ਪੜਚੋਲ ਕਰੋ

Entertainment News LIVE: ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ', ਨਕਲੀ ਪੁਲਿਸ ਬੁਲਾਉਣ ਦੇ ਚੱਕਰ 'ਚ ਅਸਲੀ ਪੁਲਿਸ ਅੜਿੱਕੇ ਆਈ ਉਰਫੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ', ਨਕਲੀ ਪੁਲਿਸ ਬੁਲਾਉਣ ਦੇ ਚੱਕਰ 'ਚ ਅਸਲੀ ਪੁਲਿਸ ਅੜਿੱਕੇ ਆਈ ਉਰਫੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Background

Entertainment News Today Latest Updates 4 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:

ਐਲਵਿਸ਼ ਯਾਦਵ ਦਾ 'ਜ਼ਹਿਰੀਲਾ ਕਾਂਡ'...ਇੱਕ ਫੋਨ ਨੇ ਹਿਲਾਇਆ ਯੂਟਿਊਬਰ ਦਾ 'ਸਿਸਟਮ', ਜਾਣੋ ਕਿਵੇਂ ਵਿਛਾਇਆ ਗਿਆ ਜਾਲ

Elvish Yadav Case: ਬਿੱਗ ਬੌਸ OTT 2 ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ 'ਤੇ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਵੇਚਣ ਅਤੇ ਸੱਪਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਲੈ ਕੇ ਨੋਇਡਾ ਦੇ ਸੈਕਟਰ 49 ਥਾਣੇ ਵਿੱਚ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਲਵਿਸ਼ ਤੋਂ ਇਲਾਵਾ ਇਸ ਮਾਮਲੇ 'ਚ 5 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰਾ ਮਾਮਲਾ ਕਿਵੇਂ ਸਾਹਮਣੇ ਆਇਆ?

ਉੱਤਰ ਪ੍ਰਦੇਸ਼ ਦੀ ਨੋਇਡਾ ਪੁਲਿਸ ਅਨੁਸਾਰ ਉਨ੍ਹਾਂ ਨੂੰ ਇੱਕ ਰੇਵ ਪਾਰਟੀ ਦੀ ਖ਼ਬਰ ਮਿਲੀ ਸੀ, ਜਿਸ ਵਿੱਚ ਲੋਕਾਂ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਨਾਲ ਨਸ਼ਾ ਕਰਦੇ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ 9 ਸੱਪ ਬਰਾਮਦ ਕੀਤੇ। ਜਿਸ ਤੋਂ ਬਾਅਦ ਇਸ ਮਾਮਲੇ 'ਚ ਐਲਵਿਸ਼ ਯਾਦਵ ਦਾ ਨਾਂ ਸਾਹਮਣੇ ਆਇਆ ਸੀ। ਯੂਟਿਊਬਰ 'ਤੇ ਰੇਵ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਅਤੇ ਬਦਲੇ 'ਚ ਭਾਰੀ ਰਕਮ ਵਸੂਲਣ ਦਾ ਦੋਸ਼ ਹੈ।

NGO ਨੇ ਸ਼ਿਕਾਇਤ ਦਰਜ ਕਰਵਾਈ
NGO PFA ਸੰਗਠਨ ਦੇ ਪਸ਼ੂ ਕਲਿਆਣ ਅਧਿਕਾਰੀ ਗੌਰਵ ਗੁਪਤਾ ਨੇ ਇਸ ਮਾਮਲੇ ਸਬੰਧੀ ਨੋਇਡਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਲਵਿਸ਼ ਯਾਦਵ ਦੀਆਂ ਰੇਵ ਪਾਰਟੀਆਂ ਵਿੱਚ ਵਿਦੇਸ਼ੀ ਕੁੜੀਆਂ ਬੁਲਾ ਕੇ ਸੱਪ ਦੇ ਜ਼ਹਿਰ ਦਾ ਨਸ਼ਾ ਕਰਦੀਆਂ ਹਨ। ਇਸ ਦੀ ਪੁਸ਼ਟੀ ਕਰਨ ਲਈ, ਐਨਜੀਓ ਦੇ ਇੱਕ ਮੁਖਬਰ ਨੇ ਐਲਵਿਸ਼ ਯਾਦਵ ਨਾਲ ਗੱਲ ਕੀਤੀ ਅਤੇ ਉਸਨੂੰ ਨੋਇਡਾ ਵਿੱਚ ਰੇਵ ਪਾਰਟੀ ਲਈ ਸੱਪ ਅਤੇ ਕੋਬਰਾ ਜ਼ਹਿਰ ਦੀ ਸਪਲਾਈ ਕਰਨ ਲਈ ਕਿਹਾ।

ਇਸ ਤਰ੍ਹਾਂ ਐਲਵਿਸ਼ ਨੂੰ ਫਸਾਉਣ ਲਈ ਵਿਛਾਇਆ ਗਿਆ ਸੀ ਜਾਲ
ਸੱਪ ਦੇ ਜ਼ਹਿਰ 'ਤੇ ਸੌਦਾ ਹੋਣ 'ਤੇ ਐਲਵਿਸ਼ ਯਾਦਵ ਨੇ ਸੂਚਨਾ ਦੇਣ ਵਾਲੇ ਨੂੰ ਆਪਣੇ ਏਜੰਟ ਦਾ ਮੋਬਾਈਲ ਨੰਬਰ ਦਿੱਤਾ ਅਤੇ ਉਸ ਨੂੰ ਆਪਣਾ ਹਵਾਲਾ ਦੇਣ ਲਈ ਵੀ ਕਿਹਾ। ਜਿਸ ਤੋਂ ਬਾਅਦ ਮੁਖਬਰ ਨੇ ਅਜਿਹਾ ਹੀ ਕੀਤਾ। ਐਲਵਿਸ਼ ਦਾ ਨਾਂ ਸੁਣ ਕੇ ਏਜੰਟ ਨੇ ਭਰੋਸਾ ਦਿੱਤਾ ਕਿ ਉਹ ਸੱਪਾਂ ਨੂੰ ਲੈ ਕੇ ਸੇਵਰੋਨ ਬੈਂਕੁਏਟ ਹਾਲ, ਨੋਇਡਾ 51 ਪਹੁੰਚ ਜਾਵੇਗਾ। ਜਦੋਂ ਏਜੰਟ ਆਪਣੇ ਸਾਥੀਆਂ ਨਾਲ ਸੇਵਰਨ ਬੈਂਕੁਏਟ ਹਾਲ ਪਹੁੰਚਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਸੱਪਾਂ ਸਮੇਤ ਰੰਗੇ ਹੱਥੀਂ ਫੜ ਲਿਆ ਅਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਐਲਵਿਸ਼ ਵਿਰੁੱਧ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਕੇਸ
ਸੱਪ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਐਲਵਿਸ਼ ਯਾਦਵ ਦੇ ਨਿਰਦੇਸ਼ਾਂ 'ਤੇ ਹੀ ਰੇਵ ਪਾਰਟੀਆਂ 'ਚ ਸੱਪ ਅਤੇ ਸੱਪ ਦਾ ਜ਼ਹਿਰ ਸਪਲਾਈ ਕਰਦੇ ਸਨ। ਦੱਸ ਦਈਏ ਕਿ ਇਸ ਮਾਮਲੇ 'ਚ ਐਲਵਿਸ਼ ਯਾਦਵ ਦੇ ਖਿਲਾਫ ਵਾਈਲਡ ਲਾਈਫ (ਸੁਰੱਖਿਆ) ਐਕਟ 1972 ਦੀ ਧਾਰਾ 9, 39, 48 ਏ, 49, 50, 51 ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। .

ਕਿੰਨੀ ਹੋ ਸਕਦੀ ਹੈ ਸਜ਼ਾ?
ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੇਕਰ ਇਲਵਿਸ਼ ਯਾਦਵ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਈਪੀਸੀ ਦੀ ਧਾਰਾ 120 ਦੇ ਤਹਿਤ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਅਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਤਹਿਤ 3 ਸਾਲ ਦੀ ਕੈਦ ਅਤੇ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। 

14:39 PM (IST)  •  04 Nov 2023

Entertainment News Live Today: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'

Jaswinder Bhalla Funny Post: ਜਸਵਿੰਦਰ ਭੱਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਸਵਿੰਦਰ ਭੱਲਾ ਦੀ ਇਸ ਪੋਸਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਜਸਵਿੰਦਰ ਭੱਲਾ ਨੇ ਆਪਣੀ ਪੋਸਟ ;ਚ ਕਿਹਾ ਹੈ ਕਿ ਉਨ੍ਹਾਂ ਨੂੰ ਪਿਆਰ ਹੋ ਗਿਆ ਹੈ। ਉਨ੍ਹਾਂ ਨੇ ਲਿਿਖਿਆ, 'ਮੋਹੱਬਤ ਹੁਈ ਬੀ ਤੋ ਕਿਸ ਉਮਰ ਮੇਂ ਜਨਾਬ, ਫੋਨ ਕਰਤਾ ਹੂੰ ਤੋ ਕਹਿਤੀ ਹੈ ਕਿ ਬਹੂ ਪਾਸ ਬੈਠੀ ਹੈ...'। ਦੇਖੋ ਇਹ ਪੋਸਟ: 

Jaswinder Bhalla: ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ, ਪੋਸਟ ਸ਼ੇਅਰ ਕਰ ਬੋਲੇ- 'ਜਦੋਂ ਵੀ ਫੋਨ ਕਰਦਾਂ ਮੈਨੂੰ ਕਹਿੰਦੀ...'

14:05 PM (IST)  •  04 Nov 2023

Entertainment News Live: ਨੀਰੂ ਬਾਜਵਾ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਹੈਰੀ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਫੋਟੋਆਂ ਕੀਤੀਆਂ ਸ਼ੇਅਰ

Neeru Bajwa Marriage Anniversary: ਨੀਰੂ ਬਾਜਵਾ ਅੱਜ ਯਾਨਿ 4 ਨਵੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਦੇ ਨਾਲ ਕੁੱਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਦੇ ਨਾਲ ਨਾਲ ਸੈਲੇਬਸ ਦਾ ਵੀ ਭਰਪੂਰ ਪਿਆਰ ਮਿਲ ਰਿਹਾ ਹੈ। ਫੋਟੋਆਂ ਤੋਂ ਵੀ ਜ਼ਿਆਦਾ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਨੀਰੂ ਨੇ ਆਪਣੇ ਪਤੀ ਨਾਲ ਰੋਮਾਂਟਿਕ ਫੋਟੋਆਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੈਨੂੰ ਪਤਾ ਹੈ, ਤੁਸੀਂ ਅੱਜ ਦਾ ਦਿਨ ਭੱੁਲ ਗਏ। ਮੈਨੂੰ ਤੁਹਾਨੂੰ ਹੈੱਪੀ ਐਨੀਵਰਸਰੀ ਕਹਿੰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਐਨੀਵਰਸਰੀ ਭੁੱਲਣ ਦੇ ਬਦਲੇ ਤੁਸੀਂ ਮੇਰੇ ਲਈ ਕੋਈ ਵਧੀਆ ਗਿਫਟ ਜ਼ਰੂਰ ਖਰੀਦ ਕੇ ਲਿਆਓਗੇ। ਹੈਰੀ ਹੁਣ ਡਰਾਮਾ ਨਾ ਕਰਨਾ ਕਿ ਤੁਸੀਂ ਮੈਰਿਜ ਐਨੀਵਰਸਰੀ ਨਹੀਂ ਭੁੱਲੇ।' ਦੇਖੋ ਨੀਰੂ ਦੀ ਇਹ ਪੋਸਟ: 

Neeru Bajwa: ਨੀਰੂ ਬਾਜਵਾ ਮਨਾ ਰਹੀ ਵਿਆਹ ਦੀ 8ਵੀਂ ਵਰ੍ਹੇਗੰਢ, ਪਤੀ ਹੈਰੀ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਵਧਾਈ, ਫੋਟੋਆਂ ਕੀਤੀਆਂ ਸ਼ੇਅਰ

13:43 PM (IST)  •  04 Nov 2023

Entertainment News Live Today: ਸਲਮਾਨ ਖਾਨ 'ਤੇ ਲੱਗੇ 'ਬਿੱਗ ਬੌਸ 17' 'ਚ ਪੱਖਪਾਤ ਦੇ ਇਲਜ਼ਾਮ, ਪ੍ਰਿਯੰਕਾ ਚੋਪੜਾ ਦੀ ਭੈਣ ਮੰਨਾਰਾ ਦਾ ਕੀਤਾ ਸਪੋਰਟ, ਭੜਕੇ ਲੋਕ

Bigg Boss 17: ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 17' ਦਾ ਚੌਥਾ ਹਫ਼ਤਾ ਸ਼ੁਰੂ ਹੋ ਗਿਆ ਹੈ। ਸ਼ੋਅ 'ਚ ਹੁਣ ਤੱਕ ਕਈ ਝਗੜੇ ਦੇਖਣ ਨੂੰ ਮਿਲ ਚੁੱਕੇ ਹਨ। ਖਾਨਜ਼ਾਦੀ ਅਤੇ ਮਨਾਰਾ ਚੋਪੜਾ ਦੇ ਵਿੱਚ ਜਿੱਥੇ ਸ਼ੁਰੂ ਵਿੱਚ ਦੋਸਤੀ ਸੀ, ਹੁਣ ਦੋਨਾਂ ਵਿੱਚ ਦੁਸ਼ਮਣੀ ਵੀ ਸ਼ੁਰੂ ਹੋ ਗਈ ਹੈ। ਪਿਛਲੇ ਐਪੀਸੋਡ 'ਚ ਖਾਨਜ਼ਾਦੀ ਅਤੇ ਮਨਾਰਾ ਵਿਚਾਲੇ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ ਸੀ।  

Salman Khan: ਸਲਮਾਨ ਖਾਨ 'ਤੇ ਲੱਗੇ 'ਬਿੱਗ ਬੌਸ 17' 'ਚ ਪੱਖਪਾਤ ਦੇ ਇਲਜ਼ਾਮ, ਪ੍ਰਿਯੰਕਾ ਚੋਪੜਾ ਦੀ ਭੈਣ ਮੰਨਾਰਾ ਦਾ ਕੀਤਾ ਸਪੋਰਟ, ਭੜਕੇ ਲੋਕ

13:13 PM (IST)  •  04 Nov 2023

Entertainment News Live: 90 ਦੇ ਦਹਾਕਿਆਂ ਦੀ ਇਸ ਖੂਬਸੂਰਤ ਅਭਿਨੇਤਰੀ ਨਾਲ ਹੁੰਦੇ-ਹੁੰਦੇ ਰਹਿ ਗਿਆ ਸੀ ਅਜੇ ਦੇਵਗਨ ਦਾ ਵਿਆਹ, ਕਾਜੋਲ ਬਣੀ ਸੀ ਵਜ੍ਹਾ

Ajay Devgn Kajol Love Story: ਅਜੈ ਦੇਵਗਨ ਅਤੇ ਕਾਜੋਲ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹਨ। ਦੋਵਾਂ ਦੇ ਵਿਆਹ ਨੂੰ 20 ਸਾਲ ਤੋਂ ਵੱਧ ਹੋ ਚੁੱਕੇ ਹਨ। ਅਜੇ ਅਤੇ ਕਾਜੋਲ ਨੇ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਉਸ ਸਮੇਂ ਕਰਿਸ਼ਮਾ ਕਪੂਰ ਦਾ ਵੀ ਜ਼ਬਰਦਸਤ ਸਟਾਰਡਮ ਸੀ। ਕਿਹਾ ਜਾਂਦਾ ਹੈ ਕਿ ਕਾਜੋਲ ਤੋਂ ਪਹਿਲਾਂ ਅਜੈ ਦੇਵਗਨ ਨੂੰ ਕਰਿਸ਼ਮਾ ਕਪੂਰ ਨਾਲ ਪਿਆਰ ਸੀ ਅਤੇ ਦੋਵਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ ਸੀ ਪਰ ਇਸ ਦੌਰਾਨ ਕਾਜੋਲ ਦੀ ਐਂਟਰੀ ਨੇ ਸਾਰਾ ਖੇਡ ਵਿਗਾੜ ਦਿੱਤਾ।    

Ajay Devgan: 90 ਦੇ ਦਹਾਕਿਆਂ ਦੀ ਇਸ ਖੂਬਸੂਰਤ ਅਭਿਨੇਤਰੀ ਨਾਲ ਹੁੰਦੇ-ਹੁੰਦੇ ਰਹਿ ਗਿਆ ਸੀ ਅਜੇ ਦੇਵਗਨ ਦਾ ਵਿਆਹ, ਕਾਜੋਲ ਬਣੀ ਸੀ ਵਜ੍ਹਾ

12:04 PM (IST)  •  04 Nov 2023

Entertainment News Live Today: ਸ਼ਾਹਰੁਖ ਖਾਨ ਦੀ 'ਡੰਕੀ' ਦੇ ਟੀਜ਼ਰ 'ਚ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਇੰਨੀਂ ਵੱਡੀ ਫਿਲਮ ਤੇ....'

Dunki Drop 1 Mistake: ਸ਼ਾਹਰੁਖ ਖਾਨ ਦਾ 58ਵਾਂ ਜਨਮਦਿਨ ਹਰ ਪੱਖੋਂ ਸ਼ਾਨਦਾਰ ਰਿਹਾ। ਇਸ ਖਾਸ ਦਿਨ 'ਤੇ ਪੀ ਕਿੰਗ ਖਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ। 2 ਨਵੰਬਰ ਨੂੰ ਸ਼ਾਹਰੁਖ ਖਾਨ ਦੀ ਬਹੁ-ਪ੍ਰਤੀਤ ਫਿਲਮ ਡੰਕੀ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਡੰਕੀ ਦਾ ਟੀਜ਼ਰ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਸੀ।    

Shah Rukh Khan: ਸ਼ਾਹਰੁਖ ਖਾਨ ਦੀ 'ਡੰਕੀ' ਦੇ ਟੀਜ਼ਰ 'ਚ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਬੋਲੇ- 'ਇੰਨੀਂ ਵੱਡੀ ਫਿਲਮ ਤੇ....' 

Load More
New Update
Advertisement
Advertisement
Advertisement

ਟਾਪ ਹੈਡਲਾਈਨ

ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
Advertisement
ABP Premium

ਵੀਡੀਓਜ਼

Bhagwant Maan | ਨੌਕਰੀਆਂ ਹੀ ਨੌਕਰੀਆਂ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! |Abp Sanjha |JobsSonia Maan | ਕਾਲਾ ਪਾਣੀ ਮੋਰਚੇ 'ਤੋਂ ਸੋਨੀਆ ਮਾਨ ਦਾ  ਵੱਡਾ ਬਿਆਨ! |Abp SanjhaFarmers Protest | ਕਿਸਾਨਾਂ ਨੂੰ ਲੈਕੇ ਪ੍ਰਤਾਪ ਬਾਜਵਾ ਦਾ ਵੱਡਾ ਧਮਾਕਾ! |Abp Sanjha |Partap BazwaFarmer Protest | ਕਿਸਾਨਾਂ 'ਤੇ ਸਿਆਸਤ ਜਾਰੀ! 'ਆਪ' ਨੇ BJP 'ਤੇ ਚੁੱਕੇ ਸਵਾਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲਾਗੂ, ਰਾਸ਼ਟਰਪਤੀ ਯੂਨ ਸੁਕ-ਯੋਲ ਬੋਲੇ- 'ਦੇਸ਼ ਵਿਰੋਧੀ ਤਾਕਤਾਂ ਹੋਏਗੀ ਖਾਤਮਾ'
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
ਦਫਤਰ ਦੀ ਲੋਕੇਸ਼ਨ ਵੀ ਕੈਂਸਰ ਨੂੰ ਦਿੰਦੀ ਸੱਦਾ! ਜਾਣੋ ਬੇਸਮੈਂਟ ਤੇ ਗਰਾਊਂਡ ਫਲੋਰ ਦੇ ਨੁਕਸਾਨ
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਲੁਧਿਆਣਾ 'ਚ ਪ੍ਰਸ਼ਾਸਨ ਨੇ ਮੰਗਿਆ 7 ਦਿਨਾਂ ਦਾ ਸਮਾਂ, ਨਜ਼ਰਬੰਦ ਪ੍ਰਦਰਸ਼ਨਕਾਰੀ ਰਿਹਾਅ, ਲੱਖਾ ਸਿਧਾਣਾ ਨੂੰ ਵੀ ਰਿਹਾਅ ਕਰਨ ਦਾ ਐਲਾਨ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
ਪੰਥ ਤੋਂ ਬੇਮੁੱਖ ਹੋ ਕੇ ਕੱਖੋ ਹੌਲੇ ਹੋਏ ਅਕਾਲੀ ਲੀਡਰ ! ਪਖਾਨਿਆਂ ਦੀ ਕੀਤੀ ਸਫਾਈ, ਸ੍ਰੀ ਹਰਿਮੰਦਰ ਸਾਹਿਬ ਬਾਹਰ ਬਰਛਾ ਫੜ੍ਹਕੇ ਬੈਠੇ ਸੁਖਬੀਰ ਬਾਦਲ
Embed widget