲ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜੇ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਿਖਦੇ ਹੋਏ ਕਿਹਾ, Dhan Dhan Ramdas Gur Jin Sirya Tine Savariya ❤️...
Read More: Kulhad Pizza couple: ਅਸ਼ਲੀਲ ਵੀਡੀਓ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਸਹਿਜ਼ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ
Entertainment News Live Today: Ronaldo ਨੇ ਸਲਮਾਨ ਨੂੰ ਕੀਤਾ ਨਜ਼ਰਅੰਦਾਜ਼, ਲੋਕਾਂ ਨੇ ਉਡਾਈ ਦਬੰਗ ਖਾਨ ਦੀ ਖਿੱਲੀ, ਬੋਲੇ- 'ਵਿਵੇਕ ਤੋਂ ਬਾਅਦ ਰੋਨਾਲਡੋ ਦਾ ਕਰੀਅਰ ਖਤਮ'
Ronaldo Ignored Salman Khan: ਬਾਲੀਵੁੱਡ ਦੇ 'ਗੌਡ ਫਾਦਰ' ਕਹੇ ਜਾਣ ਵਾਲੇ ਸਲਮਾਨ ਖਾਨ ਦੀ ਪੂਰੀ ਦੁਨੀਆ ਦੀਵਾਨੀ ਹੈ। ਉਹ ਜਿੱਥੇ ਵੀ ਜਾਂਦਾ ਹੈ, ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਪਰ ਸ਼ਾਇਦ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਭਾਈਜਾਨ ਨੂੰ ਨਹੀਂ ਜਾਣਦੇ ਹਨ।
Read More: Ronaldo ਨੇ ਸਲਮਾਨ ਨੂੰ ਕੀਤਾ ਨਜ਼ਰਅੰਦਾਜ਼, ਲੋਕਾਂ ਨੇ ਉਡਾਈ ਦਬੰਗ ਖਾਨ ਦੀ ਖਿੱਲੀ, ਬੋਲੇ- 'ਵਿਵੇਕ ਤੋਂ ਬਾਅਦ ਰੋਨਾਲਡੋ ਦਾ ਕਰੀਅਰ ਖਤਮ'
Entertainment News Live: Karwa Chauth 2023: ਕਰਵਾ ਚੌਥ 'ਤੇ ਸ਼ਿੰਗਾਰ ਨੂੰ ਲੱਗਣੇ ਚਾਰ ਚੰਨ, ਖੂਬਸੂਰਤ ਦਿੱਖਣ ਲਈ ਬਾਲੀਵੁੱਡ ਅਭਿਨੇਤਰੀਆਂ ਦਾ ਅਪਣਾਓ Style
Karwa Chauth 2023: ਕਰਵਾ ਚੌਥ 1 ਨਵੰਬਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਵੇਗਾ। ਜੇਕਰ ਇਹ ਤੁਹਾਡਾ ਪਹਿਲਾ ਕਰਵਾ ਚੌਥ ਹੈ ਅਤੇ ਤੁਸੀਂ ਦੁਲਹਨ ਦੀ ਤਰ੍ਹਾਂ ਸਜਣਾ ਚਾਹੁੰਦੇ ਹੋ, ਤਾਂ ਬਾਲੀਵੁੱਡ ਅਭਿਨੇਤਰੀਆਂ ਦਾ ਸਟਾਈਲ ਅਪਣਾਓ...
Read More: Karwa Chauth 2023: ਕਰਵਾ ਚੌਥ 'ਤੇ ਸ਼ਿੰਗਾਰ ਨੂੰ ਲੱਗਣੇ ਚਾਰ ਚੰਨ, ਖੂਬਸੂਰਤ ਦਿੱਖਣ ਲਈ ਬਾਲੀਵੁੱਡ ਅਭਿਨੇਤਰੀਆਂ ਦਾ ਅਪਣਾਓ Style
Entertainment News Live Today: Shubh: ਗਾਇਕ ਸ਼ੁਭ ਨੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ
Shubh Tribute To Sidhu Moose Wala: ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਵਿੱਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਅਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ।
Read More: Shubh: ਗਾਇਕ ਸ਼ੁਭ ਨੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ